ਗੀਤ 110
“ਯਹੋਵਾਹ ਦਾ ਆਨੰਦ”
1. ਸੁਰਗਾਂ ਦਾ ਰਾਜ, ਇਹ ਜਲਦੀ ਆ ਰਿਹਾ ਹੈ
ਚਾਨਣ ਕਰੇ ਇਹ ਸਾਰੇ ਦਿਲ
ਬਣੋ ਦਲੇਰ, ਰੱਖੋ ਨਜ਼ਰ ਇਨਾਮ ’ਤੇ
ਅੱਗੇ ਵਧੋ, ਆਈ ਨਜਾਤ
(ਕੋਰਸ)
ਆਵਾਜ਼ ਹੈ ਬੁਲੰਦ ਸਾਡੀ ਯਹੋਵਾਹ
ਮਹਿਫੂਜ਼ ਪਨਾਹ, ਤੂੰ ਸਾਡਾ ਬਲ
ਹਾਂ, ਰਾਜ ਤੇਰਾ ਰੌਸ਼ਨ ਕਰੇ ਹਰ ਉਮੀਦ
ਜ਼ਿੰਦਗੀ ਦੀ ਹਰ ਤਸਵੀਰ ਰੰਗੀਨ
ਆਨੰਦ ਸਾਡਾ ਬਣਿਆ ਯਹੋਵਾਹ
ਤਨ-ਮਨ ਹੈ ਸਾਡਾ ਤੇਰੇ ਨਾਂ
ਮਹਿਮਾ ਹੋਵੇ ਸਦਾ ਤੇਰੀ, ਯੁਗੋ-ਯੁਗ
ਗੂੰਜੇ ਅਰਸ਼ਾਂ ਵਿਚ, ਹੇ, ਤੇਰਾ ਨਾਂ
2. ਡਰਨਾ ਨਹੀਂ, ਯਹੋਵਾਹ ਸਾਡੇ ਨਾਲ ਹੈ
ਉਹ ਗੜ੍ਹ ਸਾਡਾ, ਉਹੀ ਬਚਾਅ
ਗਰਜੇ ਆਵਾਜ਼: ‘ਰੱਖੀ ਰੱਬ ʼਤੇ ਹੈ ਆਸ਼ਾ
ਸਾਨੂੰ ਮਿਲੀ ਖ਼ੁਸ਼ੀ ਅਪਾਰ’
(ਕੋਰਸ)
ਆਵਾਜ਼ ਹੈ ਬੁਲੰਦ ਸਾਡੀ ਯਹੋਵਾਹ
ਮਹਿਫੂਜ਼ ਪਨਾਹ, ਤੂੰ ਸਾਡਾ ਬਲ
ਹਾਂ, ਰਾਜ ਤੇਰਾ ਰੌਸ਼ਨ ਕਰੇ ਹਰ ਉਮੀਦ
ਜ਼ਿੰਦਗੀ ਦੀ ਹਰ ਤਸਵੀਰ ਰੰਗੀਨ
ਆਨੰਦ ਸਾਡਾ ਬਣਿਆ ਯਹੋਵਾਹ
ਤਨ-ਮਨ ਹੈ ਸਾਡਾ ਤੇਰੇ ਨਾਂ
ਮਹਿਮਾ ਹੋਵੇ ਸਦਾ ਤੇਰੀ, ਯੁਗੋ-ਯੁਗ
ਗੂੰਜੇ ਅਰਸ਼ਾਂ ਵਿਚ, ਹੇ, ਤੇਰਾ ਨਾਂ
(1 ਇਤਿ. 16:27; ਜ਼ਬੂ. 112:4; ਲੂਕਾ 21:28; ਯੂਹੰ. 8:32 ਵੀ ਦੇਖੋ।)