ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 11/1 ਸਫ਼ੇ 3-4
  • ਉਹ ਹਿੰਸਾ ਦਾ ਸਹਾਰਾ ਕਿਉਂ ਲੈਂਦੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਉਹ ਹਿੰਸਾ ਦਾ ਸਹਾਰਾ ਕਿਉਂ ਲੈਂਦੇ ਹਨ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਲੋਕ ਹਿੰਸਕ ਕਿਉਂ ਬਣ ਜਾਂਦੇ ਹਨ
  • ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਕੀ ਪਰਮੇਸ਼ੁਰ ਨੂੰ ਹਿੰਸਾ ਪਸੰਦ ਹੈ?
    ਜਾਗਰੂਕ ਬਣੋ!—2002
  • ਹਿੰਸਾ ਹਰ ਜਗ੍ਹਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਹਿੰਸਾ
    ਜਾਗਰੂਕ ਬਣੋ!—2015
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 11/1 ਸਫ਼ੇ 3-4

ਉਹ ਹਿੰਸਾ ਦਾ ਸਹਾਰਾ ਕਿਉਂ ਲੈਂਦੇ ਹਨ

ਡੈਨਵਰ, ਕੋਲੋਰਾਡੋ, ਯੂ.ਐੱਸ.ਏ. ਵਿਚ ਇਕ ਬੱਚਾ ਸਮੇਂ ਤੋਂ ਤਿੰਨ ਮਹੀਨੇ ਪਹਿਲਾਂ ਪੈਦਾ ਹੋਇਆ। ਮੁੰਡਾ ਬਚ ਗਿਆ, ਅਤੇ ਤਿੰਨਾਂ ਮਹੀਨਿਆਂ ਲਈ ਹਸਪਤਾਲ ਵਿਚ ਰਹਿਣ ਤੋਂ ਬਾਅਦ, ਉਹ ਆਪਣੇ ਮਾਪਿਆਂ ਕੋਲ ਘਰ ਵਾਪਸ ਭੇਜਿਆ ਗਿਆ। ਤਿੰਨਾਂ ਹਫ਼ਤਿਆਂ ਤੋਂ ਬਾਅਦ ਉਹ ਮੁੰਡਾ ਵਾਪਸ ਹਸਪਤਾਲ ਆ ਪਹੁੰਚਾ। ਕਿਉਂ? ਉਸ ਦੇ ਪਿਉ ਨੇ ਉਸ ਨੂੰ ਇੰਨੇ ਜ਼ੋਰ ਨਾਲ ਹਲੂਣਾ ਦਿੱਤਾ ਕਿ ਉਸ ਦੇ ਦਿਮਾਗ਼ ਨੂੰ ਬਹੁਤ ਗਹਿਰੀ ਚੋਟ ਪਹੁੰਚੀ। ਪਿਉ ਬੱਚੇ ਦਾ ਰੋਣਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਇਹ ਨੰਨ੍ਹਾ ਮੁੰਡਾ ਅੰਨ੍ਹਾ ਅਤੇ ਅਪਾਹਜ ਹੋ ਗਿਆ। ਆਧੁਨਿਕ ਡਾਕਟਰੀ ਨੇ ਅਗੇਤਰੇ ਜਨਮ ਦੇ ਖ਼ਤਰੇ ਤੋਂ ਉਸ ਨੂੰ ਤਾਂ ਬਚਾ ਲਿਆ, ਲੇਕਿਨ ਉਹ ਉਸ ਨੂੰ ਆਪਣੇ ਬਾਪ ਦੀ ਹਿੰਸਾ ਤੋਂ ਬਚਾ ਨਾ ਸਕੀ।

ਸਭ ਤੋਂ ਜ਼ਿਆਦਾ ਹਿੰਸਕ ਜਗ੍ਹਾ ਵਿਚ, ਯਾਨੀ ਕਿ ਘਰ ਵਿਚ, ਅਣਗਿਣਤ ਬੱਚਿਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ, ਜਾਂ ਜਾਨੋਂ ਮਾਰਿਆ ਜਾਂਦਾ ਹੈ। ਕੁਝ ਲੋਕ ਅੰਦਾਜ਼ਾ ਲਗਾਉਂਦੇ ਹਨ ਕਿ ਕੇਵਲ ਸੰਯੁਕਤ ਰਾਜ ਅਮਰੀਕਾ ਵਿਚ ਹੀ ਤਕਰੀਬਨ 5,000 ਬੱਚੇ ਆਪਣੇ ਮਾਪਿਆਂ ਦੇ ਹੱਥੀਂ ਮਾਰੇ ਜਾਂਦੇ ਹਨ! ਅਤੇ ਇਹ ਜ਼ੁਲਮ ਬੱਚਿਆਂ ਤੇ ਹੀ ਨਹੀਂ ਹੁੰਦਾ। ਅੰਗ੍ਰੇਜ਼ੀ ਵਿਚ ਲਿਖੇ ਵਿਸ਼ਵ ਸਿਹਤ ਰਸਾਲੇ ਦੇ ਅਨੁਸਾਰ, ਸੰਯੁਕਤ ਰਾਜ ਅਮਰੀਕਾ ਵਿਚ “ਜਣਨ ਦੀ ਉਮਰ ਵਾਲੀਆਂ ਔਰਤਾਂ ਵਿਚ ਚੋਟ ਦਾ ਸਭ ਤੋਂ ਮੁੱਖ ਕਾਰਨ ਹੈ ਪਤੀਆਂ ਵੱਲੋਂ ਮਾਰ-ਕੁਟਾਪਾ।” ਦੂਜਿਆਂ ਦੇਸ਼ਾਂ ਬਾਰੇ ਕੀ ਕਿਹਾ ਜਾ ਸਕਦਾ ਹੈ? “[ਵਿਕਾਸਸ਼ੀਲ ਮੁਲਕਾਂ ਵਿਚ] ਸਰਵੇ ਕੀਤੀਆਂ ਗਈਆਂ ਔਰਤਾਂ ਵਿੱਚੋਂ ਤੀਹ ਤੋਂ ਪੰਜਾਹ ਫੀ ਸਦੀ ਨੇ ਕਿਹਾ ਕਿ ਉਹ ਆਪਣੇ ਸਾਥੀ ਦੁਆਰਾ ਕੁੱਟੀਆਂ ਗਈਆਂ ਸਨ।” ਜੀ ਹਾਂ, ਹਿੰਸਾ ਖ਼ਾਸ ਕਰਕੇ ਘਰਾਂ ਵਿਚ ਭਾਰਾ ਨੁਕਸਾਨ ਕਰ ਰਹੀ ਹੈ।

ਕਈ ਪਤੀ-ਪਤਨੀਆਂ ਆਪਣੇ ਝਗੜੇ ਮਾਰ-ਕੁਟਾਈ ਨਾਲ ਨਜਿੱਠਣ ਦੀ ਕੋਸ਼ਿਸ਼ ਕਰਦੇ ਹਨ। ਕੁਝ ਦੇਸ਼ਾਂ ਵਿਚ ਮਾਪੇ ਅਤੇ ਅਧਿਆਪਕ ਬੱਚਿਆਂ ਨੂੰ ਕੁੱਟ ਮਾਰ ਕੇ ਉਨ੍ਹਾਂ ਉੱਤੇ ਆਪਣਾ ਗੁੱਸਾ ਕੱਢਦੇ ਹਨ। ਕੁਪੱਤੇ ਬੱਚੇ ਕੇਵਲ ਮਜ਼ੇ ਲਈ ਹੀ ਕਮਜ਼ੋਰ ਬੱਚਿਆਂ ਨੂੰ ਸਤਾਉਂਦੇ ਹਨ ਅਤੇ ਉਨ੍ਹਾਂ ਨੂੰ ਮਾਰਦੇ-ਕੁੱਟਦੇ ਹਨ। ਇਨਸਾਨ ਇੰਨੇ ਹਿੰਸਕ ਕਿਉਂ ਬਣ ਜਾਂਦੇ ਹਨ?

ਲੋਕ ਹਿੰਸਕ ਕਿਉਂ ਬਣ ਜਾਂਦੇ ਹਨ

ਕਈਆਂ ਦਾ ਦਾਅਵਾ ਹੈ ਕਿ ਇਨਸਾਨ ਕੁਦਰਤੀ ਹਿੰਸਕ ਹਨ। ਭਾਵੇਂ ਕਿ ਸੰਯੁਕਤ ਰਾਜ ਅਮਰੀਕਾ ਵਿਚ ਹਿੰਸਕ ਅਪਰਾਧ ਆਮ ਤੌਰ ਤੇ ਘੱਟ ਗਿਆ ਹੈ, ਇਹ ਨੌਜਵਾਨਾਂ ਵਿਚ ਵੱਧ ਗਿਆ ਹੈ। ਅਤੇ ਹਿੰਸਾ ਵਿਚ ਦਿਲਚਸਪੀ ਵੀ ਵੱਧ ਗਈ ਹੈ। ਤਿੰਨ ਖ਼ਾਸ ਟੈਲੀਵੀਜ਼ਨ ਸਟੇਸ਼ਨ ਦੁਗਣੇ ਅਪਰਾਧ ਦੇ ਨਾਟਕ, ਅਤੇ ਤਿੰਨ ਗੁਣਾ ਜ਼ਿਆਦਾ ਕਤਲ ਦਿਖਾਉਂਦੇ ਹਨ। ਜੀ ਹਾਂ, ਅਪਰਾਧ ਦਿਖਾਉਣ ਵਿਚ ਬਹੁਤ ਮੁਨਾਫ਼ਾ ਹੈ! ਮਾਨਸਿਕ ਰੋਗਾਂ ਦੇ ਡਾਕਟਰ ਕਾਰਲ ਮੈਨਿੰਜਰ ਨੇ ਕਿਹਾ, “ਅਸੀਂ ਕੇਵਲ ਹਿੰਸਾ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਪਰ ਉਸ ਨੂੰ ਆਪਣਿਆਂ ਅਖ਼ਬਾਰਾਂ ਦਿਆਂ ਖ਼ਾਸ-ਖ਼ਾਸ ਖ਼ਬਰਾਂ ਵਿਚ ਸ਼ਾਮਲ ਵੀ ਕਰਦੇ ਹਾਂ। ਸਾਡੇ ਟੈਲੀਵੀਜ਼ਨ ਪ੍ਰੋਗ੍ਰਾਮਾਂ ਦਾ ਇਕ ਤਿਹਾਈ ਜਾਂ ਚੌਥਾ ਹਿੱਸਾ ਬੱਚਿਆਂ ਦੇ ਮਜ਼ੇ ਲਈ ਹਿੰਸਾ ਨੂੰ ਇਸਤੇਮਾਲ ਕਰਦਾ ਹੈ। ਮੇਰੇ ਦੋਸਤੋ ਅਸੀਂ ਅਪਰਾਧ ਨੂੰ ਸਿਰਫ਼ ਖਿਮਾ ਹੀ ਨਹੀਂ ਕਰਦੇ ਅਸੀਂ ਉਸ ਨਾਲ ਪਿਆਰ ਵੀ ਕਰਦੇ ਹਾਂ!”

ਹਾਲ ਹੀ ਦੇ ਵਿਗਿਆਨਕ ਅਧਿਐਨ ਦਿਖਾਉਂਦੇ ਹਨ ਕਿ ਦਿਮਾਗ਼ ਅਤੇ ਆਲੇ-ਦੁਆਲੇ ਦਾ ਮਾਹੌਲ ਮਾਨਵੀ ਗੁੱਸੇ ਨੂੰ ਵਧਾ ਸਕਦੇ ਹਨ। ਇਲੀਨਾਇ ਯੂਨੀਵਰਸਿਟੀ ਦੀ ਬਾਲ-ਸੰਬੰਧੀ ਰਿਸਰਚ ਕਰਨ ਵਾਲੀ ਸੰਸਥਾ ਦੇ ਡਾਕਟਰ, ਮਰਕੁਸ ਜੇ. ਕਰੂਸ ਨੇ ਕਿਹਾ ਕਿ “ਅਸੀਂ ਸਾਰੇ ਇਸ ਨਤੀਜੇ ਤੇ ਪਹੁੰਚ ਗਏ ਹਾਂ ਕਿ ਭੈੜੇ ਮਾਹੌਲ, ਜਿਨ੍ਹਾਂ ਦਾ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਸਾਮ੍ਹਣਾ ਕਰਨਾ ਪੈਂਦਾ ਹੈ, ਹਿੰਸਾ ਨੂੰ ਫੈਲਾਉਂਦੇ ਜਾ ਰਹੇ ਹਨ।” ਅਤੇ “ਅਜਿਹੇ ਮਾਹੌਲ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਕਾਰਨ ਲੋਕਾਂ ਦੇ ਦਿਮਾਗ਼ ਵਿਚ ਤਬਦੀਲੀਆਂ ਹੁੰਦੀਆਂ ਹਨ ਜਿਨ੍ਹਾਂ ਕਰਕੇ ਉਹ ਜ਼ਿਆਦਾ ਮਨਮੌਜੀ ਹੋ ਜਾਂਦੇ ਹਨ।” ਅੰਗ੍ਰੇਜ਼ੀ ਦੀ ਕਿਤਾਬ ਦਿਮਾਗ਼ ਦੇ ਅੰਦਰ ਕਹਿੰਦੀ ਹੈ ਕਿ “ਪਰਿਵਾਰਕ ਜੀਵਨ ਦਾ ਟੁੱਟਣਾ, ਇਕੱਲੀ ਮਾਤਾ ਜਾਂ ਪਿਤਾ ਵਾਲੇ ਪਰਿਵਾਰਾਂ ਵਿਚ ਵਾਧਾ, ਲਗਾਤਾਰ ਗ਼ਰੀਬੀ, ਅਤੇ ਨਸ਼ੀਲੀਆਂ ਦਵਾਈਆਂ ਦੀ ਆਦਤ” ਵਰਗੇ ਕਾਰਨ, “ਦਿਮਾਗ਼ ਵਿਚ ਗੜਬੜ ਪੈਦਾ ਕਰ ਸਕਦੇ ਹਨ ਜਿਸ ਦੇ ਕਾਰਨ ਗੁੱਸਾ ਭੜਕ ਉੱਠਦਾ ਹੈ।”

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਦਿਮਾਗ਼ ਦੀ ਤਬਦੀਲੀ ਵਿਚ ਸਿਰੋਟੋਨਿਨ ਦਾ ਘਟਣਾ ਵੀ ਸ਼ਾਮਲ ਹੈ। ਮੰਨਿਆ ਜਾਂਦਾ ਹੈ ਕਿ ਇਹ ਉਹ ਰਸਾਇਣਕ ਪਦਾਰਥ ਹੈ ਜੋ ਗੁੱਸੇ ਨੂੰ ਕੰਟ੍ਰੋਲ ਵਿਚ ਰੱਖਦਾ ਹੈ। ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸ਼ਰਾਬ ਦਿਮਾਗ਼ ਵਿਚ ਸਿਰੋਟੋਨਿਨ ਨੂੰ ਘਟਾ ਸਕਦੀ ਹੈ, ਇਸ ਲਈ ਲੰਬੇ ਸਮੇਂ ਤੋਂ ਸ਼ਰਾਬ ਦੀ ਕੁਵਰਤੋਂ ਨੂੰ ਹਿੰਸਾ ਦਾ ਇਕ ਕਾਰਨ ਸਮਝਣ ਦਾ ਵਿਗਿਆਨਕ ਆਧਾਰ ਮਿਲਦਾ ਹੈ।

ਫਿਰ ਵੀ ਜੋ ਅੱਜ-ਕਲ੍ਹ ਦੀ ਹਿੰਸਾ ਵਿਚ ਵਾਧਾ ਅਸੀਂ ਦੇਖਦੇ ਹਾਂ ਉਸ ਦਾ ਇਕ ਹੋਰ ਵੀ ਕਾਰਨ ਹੈ। ਭਵਿੱਖਬਾਣੀ ਦੀ ਇਕ ਭਰੋਸੇਯੋਗ ਪੁਸਤਕ, ਬਾਈਬਲ, ਕਹਿੰਦੀ ਹੈ: “ਪਰ ਇਹ ਜਾਣ ਛੱਡ ਭਈ ਅੰਤ ਦਿਆਂ ਦਿਨਾਂ ਵਿੱਚ ਭੈੜੇ ਸਮੇਂ ਆ ਜਾਣਗੇ। ਕਿਉਂ ਜੋ ਮਨੁੱਖ ਆਪ ਸੁਆਰਥੀ, ਮਾਇਆ ਦੇ ਲੋਭੀ, ਸ਼ੇਖ਼ੀਬਾਜ਼, ਹੰਕਾਰੀ, . . . ਨਿਰਮੋਹ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ [ਗੁਸੇਖ਼ੋਰ], ਕਰੜੇ, ਨੇਕੀ ਦੇ ਵੈਰੀ, ਨਿਮਕ ਹਰਾਮ, ਕਾਹਲੇ, ਘਮੰਡੀ, . . . ਇਨ੍ਹਾਂ ਤੋਂ ਵੀ ਪਰੇ ਰਹੁ।” (2 ਤਿਮੋਥਿਉਸ 3:1-5) ਜੀ ਹਾਂ, ਜੋ ਹਿੰਸਾ ਅਸੀਂ ਅੱਜ ਦੇਖ ਰਹੇ ਹਾਂ ਇਹ “ਅੰਤ ਦਿਆਂ ਦਿਨਾਂ” ਬਾਰੇ ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਹੈ।

ਇਕ ਹੋਰ ਗੱਲ ਹੈ ਜਿਸ ਦੇ ਕਾਰਨ ਇਹ ਸਮਾਂ ਖ਼ਾਸ ਕਰਕੇ ਹਿੰਸਕ ਹੈ। ਬਾਈਬਲ ਕਹਿੰਦੀ ਹੈ: “ਧਰਤੀ ਅਤੇ ਸਮੁੰਦਰ ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।” (ਪਰਕਾਸ਼ ਦੀ ਪੋਥੀ 12:12) ਸ਼ਤਾਨ ਅਤੇ ਉਹ ਦੇ ਦੂਤ ਅਕਾਸ਼ ਵਿੱਚੋਂ ਹੇਠਾਂ ਧਰਤੀ ਉੱਤੇ ਸੁੱਟੇ ਗਏ ਹਨ ਅਤੇ ਹੁਣ ਮਨੁੱਖਜਾਤੀ ਨਾਲ ਖੁਣਸੀ ਵਰਤਾਉ ਕਰਦੇ ਹਨ। “ਹਵਾਈ ਇਖ਼ਤਿਆਰ ਦੇ ਸਰਦਾਰ” ਵਜੋਂ, ਸ਼ਤਾਨ ‘ਉਸ ਰੂਹ ਨੂੰ ਜਿਹੜੀ ਹੁਣ ਅਣਆਗਿਆਕਾਰੀ ਦੇ ਪੁੱਤ੍ਰਾਂ ਵਿੱਚ ਅਸਰ ਕਰਦੀ ਹੈ,’ ਚਲਾਕੀ ਨਾਲ ਕੰਟ੍ਰੋਲ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਧਰਤੀ ਇਕ ਜ਼ਿਆਦਾ ਤੋਂ ਜ਼ਿਆਦਾ ਹਿੰਸਕ ਜਗ੍ਹਾ ਬਣਦੀ ਜਾ ਰਹੀ ਹੈ।—ਅਫ਼ਸੀਆਂ 2:2.

ਤਾਂ ਫਿਰ ਅਸੀਂ ਅੱਜ ਦੇ ਸੰਸਾਰ ਦੀ ਹਿੰਸਕ ‘ਹਵਾ’ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹਾਂ? ਅਤੇ ਅਸੀਂ ਝਗੜਿਆਂ ਨੂੰ ਹਿੰਸਾ ਤੋਂ ਬਿਨਾਂ ਕਿਵੇਂ ਸੁਲਝਾ ਸਕਦੇ ਹਾਂ?

[ਸਫ਼ੇ 3 ਉੱਤੇ ਸੁਰਖੀ]

ਸਭ ਤੋਂ ਜ਼ਿਆਦਾ ਹਿੰਸਕ ਜਗ੍ਹਾ ਵਿਚ, ਯਾਨੀ ਕਿ ਘਰ ਵਿਚ, ਅਣਗਿਣਤ ਬੱਚਿਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਕੁੱਟਿਆ ਜਾਂਦਾ ਹੈ, ਜਾਂ ਜਾਨੋਂ ਮਾਰਿਆ ਜਾਂਦਾ ਹੈ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ