ਗੀਤ 103
ਚਰਵਾਹੇ, ਅਨਮੋਲ ਤੋਹਫ਼ੇ
1. ਰਾਖੀ ਦੇ ਲਈ ਚਰਵਾਹੇ ਦਿੱਤੇ
ਸਾਨੂੰ ਯਹੋਵਾਹ ਨੇ
ਰੱਖ ਕੇ ਵਫ਼ਾ ਤੇ ਪਿਆਰ ਦੀ ਮਿਸਾਲ
ਰਾਹ ਸਹੀ ਉਹ ਪਾਉਂਦੇ
(ਕੋਰਸ)
ਤੋਹਫ਼ੇ ਯਹੋਵਾਹ ਵੱਲੋਂ ਅਨਮੋਲ
ਆਦਰ ਦੇ ਪੂਰੇ ਹੱਕਦਾਰ
ਸੇਵਾ ਦਿਲੋਂ ਕਰਦੇ ਖ਼ੁਸ਼ੀ ਨਾਲ
ਜਾਨਾਂ ਦੇ ਉਹ ਪਹਿਰੇਦਾਰ
2. ਦੁੱਖ-ਸੁੱਖ ਦੇ ਸਾਥੀ, ਬਣ ਕੇ ਸਾਇਆ
ਸਾਡੀ ਕਰਦੇ ਪਰਵਾਹ
ਦੁਖੀ ਮਨਾਂ ਦੇ ਭਰਦੇ ਜ਼ਖ਼ਮ
ਪਿਆਰ ਦਾ ਮਲ੍ਹਮ ਲਾਉਂਦੇ
(ਕੋਰਸ)
ਤੋਹਫ਼ੇ ਯਹੋਵਾਹ ਵੱਲੋਂ ਅਨਮੋਲ
ਆਦਰ ਦੇ ਪੂਰੇ ਹੱਕਦਾਰ
ਸੇਵਾ ਦਿਲੋਂ ਕਰਦੇ ਖ਼ੁਸ਼ੀ ਨਾਲ
ਜਾਨਾਂ ਦੇ ਉਹ ਪਹਿਰੇਦਾਰ
3. ਸਾਡੇ ਰਖਵਾਲੇ ਉਹ ਰਹਿਨੁਮਾ
ਬਾਣੀ ਤੋਂ ਦੇਣ ਸਲਾਹ
ਜਾਗਦੇ ਉਹ ਰਹਿੰਦੇ ਚਾਰੇ ਪਹਿਰ
ਜਾਨ ਦੇਣ ਲਈ ਵੀ ਤਿਆਰ
(ਕੋਰਸ)
ਤੋਹਫ਼ੇ ਯਹੋਵਾਹ ਵੱਲੋਂ ਅਨਮੋਲ
ਆਦਰ ਦੇ ਪੂਰੇ ਹੱਕਦਾਰ
ਸੇਵਾ ਦਿਲੋਂ ਕਰਦੇ ਖ਼ੁਸ਼ੀ ਨਾਲ
ਜਾਨਾਂ ਦੇ ਉਹ ਪਹਿਰੇਦਾਰ
(ਯਸਾ. 32:1, 2; ਯਿਰ. 3:15; ਯੂਹੰ. 21:15-17; ਰਸੂ. 20:28 ਵੀ ਦੇਖੋ।)