ਗੀਤ 120
ਯਿਸੂ ਵਾਂਗ ਨਰਮ ਦਿਲ ਬਣੋ
- 1. ਮਸੀਹ ਯਿਸੂ ਸੀ ਸਭ ਲੋਕਾਂ ਤੋਂ ਮਹਾਨ - ਬੇਟਾ ਰੱਬ ਦਾ ਹੋ ਕੇ ਨਾ ਕੀਤਾ ਗੁਮਾਨ - ਯਹੋਵਾਹ ਦੀ ਮਰਜ਼ੀ ’ਤੇ ਲਾਈ ਨਿਗਾਹ - ਦਿਲ ਦੇ ਉਸ ਨਿਮਾਣੇ ਨੇ ਦਿੱਤਾ ਸਭ ਤਿਆਗ 
- 2. ਦੁੱਖਾਂ ਦੇ ਸਤਾਏ, ਹੇ ਸਾਰੇ ਲੋਕੋ - ਯਿਸੂ ਕਹੇ: ‘ਬੋਝ ਦਿਲ ਦਾ ਮੈਨੂੰ ਦੇਵੋ - ਥੱਕੇ-ਹਾਰੇ ਦਿਲਾਂ ਨੂੰ ਦੇਵਾਂ ਆਰਾਮ - ਰਾਜ ਨੂੰ ਜੀ-ਜਾਨ ਲਾ ਕੇ ਦੇਵੋ ਪਹਿਲੀ ਥਾਂ’ 
- 3. ਯਿਸੂ ਨੇ ਕਿਹਾ: ‘ਤੁਸੀਂ ਸਾਰੇ ਹੋ ਭਰਾ’ - ਆਪਣੇ ʼਤੇ ਕਦੀ ਵੀ ਕਰੋ ਨਾ ਗੁਮਾਨ - ਰੱਬ ਹੁੰਦਾ ਹਲੀਮ ਲੋਕਾਂ ’ਤੇ ਮਿਹਰਬਾਨ - ਹਮੇਸ਼ਾ ਦੇ ਜੀਵਨ ਦਾ ਪਾਵੋ ਇਨਾਮ 
(ਕਹਾ. 3:34; ਮੱਤੀ 5:5; 23:8; ਰੋਮੀ. 12:16 ਵੀ ਦੇਖੋ।)