ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 12/1 ਸਫ਼ੇ 3-4
  • ਦੇਣਾ ਕੀ ਇਸ ਦੀ ਆਸ ਰੱਖੀ ਜਾਂਦੀ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੇਣਾ ਕੀ ਇਸ ਦੀ ਆਸ ਰੱਖੀ ਜਾਂਦੀ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਦੇਣ ਦੀ ਮਨੋਬਿਰਤੀ ਰੱਖਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 12/1 ਸਫ਼ੇ 3-4

ਦੇਣਾ ਕੀ ਇਸ ਦੀ ਆਸ ਰੱਖੀ ਜਾਂਦੀ ਹੈ?

ਤੁਸੀਂ ਸ਼ਾਇਦ ਚੰਗੀ ਤਰ੍ਹਾਂ ਨਾਲ ਜਾਣਦੇ ਹੋ ਕਿ ਤੋਹਫ਼ੇ ਦੇਣਾ ਅਕਸਰ ਰਿਵਾਜ ਦੇ ਕਾਰਨ ਕੀਤਾ ਜਾਂਦਾ ਹੈ। ਜ਼ਿਆਦਾਤਰ ਸਭਿਆਚਾਰਾਂ ਵਿਚ ਅਜਿਹੇ ਮੌਕੇ ਪਾਏ ਜਾਂਦੇ ਹਨ ਜਦੋਂ ਤੋਹਫ਼ਿਆਂ ਦੀ ਆਸ ਰੱਖੀ ਜਾਂਦੀ ਹੈ। ਅਜਿਹੇ ਤੋਹਫ਼ੇ ਸ਼ਾਇਦ ਆਦਰ ਦੀਆਂ ਨਿਸ਼ਾਨੀਆਂ ਜਾਂ ਪ੍ਰੇਮ ਦੇ ਪ੍ਰਗਟਾਵਿਆਂ ਦਾ ਅਰਥ ਰੱਖਣ। ਇਨ੍ਹਾਂ ਵਿੱਚੋਂ ਜ਼ਿਆਦਾਤਰ ਤੋਹਫ਼ੇ, ਪ੍ਰਾਪਤ ਕਰਤਾ ਦੁਆਰਾ ਵਰਤੋਂ ਵਿਚ ਕਦੇ ਵੀ ਨਹੀਂ ਲਿਆਏ ਜਾਂਦੇ ਹਨ; ਦੂਸਰੇ ਤੋਹਫ਼ੇ ਅਸਲ ਲੋੜਾਂ ਨੂੰ ਪੂਰਿਆਂ ਕਰਨ ਵਿਚ ਮਦਦ ਕਰਦੇ ਹਨ ਅਤੇ ਇਨ੍ਹਾਂ ਦੀ ਗਹਿਰੀ ਕਦਰ ਕੀਤੀ ਜਾਂਦੀ ਹੈ।

ਡੇਨਮਾਰਕ ਵਿਚ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ, ਤਾਂ ਮਿੱਤਰ ਅਤੇ ਰਿਸ਼ਤੇਦਾਰ ਮੁਲਾਕਾਤ ਕਰਨ ਲਈ ਆਉਂਦੇ ਹਨ ਅਤੇ ਆਪਣੇ ਨਾਲ ਤੋਹਫ਼ੇ ਲਿਆਉਂਦੇ ਹਨ ਜੋ ਉਹ ਉਮੀਦ ਕਰਦੇ ਹਨ ਕਿ ਉਸ ਨਿਆਣੇ ਲਈ ਲਾਹੇਵੰਦ ਹੋਣਗੇ। ਦੂਜਿਆਂ ਦੇਸ਼ਾਂ ਵਿਚ ਮਿੱਤਰ ਸ਼ਾਇਦ ਇਕ ਪਾਰਟੀ ਦੇਣ, ਜਿਸ ਵਿਚ ਬੱਚੇ ਦੇ ਜਨਮ ਦੇ ਪੂਰਵ-ਅਨੁਮਾਨ ਵਿਚ ਅਜਿਹੇ ਤੋਹਫ਼ੇ ਦਿੱਤੇ ਜਾਂਦੇ ਹਨ।

ਅਕਸਰ, ਜਿਨ੍ਹਾਂ ਮੌਕਿਆਂ ਤੇ ਤੋਹਫ਼ਿਆਂ ਦੀ ਆਸ ਰੱਖੀ ਜਾਂਦੀ ਹੈ, ਉਹ ਸਾਲਾਨਾ ਘਟਨਾਵਾਂ ਹੁੰਦੀਆਂ ਹਨ। ਭਾਵੇਂ ਕਿ ਅਜਿਹੇ ਉਤਸਵ ਦਾ ਅਭਿਆਸ ਮੁਢਲੇ ਮਸੀਹੀਆਂ ਵਿਚਕਾਰ ਨਹੀਂ ਹੁੰਦਾ ਸੀ, ਇਹ ਅਧਿਕਤਰ ਅਖਾਉਤੀ ਮਸੀਹੀਆਂ ਅਤੇ ਗ਼ੈਰ-ਮਸੀਹੀਆਂ ਵਿਚਕਾਰ ਇੱਕੋ ਸਮਾਨ ਲੋਕਪ੍ਰਿਯ ਬਣ ਗਏ ਹਨ। ਦੂਜਿਆਂ ਸਭਿਆਚਾਰਾਂ ਵਿਚ ਜਿਉਂ ਹੀ ਬੱਚੇ ਵੱਡੇ ਹੁੰਦੇ ਜਾਂਦੇ ਹਨ, ਸ਼ਾਇਦ ਜਨਮ-ਦਿਨ ਦੇ ਤੋਹਫ਼ੇ ਦੇਣ ਦੀ ਰੀਤ ਮੰਦ ਪੈਂਦੀ ਜਾਵੇ, ਲੇਕਿਨ ਯੂਨਾਨੀਆਂ ਵਿਚਕਾਰ ਇੰਜ ਨਹੀਂ ਪਾਇਆ ਜਾਂਦਾ ਹੈ। ਯੂਨਾਨ ਵਿਚ ਜਨਮ-ਦਿਨਾਂ ਉੱਤੇ ਡਾਢਾ ਧਿਆਨ ਦਿੱਤਾ ਜਾਂਦਾ ਹੈ। ਉਹ ਇਕ ਵਿਅਕਤੀ ਨੂੰ ਉਸ ਦੇ “ਨਾਮ-ਦਿਵਸ” ਤੇ ਵੀ ਤੋਹਫ਼ੇ ਦਿੰਦੇ ਹਨ। ਉਹ ਕੀ ਹੁੰਦਾ ਹੈ? ਖ਼ੈਰ, ਧਾਰਮਿਕ ਰਿਵਾਜ, ਸਾਲ ਦੇ ਹਰ ਇਕ ਦਿਨ ਨਾਲ ਇਕ ਵੱਖਰੇ “ਸੰਤ” ਨੂੰ ਜੋੜਦਾ ਹੈ, ਅਤੇ “ਸੰਤਾਂ” ਦੇ ਨਾਂ ਤੇ ਬਹੁਤੇਰੇ ਲੋਕਾਂ ਦੇ ਨਾਂ ਰੱਖੇ ਜਾਂਦੇ ਹਨ। ਜਦੋਂ ਉਸ “ਸੰਤ” ਦਾ ਦਿਨ ਆਉਂਦਾ ਹੈ, ਉਦੋਂ ਉਸ ਦੇ ਨਾਂ ਵਾਲੇ ਵਿਅਕਤੀਆਂ ਨੂੰ ਤੋਹਫ਼ੇ ਮਿਲਦੇ ਹਨ।

ਆਪਣੇ ਬੱਚਿਆਂ ਦਾ ਜਨਮ-ਦਿਨ ਮਨਾਉਣ ਤੋਂ ਇਲਾਵਾ, ਕੋਰੀਆਈ ਲੋਕਾਂ ਦਾ ਇਕ ਕੌਮੀ ਤਿਉਹਾਰ ਹੁੰਦਾ ਹੈ ਜਿਸ ਨੂੰ ਬਾਲ ਦਿਵਸ ਆਖਿਆ ਜਾਂਦਾ ਹੈ। ਇਸ ਦਿਨ ਤੇ ਪਰਿਵਾਰਕ ਸੈਰ-ਸਪਾਟੇ ਕੀਤੇ ਜਾਂਦੇ ਹਨ ਅਤੇ ਬੱਚਿਆਂ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ, ਭਾਵੇਂ ਕਿ ਉਨ੍ਹਾਂ ਦੇ ਜਨਮ ਦੀ ਤਾਰੀਖ਼ ਕਿਹੜੀ ਵੀ ਕਿਉਂ ਨਾ ਹੋਵੇ। ਕੋਰੀਆਈ ਲੋਕਾਂ ਦਾ ਇਕ ਮਾਪਿਆਂ ਦਾ ਦਿਵਸ ਵੀ ਹੁੰਦਾ ਹੈ, ਜਦੋਂ ਬੱਚੇ ਆਪਣੇ ਮਾਪਿਆਂ ਨੂੰ ਤੋਹਫ਼ੇ ਦਿੰਦੇ ਹਨ, ਅਤੇ ਇਕ ਅਧਿਆਪਕ ਦਿਵਸ ਹੁੰਦਾ ਹੈ, ਜਦੋਂ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਤੋਹਫ਼ੇ ਦਿੰਦੇ ਹਨ। ਕੋਰੀਆਈ ਰਿਵਾਜ ਦੇ ਅਨੁਸਾਰ, ਜਦੋਂ ਇਕ ਵਿਅਕਤੀ 60 ਸਾਲਾਂ ਦੀ ਉਮਰ ਦਾ ਹੋ ਜਾਂਦਾ ਹੈ, ਉਦੋਂ ਇਕ ਵੱਡੀ ਪਾਰਟੀ ਦਿੱਤੀ ਜਾਂਦੀ ਹੈ। ਪਰਿਵਾਰ ਦੇ ਸਦੱਸ ਅਤੇ ਮਿੱਤਰ ਲੰਮੀ ਆਯੂ ਅਤੇ ਖ਼ੁਸ਼ੀਆਂ ਲਈ ਸ਼ੁਭ ਕਾਮਨਾਵਾਂ ਦਿੰਦੇ ਹਨ, ਅਤੇ ਉਸ ਵਿਅਕਤੀ ਨੂੰ ਤੋਹਫ਼ੇ ਦਿੱਤੇ ਜਾਂਦੇ ਹਨ, ਜੋ ਜੀਵਨ ਦੇ ਇਸ ਮੁਕਾਮ ਤੇ ਪਹੁੰਚਿਆ ਹੈ।

ਵਿਆਹ ਇਕ ਹੋਰ ਅਵਸਰ ਹੈ ਜਦੋਂ ਲੋਕਪ੍ਰਿਯ ਰਿਵਾਜ ਸ਼ਾਇਦ ਤੋਹਫ਼ਿਆਂ ਦੀ ਮੰਗ ਕਰੇ। ਕੀਨੀਆ ਵਿਚ ਜਦੋਂ ਇਕ ਜੋੜਾ ਵਿਆਹ ਕਰਦੇ ਹਨ, ਉਦੋਂ ਲਾੜੇ ਦੇ ਪਰਿਵਾਰ ਤੋਂ ਆਸ ਰੱਖੀ ਜਾਂਦੀ ਹੈ ਕਿ ਉਹ ਲਾੜੀ ਦੇ ਪਰਿਵਾਰ ਨੂੰ ਤੋਹਫ਼ਾ ਦੇਣ। ਮਹਿਮਾਨ ਵੀ ਤੋਹਫ਼ੇ ਲਿਆਉਂਦੇ ਹਨ। ਜੇਕਰ ਲਾੜਾ-ਲਾੜੀ ਰਿਵਾਜ ਅਨੁਸਾਰ ਚਲਣ, ਤਾਂ ਉਹ ਇਕ ਮੰਚ ਉੱਤੇ ਬੈਠਣਗੇ, ਜਿਉਂ-ਜਿਉਂ ਮਹਿਮਾਨ ਅੱਗੇ ਆ ਕੇ ਆਪਣੇ ਤੋਹਫ਼ੇ ਪੇਸ਼ ਕਰਦੇ ਹਨ। ਜਿਉਂ ਹੀ ਹਰ ਇਕ ਤੋਹਫ਼ਾ ਪੇਸ਼ ਕੀਤਾ ਜਾਂਦਾ ਹੈ, ਇਕ ਘੋਸ਼ਣਾ ਕੀਤੀ ਜਾਂਦੀ ਹੈ ਕਿ “ਫਲਾਨਾ-ਫਲਾਨਾ ਵਿਅਕਤੀ ਜੋੜੇ ਲਈ ਤੋਹਫ਼ਾ ਲਿਆਇਆ ਹੈ।” ਦੇਣਹਾਰਾਂ ਵਿੱਚੋਂ ਬਹੁਤ ਸਾਰੇ ਤਾਂ ਅਤਿ ਨਾਰਾਜ਼ ਹੋਣਗੇ ਜੇਕਰ ਉਨ੍ਹਾਂ ਨੂੰ ਅਜਿਹੀ ਮਾਨਤਾ ਨਹੀਂ ਦਿੱਤੀ ਜਾਂਦੀ ਹੈ।

ਲੇਬਨਾਨੀ ਲੋਕਾਂ ਵਿਚਕਾਰ, ਜਦੋਂ ਕਿਸੇ ਦਾ ਵਿਆਹ ਹੋਣ ਵਾਲਾ ਹੁੰਦਾ ਹੈ, ਉਦੋਂ ਮਿੱਤਰ ਅਤੇ ਗੁਆਂਢੀ, ਇੱਥੋਂ ਤਕ ਕਿ ਜੋੜੇ ਨੂੰ ਚੰਗੀ ਤਰ੍ਹਾਂ ਨਾਲ ਨਾ ਜਾਣਨ ਵਾਲੇ ਲੋਕ ਵੀ, ਕਈ ਦਿਨ ਪਹਿਲਾਂ ਤੋਹਫ਼ਿਆਂ ਨਾਲ ਆਉਣ ਲੱਗਦੇ ਹਨ। ਬਚਪਨ ਤੋਂ ਹੀ ਉਨ੍ਹਾਂ ਨੂੰ ਸਿਖਾਇਆ ਜਾਂਦਾ ਹੈ ਕਿ ਤੋਹਫ਼ੇ ਦੇਣਾ ਇਕ ਫ਼ਰਜ਼ ਹੈ, ਜਿਵੇਂ ਕਿ ਕਰਜ਼ ਉਤਾਰਨਾ ਇਕ ਫ਼ਰਜ਼ ਹੈ। “ਤੁਸੀਂ ਜੇਕਰ ਇਹ ਨਹੀਂ ਕਰਦੇ, ਤਾਂ ਤੁਸੀਂ ਆਪ ਚੰਗਾ ਮਹਿਸੂਸ ਨਹੀਂ ਕਰਦੇ ਹੋ,” ਇਕ ਲੇਬਨਾਨੀ ਮਨੁੱਖ ਨੇ ਕਿਹਾ। “ਇਹ ਦਸਤੂਰ ਹੈ।”

ਪਰੰਤੂ, ਬਹੁਤ ਦੇਸ਼ਾਂ ਵਿਚ ਕ੍ਰਿਸਮਸ ਉਨ੍ਹਾਂ ਸਾਰਿਆਂ ਮੌਕਿਆਂ ਵਿੱਚੋਂ ਸਭ ਤੋਂ ਅਹਿਮ ਹੈ ਜਦੋਂ ਤੋਹਫ਼ਿਆਂ ਦੀ ਆਸ ਰੱਖੀ ਜਾਂਦੀ ਹੈ। ਕੀ ਜਿੱਥੇ ਤੁਸੀਂ ਰਹਿੰਦੇ ਹੋ, ਉੱਥੇ ਇਹ ਗੱਲ ਸੱਚ ਨਹੀਂ? ਹਾਲ ਹੀ ਵਿਚ 1990 ਵਿਚ, ਇਹ ਅਨੁਮਾਨ ਲਗਾਇਆ ਗਿਆ ਸੀ ਕਿ ਅਮਰੀਕੀ ਲੋਕ ਹਰ ਸਾਲ ਕ੍ਰਿਸਮਸ ਦਿਆਂ ਤੋਹਫ਼ਿਆਂ ਉੱਤੇ $4,000 ਕਰੋੜ ਤੋਂ ਵੀ ਵਧ ਖ਼ਰਚਾ ਕਰਦੇ ਹਨ। ਵੱਡੇ ਜੋਸ਼ ਨਾਲ ਇਹ ਤਿਉਹਾਰ ਜਪਾਨ ਵਿਚ ਬੋਧੀਆਂ ਅਤੇ ਸ਼ਿੰਤੋਵਾਦੀਆਂ ਦੁਆਰਾ ਵੀ ਮਨਾਇਆ ਜਾਂਦਾ ਹੈ, ਅਤੇ ਇਸ ਉਤਸਵ ਦੇ ਵਿਭਿੰਨ ਰੂਪ ਯੂਰਪ, ਦੱਖਣੀ ਅਮਰੀਕਾ, ਅਤੇ ਅਫ਼ਰੀਕਾ ਦੇ ਕਈ ਹਿੱਸਿਆਂ ਵਿਚ ਵੀ ਪਾਏ ਜਾਂਦੇ ਹਨ।

ਕ੍ਰਿਸਮਸ ਉਹ ਸਮਾਂ ਹੈ ਜਦੋਂ ਲੋਕੀ ਖ਼ੁਸ਼ੀ ਮਹਿਸੂਸ ਕਰਨ ਦੀ ਆਸ ਰੱਖਦੇ ਹਨ, ਲੇਕਿਨ ਬਹੁਤੇਰੇ ਖ਼ੁਸ਼ ਨਹੀਂ ਹੁੰਦੇ ਹਨ। ਅਤੇ ਬਹੁਤ ਸਾਰੇ ਲੋਕ ਪਾਉਂਦੇ ਹਨ ਕਿ ਤੋਹਫ਼ੇ ਖ਼ਰੀਦਣ ਦੀ ਹਫੜਾ-ਦਫੜੀ ਅਤੇ ਸਿਰ ਤੇ ਆਏ ਬਿਲ ਦੇ ਭੁਗਤਾਨ ਦੀ ਚਿੰਤਾ, ਅਨੁਭਵ ਕੀਤੇ ਗਏ ਕਿਸੇ ਵੀ ਆਨੰਦ ਉੱਤੇ ਮਾਂਦ ਪਾ ਦਿੰਦੀ ਹੈ।

ਫਿਰ ਵੀ, ਬਾਈਬਲ ਕਹਿੰਦੀ ਹੈ ਕਿ ਦੇਣ ਵਿਚ ਜ਼ਿਆਦਾ ਖ਼ੁਸ਼ੀ ਹੈ। ਇਹ ਬਿਲਕੁਲ ਸੱਚ ਹੈ, ਲੇਕਿਨ ਇਹ ਇਸ ਉੱਤੇ ਨਿਰਭਰ ਕਰਦਾ ਹੈ ਕਿ ਤੋਹਫ਼ਾ ਕਿਸ ਮਨੋਬਿਰਤੀ ਦੇ ਨਾਲ ਦਿੱਤਾ ਜਾਂਦਾ ਹੈ।—ਰਸੂਲਾਂ ਦੇ ਕਰਤੱਬ 20:35. (w95 12/15)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ