ਹਿੰਸਾ ਹਰ ਜਗ੍ਹਾ ਹੈ
ਟ੍ਰੈਫਿਕ-ਲਾਇਟ ਦੇ ਬਦਲਣ ਦੀ ਉਡੀਕ ਕਰਦੇ ਹੋਏ, ਆਪਣੀ ਕਾਰ ਵਿਚ ਬੈਠੇ ਡਰਾਈਵਰ ਨੇ ਅਚਾਨਕ ਦੇਖਿਆ ਕਿ ਇਕ ਲੰਬਾ-ਚੌੜਾ ਆਦਮੀ ਗਾਲ੍ਹਾਂ ਕੱਢਦਾ ਅਤੇ ਘਸੁੰਨ ਵਿਖਾਉਂਦਾ ਹੋਇਆ ਉਸ ਵੱਲ ਆ ਰਿਹਾ ਹੈ। ਡਰਾਈਵਰ ਨੇ ਛੇਤੀ ਨਾਲ ਆਪਣੇ ਦਰਵਾਜ਼ਿਆਂ ਨੂੰ ਤਾਲਾ ਮਾਰਿਆ ਅਤੇ ਆਪਣੀਆਂ ਖਿੜਕੀਆਂ ਬੰਦ ਕੀਤੀਆਂ, ਲੇਕਨ ਉਹ ਲੰਬਾ-ਚੌੜਾ ਆਦਮੀ ਨਜ਼ਦੀਕ ਆਉਂਦਾ ਗਿਆ। ਥੱਲੇ ਝੁਕਦੇ ਹੋਏ ਉਸ ਆਦਮੀ ਨੇ ਕਾਰ ਨੂੰ ਹਿਲਾਇਆ ਅਤੇ ਕਾਰ ਦਾ ਦਰਵਾਜ਼ਾ ਖਿੱਚਿਆ। ਆਖ਼ਰਕਾਰ, ਤੰਗ ਆ ਕੇ ਉਸ ਨੇ ਆਪਣਾ ਵੱਡਾ ਘਸੁੰਨ ਉਤਾਹਾਂ ਚੁੱਕਿਆ ਅਤੇ ਇਸ ਨੂੰ ਵਿੰਡਸਕ੍ਰੀਨ ਵਿਚ ਮਾਰ ਕੇ ਉਸ ਨੂੰ ਚੂਰ-ਚੂਰ ਕਰ ਦਿੱਤਾ।
ਕੀ ਇਹ ਇਕ ਮਾਰ-ਧਾੜ ਵਾਲੀ ਫਿਲਮ ਦਾ ਇਖ ਦ੍ਰਿਸ਼ ਹੈ? ਨਹੀਂ! ਇਹ ਅਵਾਹੁ ਟਾਪੂ, ਹਵਾਈ ਵਿਖੇ, ਜੋ ਆਪਣੇ ਸ਼ਾਂਤ, ਿਨੱਸਲ ਵਾਤਾਵਰਣ ਲਈ ਪ੍ਰਸਿੱਧ ਹੈ, ਇਕ ਆਵਾਜਾਈ ਝਗੜਾ ਸੀ।
ਇਹ ਹੈਰਾਨੀਜਨਕ ਨਹੀਂ ਹੈ। ਦਰਵਾਜ਼ਿਆਂ ਤੇ ਤਾਲੇ, ਖਿੜਕੀਆਂ ਤੇ ਸੀਖਾਂ, ਇਮਾਰਤਾਂ ਵਿਖੇ ਸੁਰੱਖਿਆ ਮੁਲਾਜ਼ਮ, ਇੱਥੋਂ ਤਕ ਕਿ ਬੱਸਾਂ ਉੱਤੇ ਸਾਈਨ-ਬੋਰਡ ਜੋ ਕਹਿੰਦੇ ਹਨ “ਡਰਾਈਵਰ ਪੈਸਾ ਨਹੀਂ ਰੱਖਦਾ ਹੈ”—ਸਭ ਇੱਕੋ ਹੀ ਗੱਲ ਵੱਲ ਸੰਕੇਤ ਕਰਦੇ ਹਨ: ਹਿੰਸਾ ਹਰ ਜਗ੍ਹਾ ਹੈ!
ਘਰ ਵਿਚ ਹਿੰਸਾ
ਲੰਬੇ ਸਮੇਂ ਤੋਂ ਇਕ ਵਿਅਕਤੀ ਨੂੰ ਆਪਣਾ ਘਰ ਸੁਰੱਖਿਅਤ ਪਨਾਹ ਵਜੋਂ ਅਤਿ ਪਿਆਰਾ ਰਿਹਾ ਹੈ। ਪਰੰਤੂ, ਇਹ ਰੋਚਕ ਦ੍ਰਿਸ਼ ਤੇਜ਼ੀ ਨਾਲ ਬਦਲ ਰਿਹਾ ਹੈ। ਪਰਿਵਾਰਕ ਹਿੰਸਾ, ਜਿਸ ਵਿਚ ਬਾਲ ਦੁਰਵਿਹਾਰ, ਵਿਆਹੁਤਾ ਸਾਥੀ ਦੀ ਮਾਰ-ਕੁਟਾਈ, ਅਤੇ ਹਤਿਆ ਸ਼ਾਮਲ ਹਨ, ਸੰਸਾਰ ਭਰ ਵਿਚ ਖ਼ਾਸ ਖ਼ਬਰਾਂ ਬਣ ਰਹੀ ਹੈ।
ਮਿਸਾਲ ਲਈ, ਮੈਨਚੈੱਸਟਰ ਗਾਰਡੀਅਨ ਵੀਕਲੀ ਕਹਿੰਦਾ ਹੈ, “ਬਰਤਾਨੀਆ ਵਿਚ ਘੱਟੋ-ਘੱਟ 7,50,000 ਬੱਚੇ ਸ਼ਾਇਦ ਦੀਰਘਕਾਲੀਨ ਸਦਮੇ ਦਾ ਦੁੱਖ ਭੋਗਣ ਕਿਉਂਕਿ ਉਹ ਘਰੇਲੂ ਹਿੰਸਾ ਦਾ ਸਾਮ੍ਹਣਾ ਕਰਦੇ ਹਨ।” ਇਹ ਰਿਪੋਰਟ ਇਕ ਸਰਵੇਖਣ ਉੱਤੇ ਆਧਾਰਿਤ ਸੀ, ਜਿਸ ਤੋਂ ਇਹ ਵੀ ਪਤਾ ਚੱਲਿਆ ਕਿ “ਸਵਾਲ ਕੀਤੀਆਂ ਗਈਆਂ ਚਾਰ ਵਿੱਚੋਂ ਤਿੰਨ ਔਰਤਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਨੇ ਹਿੰਸਕ ਘਟਨਾਵਾਂ ਦੇਖੀਆਂ ਹਨ, ਅਤੇ ਲਗਭਗ ਦੋ-ਤਿਹਾਈ ਬੱਚਿਆਂ ਨੇ ਆਪਣੀਆਂ ਮਾਵਾਂ ਨੂੰ ਕੁੱਟ ਖਾਂਦੇ ਹੋਏ ਦੇਖਿਆ ਹੈ।” ਇਸੇ ਤਰ੍ਹਾਂ, ਯੂ.ਐੱਸ.ਨਿਊਜ਼ ਐਂਡ ਵਰਲਡ ਰਿਪੋਰਟ ਦੇ ਅਨੁਸਾਰ, ਬਾਲ ਦੁਰਵਿਹਾਰ ਅਤੇ ਅਣਗਹਿਲੀ ਉੱਤੇ ਯੂ.ਐੱਸ. ਸਲਾਹਕਾਰ ਬੋਰਡ ਨੇ ਅੰਦਾਜ਼ਾ ਲਗਾਇਆ ਕਿ “2,000 ਬੱਚੇ, ਜਿਨ੍ਹਾਂ ਵਿੱਚੋਂ ਅਧਿਕਤਰ 4 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ, ਹਰ ਸਾਲ ਮਾਪਿਆਂ ਜਾਂ ਨਿਗਰਾਨਿਆਂ ਦੇ ਹੱਥੋਂ ਮਰਦੇ ਹਨ।” ਇਸ ਰਿਪੋਰਟ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਮੌਤਾਂ ਦੀ ਗਿਣਤੀ ਤੋਂ ਵੱਧ ਹੈ ਜੋ ਟ੍ਰੈਫਿਕ ਦੁਰਘਟਨਾਵਾਂ, ਡੁੱਬਣ, ਜਾਂ ਡਿੱਗਣ ਦੇ ਕਾਰਨ ਹੁੰਦੀਆਂ ਹਨ।
ਘਰੇਲੂ ਹਿੰਸਾ ਵਿਚ ਵਿਆਹੁਤਾ ਸਾਥੀ ਨਾਲ ਦੁਰਵਿਹਾਰ ਵੀ ਸ਼ਾਮਲ ਹੈ, ਜਿਸ ਵਿਚ ਧੱਕੇ ਖਾਣ ਤੋਂ ਲੈ ਕੇ ਚਪੇੜ ਖਾਣ, ਠੁੱਡੇ ਖਾਣ, ਗਲਾ ਘੁੱਟੇ ਜਾਣ, ਮਾਰ ਖਾਣ, ਚਾਕੂ ਜਾਂ ਬੰਦੂਕ ਨਾਲ ਧਮਕਾਏ ਜਾਣ, ਇੱਥੋਂ ਤਕ ਕਿ ਜਾਨੋਂ ਮਾਰੇ ਜਾਣ ਤਕ ਸਾਰੀਆਂ ਗੱਲਾਂ ਸੰਮਿਲਿਤ ਹਨ। ਅਤੇ ਅੱਜ ਇਸ ਪ੍ਰਕਾਰ ਦੀ ਹਿੰਸਾ ਦੋਵੇਂ ਪੱਖੋਂ ਕੰਮ ਕਰਦੀ ਹੈ। ਇਕ ਅਧਿਐਨ ਪਾਉਂਦਾ ਹੈ ਕਿ ਦੰਪਤੀ ਵਿਚਕਾਰ ਰਿਪੋਰਟ ਕੀਤੀ ਗਈ ਹਿੰਸਾ ਵਿਚ, ਲਗਭਗ ਇਕ-ਚੌਥਾਈ ਮਾਮਲੇ ਆਦਮੀ ਵੱਲੋਂ ਸ਼ੁਰੂ ਕੀਤੇ ਜਾਂਦੇ ਹਨ, ਦੂਜਾ ਇਕ-ਚੌਥਾਈ ਔਰਤ ਵੱਲੋਂ, ਅਤੇ ਬਾਕੀ ਦੇ ਮਾਮਲਿਆਂ ਅਜਿਹੇ ਝਗੜਿਆਂ ਦੇ ਤੌਰ ਤੇ ਹੀ ਵਰਣਿਤ ਕੀਤੇ ਜਾ ਸਕਦੇ ਹਨ ਜਿਨ੍ਹਾਂ ਵਿਚ ਦੋਵੇਂ ਧਿਰਾਂ ਦਾ ਦੋਸ਼ ਹੁੰਦਾ ਹੈ।
ਕਾਰਜ-ਸਥਾਨ ਵਿਖੇ ਹਿੰਸਾ
ਘਰ ਤੋਂ ਦੂਰ, ਕਾਰਜ-ਸਥਾਨ ਰਵਾਇਤਨ ਉਹ ਜਗ੍ਹਾ ਰਿਹਾ ਹੈ ਜਿੱਥੇ ਇਕ ਵਿਅਕਤੀ ਵਿਵਸਥਾ, ਆਦਰ, ਅਤੇ ਸ਼ਿਸ਼ਟਾਚਾਰ ਪਾਉਂਦਾ ਹੈ। ਲੇਕਨ ਹੁਣ ਮਾਮਲਾ ਇੰਜ ਨਹੀਂ ਜਾਪਦਾ ਹੈ। ਮਿਸਾਲ ਲਈ, ਯੂ.ਐੱਸ. ਨਿਆਉਂ ਦੇ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਗਏ ਅੰਕੜੇ ਦਿਖਾਉਂਦੇ ਹਨ ਕਿ ਹਰ ਸਾਲ 9,70,000 ਤੋਂ ਵੱਧ ਲੋਕ ਕਾਰਜ-ਸਥਾਨ ਵਿਖੇ ਹਿੰਸਕ ਅਪਰਾਧ ਦੇ ਸ਼ਿਕਾਰ ਬਣਦੇ ਹਨ। ਦੂਜੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ, ਪੇਸ਼ੇ ਸੰਬੰਧੀ ਸੁਰੱਖਿਆ—ਸੁਰੱਖਿਆ ਇੰਜੀਨੀਅਰਾਂ ਦੇ ਅਮਰੀਕਨ ਸਮਾਜ ਦਾ ਜਰਨਲ (ਅੰਗ੍ਰੇਜ਼ੀ) ਵਿਚ ਇਕ ਰਿਪੋਰਟ ਦੇ ਅਨੁਸਾਰ, “ਕਾਮਿਆਂ ਲਈ ਕਾਰਜ-ਸਥਾਨ ਵਿਖੇ ਕਿਸੇ ਪ੍ਰਕਾਰ ਦੀ ਹਿੰਸਾ ਦਾ ਸ਼ਿਕਾਰ ਹੋਣ ਦੀ ਸੰਭਾਵਨਾ ਚਾਰ-ਵਿਚ-ਇਕ ਹੋ ਸਕਦੀ ਹੈ।”
ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਕਾਰਜ-ਸਥਾਨ ਦੀ ਹਿੰਸਾ ਕੇਵਲ ਤੂੰ-ਤੂੰ ਮੈਂ-ਮੈਂ ਅਤੇ ਤੁਹਮਤ ਲਗਾਉਣ ਤਕ ਹੀ ਸੀਮਿਤ ਨਹੀਂ ਹੈ। ਇਹੋ ਰਿਪੋਰਟ ਕਹਿੰਦੀ ਹੈ, “ਮੁਲਾਜ਼ਮਾਂ ਵੱਲੋਂ ਵਿਸ਼ਿਸ਼ਟ ਤੌਰ ਤੇ ਮਾਲਿਕਾਂ ਅਤੇ ਦੂਜੇ ਮੁਲਾਜ਼ਮਾਂ ਦੇ ਵਿਰੁੱਧ ਕੀਤੀ ਗਈ ਹਿੰਸਾ ਹੁਣ ਯੂ.ਐੱਸ. ਵਿਚ ਕਤਲ ਦਾ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਵਰਗ ਹੈ।” ਸੰਨ 1992 ਵਿਚ, 6 ਵਿੱਚੋਂ 1 ਕਾਰਜ-ਸੰਬੰਧੀ ਮੌਤ ਇਕ ਹਤਿਆ ਸੀ; ਔਰਤਾਂ ਲਈ, ਇਹ ਅੰਕੜੇ ਲਗਭਗ 2 ਵਿੱਚੋਂ 1 ਸੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਕ ਸਮੇਂ ਦੇ ਵਿਵਸਥਿਤ ਕਾਰਜ-ਸਥਾਨ ਵਿਚ ਹਿੰਸਾ ਦੀ ਲਹਿਰ ਦੌੜ ਰਹੀ ਹੈ।
ਖੇਡ-ਮੁਕਾਬਲਿਆਂ ਅਤੇ ਮਨੋਰੰਜਨ ਵਿਚ ਹਿੰਸਾ
ਦਿਲ-ਬਹਿਲਾਵੇ ਜਾਂ ਿਨੱਸਲਤਾ ਦਿਆਂ ਸਾਧਨਾਂ ਵਜੋਂ ਖੇਡ-ਮੁਕਾਬਲਿਆਂ ਅਤੇ ਮਨੋਰੰਜਨ ਦੀ ਪੈਰਵੀ ਕੀਤੀ ਗਈ ਹੈ, ਤਾਂ ਜੋ ਇਕ ਵਿਅਕਤੀ ਜੀਵਨ ਦਿਆਂ ਹੋਰ ਗੰਭੀਰ ਉੱਦਮਾਂ ਲਈ ਤਾਜ਼ਗੀ ਹਾਸਲ ਕਰੇ। ਅੱਜ ਮਨੋਰੰਜਨ ਇਕ ਕਰੋੜਾਂ-ਡਾਲਰਾਂ ਦਾ ਉਦਯੋਗ ਹੈ। ਇਸ ਕਮਾਈ ਵਾਲੀ ਮੰਡੀ ਤੋਂ ਜਿੰਨਾ ਸੰਭਵ ਹੋਵੇ ਉੱਨਾ ਹੀ ਜ਼ਿਆਦਾ ਮੁਨਾਫਾ ਕਮਾਉਣ ਲਈ, ਮਨੋਰੰਜਨ-ਪ੍ਰਬੰਧਕ ਕੋਈ ਵੀ ਉਪਲਬਧ ਜ਼ਰੀਏ ਨੂੰ ਵਰਤਣ ਤੋਂ ਸੰਗਦੇ ਨਹੀਂ ਹਨ। ਅਤੇ ਅਜਿਹਾ ਇਕ ਜ਼ਰੀਆ ਹੈ ਹਿੰਸਾ।
ਮਿਸਾਲ ਲਈ, ਫ਼ੌਬਸ, ਇਕ ਵਿਵਸਾਇ ਰਸਾਲੇ ਨੇ ਰਿਪੋਰਟ ਕੀਤਾ ਕਿ ਇਕ ਵਿਡਿਓ-ਗੇਮ ਦੇ ਉਤਪਾਦਕ ਕੋਲ ਇਕ ਲੋਕਪ੍ਰਿਯ ਜੰਗੀ ਗੇਮ ਹੈ ਜਿਸ ਵਿਚ ਇਕ ਯੋਧਾ ਆਪਣੇ ਵਿਰੋਧੀ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਨੂੰ ਚੀਰ ਕੇ ਵੱਖ ਕਰਦਾ ਹੈ ਅਤੇ ਦਰਸ਼ਕ, “ਉਸ ਨੂੰ ਮਾਰ ਸੁੱਟੋ! ਉਸ ਨੂੰ ਮਾਰ ਸੁੱਟੋ!” ਦੀ ਰਟ ਲਗਾਉਂਦੇ ਹਨ। ਪਰੰਤੂ, ਇਕ ਪ੍ਰਤਿਯੋਗੀ ਕੰਪਨੀ ਲਈ ਬਣਾਏ ਗਿਏ ਇਸੇ ਗੇਮ ਦੇ ਇਕ ਰੂਪਾਂਤਰ ਵਿਚ ਇਹ ਖ਼ੂਨੀ ਭਾਗ ਨਹੀਂ ਹੈ। ਸਿੱਟਾ? ਅਧਿਕ ਹਿੰਸਕ ਰੂਪਾਂਤਰ ਆਪਣੇ ਪ੍ਰਤਿਯੋਗੀ ਗੇਮ ਨਾਲੋਂ 3-2 ਦੇ ਅਨੁਪਾਤ ਵਿਚ ਜ਼ਿਆਦਾ ਵਿਕਦਾ ਹੈ। ਅਤੇ ਇਸ ਦਾ ਅਰਥ ਵੱਡੀ ਰਕਮ ਹੈ। ਜਦੋਂ ਇਨ੍ਹਾਂ ਖੇਡਾਂ ਦਾ ਘਰੇਲੂ ਰੂਪਾਂਤਰ ਬਾਜ਼ਾਰ ਵਿਚ ਆਇਆ, ਤਾਂ ਕੰਪਨੀਆਂ ਨੇ ਪਹਿਲੇ ਦੋ ਹਫ਼ਤਿਆਂ ਵਿਚ ਕੌਮਾਂਤਰੀ ਤੌਰ ਤੇ 650 ਲੱਖ ਡਾਲਰ ਦੀ ਕੁਲ ਕਮਾਈ ਕੀਤੀ! ਜਦੋਂ ਮੁਨਾਫੇ ਦੀ ਗੱਲ ਆਉਂਦੀ ਹੈ, ਉੱਥੇ ਹਿੰਸਾ ਉਪਭੋਗੀਆਂ ਲਈ ਕੇਵਲ ਇਕ ਹੋਰ ਫੰਦਾ ਹੈ।
ਖੇਡ-ਮੁਕਾਬਲਿਆਂ ਵਿਚ ਹਿੰਸਾ ਇਕ ਬਿਲਕੁਲ ਹੀ ਅਲੱਗ ਵਿਸ਼ਾ ਹੈ। ਖਿਡਾਰੀ ਅਕਸਰ ਜੋ ਨੁਕਸਾਨ ਕਰ ਸਕਦੇ ਹਨ, ਉਸ ਉੱਤੇ ਉਨ੍ਹਾਂ ਨੂੰ ਫ਼ਖ਼ਰ ਹੁੰਦਾ ਹੈ। ਉਦਾਹਰਣ ਲਈ, 1990 ਵਿਚ ਇਕ ਹਾਕੀ ਖੇਡ ਵਿਚ 86 ਪੈਨਲਟੀਆਂ ਹੋਈਆਂ—ਇਕ ਨਵਾਂ ਸਿਖਰ। ਉਹ ਖੇਡ ਜਾਣ-ਬੁੱਝ ਕੇ ਕੀਤੇ ਨੁਕਸਾਨ ਦੇ ਕਾਰਨ ਸਾਢੇ ਤਿੰਨ ਘੰਟਿਆਂ ਲਈ ਰੋਕਿਆ ਗਿਆ। ਇਕ ਖਿਡਾਰੀ ਨੂੰ ਚਿਹਰੇ ਦੀ ਟੁੱਟੀ ਹੋਈ ਹੱਡੀ, ਖੁਰਚੇ ਗਏ ਕਾਰਨੀਆ, ਅਤੇ ਇਕ ਘਾਉ ਲਈ ਉਪਚਾਰ ਦਿੱਤਾ ਗਿਆ। ਅਜਿਹੀ ਹਿੰਸਾ ਕਿਉਂ? ਇਕ ਖਿਡਾਰੀ ਨੇ ਸਮਝਾਇਆ: “ਜਦੋਂ ਤੁਸੀਂ ਇਕ ਅਤਿ ਭਾਵਾਤਮਕ ਖੇਡ ਜਿੱਤਦੇ ਹੋ, ਜਿਸ ਵਿਚ ਬਹੁਤ ਲੜਾਈਆਂ ਹੁੰਦੀਆਂ ਹਨ, ਤਾਂ ਤੁਸੀਂ ਘਰ ਜਾ ਕੇ ਆਪਣੇ ਆੜੀਆਂ ਦੇ ਨਾਲ ਹੋਰ ਨੇੜਤਾ ਮਹਿਸੂਸ ਕਰਦੇ ਹੋ। ਮੈਂ ਸੋਚਿਆ ਕਿ ਲੜਾਈਆਂ ਨੇ ਇਸ ਨੂੰ ਇਕ ਅਸਲੀ ਅਧਿਆਤਮਿਕ ਖੇਡ ਬਣਾਇਆ।” ਅੱਜ ਦੀਆਂ ਕਿੰਨੀਆਂ ਹੀ ਖੇਡਾਂ ਵਿਚ, ਇੰਜ ਜਾਪਦਾ ਹੈ ਕਿ ਹਿੰਸਾ ਕੇਵਲ ਟੀਚੇ ਤਕ ਪਹੁੰਚਣ ਦਾ ਜ਼ਰੀਆ ਹੀ ਨਹੀਂ, ਬਲਕਿ ਖ਼ੁਦ ਇਕ ਟੀਚਾ ਬਣ ਗਈ ਹੈ।
ਸਕੂਲ ਵਿਚ ਹਿੰਸਾ
ਸਕੂਲ ਨੂੰ ਹਮੇਸ਼ਾ ਹੀ ਇਕ ਸ਼ਰਨ ਦੇ ਤੌਰ ਤੇ ਵਿਚਾਰਿਆ ਗਿਆ ਹੈ ਜਿੱਥੇ ਜਵਾਨ ਲੋਕ ਆਪਣੀਆਂ ਦੂਜੀਆਂ ਸਾਰੀਆਂ ਚਿੰਤਾਵਾਂ ਨੂੰ ਭੁੱਲ ਕੇ ਆਪਣੇ ਮਨਾਂ ਅਤੇ ਸਰੀਰਾਂ ਨੂੰ ਵਿਕਸਿਤ ਕਰਨ ਉੱਤੇ ਧਿਆਨ ਦੇ ਸਕਦੇ ਹਨ। ਲੇਕਨ, ਅੱਜ ਸਕੂਲ ਇਕ ਅਜਿਹੀ ਸੁਰੱਖਿਅਤ ਅਤੇ ਮਹਿਫ਼ੂਜ਼ ਜਗ੍ਹਾ ਨਹੀਂ ਰਿਹਾ ਹੈ। ਸੰਨ 1994 ਵਿਚ ਇਕ ਗੈਲਪ ਪੋਲ ਨੇ ਪਾਇਆ ਕਿ ਸੰਯੁਕਤ ਰਾਜ ਅਮਰੀਕਾ ਵਿਚ ਪਬਲਿਕ ਸਕੂਲਾਂ ਵਿਖੇ ਹਿੰਸਾ ਅਤੇ ਗੈਂਗ ਅੱਵਲ ਨੰਬਰ ਦੀ ਸਮੱਸਿਆ ਬਣਦੇ ਹਨ, ਜਿਸ ਨੇ ਵਿੱਤ ਸਮੱਸਿਆ ਨੂੰ ਵੀ ਪਛਾੜ ਦੇ ਦਿੱਤੀ, ਜੋ ਪਿੱਛਲੇ ਸਾਲ ਸੂਚੀ ਵਿਚ ਅੱਵਲ ਸੀ। ਹਾਲਾਤ ਅਸਲ ਵਿਚ ਕਿੰਨੇ ਭੈੜੇ ਹਨ?
ਇਕ ਸਰਵੇਖਣ ਵਿਚ ਇਸ ਸਵਾਲ, “ਕੀ ਤੁਸੀਂ ਕਦੇ ਸਕੂਲ ਦੇ ਅੰਦਰ ਜਾਂ ਆਸ-ਪਾਸ ਵਾਪਰਨ ਵਾਲੇ ਕਿਸੇ ਹਿੰਸਕ ਕਾਰਜ ਦੇ ਸ਼ਿਕਾਰ ਹੋਏ ਹੋ?” ਦੇ ਜਵਾਬ ਵਜੋਂ ਲਗਭਗ ਹਰ 4 ਵਿਦਿਆਰਥੀਆਂ ਵਿੱਚੋਂ 1 ਨੇ ਹਾਂ ਕਿਹਾ। ਇਕ ਦਸੌਂਧ ਤੋਂ ਵਧ ਅਧਿਆਪਕਾਂ ਨੇ ਵੀ ਹਾਂ ਵਿਚ ਜਵਾਬ ਦਿੱਤਾ। ਉਸੇ ਸਰਵੇਖਣ ਨੇ ਇਹ ਪਾਇਆ ਕਿ ਵਿਦਿਆਰਥੀਆਂ, ਲੜਕੇ ਅਤੇ ਲੜਕੀਆਂ, ਵਿੱਚੋਂ 13 ਫੀ ਸਦੀ ਨੇ ਕਬੂਲ ਕੀਤਾ ਕਿ ਉਹ ਕਿਸੇ-ਨਾ-ਕਿਸੇ ਸਮੇਂ ਤੇ ਸਕੂਲ ਵਿਚ ਹਥਿਆਰ ਲਿਆ ਚੁੱਕੇ ਹਨ। ਉਨ੍ਹਾਂ ਵਿੱਚੋਂ ਅਧਿਕਤਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੇਵਲ ਦੂਜਿਆਂ ਨੂੰ ਪ੍ਰਭਾਵਿਤ ਕਰਨ ਲਈ ਜਾਂ ਖ਼ੁਦ ਦੀ ਸੁਰੱਖਿਆ ਕਰਨ ਲਈ ਇੰਜ ਕੀਤਾ ਸੀ। ਲੇਕਨ ਇਕ 17-ਸਾਲਾ ਵਿਦਿਆਰਥੀ ਨੇ ਆਪਣੇ ਅਧਿਆਪਕ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ ਜਦੋਂ ਉਸ ਅਧਿਆਪਕ ਨੇ ਉਸ ਦੀ ਬੰਦੂਕ ਲੈਣ ਦੀ ਕੋਸ਼ਿਸ਼ ਕੀਤੀ।
ਇਕ ਹਿੰਸਕ ਸੰਸਕ੍ਰਿਤੀ
ਇਸ ਗੱਲ ਨੂੰ ਕੋਈ ਟਾਲ ਨਹੀਂ ਸਕਦਾ ਕਿ ਅੱਜ ਹਿੰਸਾ ਹਰ ਜਗ੍ਹਾ ਹੈ। ਘਰ ਵਿਚ, ਨੌਕਰੀ ਤੇ, ਸਕੂਲ ਵਿਖੇ, ਅਤੇ ਮਨੋਰੰਜਨ ਵਿਚ, ਅਸੀਂ ਇਕ ਹਿੰਸਕ ਸੰਸਕ੍ਰਿਤੀ ਦਾ ਸਾਮ੍ਹਣਾ ਕਰਦੇ ਹਾਂ। ਰੋਜ਼ਾਨਾ ਇਸ ਦਾ ਸਾਮ੍ਹਣਾ ਕਰਨ ਦੇ ਕਾਰਨ, ਬਹੁਤੇਰੇ ਇਸ ਨੂੰ ਆਮ ਗੱਲ ਸਮਝਣ ਲੱਗ ਪਏ ਹਨ—ਜਦੋਂ ਤਕ ਉਹ ਖ਼ੁਦ ਸ਼ਿਕਾਰ ਨਹੀਂ ਬਣਦੇ ਹਨ। ਫਿਰ ਉਹ ਪੁੱਛਦੇ ਹਨ, ਕੀ ਇਹ ਕਦੇ ਖ਼ਤਮ ਹੋਵੇਗੀ? ਕੀ ਤੁਸੀਂ ਵੀ ਜਵਾਬ ਜਾਣਨਾ ਚਾਹੋਗੇ? ਤਾਂ ਫਿਰ ਕਿਰਪਾ ਕਰ ਕੇ ਅਗਲੇ ਲੇਖ ਨੂੰ ਪੜ੍ਹੋ। (w96 2/15)