ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w95 12/1 ਸਫ਼ੇ 25-30
  • “ਬਚਨ ਉੱਤੇ ਅਮਲ ਕਰਨ ਵਾਲੇ” ਆਨੰਦਮਈ ਲੋਕ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਬਚਨ ਉੱਤੇ ਅਮਲ ਕਰਨ ਵਾਲੇ” ਆਨੰਦਮਈ ਲੋਕ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਨੰਦ ਦੇ ਨਾਲ ਧੀਰਜ
  • ਬੁੱਧ ਦੀ ਭਾਲ ਕਰਨੀ
  • “ਬਚਨ ਉੱਤੇ ਅਮਲ ਕਰਨ ਵਾਲੇ” ਬਣਨਾ
  • ਅਜ਼ਮਾਇਸ਼ਾਂ ਦੇ ਬਾਵਜੂਦ, ਆਪਣੀ ਨਿਹਚਾ ਨੂੰ ਫੜੀ ਰੱਖੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1997
  • ਯਿਸੂ ਦੇ ਛੋਟੇ ਭਰਾ ਤੋਂ ਸਿੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਅਜ਼ਮਾਇਸ਼ਾਂ ਸਹਿੰਦੇ ਵੇਲੇ ਖ਼ੁਸ਼ ਕਿਵੇਂ ਰਹੀਏ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
  • ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ ਖ਼ੁਸ਼ੀਆਂ ਮਨਾਉਂਦੇ ਹਨ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1995
w95 12/1 ਸਫ਼ੇ 25-30

“ਬਚਨ ਉੱਤੇ ਅਮਲ ਕਰਨ ਵਾਲੇ” ਆਨੰਦਮਈ ਲੋਕ

“ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸੱਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ। ਪਰ ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ . . . ਨਿਰੇ ਸੁਣਨ ਵਾਲੇ ਹੀ ਨਾ ਹੋਵੋ।”—ਯਾਕੂਬ 1:21, 22.

1. ਸੰਨ 1996 ਦੇ ਲਈ ਸਾਡੇ ਵਰ੍ਹਾ-ਪਾਠ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਿਆ ਜਾਣਾ ਚਾਹੀਦਾ ਹੈ?

“ਬਚਨ ਉੱਤੇ ਅਮਲ ਕਰਨ ਵਾਲੇ ਹੋਵੋ।” ਇਸ ਸਰਲ ਕਥਨ ਵਿਚ ਇਕ ਸ਼ਕਤੀਸ਼ਾਲੀ ਸੰਦੇਸ਼ ਹੈ। ਇਹ ਬਾਈਬਲ ਵਿਚ “ਯਾਕੂਬ ਦੀ ਪੱਤ੍ਰੀ” ਤੋਂ ਲਿਆ ਗਿਆ ਹੈ, ਅਤੇ ਪੂਰੇ 1996 ਦੇ ਦੌਰਾਨ ਇਸ ਨੂੰ ਯਹੋਵਾਹ ਦੇ ਗਵਾਹਾਂ ਦੇ ਵਰ੍ਹਾ-ਪਾਠ ਦੇ ਤੌਰ ਤੇ ਰਾਜ ਗ੍ਰਹਿਆਂ ਵਿਚ ਪ੍ਰਦਰਸ਼ਿਤ ਕੀਤਾ ਜਾਵੇਗਾ।

2, 3. ਇਹ ਕਿਉਂ ਉਪਯੁਕਤ ਸੀ ਕਿ ਯਾਕੂਬ ਹੀ ਉਸ ਪੱਤ੍ਰੀ ਨੂੰ ਲਿਖੇ ਜੋ ਉਸ ਦੇ ਨਾਂ ਉੱਤੇ ਹੈ?

2 ਯਾਕੂਬ, ਪ੍ਰਭੂ ਯਿਸੂ ਦਾ ਇਕ ਮਤਰੇਆ ਭਰਾ, ਮੁਢਲੀ ਮਸੀਹੀ ਕਲੀਸਿਯਾ ਵਿਚ ਉੱਘਾ ਸੀ। ਯਿਸੂ ਦੇ ਪੁਨਰ-ਉਥਾਨ ਤੋਂ ਬਾਅਦ ਇਕ ਅਵਸਰ ਤੇ ਸਾਡੇ ਪ੍ਰਭੂ ਨੇ ਨਿਜੀ ਤੌਰ ਤੇ ਯਾਕੂਬ ਨੂੰ ਅਤੇ ਫਿਰ ਸਾਰੇ ਰਸੂਲਾਂ ਨੂੰ ਦਰਸ਼ਣ ਦਿੱਤਾ। (1 ਕੁਰਿੰਥੀਆਂ 15:7) ਬਾਅਦ ਵਿਚ, ਜਦੋਂ ਰਸੂਲ ਪਤਰਸ ਚਮਤਕਾਰੀ ਢੰਗ ਨਾਲ ਕੈਦ ਤੋਂ ਰਿਹਾ ਕੀਤਾ ਗਿਆ, ਉਸ ਨੇ ਇਕ ਇਕੱਤਰਿਤ ਮਸੀਹੀ ਸਮੂਹ ਨੂੰ ਕਿਹਾ: “ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ।” (ਰਸੂਲਾਂ ਦੇ ਕਰਤੱਬ 12:17) ਇੰਜ ਜਾਪਦਾ ਹੈ ਕਿ ਯਾਕੂਬ, ਭਾਵੇਂ ਕਿ ਉਹ ਖ਼ੁਦ ਇਕ ਰਸੂਲ ਨਹੀਂ ਸੀ, ਨੇ ਯਰੂਸ਼ਲਮ ਵਿਚ ਪ੍ਰਬੰਧਕ ਸਭਾ ਦੇ ਇਕੱਠ ਉੱਤੇ ਪ੍ਰਧਾਨਗੀ ਕੀਤੀ ਜਦੋਂ ਰਸੂਲਾਂ ਅਤੇ ਬਜ਼ੁਰਗਾਂ ਨੇ ਫ਼ੈਸਲਾ ਕੀਤਾ ਕਿ ਗ਼ੈਰ-ਯਹੂਦੀ ਨਵਧਰਮੀਆਂ ਨੂੰ ਸੁੰਨਤ ਕਰਨ ਦੀ ਲੋੜ ਨਹੀਂ ਹੈ। ਯਾਕੂਬ ਨੇ ਗੱਲਾਂ ਦਾ ਸਾਰਾਂਸ਼ ਪੇਸ਼ ਕੀਤਾ, ਅਤੇ ਉਹ ਫ਼ੈਸਲਾ ਜਿਸ ਦੀ ਪੁਸ਼ਟੀ ਪਵਿੱਤਰ ਆਤਮਾ ਦੁਆਰਾ ਕੀਤੀ ਗਈ ਸੀ, ਸਾਰੀਆਂ ਕਲੀਸਿਯਾਵਾਂ ਨੂੰ ਭੇਜਿਆ ਗਿਆ।—ਰਸੂਲਾਂ ਦੇ ਕਰਤੱਬ 15:1-29.

3 ਸਪੱਸ਼ਟ ਰੂਪ ਵਿਚ, ਯਾਕੂਬ ਦਾ ਪਰਿਪੱਕ ਤਰਕ ਕਾਫ਼ੀ ਮਹੱਤਵ ਰੱਖਦਾ ਸੀ। ਫਿਰ ਵੀ, ਉਸ ਨੇ ਨਿਮਰਤਾ ਨਾਲ ਕਬੂਲ ਕੀਤਾ ਕਿ ਉਹ ਖ਼ੁਦ ਕੇਵਲ “ਪਰਮੇਸ਼ੁਰ ਅਤੇ ਪ੍ਰਭੁ ਯਿਸੂ ਮਸੀਹ ਦਾ ਦਾਸ” ਹੀ ਸੀ। (ਯਾਕੂਬ 1:1) ਉਸ ਦੀ ਪ੍ਰੇਰਿਤ ਪੱਤ੍ਰੀ ਵਿਚ ਅੱਜ ਦੇ ਮਸੀਹੀਆਂ ਲਈ ਚੰਗੀ ਸਲਾਹ ਅਤੇ ਉਤਸ਼ਾਹ ਦੀ ਭਰਮਾਰ ਪਾਈ ਜਾਂਦੀ ਹੈ। ਇਹ ਜਰਨੈਲ ਸੈਸਟੀਅਸ ਗੈਲਸ ਦੁਆਰਾ ਯਰੂਸ਼ਲਮ ਉੱਤੇ ਪਹਿਲੇ ਰੋਮੀ ਹਮਲੇ ਤੋਂ ਲਗਭਗ ਚਾਰ ਸਾਲ ਪਹਿਲਾਂ ਪੂਰੀ ਕੀਤੀ ਗਈ ਸੀ, ‘ਅਕਾਸ਼ ਹੇਠਲੀ ਸਾਰੀ ਸਰਿਸ਼ਟ ਵਿੱਚ,’ ਖ਼ੁਸ਼ ਖ਼ਬਰੀ ਨੂੰ ਵਿਆਪਕ ਤੌਰ ਤੇ ਪ੍ਰਚਾਰ ਕੀਤੇ ਜਾਣ ਤੋਂ ਬਾਅਦ। (ਕੁਲੁੱਸੀਆਂ 1:23) ਉਹ ਕਠਿਨ ਸਮੇਂ ਸਨ, ਅਤੇ ਯਹੋਵਾਹ ਦੇ ਸੇਵਕ ਪੂਰੀ ਤਰ੍ਹਾਂ ਨਾਲ ਸਚੇਤ ਸਨ ਕਿ ਉਸ ਦਾ ਨਿਆਉਂ ਯਹੂਦੀ ਕੌਮ ਉੱਤੇ ਪੂਰਾ ਹੋਣ ਵਾਲਾ ਸੀ।

4. ਕਿਹੜੀ ਗੱਲ ਸੰਕੇਤ ਕਰਦੀ ਹੈ ਕਿ ਮੁਢਲੇ ਮਸੀਹੀ ਪਰਮੇਸ਼ੁਰ ਦੇ ਬਚਨ ਉੱਤੇ ਬਹੁਤ ਭਰੋਸਾ ਰੱਖਦੇ ਸਨ?

4 ਉਨ੍ਹਾਂ ਮਸੀਹੀਆਂ ਕੋਲ ਪਹਿਲਾਂ ਤੋਂ ਹੀ ਸਾਰੇ ਇਬਰਾਨੀ ਸ਼ਾਸਤਰ ਸਨ ਅਤੇ ਯੂਨਾਨੀ ਸ਼ਾਸਤਰ ਦਾ ਵੱਡਾ ਭਾਗ ਸੀ। ਉਨ੍ਹਾਂ ਨੇ ਪੂਰਬਲੀਆਂ ਲਿਖਤਾਂ ਵਿੱਚੋਂ ਅਨੇਕ ਹਵਾਲੇ ਦਿੱਤੇ, ਇਸ ਤੋਂ ਸੰਕੇਤ ਮਿਲਦਾ ਹੈ ਕਿ ਮਸੀਹੀ ਬਾਈਬਲ ਲਿਖਾਰੀਆਂ ਨੂੰ ਸਪੱਸ਼ਟ ਤੌਰ ਤੇ ਪਰਮੇਸ਼ੁਰ ਦੇ ਬਚਨ ਉੱਤੇ ਬਹੁਤ ਭਰੋਸਾ ਸੀ। ਇਸੇ ਤਰ੍ਹਾਂ, ਸਾਨੂੰ ਅੱਜ ਪਰਮੇਸ਼ੁਰ ਦੇ ਬਚਨ ਨੂੰ ਦਿਲ ਲਾ ਕੇ ਅਧਿਐਨ ਕਰਨ ਅਤੇ ਇਸ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੀ ਜ਼ਰੂਰਤ ਹੈ। ਧੀਰਜ ਰੱਖਣ ਦੇ ਲਈ, ਸਾਨੂੰ ਅਧਿਆਤਮਿਕ ਸ਼ਕਤੀ ਅਤੇ ਸਾਹਸ ਦੀ ਜ਼ਰੂਰਤ ਹੈ ਜੋ ਪਵਿੱਤਰ ਸ਼ਾਸਤਰ ਪ੍ਰਦਾਨ ਕਰਦੇ ਹਨ।—ਜ਼ਬੂਰ 119:97; 1 ਤਿਮੋਥਿਉਸ 4:13.

5. ਅੱਜ ਸਾਨੂੰ ਖ਼ਾਸ ਮਾਰਗ-ਦਰਸ਼ਨ ਦੀ ਜ਼ਰੂਰਤ ਕਿਉਂ ਹੈ, ਅਤੇ ਇਹ ਸਾਨੂੰ ਕਿੱਥੇ ਮਿਲੇਗਾ?

5 ਅੱਜ ਮਨੁੱਖਜਾਤੀ ਇਕ ‘ਅਜਿਹੇ ਵੱਡੇ ਕਸ਼ਟ’ ਦੇ ਕੰਢੇ ਖੜ੍ਹੀ ਹੈ, “ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਸਾਡਾ ਬਚਾਉ ਈਸ਼ਵਰੀ ਮਾਰਗ-ਦਰਸ਼ਨ ਪ੍ਰਾਪਤ ਕਰਨ ਉੱਤੇ ਨਿਰਭਰ ਕਰਦਾ ਹੈ। ਇਹ ਅਸੀਂ ਕਿਵੇਂ ਪਾ ਸਕਦੇ ਹਾਂ? ਪਰਮੇਸ਼ੁਰ ਦੇ ਆਤਮਾ-ਪ੍ਰੇਰਿਤ ਬਚਨ ਦੀਆਂ ਸਿੱਖਿਆਵਾਂ ਦੇ ਪ੍ਰਤੀ ਆਪਣੇ ਦਿਲਾਂ ਨੂੰ ਖੋਲ੍ਹਣ ਦੁਆਰਾ। ਇਹ ਸਾਨੂੰ ਯਹੋਵਾਹ ਦੇ ਪਹਿਲੇ ਸਮਿਆਂ ਦੇ ਨਿਸ਼ਠਾਵਾਨ ਸੇਵਕਾਂ ਦੇ ਵਾਂਗ, ‘ਬਚਨ ਉੱਤੇ ਅਮਲ ਕਰਨ ਵਾਲੇ ਹੋਣ’ ਲਈ ਪ੍ਰੇਰਿਤ ਕਰੇਗਾ। ਸਾਨੂੰ ਪਰਮੇਸ਼ੁਰ ਦੇ ਬਚਨ ਨੂੰ ਉੱਦਮੀ ਢੰਗ ਨਾਲ ਪੜ੍ਹਨਾ ਅਤੇ ਅਧਿਐਨ ਕਰਨਾ ਅਤੇ ਇਸ ਨੂੰ ਯਹੋਵਾਹ ਦੀ ਉਸਤਤ ਲਈ ਇਸਤੇਮਾਲ ਕਰਨਾ ਚਾਹੀਦਾ ਹੈ।—2 ਤਿਮੋਥਿਉਸ 2:15; 3:16, 17.

ਆਨੰਦ ਦੇ ਨਾਲ ਧੀਰਜ

6. ਪਰਤਾਵਿਆਂ ਦਾ ਸਾਮ੍ਹਣਾ ਕਰਨ ਵਿਚ ਸਾਨੂੰ ਕਿਉਂ ਆਨੰਦ ਪ੍ਰਾਪਤ ਕਰਨਾ ਚਾਹੀਦਾ ਹੈ?

6 ਆਪਣੀ ਪੱਤ੍ਰੀ ਸ਼ੁਰੂ ਕਰਦੇ ਸਮੇਂ, ਯਾਕੂਬ ਆਨੰਦ ਦਾ ਜ਼ਿਕਰ ਕਰਦਾ ਹੈ, ਜੋ ਪਰਮੇਸ਼ੁਰ ਦੀ ਆਤਮਾ ਦਾ ਦੂਜਾ ਫਲ ਹੈ। ਉਹ ਲਿਖਦਾ ਹੈ: “ਹੇ ਮੇਰੇ ਭਰਾਵੋ, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹ ਨੂੰ ਪੂਰਨ ਅਨੰਦ ਦੀ ਗੱਲ ਜਾਣੋ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨਿਹਚਾ ਦੀ ਪਰੀਖਿਆ ਧੀਰਜ ਬਣਾਉਂਦੀ ਹੈ। ਅਤੇ ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ।” (ਯਾਕੂਬ 1:2-4; ਗਲਾਤੀਆਂ 5:22, 23) ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਨੇਕ ਪਰਤਾਵਿਆਂ ਦਾ ਸਾਮ੍ਹਣਾ ਕਰਨਾ “ਪੂਰਨ ਅਨੰਦ ਦੀ ਗੱਲ” ਹੈ? ਖ਼ੈਰ, ਯਿਸੂ ਨੇ ਵੀ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ: “ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ ਲਾਉਣਗੇ। ਅਨੰਦ ਹੋਵੋ ਅਤੇ ਖ਼ੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ।” (ਮੱਤੀ 5:11, 12) ਜਿਉਂ ਹੀ ਅਸੀਂ ਸਦੀਪਕ ਜੀਵਨ ਦੇ ਟੀਚੇ ਵੱਲ ਵਧਦੇ ਜਾਂਦੇ ਹਾਂ, ਸਾਨੂੰ ਆਪਣੇ ਜਤਨਾਂ ਉੱਤੇ ਯਹੋਵਾਹ ਦੀ ਬਰਕਤ ਵੇਖ ਕੇ ਆਨੰਦਮਈ ਸੰਤੁਸ਼ਟੀ ਮਿਲਦੀ ਹੈ।—ਯੂਹੰਨਾ 17:3; 2 ਤਿਮੋਥਿਉਸ 4:7, 8; ਇਬਰਾਨੀਆਂ 11:8-10, 26, 35.

7. (ੳ) ਧੀਰਜ ਰੱਖਣ ਲਈ ਸਾਡੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ? (ਅ) ਅੱਯੂਬ ਦੇ ਵਾਂਗ, ਸਾਨੂੰ ਕੀ ਪ੍ਰਤਿਫਲ ਮਿਲ ਸਕਦਾ ਹੈ?

7 ਯਿਸੂ ਨੇ ਖ਼ੁਦ “ਉਸ ਅਨੰਦ ਨਮਿੱਤ” ਧੀਰਜ ਰੱਖਿਆ, “ਜੋ ਉਹ ਦੇ ਅੱਗੇ ਧਰਿਆ ਹੋਇਆ ਸੀ।” (ਇਬਰਾਨੀਆਂ 12:1, 2) ਯਿਸੂ ਦੀ ਸਾਹਸੀ ਮਿਸਾਲ ਵੱਲ ਧਿਆਨਪੂਰਵਕ ਵੇਖਦੇ ਹੋਏ, ਅਸੀਂ ਵੀ ਧੀਰਜ ਰੱਖ ਸਕਦੇ ਹਾਂ! ਜਿਵੇਂ ਕਿ ਯਾਕੂਬ ਆਪਣੀ ਪੱਤ੍ਰੀ ਦੇ ਅੰਤ ਵਿਚ ਜ਼ਿਕਰ ਕਰਦਾ ਹੈ, ਯਹੋਵਾਹ ਖਰਿਆਈ ਰੱਖਣ ਵਾਲਿਆਂ ਨੂੰ ਭਰਪੂਰ ਪ੍ਰਤਿਫਲ ਦਿੰਦਾ ਹੈ। “ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਆਖਦੇ ਹਾਂ ਜਿਨ੍ਹਾਂ ਸਬਰ ਕੀਤਾ,” ਯਾਕੂਬ ਕਹਿੰਦਾ ਹੈ। “ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ ਅਤੇ ਪ੍ਰਭੁ ਦਾ ਪਰੋਜਨ ਜਾਣਦੇ ਹੋ ਭਈ ਪ੍ਰਭੁ ਵੱਡਾ ਦਰਦੀ ਅਤੇ ਦਿਆਲੂ ਹੈ।” (ਯਾਕੂਬ 5:11) ਯਾਦ ਕਰੋ ਕਿ ਕਿਵੇਂ ਅੱਯੂਬ ਦੀ ਖਰਿਆਈ ਨੇ ਪ੍ਰਤਿਫਲ ਪਾਇਆ ਜਦੋਂ ਉਹ ਚੰਗੀ ਸਿਹਤ ਅਤੇ ਪਿਆਰਿਆਂ ਦੇ ਨਾਲ ਇਕ ਪੂਰੇ, ਸੁਖੀ ਜੀਵਨ ਦਾ ਆਨੰਦ ਮਾਣਨ ਲਈ ਮੁੜ ਬਹਾਲ ਕੀਤਾ ਗਿਆ ਸੀ। ਖਰਿਆਈ ਵਿਚ ਧੀਰਜ ਰੱਖਣ ਨਾਲ, ਤੁਸੀਂ ਪਰਮੇਸ਼ੁਰ ਦੇ ਨਵੇਂ ਸੰਸਾਰ ਦੇ ਵਾਅਦਾ ਕੀਤੇ ਗਏ ਪਰਾਦੀਸ ਵਿਚ ਇਸੇ ਤਰ੍ਹਾਂ ਆਨੰਦ ਮਾਣ ਸਕਦੇ ਹੋ, ਉਸ ਖ਼ੁਸ਼ੀ ਦੇ ਸਿਖਰ ਦੇ ਤੌਰ ਤੇ ਜੋ ਠੀਕ ਹੁਣ ਯਹੋਵਾਹ ਦੀ ਸੇਵਾ ਕਰਨ ਤੋਂ ਮਿਲਦੀ ਹੈ।

ਬੁੱਧ ਦੀ ਭਾਲ ਕਰਨੀ

8. ਅਸੀਂ ਸੱਚੀ, ਵਿਵਹਾਰਕ ਬੁੱਧ ਕਿਵੇਂ ਪ੍ਰਾਪਤ ਕਰ ਸਕਦੇ ਹਾਂ, ਅਤੇ ਇਸ ਵਿਚ ਪ੍ਰਾਰਥਨਾ ਕੀ ਭੂਮਿਕਾ ਅਦਾ ਕਰਦੀ ਹੈ?

8 ਪਰਮੇਸ਼ੁਰ ਦੇ ਬਚਨ ਦਾ ਸਾਡਾ ਉੱਦਮੀ ਅਧਿਐਨ, ਅਤੇ ਨਾਲ ਹੀ ਇਸ ਦਾ ਵਿਵਹਾਰਕ ਪ੍ਰਯੋਗ, ਈਸ਼ਵਰੀ ਬੁੱਧ ਵਿਚ ਪਰਿਣਿਤ ਹੋਵੇਗਾ, ਜੋ ਸਾਨੂੰ ਸ਼ਤਾਨ ਦੀ ਮਰਨਾਉ ਵਿਵਸਥਾ ਦੇ ਭ੍ਰਿਸ਼ਟਾਚਾਰ ਦਰਮਿਆਨ ਰਹਿੰਦੇ ਹੋਏ ਅਜ਼ਮਾਇਸ਼ਾਂ ਨੂੰ ਸਹਿਣ ਕਰਨ ਦੇ ਯੋਗ ਬਣਾਵੇਗਾ। ਅਸੀਂ ਕਿਵੇਂ ਅਜਿਹੀ ਬੁੱਧ ਪ੍ਰਾਪਤ ਕਰਨ ਦਾ ਯਕੀਨ ਰੱਖ ਸਕਦੇ ਹਾਂ? ਯਾਕੂਬ ਸਾਨੂੰ ਦੱਸਦਾ ਹੈ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ। ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ।” (ਯਾਕੂਬ 1:5, 6) ਸਾਨੂੰ ਸੁਹਿਰਦਤਾ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ, ਇਸ ਦ੍ਰਿੜ੍ਹ ਵਿਸ਼ਵਾਸ ਦੇ ਨਾਲ ਕਿ ਯਹੋਵਾਹ ਸਾਡੀਆਂ ਬੇਨਤੀਆਂ ਨੂੰ ਸੁਣੇਗਾ ਅਤੇ ਕਿ ਉਹ ਆਪਣੇ ਠੀਕ ਸਮੇਂ ਅਤੇ ਤਰੀਕੇ ਵਿਚ ਇਨ੍ਹਾਂ ਦਾ ਜਵਾਬ ਦੇਵੇਗਾ।

9. ਯਾਕੂਬ ਈਸ਼ਵਰੀ ਬੁੱਧ ਅਤੇ ਇਸ ਦੇ ਪ੍ਰਯੋਗ ਦਾ ਕਿਵੇਂ ਵਰਣਨ ਕਰਦਾ ਹੈ?

9 ਈਸ਼ਵਰੀ ਬੁੱਧ ਯਹੋਵਾਹ ਦੇ ਵੱਲੋਂ ਇਕ ਦਾਨ ਹੈ। ਅਜਿਹੇ ਦਾਨ ਦਾ ਵਰਣਨ ਕਰਦੇ ਹੋਏ, ਯਾਕੂਬ ਕਹਿੰਦਾ ਹੈ: “ਹਰੇਕ ਚੰਗਾ ਦਾਨ ਅਤੇ ਹਰੇਕ ਪੂਰਨ ਦਾਤ ਉਤਾਹਾਂ ਤੋਂ ਹੈ ਅਤੇ ਜੋਤਾ ਦੇ ਪਿਤਾ ਵੱਲੋਂ ਉਤਰ ਆਉਂਦੀ ਹੈ ਜਿਹ ਦੇ ਵਿੱਚ ਨਾ ਬਦਲ ਅਤੇ ਨਾ ਉਹ ਪਰਛਾਵਾਂ ਹੋ ਸੱਕਦਾ ਜਿਹੜਾ ਘੁੰਮਣ ਨਾਲ ਪੈਂਦਾ ਹੈ।” ਬਾਅਦ ਵਿਚ ਆਪਣੀ ਪੱਤ੍ਰੀ ਵਿਚ, ਯਾਕੂਬ ਸੱਚੀ ਬੁੱਧ ਪ੍ਰਾਪਤ ਕਰਨ ਦੇ ਨਤੀਜੇ ਦੀ ਵਿਆਖਿਆ ਕਰਦਾ ਹੈ ਜਦੋਂ ਉਹ ਕਹਿੰਦਾ ਹੈ: “ਤੁਹਾਡੇ ਵਿੱਚ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ? ਉਹ ਸ਼ੁਭ ਚਾਲ ਤੋਂ ਬੁੱਧ ਦੀ ਨਰਮਾਈ ਨਾਲ ਆਪਣੇ ਕਰਮ ਵਿਖਾਵੇ। . . . ਜਿਹੜੀ ਬੁੱਧ ਉੱਪਰੋਂ ਹੈ ਉਹ ਤਾਂ ਪਹਿਲਾਂ ਪਵਿੱਤਰ ਹੈ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ, ਦੁਆਇਤ ਭਾਵ ਤੋਂ ਰਹਿਤ ਅਤੇ ਨਿਸ਼ਕਪਟ ਹੁੰਦੀ ਹੈ।”—ਯਾਕੂਬ 1:17; 3:13-17.

10. ਝੂਠਾ ਧਰਮ ਕਿਵੇਂ ਸੱਚੇ ਧਰਮ ਤੋਂ ਭਿੰਨ ਹੈ?

10 ਝੂਠੇ ਧਰਮ ਦੇ ਵਿਸ਼ਵ ਸਾਮਰਾਜ ਵਿਚ, ਚਾਹੇ ਇਹ ਮਸੀਹੀ-ਜਗਤ ਵਿਚ ਜਾਂ ਦੂਜੇ ਦੇਸ਼ਾਂ ਵਿਚ ਹੋਵੇ, ਉਪਾਸਕਾਂ ਦੀ ਅਕਸਰ ਇਹ ਰੀਤ ਹੁੰਦੀ ਹੈ ਕਿ ਉਹ ਕੁਝ ਭਜਨ ਗਾਉਂਦੇ ਹਨ, ਦੁਹਰਾਉ ਵਾਲੀਆਂ ਪ੍ਰਾਰਥਨਾਵਾਂ ਸੁਣਦੇ ਹਨ, ਅਤੇ ਸ਼ਾਇਦ ਧਰਮ-ਉਪਦੇਸ਼ ਵੀ ਸੁਣਦੇ ਹਨ। ਉਮੀਦ ਦੇ ਸੰਦੇਸ਼ ਨੂੰ ਘੋਸ਼ਿਤ ਕਰਨ ਦੇ ਵੱਲ ਕੋਈ ਉਤਸ਼ਾਹ ਨਹੀਂ ਦਿੱਤਾ ਜਾਂਦਾ ਹੈ, ਕਿਉਂਕਿ ਅਧਿਕਤਰ ਧਰਮਾਂ ਨੂੰ ਭਵਿੱਖ ਦੇ ਲਈ ਕੋਈ ਉੱਜਲ ਆਸ ਨਜ਼ਰ ਨਹੀਂ ਆਉਂਦੀ ਹੈ। ਪਰਮੇਸ਼ੁਰ ਦੇ ਮਸੀਹਾਈ ਰਾਜ ਦੀ ਸ਼ਾਨਦਾਰ ਉਮੀਦ ਜਾਂ ਤਾਂ ਕਦੇ ਜ਼ਿਕਰ ਹੀ ਨਹੀਂ ਕੀਤੀ ਜਾਂਦੀ ਹੈ ਜਾਂ ਇਸ ਦਾ ਬਿਲਕੁਲ ਗ਼ਲਤ ਅਰਥ ਕੱਢਿਆ ਜਾਂਦਾ ਹੈ। ਯਹੋਵਾਹ ਮਸੀਹੀ-ਜਗਤ ਦਿਆਂ ਪਰੋਕਾਰਾਂ ਬਾਰੇ ਭਵਿੱਖ-ਸੂਚਕ ਤੌਰ ਤੇ ਕਹਿੰਦਾ ਹੈ: “ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ,—ਓਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਨ੍ਹਾਂ ਵਿੱਚ ਪਾਣੀ ਨਹੀਂ ਠਹਿਰਦਾ।” (ਯਿਰਮਿਯਾਹ 2:13) ਉਨ੍ਹਾਂ ਕੋਲ ਸੱਚਾਈ ਦੇ ਕੋਈ ਪਾਣੀ ਨਹੀਂ ਹਨ। ਸਵਰਗੀ ਬੁੱਧ ਦੀ ਕਮੀ ਹੈ।

11, 12. (ੳ) ਈਸ਼ਵਰੀ ਬੁੱਧ ਤੋਂ ਸਾਨੂੰ ਕਿਵੇਂ ਪ੍ਰੇਰਿਤ ਹੋਣਾ ਚਾਹੀਦਾ ਹੈ? (ਅ) ਈਸ਼ਵਰੀ ਬੁੱਧ ਸਾਨੂੰ ਕਿਸ ਦੇ ਬਾਰੇ ਚੇਤਾਵਨੀ ਦਿੰਦੀ ਹੈ?

11 ਅੱਜ ਯਹੋਵਾਹ ਦੇ ਗਵਾਹਾਂ ਦੇ ਵਿਚਕਾਰ ਕਿੰਨਾ ਭਿੰਨ ਹੈ! ਪਰਮੇਸ਼ੁਰ-ਦਿੱਤ ਸ਼ਕਤੀ ਦੇ ਨਾਲ, ਉਹ ਉਸ ਦੇ ਆਉਣ ਵਾਲੇ ਰਾਜ ਦੀ ਖ਼ੁਸ਼ ਖ਼ਬਰੀ ਨਾਲ ਧਰਤੀ ਨੂੰ ਭਰ ਰਹੇ ਹਨ। ਜੋ ਬੁੱਧੀ ਦੀ ਗੱਲ ਉਹ ਦੱਸਦੇ ਹਨ, ਪਰਮੇਸ਼ੁਰ ਦੇ ਬਚਨ ਉੱਤੇ ਪੱਕੀ ਤਰ੍ਹਾਂ ਨਾਲ ਆਧਾਰਿਤ ਹੈ। (ਤੁਲਨਾ ਕਰੋ ਕਹਾਉਤਾਂ 1:20; ਯਸਾਯਾਹ 40:29-31.) ਸੱਚ-ਮੁੱਚ ਹੀ, ਉਹ ਸਾਡੇ ਪਰਮੇਸ਼ੁਰ ਅਤੇ ਸ੍ਰਿਸ਼ਟੀਕਰਤਾ ਦੇ ਮਹਾਨ ਮਕਸਦਾਂ ਨੂੰ ਘੋਸ਼ਿਤ ਕਰਨ ਵਿਚ ਸੱਚੇ ਗਿਆਨ ਅਤੇ ਸਮਝ ਦਾ ਵਿਵਹਾਰਕ ਪ੍ਰਯੋਗ ਕਰਦੇ ਹਨ। ਇਹ ਸਾਡੀ ਇੱਛਾ ਹੋਣੀ ਚਾਹੀਦੀ ਹੈ ਕਿ ਕਲੀਸਿਯਾ ਵਿਚ ਸਾਰੇ ਵਿਅਕਤੀ ‘ਹਰ ਪਰਕਾਰ ਦੇ ਆਤਮਕ ਗਿਆਨ ਅਤੇ ਸਮਝ ਨਾਲ ਪਰਮੇਸ਼ੁਰ ਦੀ ਇੱਛਿਆ ਦੀ ਪਛਾਣ ਤੋਂ ਭਰਪੂਰ ਹੋ ਜਾਣ।’ (ਕੁਲੁੱਸੀਆਂ 1:9) ਇਹ ਨੀਂਹ ਰੱਖਦੇ ਹੋਏ, ਜਵਾਨ ਅਤੇ ਬਿਰਧ ਦੋਵੇਂ ਹਮੇਸ਼ਾ ਹੀ ‘ਬਚਨ ਉੱਤੇ ਅਮਲ ਕਰਨ ਵਾਲੇ ਹੋਣ’ ਲਈ ਪ੍ਰੇਰਿਤ ਹੋਣਗੇ।

12 “ਜਿਹੜੀ ਬੁੱਧ ਉੱਪਰੋਂ ਹੈ,” ਉਹ ਸਾਨੂੰ ਉਨ੍ਹਾਂ ਪਾਪਾਂ ਬਾਰੇ ਚੇਤਾਵਨੀ ਦਿੰਦੀ ਹੈ ਜੋ ਈਸ਼ਵਰੀ ਅਪ੍ਰਵਾਨਗੀ ਵਿਚ ਪਰਿਣਿਤ ਹੋ ਸਕਦੇ ਹਨ। “ਇਹ ਤਾਂ ਤੁਸੀਂ ਜਾਣਦੇ ਹੋ, ਹੇ ਮੇਰੇ ਪਿਆਰੇ ਭਰਾਵੋ,” ਯਾਕੂਬ ਕਹਿੰਦਾ ਹੈ। “ਪਰ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ ਅਤੇ ਬੋਲਣ ਵਿੱਚ ਧੀਰਾ ਅਤੇ ਕ੍ਰੋਧ ਵਿੱਚ ਵੀ ਧੀਰਾ ਹੋਵੇ। ਕਿਉਂ ਜੋ ਮਨੁੱਖ ਦਾ ਕ੍ਰੋਧ ਪਰਮੇਸ਼ੁਰ ਦੇ ਧਰਮ ਦਾ ਕੰਮ ਨਹੀਂ ਕਰਦਾ।” ਜੀ ਹਾਂ, ਸਾਨੂੰ ਈਸ਼ਵਰੀ ਸਲਾਹ ਨੂੰ ਸੁਣਨ ਅਤੇ ਲਾਗੂ ਕਰਨ ਵਿਚ ਤੇਜ਼, ਉਤਸੁਕ ਹੋਣਾ ਚਾਹੀਦਾ ਹੈ। ਪਰੰਤੂ, ਸਾਨੂੰ ਉਸ ‘ਛੋਟੇ ਜਿਹੇ ਅੰਗ,’ ਅਰਥਾਤ ਜ਼ਬਾਨ ਦੀ ਕੁਵਰਤੋਂ ਦੇ ਵਿਰੁੱਧ ਸਾਵਧਾਨੀ ਵਰਤਣੀ ਚਾਹੀਦੀ ਹੈ। ਸ਼ੇਖ਼ੀ, ਮੂਰਖਤਾਪੂਰਣ ਚੁਗ਼ਲੀ, ਜਾਂ ਹੂੜ੍ਹਮੱਤੀ ਗੱਲਾਂ ਦੇ ਦੁਆਰਾ, ਜ਼ਬਾਨ ਪ੍ਰਤੀਕਾਤਮਕ ਤੌਰ ਤੇ ਇਕ ‘ਵੱਡੇ ਬਣ’ ਨੂੰ ਅੱਗ ਲਾ ਸਕਦੀ ਹੈ। ਇਸ ਲਈ ਸਾਨੂੰ ਆਪਣੇ ਸਾਰੇ ਮੇਲ-ਜੋਲ ਵਿਚ ਸੁਹਾਵਣਾਪਣ ਅਤੇ ਆਤਮ-ਸੰਜਮ ਵਿਕਸਿਤ ਕਰਨ ਦੀ ਜ਼ਰੂਰਤ ਹੈ।—ਯਾਕੂਬ 1:19, 20; 3:5.

13. ਇਹ ਕਿਉਂ ਮਹੱਤਵਪੂਰਣ ਹੈ ਕਿ ਅਸੀਂ “ਬੀਜੇ ਹੋਏ ਬਚਨ” ਨੂੰ ਕਬੂਲ ਕਰੀਏ?

13 “ਇਸ ਕਾਰਨ,” ਯਾਕੂਬ ਲਿਖਦਾ ਹੈ, “ਤੁਸੀਂ ਹਰ ਪਰਕਾਰ ਦੇ ਗੰਦ ਮੰਦ ਅਤੇ ਬਦੀ ਦੀ ਵਾਫ਼ਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬਚਨ ਨੂੰ ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸੱਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ।” (ਯਾਕੂਬ 1:21) ਇਹ ਲੋਭੀ ਸੰਸਾਰ, ਆਪਣੇ ਦਿਖਾਲਵੀ, ਭੌਤਿਕਵਾਦੀ, ਮੈਂ-ਪਹਿਲਾਂ ਜੀਵਨ-ਢੰਗ ਅਤੇ ਭ੍ਰਿਸ਼ਟ ਨੈਤਿਕਤਾ ਸਮੇਤ, ਬੀਤਣ ਵਾਲਾ ਹੈ। “ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।” (1 ਯੂਹੰਨਾ 2:­15-17) ਤਾਂ ਫਿਰ, ਇਹ ਕਿੰਨਾ ਮਹੱਤਵਪੂਰਣ ਹੈ ਕਿ ਅਸੀਂ “ਉਸ ਬੀਜੇ ਹੋਏ ਬਚਨ ਨੂੰ” ਕਬੂਲ ਕਰੀਏ! ਪਰਮੇਸ਼ੁਰ ਦੇ ਬਚਨ ਦੁਆਰਾ ਪ੍ਰਦਾਨ ਕੀਤੀ ਗਈ ਬੁੱਧ ਸਪੱਸ਼ਟ ਤੌਰ ਤੇ ਇਸ ਮਰਨਾਊ ਸੰਸਾਰ ਦੀ ਬੁਰਾਈ ਤੋਂ ਭਿੰਨ ਨਜ਼ਰ ਆਉਂਦੀ ਹੈ। ਸਾਨੂੰ ਉਹ ਬੁਰਾਈ ਬਿਲਕੁਲ ਨਹੀਂ ਚਾਹੀਦੀ ਹੈ। (1 ਪਤਰਸ 2:1, 2) ਸਾਨੂੰ ਆਪਣੇ ਦਿਲਾਂ ਵਿਚ ਸੱਚਾਈ ਦਾ ਪ੍ਰੇਮ ਅਤੇ ਪੱਕਾ ਵਿਸ਼ਵਾਸ ਬਿਠਾਉਣ ਦੀ ਜ਼ਰੂਰਤ ਹੈ, ਤਾਂਕਿ ਅਸੀਂ ਦ੍ਰਿੜ੍ਹ ਰਹਾਂਗੇ ਕਿ ਯਹੋਵਾਹ ਦੇ ਧਾਰਮਿਕ ਰਾਹਾਂ ਤੋਂ ਕਦੀ ਵੀ ਨਾ ਹਟੀਏ। ਪਰੰਤੂ ਕੀ ਪਰਮੇਸ਼ੁਰ ਦਾ ਬਚਨ ਸੁਣਨਾ ਹੀ ਕਾਫ਼ੀ ਹੈ?

“ਬਚਨ ਉੱਤੇ ਅਮਲ ਕਰਨ ਵਾਲੇ” ਬਣਨਾ

14. ਅਸੀਂ ਕਿਵੇਂ ਬਚਨ ਦੇ “ਸੁਣਨ ਵਾਲੇ” ਅਤੇ “ਅਮਲ ਕਰਨ ਵਾਲੇ” ਦੋਵੇਂ ਬਣ ਸਕਦੇ ਹਾਂ?

14 ਯਾਕੂਬ 1:22 ਵਿਚ, ਅਸੀਂ ਪੜ੍ਹਦੇ ਹਾਂ: “ਬਚਨ ਉੱਤੇ ਅਮਲ ਕਰਨ ਵਾਲੇ ਹੋਵੋ ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ।” “ਬਚਨ ਉੱਤੇ ਅਮਲ ਕਰਨ ਵਾਲੇ ਹੋਵੋ”! ਇਸ ਮੁੱਖ-ਵਿਸ਼ੇ ਨੂੰ ਯਾਕੂਬ ਦੀ ਪੱਤ੍ਰੀ ਵਿਚ ਨਿਸ਼ਚੇ ਹੀ ਉਜਾਗਰ ਕੀਤਾ ਗਿਆ ਹੈ। ਸਾਨੂੰ ਸੁਣਨਾ ਚਾਹੀਦਾ ਹੈ, ਅਤੇ ਫਿਰ “ਤਿਵੇਂ” ਕਰਨਾ ਚਾਹੀਦਾ ਹੈ! (ਉਤਪਤ 6:22) ਅਨੇਕ ਲੋਕ ਅੱਜ ਦਾਅਵਾ ਕਰਦੇ ਹਨ ਕਿ ਧਰਮ-ਉਪਦੇਸ਼ ਸੁਣਨਾ ਜਾਂ ਕਿਸੇ ਰਸਮੀ ਉਪਾਸਨਾ ਵਿਚ ਕਦੀ-ਕਦਾਈਂ ਹਿੱਸਾ ਲੈਣਾ ਹੀ ਕਾਫ਼ੀ ਹੈ, ਪਰੰਤੂ ਉਹ ਇਸ ਤੋਂ ਵਧ ਹੋਰ ਕੁਝ ਨਹੀਂ ਕਰਦੇ ਹਨ। ਉਹ ਸ਼ਾਇਦ ਸੋਚਣ ਕਿ ਜਦ ਤਕ ਉਹ ਆਪਣੇ ਮਿਆਰਾਂ ਦੇ ਅਨੁਸਾਰ ਇਕ ‘ਚੰਗੀ ਜ਼ਿੰਦਗੀ’ ਜੀਉਂਦੇ ਹਨ, ਇਹ ਕਾਫ਼ੀ ਹੋਵੇਗਾ। ਪਰੰਤੂ ਯਿਸੂ ਮਸੀਹ ਨੇ ਬਿਆਨ ਕੀਤਾ: “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ [“ਤਸੀਹੇ ਦੀ ਸੂਲੀ,” ਨਿ ਵ] ਚੁੱਕ ਕੇ ਮੇਰੇ ਪਿੱਛੇ ਚੱਲੇ।” (ਮੱਤੀ 16:24) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਯਿਸੂ ਦੇ ਨਮੂਨੇ ਉੱਤੇ ਚਲਦੇ ਹੋਏ ਸੱਚੇ ਮਸੀਹੀਆਂ ਤੋਂ ਸਪੱਸ਼ਟ ਤੌਰ ਤੇ ਆਤਮ-ਬਲੀਦਾਨੀ ਕ੍ਰਿਆਵਾਂ ਅਤੇ ਧੀਰਜ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਲਈ, ਅੱਜ ਪਰਮੇਸ਼ੁਰ ਦੀ ਇੱਛਾ ਉਹੀ ਹੈ ਜਿਹੜੀ ਪਹਿਲੀ ਸਦੀ ਵਿਚ ਸੀ ਜਦੋਂ ਪੁਨਰ-ਉਥਿਤ ਯਿਸੂ ਨੇ ਹੁਕਮ ਕੀਤਾ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ।” (ਮੱਤੀ 28:19) ਇਸ ਸੰਬੰਧ ਵਿਚ ਤੁਸੀਂ ਕਿਵੇਂ ਕਰ ਰਹੇ ਹੋ?

15. (ੳ) ਇਹ ਦਿਖਾਉਂਦੇ ਹੋਏ ਕਿ ਅਸੀਂ ਕਿਵੇਂ ‘ਬਚਨ ਉੱਤੇ ਅਮਲ ਕਰਨ ਵਾਲਿਆਂ’ ਦੇ ਤੌਰ ਤੇ ਆਨੰਦਮਈ ਹੋ ਸਕਦੇ ਹਾਂ, ਯਾਕੂਬ ਕਿਹੜਾ ਦ੍ਰਿਸ਼ਟਾਂਤ ਦਿੰਦਾ ਹੈ? (ਅ) ਕੇਵਲ ਰਸਮੀ ਉਪਾਸਨਾ ਹੀ ਕਿਉਂ ਕਾਫ਼ੀ ਨਹੀਂ ਹੈ?

15 ਜੇਕਰ ਅਸੀਂ ਨਿਰੰਤਰ ਪਰਮੇਸ਼ੁਰ ਦੇ ਬਚਨ ਵਿਚ ਗਹੁ ਨਾਲ ਵੇਖਦੇ ਰਹੀਏ, ਤਾਂ ਇਹ ਇਕ ਸ਼ੀਸ਼ੇ ਦੇ ਵਾਂਗ ਹੋ ਸਕਦਾ ਹੈ ਜੋ ਇਹ ਪ੍ਰਤਿਬਿੰਬਤ ਕਰੇਗਾ ਕਿ ਅਸੀਂ ਕਿਸ ਪ੍ਰਕਾਰ ਦੇ ਵਿਅਕਤੀ ਹਾਂ। ਯਾਕੂਬ ਕਹਿੰਦਾ ਹੈ: “ਜਿਹ ਨੇ ਪੂਰੀ ਸ਼ਰਾ ਨੂੰ ਅਰਥਾਤ ਅਜ਼ਾਦੀ ਦੀ ਸ਼ਰਾ ਨੂੰ ਗੌਹ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ ਸਗੋਂ ਕਰਮ ਦਾ ਕਰਤਾ ਹੋ ਕੇ ਆਪਣੇ ਕੰਮ ਵਿੱਚ ਧੰਨ ਹੋਵੇਗਾ।” (ਯਾਕੂਬ 1:23-25) ਜੀ ਹਾਂ, ਉਹ ‘ਬਚਨ ਉੱਤੇ ਅਮਲ ਕਰਨ ਵਾਲਾ’ ਇਕ ਆਨੰਦਮਈ ਵਿਅਕਤੀ ਹੋਵੇਗਾ। ਇਸ ਤੋਂ ਇਲਾਵਾ, ਇਹ ਮਹੱਤਵਪੂਰਣ ਹੈ ਕਿ ਅਸੀਂ ਆਪਣੇ ਮਸੀਹੀ ਜੀਵਨ ਦੇ ਹਰੇਕ ਪਹਿਲੂ ਵਿਚ ਇਕ ‘ਅਮਲ ਕਰਨ ਵਾਲੇ’ ਬਣੀਏ। ਸਾਨੂੰ ਕਦੀ ਵੀ ਇਹ ਸੋਚਣ ਵਿਚ ਆਪਣੇ ਆਪ ਨੂੰ ਧੋਖਾ ਨਹੀਂ ਦੇਣਾ ਚਾਹੀਦਾ ਹੈ ਕਿ ਕੇਵਲ ਰਸਮੀ ਉਪਾਸਨਾ ਹੀ ਕਾਫ਼ੀ ਹੈ। ਯਾਕੂਬ ਸਾਨੂੰ ਸੱਚੀ ਉਪਾਸਨਾ ਦੇ ਕੁਝ ਪਹਿਲੂਆਂ ਉੱਤੇ ਧਿਆਨ ਦੇਣ ਦੀ ਸਲਾਹ ਦਿੰਦਾ ਹੈ ਜਿਸ ਦੀ ਸ਼ਾਇਦ ਸਰਗਰਮ ਮਸੀਹੀਆਂ ਨੇ ਵੀ ਅਣਗਹਿਲੀ ਕੀਤੀ ਹੋਵੇ। ਉਹ ਲਿਖਦਾ ਹੈ: “ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਇਹ ਹੈ ਭਈ ਅਨਾਥਾਂ ਅਤੇ ਵਿਧਵਾਂ ਦੀ ਉਨ੍ਹਾਂ ਦੀ ਬਿਪਤਾ ਦੇ ਵੇਲੇ ਸੁੱਧ ਲੈਣੀ ਆਪਣੇ ਆਪ ਨੂੰ ਜਗਤ ਤੋਂ ਨਿਹਕਲੰਕ ਰੱਖਣਾ।”—ਯਾਕੂਬ 1:27.

16. ਅਬਰਾਹਾਮ ਕਿਹੜੇ ਤਰੀਕਿਆਂ ਵਿਚ “ਪਰਮੇਸ਼ੁਰ ਦਾ ਮਿੱਤਰ” ਬਣਿਆ, ਅਤੇ ਅਸੀਂ ਉਸ ਦੀ ਮਿੱਤਰਤਾ ਕਿਵੇਂ ਪ੍ਰਾਪਤ ਕਰ ਸਕਦੇ ਹਾਂ?

16 ਕੇਵਲ ਇਹ ਕਹਿਣਾ ਕਿ, ‘ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਰੱਖਦਾ ਹਾਂ,’ ਅਤੇ ਫਿਰ ਇੱਥੇ ਹੀ ਗੱਲ ਛੱਡ ਦੇਣੀ ਕਾਫ਼ੀ ਨਹੀਂ ਹੈ। ਜਿਵੇਂ ਕਿ ਯਾਕੂਬ 2:19 ਟਿੱਪਣੀ ਕਰਦਾ ਹੈ: “ਤੂੰ ਨਿਹਚਾ ਰੱਖਦਾ ਹੈਂ ਜੋ ਪਰਮੇਸ਼ੁਰ ਇੱਕੋ ਹੈ। ਇਹ ਤੂੰ ਅੱਛਾ ਕਰਦਾ ਹੈਂ। ਭੂਤ [“ਪਿਸ਼ਾਚ,” ਨਿ ਵ] ਇਹੋ ਨਿਹਚਾ ਕਰਦੇ ਹਨ ਅਤੇ ਕੰਬਦੇ ਹਨ।” ਯਾਕੂਬ ਜ਼ੋਰ ਦਿੰਦਾ ਹੈ ਕਿ “ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ,” ਅਤੇ ਅਬਰਾਹਾਮ ਦਾ ਜ਼ਿਕਰ ਕਰਦੇ ਹੋਏ ਕਹਿੰਦਾ ਹੈ: “ਨਿਹਚਾ ਉਹ ਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ।” (ਯਾਕੂਬ 2:17, 20-22) ਅਬਰਾਹਾਮ ਦਿਆਂ ਕੰਮਾਂ ਵਿਚ, ਆਪਣੇ ਰਿਸ਼ਤੇਦਾਰਾਂ ਦੀ ਮਦਦ ਕਰਨੀ, ਪਰਾਹੁਣਚਾਰੀ ਦਿਖਾਉਣੀ, ਇਸਹਾਕ ਦੀ ਬਲੀ ਚੜ੍ਹਾਉਣ ਦੀ ਤਿਆਰੀ ਕਰਨੀ, ਅਤੇ “ਉਸ ਨਗਰ . . . ਜਿਹ ਦੀਆਂ ਨੀਹਾਂ [“ਅਸਲੀ ਨੀਹਾਂ,” ਨਿ ਵ] ਹਨ,” ਅਰਥਾਤ ਅਗਾਮੀ ਮਸੀਹਾਈ ਰਾਜ, ਬਾਰੇ ਪਰਮੇਸ਼ੁਰ ਦੇ ਵਾਅਦੇ ਉੱਤੇ ਦ੍ਰਿੜ੍ਹ ਨਿਹਚਾ ਨੂੰ ‘ਖੁਲ੍ਹੇ ਆਮ ਘੋਸ਼ਿਤ ਕਰਨਾ’ ਸ਼ਾਮਲ ਸਨ। (ਉਤਪਤ 14:16; 18:1-5; 22:1-18; ਇਬਰਾਨੀਆਂ 11:8-10, 13, 14 ਨਿ ਵ; 13:2) ਉਚਿਤ ਤੌਰ ਤੇ, ਅਬਰਾਹਾਮ “ਪਰਮੇਸ਼ੁਰ ਦਾ ਮਿੱਤਰ ਸਦਾਇਆ” ਗਿਆ। (ਯਾਕੂਬ 2:23) ਜਿਉਂ-ਜਿਉਂ ਅਸੀਂ ਉਸ ਦੇ ਆਉਣ ਵਾਲੇ ਧਾਰਮਿਕਤਾ ਦੇ ਰਾਜ ਉੱਤੇ ਆਪਣੀ ਨਿਹਚਾ ਅਤੇ ਉਮੀਦ ਸਰਗਰਮੀ ਨਾਲ ਘੋਸ਼ਿਤ ਕਰਦੇ ਹਾਂ, ਅਸੀਂ ਵੀ ‘ਪਰਮੇਸ਼ੁਰ ਦੇ ਮਿੱਤਰਾਂ’ ਦੇ ਤੌਰ ਤੇ ਗਿਣੇ ਜਾ ਸਕਦੇ ਹਾਂ।

17. (ੳ) ਰਾਹਾਬ ਕਿਉਂ ‘ਧਰਮੀ ਠਹਿਰਾਈ’ ਗਈ, ਅਤੇ ਉਸ ਨੂੰ ਕਿਵੇਂ ਪ੍ਰਤਿਫਲ ਮਿਲਿਆ? (ਅ) ਬਾਈਬਲ ਉਨ੍ਹਾਂ ਲੋਕਾਂ ਦੀ ਕਿਹੜੀ ਇਕ ਲੰਮੀ ਸੂਚੀ ਦਿੰਦੀ ਹੈ ਜੋ ਬਚਨ ਉੱਤੇ ‘ਅਮਲ ਕਰਨ ਵਾਲੇ ਬਣੇ’? (ੲ) ਅੱਯੂਬ ਨੂੰ ਕਿਵੇਂ ਪ੍ਰਤਿਫਲ ਦਿੱਤਾ ਗਿਆ, ਅਤੇ ਕਿਉਂ?

17 ਉਹ ਜੋ “ਬਚਨ ਉੱਤੇ ਅਮਲ ਕਰਨ ਵਾਲੇ” ਬਣਦੇ ਹਨ, ਸੱਚ-ਮੁੱਚ ਹੀ ‘ਨਿਰੀ ਨਿਹਚਾ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਧਰਮੀ ਠਹਿਰਾਏ ਜਾਂਦੇ ਹਨ।’ (ਯਾਕੂਬ 2:24) ਰਾਹਾਬ ਇਕ ਉਹ ਇਸਤਰੀ ਸੀ ਜਿਸ ਨੇ ਉਸ “ਬਚਨ,” ਜੋ ਉਸ ਨੇ ਯਹੋਵਾਹ ਦੇ ਸ਼ਕਤੀਸ਼ਾਲੀ ਕਾਰਜਾਂ ਦੇ ਬਾਰੇ ਸੁਣਿਆ ਸੀ, ਉੱਤੇ ਆਪਣੀ ਨਿਹਚਾ ਦੇ ਨਾਲ-ਨਾਲ ਕੰਮ ਵੀ ਕੀਤੇ। ਉਸ ਨੇ ਇਸਰਾਏਲੀ ਜਾਸੂਸਾਂ ਨੂੰ ਲੁਕਾਇਆ ਅਤੇ ਫਰਾਰ ਹੋਣ ਵਿਚ ਉਨ੍ਹਾਂ ਦੀ ਮਦਦ ਕੀਤੀ, ਅਤੇ ਫਿਰ ਉਸ ਨੇ ਆਪਣੇ ਪਿਉ ਦੇ ਟੱਬਰ ਦੇ ਬਚਾਉ ਦੇ ਲਈ ਉਨ੍ਹਾਂ ਨੂੰ ਇਕੱਠੇ ਕੀਤਾ। ਪੁਨਰ-ਉਥਾਨ ਵਿਚ, ਉਹ ਇਹ ਜਾਣ ਕੇ ਕਿੰਨੀ ਖ਼ੁਸ਼ ਹੋਵੇਗੀ ਕਿ ਕੰਮ ਨਾਲ ਸਾਬਤ ਕੀਤੀ ਗਈ ਉਸ ਦੀ ਨਿਹਚਾ ਦੇ ਸਿੱਟੇ ਵਜੋਂ ਉਹ ਮਸੀਹਾ ਦੀ ਇਕ ਵਡਿੱਕੀ ਬਣੀ! (ਯਹੋਸ਼ੁਆ 2:11; 6:25; ਮੱਤੀ 1:5) ਇਬਰਾਨੀਆਂ ਅਧਿਆਇ 11 ਉਨ੍ਹਾਂ ਲੋਕਾਂ ਦੀ ਇਕ ਲੰਮੀ ਸੂਚੀ ਦਿੰਦਾ ਹੈ ਜੋ ਆਪਣੀ ਨਿਹਚਾ ਨੂੰ ਪ੍ਰਦਰਸ਼ਿਤ ਕਰਨ ਵਿਚ ‘ਅਮਲ ਕਰਨ ਵਾਲੇ ਬਣੇ,’ ਅਤੇ ਉਨ੍ਹਾਂ ਨੂੰ ਭਰਪੂਰ ਪ੍ਰਤਿਫਲ ਦਿੱਤਾ ਜਾਵੇਗਾ। ਨਾ ਹੀ ਸਾਨੂੰ ਅੱਯੂਬ ਨੂੰ ਭੁੱਲਣਾ ਚਾਹੀਦਾ ਹੈ, ਜਿਸ ਨੇ ਸਖ਼ਤ ਅਜ਼ਮਾਇਸ਼ ਹੇਠ ਕਿਹਾ: “ਯਹੋਵਾਹ ਦਾ ਨਾਮ ਮੁਬਾਰਕ ਹੋਵੇ।” ਜਿਵੇਂ ਅਸੀਂ ਪਹਿਲਾਂ ਹੀ ਦੇਖਿਆ ਹੈ, ਉਸ ਦੀ ਨਿਹਚਾ ਅਤੇ ਕਾਰਜ ਇਕ ਮਹਾਨ ਪ੍ਰਤਿਫਲ ਵਿਚ ਪਰਿਣਿਤ ਹੋਏ। (ਅੱਯੂਬ 1:21; 31:6; 42:10; ਯਾਕੂਬ 5:11) ਇਸੇ ਤਰ੍ਹਾਂ, ‘ਬਚਨ ਉੱਤੇ ਅਮਲ ਕਰਨ ਵਾਲਿਆਂ’ ਦੇ ਰੂਪ ਵਿਚ ਅੱਜ ਸਾਡੀ ਧੀਰਜ ਸਾਡੇ ਉੱਤੇ ਯਹੋਵਾਹ ਦੀ ਕਿਰਪਾ-ਦ੍ਰਿਸ਼ਟੀ ਲਿਆਵੇਗੀ।

18, 19. ਲੰਮੇ ਸਮੇਂ ਤੋਂ ਕੁਚਲੇ ਗਏ ਭਰਾ ਕਿਵੇਂ ‘ਬਚਨ ਉੱਤੇ ਅਮਲ ਕਰਨ ਵਾਲੇ ਬਣੇ’ ਹਨ, ਅਤੇ ਉਨ੍ਹਾਂ ਦੇ ਕਾਰਜ ਨੇ ਕਿਹੜੀ ਬਰਕਤ ਲਿਆਂਦੀ ਹੈ?

18 ਕਈ ਸਾਲਾਂ ਦੇ ਦੌਰਾਨ ਕਾਫ਼ੀ ਕੁਝ ਸਹਿਣ ਕਰਨ ਵਾਲਿਆਂ ਵਿਚ ਸਾਡੇ ਪੂਰਬੀ ਯੂਰਪ ਦੇ ਭਰਾ ਸ਼ਾਮਲ ਹਨ। ਹੁਣ ਜਦ ਕਿ ਅਨੇਕ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ, ਉਹ ਆਪਣੇ ਨਵੇਂ ਵਾਤਾਵਰਣ ਵਿਚ ਸੱਚ-ਮੁੱਚ ਹੀ “ਬਚਨ ਉੱਤੇ ਅਮਲ ਕਰਨ ਵਾਲੇ” ਬਣ ਗਏ ਹਨ। ਸਿੱਖਿਆ ਦੇਣ ਅਤੇ ਸੰਗਠਿਤ ਕਰਨ ਵਿਚ ਸਹਾਇਤਾ ਦੇਣ ਦੇ ਲਈ ਗੁਆਂਢੀ ਦੇਸ਼ਾਂ ਤੋਂ ਮਿਸ਼ਨਰੀ ਅਤੇ ਪਾਇਨੀਅਰ ਦੇਸ਼ ਵਿਚ ਆਏ ਹਨ। ਫਿਨਲੈਂਡ ਦੀ ਸ਼ਾਖਾ ਅਤੇ ਵਾਚ ਟਾਵਰ ਸੋਸਾਇਟੀ ਦੀਆਂ ਦੂਜੀਆਂ ਗੁਆਂਢੀ ਸ਼ਾਖਾਵਾਂ ਨੇ ਨਿਪੁੰਨ ਉਸਰਈ ਭੇਜੇ ਹਨ, ਅਤੇ ਉਦਾਰ ਵਿਸ਼ਵ-ਵਿਆਪੀ ਭਾਈਚਾਰੇ ਨੇ ਨਵੇਂ ਸ਼ਾਖਾ ਦਫ਼ਤਰਾਂ ਅਤੇ ਰਾਜ ਗ੍ਰਹਿਆਂ ਦੀ ਉਸਾਰੀ ਲਈ ਪੂੰਜੀ ਲਗਾਈ ਹੈ।—ਤੁਲਨਾ ਕਰੋ 2 ਕੁਰਿੰਥੀਆਂ 8:14, 15.

19 ਲੰਮੇ ਸਮੇਂ ਤੋਂ ਕੁਚਲੇ ਗਏ ਇਨ੍ਹਾਂ ਭਰਾਵਾਂ ਨੇ ਕਿੰਨੀ ਸਰਗਰਮੀ ਨਾਲ ਖੇਤਰ ਵਿਚ ਪ੍ਰਤਿਕ੍ਰਿਆ ਦਿਖਾਈ ਹੈ! ਉਹ ‘ਮਿਹਨਤ ਅਤੇ ਜਤਨ ਕਰ ਰਹੇ’ ਹਨ, ਮਾਨੋ, ਉਨ੍ਹਾਂ ਮੌਕਿਆਂ ਦੀ ਕਮੀ ਪੂਰੀ ਕਰਨ ਦੇ ਲਈ ਜੋ “ਕੁਵੇਲੇ” ਦੌਰਾਨ ਉਪਲਬਧ ਨਹੀਂ ਸਨ। (1 ਤਿਮੋਥਿਉਸ 4:10; 2 ਤਿਮੋਥਿਉਸ 4:2) ਮਿਸਾਲ ਲਈ, ਇਸ ਬੀਤੇ ਅਪ੍ਰੈਲ ਨੂੰ ਅਲਬਾਨੀਆ ਵਿਚ, ਜਿੱਥੇ ਦਮਨ ਬਹੁਤ ਕਰੂਰ ਰਿਹਾ ਸੀ, “ਜੀਵਨ ਕਿਉਂ ਸਮੱਸਿਆਵਾਂ ਨਾਲ ਇੰਨਾ ਭਰਿਆ ਹੋਇਆ ਹੈ” ਨਾਮਕ ਕਿੰਗਡਮ ਨਿਊਜ਼ ਦੀ ਪੂਰੀ ਸਪਲਾਈ ਕੇਵਲ ਤਿੰਨਾਂ ਦਿਨਾਂ ਵਿਚ ਵੰਡੀ ਗਈ। ਇਹ ਯਿਸੂ ਦੀ ਮੌਤ ਦੇ ਉਸ ਸਮਾਰਕ ਦਾ ਇਕ ਸ਼ਾਨਦਾਰ ਅਨੁਵਰਤਨ ਸੀ, ਜਿਸ ਵਿਚ 3,491 ਵਿਅਕਤੀ ਹਾਜ਼ਰ ਹੋਏ—ਉਨ੍ਹਾਂ ਦੇ 538 ਕ੍ਰਿਆਸ਼ੀਲ ਪ੍ਰਕਾਸ਼ਕਾਂ ਤੋਂ ਕਿਤੇ ਹੀ ਜ਼ਿਆਦਾ।

20. ਹਾਲ ਹੀ ਦੀ ਸਮਾਰਕ ਹਾਜ਼ਰੀ ਕੀ ਸੰਕੇਤ ਕਰਦੀ ਹੈ, ਅਤੇ ਅਨੇਕਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ?

20 ਦੂਜੇ ਦੇਸ਼ਾਂ ਨੇ ਵੀ ਰੀਕਾਰਡ-ਤੋੜ ਸਮਾਰਕ ਹਾਜ਼ਰੀ ਵਿਚ ਇਕ ਮਹੱਤਵਪੂਰਣ ਯੋਗਦਾਨ ਦਿੱਤਾ ਹੈ, ਜੋ ਕਿ ਹਾਲ ਹੀ ਦੇ ਸਾਲਾਂ ਵਿਚ 1,00,00,000 ਤੋਂ ਜ਼ਿਆਦਾ ਵਧ ਗਈ ਹੈ। ਬਹੁਤੇਰੀਆਂ ਥਾਵਾਂ ਵਿਚ ਨਵੇਂ ਵਿਅਕਤੀ, ਜਿਨ੍ਹਾਂ ਦੀ ਨਿਹਚਾ ਸਮਾਰਕ ਵਿਚ ਹਾਜ਼ਰ ਹੋਣ ਅਤੇ ਇਸ ਨੂੰ ਮਨਾਉਣ ਦੇ ਦੁਆਰਾ ਮਜ਼ਬੂਤ ਹੋਈ ਹੈ, ‘ਬਚਨ ਉੱਤੇ ਅਮਲ ਕਰਨ ਵਾਲੇ ਬਣ’ ਰਹੇ ਹਨ। ਕੀ ਅਸੀਂ ਹੋਰ ਨਵੇਂ ਸਾਥੀਆਂ ਨੂੰ ਉਸ ਵਿਸ਼ੇਸ਼-ਸਨਮਾਨ ਦੇ ਯੋਗ ਬਣਨ ਲਈ ਉਤਸ਼ਾਹ ਦੇ ਸਕਦੇ ਹਾਂ?

21. ਸਾਡੇ ਵਰ੍ਹਾ-ਪਾਠ ਦੇ ਅਨੁਸਾਰ, ਸਾਨੂੰ ਕਿਹੜੇ ਮਾਰਗ ਦਾ ਪਿੱਛਾ ਕਰਨਾ ਚਾਹੀਦਾ ਹੈ, ਅਤੇ ਕਿਸ ਨਿਸ਼ਾਨੇ ਦੇ ਨਾਲ?

21 ਪਹਿਲੀ ਸਦੀ ਦੇ ਅਤੇ ਉਸ ਤੋਂ ਬਾਅਦ ਦੇ ਅਨੇਕ ਸਰ­ਗਰਮ ਮਸੀਹੀਆਂ ਦੇ ਵਾਂਗ, ਆਓ ਅਸੀਂ ਵੀ ਸਦੀਪਕ ਜੀਵਨ ਦੇ ‘ਨਿਸ਼ਾਨੇ ਵੱਲ ਦੱਬੀ ਜਾਣ’ ਵਿਚ ਜਤਨ ਕਰਨ ਲਈ ਦ੍ਰਿੜ੍ਹ ਰਹੀਏ ਚਾਹੇ ਉਹ ਸਵਰਗੀ ਰਾਜ ਵਿਚ ਜਾਂ ਇਸ ਦੇ ਪਾਰਥਿਵ ਲੋਕ ਵਿਚ ਹੋਵੇ। (ਫ਼ਿਲਿੱਪੀਆਂ 3:12-14) ਉਸ ਨਿਸ਼ਾਨੇ ਨੂੰ ਪ੍ਰਾਪਤ ਕਰਨਾ ਸਾਡੇ ਸਾਰੇ ਜਤਨਾਂ ਦੇ ਯੋਗ ਹੈ। ਇਹ ਫਿਰ ਦੁਬਾਰਾ ਕੇਵਲ ਸੁਣਨ ਵਾਲੇ ਬਣਨ ਦਾ ਸਮਾਂ ਨਹੀਂ ਹੈ, ਪਰੰਤੂ ‘ਤਕੜੇ ਹੋਣ ਅਤੇ ਕੰਮ ਕਰਨ’ ਦਾ ਸਭ ਤੋਂ ਮਹੱਤਵਪੂਰਣ ਸਮਾਂ ਹੈ। (ਹੱਜਈ 2:4; ਇਬਰਾਨੀਆਂ 6:11, 12) ‘ਉਸ ਬੀਜੇ ਹੋਏ ਬਚਨ ਨੂੰ ਕਬੂਲ’ ਕਰ ਲੈਣ ਤੇ, ਇੰਜ ਹੋਵੇ ਕਿ ਅਸੀਂ ਹੁਣ ਅਤੇ ਆਉਣ ਵਾਲੇ ਅਨੰਤ ਕਾਲ ਤਕ ‘ਬਚਨ ਉੱਤੇ ਆਨੰਦ­ਮਈ ਅਮਲ ਕਰਨ ਵਾਲੇ’ ਬਣੀਏ। (w95 12/15)

ਤੁਸੀਂ ਕਿਵੇਂ ਜਵਾਬ ਦਿਓਗੇ?

◻ ਅਸੀਂ ਕਿਵੇਂ ਆਨੰਦ ਨਾਲ ਧੀਰਜ ਰੱਖ ਸਕਦੇ ਹਾਂ?

◻ “ਜਿਹੜੀ ਬੁੱਧ ਉੱਪਰੋਂ ਹੈ” ਉਹ ਕੀ ਹੈ, ਅਤੇ ਅਸੀਂ ਇਸ ਦਾ ਪਿੱਛਾ ਕਿਵੇਂ ਕਰ ਸਕਦੇ ਹਾਂ?

◻ ਸਾਨੂੰ ਕਿਉਂ ‘ਬਚਨ ਉੱਤੇ ਅਮਲ ਕਰਨ ਵਾਲੇ ਹੋਣਾ ਅਤੇ ਨਿਰੇ ਸੁਣਨ ਵਾਲੇ ਹੀ ਨਹੀਂ ਹੋਣਾ’ ਚਾਹੀਦਾ ਹੈ?

◻ ਕਿਹੜੀਆਂ ਰਿਪੋਰਟਾਂ ਤੋਂ ਸਾਨੂੰ ਪ੍ਰੇਰਿਤ ਹੋਣਾ ਚਾਹੀਦਾ ਹੈ ਕਿ ਅਸੀਂ “ਬਚਨ ਉੱਤੇ ਅਮਲ ਕਰਨ ਵਾਲੇ” ਬਣੀਏ?

[ਸਫ਼ੇ 26 ਉੱਤੇ ਤਸਵੀਰ]

ਇੰਜ ਹੋਵੇ ਕਿ ਅਸੀਂ ਵੀ ਈਸ਼ਵਰੀ ਸਿੱਖਿਆ ਦੇ ਪ੍ਰਤੀ ਆਪਣੇ ਦਿਲਾਂ ਨੂੰ ਖੋਲ੍ਹੀਏ

[ਸਫ਼ੇ 27 ਉੱਤੇ ਤਸਵੀਰ]

ਅੱਯੂਬ ਦੀ ਖਰਿਆਈ ਨੇ ਪ੍ਰਤਿਫਲ ਪਾਇਆ ਜਦੋਂ ਉਹ ਪਿਆਰਿਆਂ ਦੇ ਨਾਲ ਇਕ ਪੂਰੇ, ਸੁਖੀ ਜੀਵਨ ਲਈ ਮੁੜ ਬਹਾਲ ਕੀਤਾ ਗਿਆ ਸੀ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ