ਗੀਤ 137
ਪਿਆਰੀਆਂ ਵਫ਼ਾਦਾਰ ਭੈਣਾਂ
1. ਮਰੀਅਮ, ਸਾਰਾਹ, ਅਸਤਰ, ਰੂਥ, ਹੋਰ ਭੈਣਾਂ
ਕਾਬਲ ਤੇ ਵਫ਼ਾਦਾਰ, ਨੇਕਦਿਲ ਪਿਆਰੀਆਂ
ਲਾਈ ਸੀ ਜ਼ਿੰਦਗੀ, ਰੱਬ ਲਈ ਕੀਤੇ ਤਿਆਗ
ਪਾਈ ਸੀ ਕਿਰਪਾ ਯਹੋਵਾਹ ਦੀ ਅਪਾਰ
ਭਾਵੇਂ ਬਾਣੀ ʼਚ ਕਈ ਬੇਨਾਮ ਨੇ
ਵਫ਼ਾਦਾਰੀ ਉਨ੍ਹਾਂ ਦੀ ਨਾ ਹੈ ਬੇਜ਼ਬਾਨ
2. ਦਇਆ, ਭਲਾਈ, ਪਿਆਰ ਗਲ਼ੇ ਦਾ ਗਹਿਣਾ
ਹਰ ਪਲ ਸੀ ਖੜ੍ਹੀਆਂ ਨੇਕੀ ਲਈ ਤਿਆਰ
ਖ਼ੂਬਸੂਰਤ ਗੁਣਾਂ ਨਾਲ ਕੀਤਾ ਹਾਰ-ਸ਼ਿੰਗਾਰ
ਸੱਚੇ ਦਿਲੋਂ ਕਰਦੇ ਹਾਂ ਸਿਫ਼ਤਾਂ ਹਜ਼ਾਰ
ਚੱਲਣ ਭੈਣਾਂ ਅੱਜ ਵੀ ਉਸੇ ਰਾਹ ʼਤੇ
ਨਿਹਚਾ ਦੀ ਮਿਸਾਲ ਹੈ, ਜੋ ਕਿੰਨੀ ਹੀ ਸ਼ਾਨਦਾਰ
3. ਵਾਹ ਪੂਰੀ ਲਾ ਕੇ ਸੇਵਾ ਕਰਦੀਆਂ ਨੇ
ਬੇਟੀਆਂ, ਪਤਨੀਆਂ, ਮਾਵਾਂ ਪਿਆਰੀਆਂ
ਸ਼ਾਂਤੀ ਤੇ ਨਰਮੀ ਦਾ ਪਾਇਆ ਲਿਬਾਸ
ਹੈ ਯਹੋਵਾਹ ਤੇਰੇ ਸੰਗ, ਉਹ ਹਰ ਪਲ ਸਾਥ
ਖੜ੍ਹੀ ਰਹਿ ਨਿਡਰ ਤੂੰ ਹਰ ਕਦਮ ʼਤੇ
ਮਿਹਰਬਾਨ ਯਹੋਵਾਹ, ਦੇਵੇ ਤੈਨੂੰ ਇਨਾਮ
(ਫ਼ਿਲਿ. 4:3; 1 ਤਿਮੋ. 2:9, 10; 1 ਪਤ. 3:4, 5 ਵੀ ਦੇਖੋ।)