ਭਾਗ 1 ਵਿਚ ਤੁਸੀਂ ਕੀ ਸਿੱਖਿਆ?
ਆਪਣੇ ਸਿੱਖਿਅਕ ਨਾਲ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਰੱਬ ਨੇ ਭਵਿੱਖ ਬਾਰੇ ਜੋ ਵਾਅਦੇ ਕੀਤੇ ਹਨ, ਉਨ੍ਹਾਂ ਵਿੱਚੋਂ ਕਿਹੜੇ ਵਾਅਦੇ ਤੁਹਾਨੂੰ ਚੰਗੇ ਲੱਗੇ ਅਤੇ ਕਿਉਂ?
(ਪਾਠ 02 ਦੇਖੋ। )
ਤੁਸੀਂ ਕਿਉਂ ਮੰਨਦੇ ਹੋ ਕਿ ਬਾਈਬਲ ਪਰਮੇਸ਼ੁਰ ਵੱਲੋਂ ਹੈ?
ਸਾਨੂੰ ਯਹੋਵਾਹ ਦਾ ਨਾਂ ਕਿਉਂ ਵਰਤਣਾ ਚਾਹੀਦਾ ਹੈ?
(ਪਾਠ 04 ਦੇਖੋ। )
ਬਾਈਬਲ ਕਹਿੰਦੀ ਹੈ ਕਿ ਪਰਮੇਸ਼ੁਰ “ਜ਼ਿੰਦਗੀ ਦਾ ਸੋਮਾ” ਹੈ। (ਜ਼ਬੂਰ 36:9) ਕੀ ਤੁਸੀਂ ਇਹ ਗੱਲ ਮੰਨਦੇ ਹੋ?
(ਪਾਠ 06 ਦੇਖੋ। )
ਕਹਾਉਤਾਂ 3:32 ਪੜ੍ਹੋ।
ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਤੋਂ ਚੰਗਾ ਦੋਸਤ ਹੋਰ ਕੋਈ ਹੋ ਹੀ ਨਹੀਂ ਸਕਦਾ?
ਯਹੋਵਾਹ ਆਪਣੇ ਦੋਸਤਾਂ ਤੋਂ ਕੀ ਚਾਹੁੰਦਾ ਹੈ? ਕੀ ਉਹ ਆਪਣੇ ਦੋਸਤਾਂ ਤੋਂ ਹੱਦੋਂ ਵੱਧ ਉਮੀਦਾਂ ਰੱਖਦਾ ਹੈ?
ਜ਼ਬੂਰ 62:8 ਪੜ੍ਹੋ।
ਤੁਸੀਂ ਕਿਨ੍ਹਾਂ ਗੱਲਾਂ ਲਈ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਹੈ? ਤੁਸੀਂ ਹੋਰ ਕਿਹੜੀਆਂ ਗੱਲਾਂ ਲਈ ਪ੍ਰਾਰਥਨਾ ਕਰ ਸਕਦੇ ਹੋ?
ਯਹੋਵਾਹ ਸਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਕਿਵੇਂ ਦਿੰਦਾ ਹੈ?
(ਪਾਠ 09 ਦੇਖੋ। )
ਇਬਰਾਨੀਆਂ 10:24, 25 ਪੜ੍ਹੋ।
ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਤੋਂ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ ਹੈ?
ਕੀ ਤੁਹਾਨੂੰ ਲੱਗਦਾ ਹੈ ਕਿ ਮੁਸ਼ਕਲਾਂ ਦੇ ਬਾਵਜੂਦ ਸਭਾਵਾਂ ʼਤੇ ਜਾਣ ਦਾ ਕੋਈ ਫ਼ਾਇਦਾ ਹੋਵੇਗਾ?
(ਪਾਠ 10 ਦੇਖੋ। )
ਹਰ ਰੋਜ਼ ਬਾਈਬਲ ਪੜ੍ਹਨੀ ਵਧੀਆ ਕਿਉਂ ਹੈ? ਤੁਸੀਂ ਬਾਈਬਲ ਪੜ੍ਹਨ ਲਈ ਕਿਹੜਾ ਸਮਾਂ ਰੱਖਿਆ ਹੈ?
(ਪਾਠ 11 ਦੇਖੋ। )
ਹੁਣ ਤਕ ਸਟੱਡੀ ਦੌਰਾਨ ਤੁਸੀਂ ਜਿਹੜੀਆਂ ਗੱਲਾਂ ਸਿੱਖੀਆਂ, ਉਨ੍ਹਾਂ ਵਿੱਚੋਂ ਕਿਹੜੀ ਗੱਲ ਤੁਹਾਨੂੰ ਸਭ ਤੋਂ ਚੰਗੀ ਲੱਗੀ?
ਸਟੱਡੀ ਸ਼ੁਰੂ ਕਰਨ ਤੋਂ ਬਾਅਦ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆਈਆਂ ਹਨ? ਸਟੱਡੀ ਕਰਦੇ ਰਹਿਣ ਲਈ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
(ਪਾਠ 12 ਦੇਖੋ। )