ਗੀਤ 99
ਲੱਖਾਂ-ਲੱਖ ਭੈਣ-ਭਰਾ
- 1. ਸੰਗ-ਸੰਗ ਚਲੋ ਮੇਰੇ ਭਰਾਵੋ - ਹਾਂ ਰੱਬ ਦੇ ਰਾਹ ਚੱਲੋ - ਹਮਸਫ਼ਰ ਬਣ ਕੇ ਸਾਰੇ - ਵਫ਼ਾ ਨਿਭਾਈਏ - ਸਾਰੇ ਚੱਲੋ ਰਲ਼-ਮਿਲ ਕੇ - ਧਰਤੀ ਦੇ ਹਰ ਪਾਸੇ - ਕੌਮ-ਕੌਮ ਤੋਂ ਹਰ ਇਕ ਜ਼ਬਾਨ ਦੇ ਲੋਕ - ਜਸ ਗਾਉਣ ਯਹੋਵਾਹ ਦੇ 
- 2. ਸੰਗ-ਸੰਗ ਚਲੋ ਮੇਰੇ ਭਰਾਵੋ - ਖ਼ੁਸ਼ ਖ਼ਬਰੀ ਦੇਵੋ - ਸ਼ਾਂਤੀ ਦਾ ਹੈ ਸੁਨੇਹਾ - ਨਗਰ-ਨਗਰ ਫੈਲਾਓ - ਸਾਥ-ਸਾਥ ਚਲੋ ਸਭ ਮਿਲ ਕੇ - ਹਾਰੇ-ਥੱਕੇ ਚਾਹੇ - ਯਿਸੂ ਦੇਵੇ ਤਾਜ਼ਗੀ ਸਾਨੂੰ - ਉਹੀ ਆਰਾਮ ਬਖ਼ਸ਼ੇ 
- 3. ਸੰਗ-ਸੰਗ ਚਲੋ ਮੇਰੇ ਭਰਾਵੋ - ਸਾਡਾ ਖ਼ੁਦਾ ਨੇੜੇ - ਦਿਨ-ਰਾਤ ਸੇਵਾ ਹਾਂ ਕਰੋ - ਡੇਰੇ ਉਹਦੇ ਰਹੋ - ਇਕ-ਦੂਜੇ ਨਾਲ ਸਭ ਮਿਲ ਕੇ - ਰਾਜ ਦਾ ਐਲਾਨ ਕਰੋ - ਦਿੰਦਾ ਯਹੋਵਾਹ ਹਮੇਸ਼ਾ ਸਾਥ - ਹਾਰ ਕਦੀ ਨਾ ਮੰਨੋ 
(ਯਸਾ. 52:7; ਮੱਤੀ 11:29; ਪ੍ਰਕਾ. 7:15 ਵੀ ਦੇਖੋ।)