ਭਾਗ ਇਕ
“ਆਕਾਸ਼ ਖੁੱਲ੍ਹ ਗਏ”
ਮੁੱਖ ਗੱਲ: ਯਹੋਵਾਹ ਦੀ ਸਲਤਨਤ ਦੀ ਇਕ ਝਲਕ
ਕੋਈ ਵੀ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਨੂੰ ਦੇਖ ਕੇ ਜੀਉਂਦਾ ਨਹੀਂ ਰਹਿ ਸਕਦਾ। (ਕੂਚ 33:20) ਪਰ ਯਹੋਵਾਹ ਨੇ ਹਿਜ਼ਕੀਏਲ ਨੂੰ ਦਰਸ਼ਣਾਂ ਵਿਚ ਆਪਣੇ ਸੰਗਠਨ ਦਾ ਸਵਰਗੀ ਹਿੱਸਾ ਦਿਖਾਇਆ। ਇਨ੍ਹਾਂ ਦਰਸ਼ਣਾਂ ʼਤੇ ਸੋਚ-ਵਿਚਾਰ ਕਰ ਕੇ ਨਾ ਸਿਰਫ਼ ਸਾਡੇ ਦਿਲ ਸ਼ਰਧਾ ਨਾਲ ਭਰ ਜਾਂਦੇ ਹਨ, ਸਗੋਂ ਇਸ ਗੱਲ ਲਈ ਸਾਡੀ ਕਦਰ ਵੀ ਵਧਦੀ ਹੈ ਕਿ ਸਾਨੂੰ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦਾ ਵੀ ਸਨਮਾਨ ਮਿਲਿਆ ਹੈ।