‘ਕੀ ਮੈਂ ਪਰਮੇਸ਼ੁਰ ਲਈ ਅਰਥ ਰੱਖਦਾ ਹਾਂ?’
“ਕੀ ਮੈਂ ਅਰਥ ਰੱਖਦਾ ਹਾਂ? ਕੀ ਪਰਮੇਸ਼ੁਰ ਪਰਵਾਹ ਕਰਦਾ ਹੈ?” ਕ੍ਰਿਸਚਿਏਨੀਟੀ ਟੂਡੇ ਵਿਚ ਛੱਪਣ ਵਾਲੇ ਇਕ ਲੇਖ ਦਾ ਸ਼ੀਰਸ਼ਕ ਇੰਜ ਪੜ੍ਹਨ ਵਿਚ ਆਇਆ। “ਇਕ ਲੇਖਕ ਦੇ ਤੌਰ ਤੇ ਮੇਰੇ ਪੇਸ਼ੇ ਦਾ ਵੱਡਾ ਭਾਗ ਦਰਦ ਦੀ ਸਮੱਸਿਆ ਦੇ ਇਰਦ-ਗਿਰਦ ਹੀ ਘੁੰਮਿਆ ਹੈ,” ਇਸ ਲੇਖ ਦਾ ਲੇਖਕ, ਫ਼ਿਲਿਪ ਯਾਨਸੀ ਬਿਆਨ ਕਰਦਾ ਹੈ। “ਮੈਂ ਵਾਰ-ਵਾਰ ਉਨ੍ਹਾਂ ਹੀ ਸਵਾਲਾਂ ਵੱਲ ਵਾਪਸ ਆਉਂਦਾ ਹਾਂ, ਮਾਨੋ ਇਕ ਪੁਰਾਣੇ ਜ਼ਖਮ ਨੂੰ ਛੋਹ ਰਿਹਾ ਹਾਂ ਜੋ ਕਦੇ ਪੂਰੀ ਤਰ੍ਹਾਂ ਨਾਲ ਭਰਦਾ ਹੀ ਨਹੀਂ ਹੈ। ਮੈਨੂੰ ਆਪਣੀਆਂ ਪੁਸਤਕਾਂ ਦੇ ਪਾਠਕਾਂ ਤੋਂ ਪੱਤਰ ਮਿਲਦੇ ਹਨ, ਅਤੇ ਉਨ੍ਹਾਂ ਦੀਆਂ ਦੁੱਖਦਾਇਕ ਕਹਾਣੀਆਂ ਮੇਰੇ ਸ਼ੱਕਾਂ ਨੂੰ ਠੀਕ ਸਿੱਧ ਕਰਦੀਆਂ ਹਨ।”
ਸ਼ਾਇਦ ਤੁਸੀਂ ਵੀ ਤੁਹਾਡੇ ਜੀਵਨ ਵਿਚ ਪਰਮੇਸ਼ੁਰ ਦੀ ਦਿਲਚਸਪੀ ਬਾਰੇ ਵਿਚਾਰ ਕੀਤਾ ਹੋਵੇ। ਹਲਾ, ਤੁਸੀਂ ਸ਼ਾਇਦ ਯੂਹੰਨਾ 3:16 ਦੇ ਨਾਲ ਪਰਿਚਿਤ ਹੋਵੋ, ਜੋ ਬਿਆਨ ਕਰਦਾ ਹੈ ਕਿ “ਪਰਮੇਸ਼ੁਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਜੋ ਉਹ ਨੇ ਆਪਣਾ ਇਕਲੌਤਾ ਪੁੱਤ੍ਰ ਬਖ਼ਸ਼ ਦਿੱਤਾ।” ਜਾਂ ਤੁਸੀਂ ਸ਼ਾਇਦ ਮੱਤੀ 20:28 ਨੂੰ ਪੜ੍ਹਿਆ ਹੋਵੇ, ਜੋ ਕਹਿੰਦਾ ਹੈ ਕਿ ਯਿਸੂ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ ਨੂੰ ਆਪਣੀ ਜਾਨ ਦੇਣ” ਆਇਆ ਸੀ। ਫਿਰ ਵੀ ਤੁਸੀਂ ਸ਼ਾਇਦ ਪੁੱਛੋ, ‘ਕੀ ਪਰਮੇਸ਼ੁਰ ਮੈਨੂੰ ਧਿਆਨ ਦਿੰਦਾ ਹੈ? ਕੀ ਉਹ ਮੇਰੇ ਬਾਰੇ ਵਿਅਕਤੀਗਤ ਤੌਰ ਤੇ ਪਰਵਾਹ ਕਰਦਾ ਹੈ?’ ਇਹ ਵਿਸ਼ਵਾਸ ਕਰਨ ਦਾ ਚੰਗਾ ਕਾਰਨ ਹੈ ਕਿ ਉਹ ਪਰਵਾਹ ਕਰਦਾ ਹੈ, ਜਿਵੇਂ ਕਿ ਅਸੀਂ ਦੇਖਾਂਗੇ। (w96 3/1)