ਭਾਗ 2 ਵਿਚ ਤੁਸੀਂ ਕੀ ਸਿੱਖਿਆ?
ਆਪਣੇ ਸਿੱਖਿਅਕ ਨਾਲ ਅੱਗੇ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
- ਪਰਮੇਸ਼ੁਰ ਝੂਠੇ ਧਰਮਾਂ ਦਾ ਕੀ ਕਰੇਗਾ? - (ਪਾਠ 13 ਦੇਖੋ। ) 
- ਕੂਚ 20:4-6 ਪੜ੍ਹੋ। - ਯਹੋਵਾਹ ਨੂੰ ਕਿੱਦਾਂ ਲੱਗਦਾ ਹੈ ਜਦੋਂ ਲੋਕ ਉਸ ਦੀ ਭਗਤੀ ਕਰਨ ਲਈ ਮੂਰਤੀਆਂ ਜਾਂ ਤਸਵੀਰਾਂ ਦਾ ਸਹਾਰਾ ਲੈਂਦੇ ਹਨ? - (ਪਾਠ 14 ਦੇਖੋ। ) 
 
- ਯਿਸੂ ਕੌਣ ਹੈ? - (ਪਾਠ 15 ਦੇਖੋ। ) 
- ਯਿਸੂ ਦੇ ਕਿਹੜੇ ਗੁਣ ਤੁਹਾਨੂੰ ਚੰਗੇ ਲੱਗਦੇ ਹਨ? - (ਪਾਠ 17 ਦੇਖੋ। ) 
- ਯੂਹੰਨਾ 13:34, 35 ਅਤੇ ਰਸੂਲਾਂ ਦੇ ਕੰਮ 5:42 ਪੜ੍ਹੋ। - ਅੱਜ ਸੱਚੇ ਮਸੀਹੀ ਕੌਣ ਹਨ? ਤੁਹਾਨੂੰ ਕਿਸ ਗੱਲ ਤੋਂ ਯਕੀਨ ਹੋਇਆ ਕਿ ਉਹੀ ਸੱਚੇ ਮਸੀਹੀ ਹਨ? 
 
- ਮੰਡਲੀ ਦਾ ਮੁਖੀ ਕੌਣ ਹੈ ਅਤੇ ਉਹ ਮੰਡਲੀ ਨੂੰ ਕਿਵੇਂ ਚਲਾਉਂਦਾ ਹੈ? - (ਪਾਠ 20 ਦੇਖੋ। ) 
- ਮੱਤੀ 24:14 ਪੜ੍ਹੋ। - ਇਹ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ? 
- ਤੁਸੀਂ ਇਹ ਖ਼ੁਸ਼ ਖ਼ਬਰੀ ਕਿਨ੍ਹਾਂ ਨੂੰ ਸੁਣਾਈ ਹੈ? 
 
- ਤੁਹਾਨੂੰ ਕੀ ਲੱਗਦਾ, ਕੀ ਬਪਤਿਸਮਾ ਲੈਣਾ ਇਕ ਵਧੀਆ ਟੀਚਾ ਹੈ? ਤੁਹਾਨੂੰ ਇਸ ਤਰ੍ਹਾਂ ਕਿਉਂ ਲੱਗਦਾ? - (ਪਾਠ 23 ਦੇਖੋ। ) 
- ਤੁਸੀਂ ਸ਼ੈਤਾਨ ਅਤੇ ਉਸ ਨਾਲ ਰਲ਼ੇ ਦੁਸ਼ਟ ਦੂਤਾਂ ਤੋਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ? - (ਪਾਠ 24 ਦੇਖੋ। ) 
- ਪਰਮੇਸ਼ੁਰ ਨੇ ਇਨਸਾਨਾਂ ਨੂੰ ਕਿਉਂ ਬਣਾਇਆ? - (ਪਾਠ 25 ਦੇਖੋ। ) 
- ਦੁਨੀਆਂ ਵਿਚ ਦੁੱਖ-ਤਕਲੀਫ਼ਾਂ ਅਤੇ ਮੌਤ ਕਿਉਂ ਆਈ? - (ਪਾਠ 26 ਦੇਖੋ। ) 
- ਯੂਹੰਨਾ 3:16 ਪੜ੍ਹੋ। - ਪਰਮੇਸ਼ੁਰ ਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦਿਵਾਉਣ ਲਈ ਕੀ ਕੀਤਾ ਹੈ? - (ਪਾਠ 27 ਦੇਖੋ। ) 
 
- ਉਪਦੇਸ਼ਕ ਦੀ ਕਿਤਾਬ 9:5 ਪੜ੍ਹੋ। - ਮਰਨ ਤੋਂ ਬਾਅਦ ਇਨਸਾਨ ਦਾ ਕੀ ਹੁੰਦਾ ਹੈ? 
- ਯਿਸੂ ਮਰ ਚੁੱਕੇ ਅਰਬਾਂ ਲੋਕਾਂ ਲਈ ਕੀ ਕਰੇਗਾ? 
 
- ਪਰਮੇਸ਼ੁਰ ਦਾ ਰਾਜ ਇਨਸਾਨੀ ਸਰਕਾਰਾਂ ਤੋਂ ਕਿਤੇ ਜ਼ਿਆਦਾ ਬਿਹਤਰ ਕਿਉਂ ਹੈ? 
- ਕੀ ਤੁਹਾਨੂੰ ਯਕੀਨ ਹੈ ਕਿ ਪਰਮੇਸ਼ੁਰ ਦਾ ਰਾਜ ਹੁਣ ਹਕੂਮਤ ਕਰ ਰਿਹਾ ਹੈ? ਤੁਸੀਂ ਇਸ ਤਰ੍ਹਾਂ ਕਿਉਂ ਕਹਿੰਦੇ ਹੋ? ਇਹ ਰਾਜ ਕਦੋਂ ਸ਼ੁਰੂ ਹੋਇਆ ਸੀ? - (ਪਾਠ 32 ਦੇਖੋ। )