ਗੀਤ 134
ਬੱਚੇ ਯਹੋਵਾਹ ਦੀ ਅਮਾਨਤ
1. ਹੈ ਖ਼ੁਸ਼ੀ ਦਾ ਉਹ ਦਿਨ ਹੁੰਦਾ
ਨੰਨ੍ਹਾ-ਮੁੰਨਾ ਜਦ ਆਉਂਦਾ ਹੈ ਘਰੇ
ਯਹੋਵਾਹ ਦੀ ਹੈ ਉਹ ਅਮਾਨਤ
ਭੁੱਲਣ ਨਾ ਮਾਪੇ ਇਹ ਕਦੇ
ਪਿਤਾ ਯਹੋਵਾਹ ਜੀਵਨਦਾਤਾ
ਜਿਸ ਨੇ ਰਚੀ ਹੈ ਨੰਨ੍ਹੀ ਜਿਹੀ ਜਾਨ
ਮੰਨ ਕੇ ਸਲਾਹ ਬਾਣੀ ਦੀ ਪਾਲ਼ੋ
ਨਾ ਭੁੱਲੇਗਾ ਉਹ ਕਦੇ ਵੀ ਰਾਹ
(ਕੋਰਸ)
ਬੇਟਾ-ਬੇਟੀ ਅੱਖਾਂ ਦੇ ਨੂਰ ਨੇ
ਪਲਕਾਂ ਦੀ ਛਾਂ ਹੇਠਾਂ ਰੱਖੋ
ਦੇ ਕੇ ਤਾਲੀਮ ਸੱਚੀ ਬਾਣੀ ਤੋਂ
ਰਾਹੇ ਯਹੋਵਾਹ ਦੇ ਪਾਵੋ
2. ਪਹਿਲਾਂ ਯਾਹ ਦੇ ਹਰ ਹੁਕਮ ਨੂੰ
ਤੁਸੀਂ ਲਵੋ ਦਿਲਾਂ ਦੇ ਵਿਚ ਵਸਾ
ਧੀਆਂ-ਪੁੱਤਾਂ ਨੂੰ ਫਿਰ ਸਿਖਾਵੋ
ਉਹ ਵੀ ਮਨਾਂ ’ਚ ਲੈਣ ਬਿਠਾ
ਦਿਨ ਦੇ ਸਮੇਂ ਜਾਂ ਰਾਤ ਦੇ ਵੇਲੇ
ਉੱਠਦੇ-ਬਹਿੰਦੇ ਗੱਲਾਂ ਕਰਾਵੋ ਯਾਦ
ਬਣ ਕੇ ਯਹੋਵਾਹ ਦੇ ਉਹ ਸੇਵਕ
ਹਮੇਸ਼ਾ ਰਹਿਣਗੇ ਸੁਖੀ ਆਬਾਦ
(ਕੋਰਸ)
ਬੇਟਾ-ਬੇਟੀ ਅੱਖਾਂ ਦੇ ਨੂਰ ਨੇ
ਪਲਕਾਂ ਦੀ ਛਾਂ ਹੇਠਾਂ ਰੱਖੋ
ਦੇ ਕੇ ਤਾਲੀਮ ਸੱਚੀ ਬਾਣੀ ਤੋਂ
ਰਾਹੇ ਯਹੋਵਾਹ ਦੇ ਪਾਵੋ
(ਬਿਵ. 6:6, 7; ਅਫ਼. 6:4; 1 ਤਿਮੋ. 4:16 ਵੀ ਦੇਖੋ।)