ਭਾਗ ਦੋ
‘ਤੂੰ ਮੇਰੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ’—ਸ਼ੁੱਧ ਭਗਤੀ ਭ੍ਰਿਸ਼ਟ ਹੋ ਗਈ
ਮੁੱਖ ਗੱਲ: ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੀ ਭਗਤੀ ਭ੍ਰਿਸ਼ਟ ਹੋ ਗਈ ਅਤੇ ਉਹ ਅਨੈਤਿਕ ਕੰਮ ਕਰਨ ਲੱਗ ਪਏ
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਪਿਆਰ ਕੀਤਾ ਅਤੇ ਉਨ੍ਹਾਂ ਨੂੰ ਆਪਣੀ “ਕੀਮਤੀ ਜਾਇਦਾਦ” ਬਣਾ ਕੇ ਉਨ੍ਹਾਂ ਦੀ ਦੇਖ-ਭਾਲ ਕੀਤੀ। (ਕੂਚ 19:5, ਫੁਟਨੋਟ) ਪਰ ਬਦਲੇ ਵਿਚ ਇਜ਼ਰਾਈਲੀਆਂ ਨੇ ਕੀ ਕੀਤਾ? ਉਨ੍ਹਾਂ ਨੇ ਉਸੇ ਮੰਦਰ ਵਿਚ ਝੂਠੇ ਦੇਵੀ-ਦੇਵਤਿਆਂ ਦੀ ਭਗਤੀ ਕੀਤੀ ਜਿਸ ਨਾਲ ਯਹੋਵਾਹ ਦਾ ਨਾਂ ਜੁੜਿਆ ਹੋਇਆ ਸੀ! ਉਨ੍ਹਾਂ ਨੇ ਯਹੋਵਾਹ ਦਾ ਦਿਲ ਤੋੜਿਆ ਅਤੇ ਉਸ ਨੂੰ ਬਦਨਾਮ ਕੀਤਾ। ਇਜ਼ਰਾਈਲੀ ਕਿਉਂ ਇੰਨੇ ਗਿਰ ਗਏ ਸਨ? ਅਸੀਂ ਹਿਜ਼ਕੀਏਲ ਦੀ ਭਵਿੱਖਬਾਣੀ ਤੋਂ ਯਰੂਸ਼ਲਮ ਦੇ ਵਿਨਾਸ਼ ਬਾਰੇ ਕੀ ਜਾਣ ਸਕਦੇ ਹਾਂ? ਇਜ਼ਰਾਈਲੀਆਂ ਨੇ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਜੋ ਮੇਲ-ਜੋਲ ਰੱਖਿਆ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ?