ਕੀ ਤੁਸੀਂ ਪੂਰਵ-ਧਾਰਣਾ ਦੇ ਸ਼ਿਕਾਰ ਹੋ?
ਨਸਲੀ ਹਿੰਸਾ, ਜਾਤੀਵਾਦ, ਵਿਤਕਰਾ, ਵਖਰੇਵਾਂ, ਅਤੇ ਕੁਲ-ਨਾਸ਼ ਦੇ ਵਿਚ ਕਿਹੜੀ ਗੱਲ ਸਾਂਝੀ ਹੈ? ਇਹ ਸਾਰੇ ਇਕ ਵਿਆਪਕ ਮਾਨਵ ਝੁਕਾਉ—ਪੂਰਵ-ਧਾਰਣਾ—ਦੇ ਨਤੀਜੇ ਹਨ!
ਪੂਰਵ-ਧਾਰਣਾ ਕੀ ਹੈ? ਇਕ ਐਨਸਾਈਕਲੋਪੀਡੀਆ ਇਸ ਦੀ ਪਰਿਭਾਸ਼ਾ ਇੰਜ ਦਿੰਦੀ ਹੈ “ਉਚਿਤ ਤਰ੍ਹਾਂ ਜਾਂਚ ਕਰਨ ਦੇ ਲਈ ਬਿਨਾਂ ਸਮਾਂ ਲਗਾਏ ਜਾਂ ਪਰਵਾਹ ਕੀਤੇ, ਬਣਾਈ ਗਈ ਇਕ ਧਾਰਣਾ।” ਅਪੂਰਣ ਮਾਨਵ ਹੋਣ ਦੇ ਨਾਤੇ, ਅਸੀਂ ਕੁਝ ਹੱਦ ਤਕ ਪੱਖਪਾਤੀ ਹੋਣ ਦੇ ਵੱਲ ਝੁਕਾਉ ਰੱਖਦੇ ਹਾਂ। ਸ਼ਾਇਦ ਤੁਸੀਂ ਅਜਿਹੇ ਅਵਸਰਾਂ ਨੂੰ ਯਾਦ ਕਰ ਸਕਦੇ ਹੋ ਜਦੋਂ ਤੁਸੀਂ ਪੂਰੀ ਸੱਚਾਈ ਨੂੰ ਜਾਣੇ ਬਿਨਾਂ ਇਕ ਧਾਰਣਾ ਬਣਾਈ ਹੋਵੇ। ਬਾਈਬਲ ਅਜਿਹੇ ਪੱਖਪਾਤੀ ਝੁਕਾਉ ਅਤੇ ਉਸ ਤਰੀਕੇ ਦੇ ਵਿਚਕਾਰ ਜਿਸ ਨਾਲ ਯਹੋਵਾਹ ਪਰਮੇਸ਼ੁਰ ਨਿਆਉਂ ਕਰਦਾ ਹੈ, ਭਿੰਨਤਾ ਦਿਖਾਉਂਦੀ ਹੈ। ਇਹ ਕਹਿੰਦੀ ਹੈ: “ਯਹੋਵਾਹ . . . ਮਨੁੱਖ ਵਾਂਙੁ ਨਹੀਂ ਵੇਖਦਾ। ਮਨੁੱਖ ਤਾਂ ਬਾਹਰਲਾ ਰੂਪ ਵੇਖਦਾ ਹੈ ਪਰ ਯਹੋਵਾਹ ਰਿਦੇ ਨੂੰ ਵੇਖਦਾ ਹੈ।”—1 ਸਮੂਏਲ 16:7.
ਪੂਰਵ-ਧਾਰਣਾ ਚੋਟ ਪਹੁੰਚਾ ਸਕਦੀ ਹੈ
ਨਿਰਸੰਦੇਹ ਹਰੇਕ ਵਿਅਕਤੀ ਦੇ ਬਾਰੇ ਕਦੇ ਨਾ ਕਦੇ ਕਿਸੇ ਨੇ ਗ਼ਲਤ ਧਾਰਣਾ ਬਣਾਈ ਹੈ। (ਤੁਲਨਾ ਕਰੋ ਉਪਦੇਸ਼ਕ ਦੀ ਪੋਥੀ 7:21, 22.) ਆਮ ਤੌਰ ਤੇ, ਅਸੀਂ ਸਾਰੇ ਪੂਰਵ-ਧਾਰਣਾ ਦੇ ਸ਼ਿਕਾਰ ਹਾਂ। ਪਰੰਤੂ, ਜਦੋਂ ਪੱਖਪਾਤੀ ਵਿਚਾਰਾਂ ਨੂੰ ਤੁਰੰਤ ਹੀ ਦੂਰ ਕੀਤਾ ਜਾਂਦਾ ਹੈ, ਤਾਂ ਸੰਭਵ ਹੈ ਕਿ ਇਹ ਘੱਟ ਜਾਂ ਬਿਲਕੁਲ ਹੀ ਚੋਟ ਨਾ ਪਹੁੰਚਾਉਣ। ਅਜਿਹੇ ਵਿਚਾਰਾਂ ਨੂੰ ਵਿਕਸਿਤ ਕਰਨ ਦੇ ਕਾਰਨ ਹਾਨੀ ਪਰਿਣਿਤ ਹੋ ਸਕਦੀ ਹੈ। ਇਹ ਸਾਨੂੰ ਇਕ ਝੂਠ ਵਿਚ ਵਿਸ਼ਵਾਸ ਕਰਨ ਦੇ ਲਈ ਗੁਮਰਾਹ ਕਰ ਸਕਦਾ ਹੈ। ਉਦਾਹਰਣ ਦੇ ਲਈ, ਪੂਰਵ-ਧਾਰਣਾ ਦੇ ਪ੍ਰਭਾਵ ਹੇਠ, ਕੁਝ ਲੋਕ ਸੱਚ-ਮੁੱਚ ਵਿਸ਼ਵਾਸ ਕਰਦੇ ਹਨ ਕਿ ਇਕ ਵਿਅਕਤੀ ਕੇਵਲ ਕਿਸੇ ਖ਼ਾਸ ਧਾਰਮਿਕ, ਨਸਲੀ, ਜਾਂ ਕੌਮੀ ਸਮੂਹ ਤੋਂ ਹੋਣ ਦੇ ਕਾਰਨ ਹੀ ਲਾਲਚੀ, ਆਲਸੀ, ਮੂਰਖ, ਜਾਂ ਘਮੰਡੀ ਹੋ ਸਕਦਾ ਹੈ।
ਅਨੇਕ ਮਾਮਲਿਆਂ ਵਿਚ ਅਜਿਹੀ ਗ਼ਲਤ ਧਾਰਣਾ ਦੂਜਿਆਂ ਦੇ ਪ੍ਰਤੀ ਅਨੁਚਿਤ, ਅਪਮਾਨਜਨਕ, ਜਾਂ ਇੱਥੋਂ ਤਕ ਕਿ ਹਿੰਸਕ ਵਰਤਾਉ ਦੇ ਵੱਲ ਲੈ ਜਾਂਦੀ ਹੈ। ਲੱਖਾਂ ਹੀ ਲੋਕਾਂ ਨੇ ਕਤਲਾਮ, ਕੁਲ-ਨਾਸ਼, ਨਸਲੀ ਕਤਲ, ਅਤੇ ਹੋਰ ਪ੍ਰਕਾਰਾਂ ਦੀ ਅਤਿਅੰਤ ਪੂਰਵ-ਧਾਰਣਾ ਵਿਚ ਆਪਣੀਆਂ ਜਾਨਾਂ ਗੁਆਈਆਂ ਹਨ।
ਵਿਸ਼ਵ ਭਰ ਵਿਚ ਸਰਕਾਰਾਂ ਨੇ ਆਜ਼ਾਦੀ, ਸੁਰੱਖਿਆ, ਅਤੇ ਸਮਤਾ ਦੇ ਅਟੁੱਟ ਹੱਕ ਨੂੰ ਕਾਨੂੰਨੀ ਤੌਰ ਤੇ ਗਾਰੰਟੀ ਦੇਣ ਦੇ ਦੁਆਰਾ ਪੂਰਵ-ਧਾਰਣਾ ਦੇ ਵਿਰੁੱਧ ਲੜਾਈ ਕੀਤੀ ਹੈ। ਜੇਕਰ ਤੁਸੀਂ ਆਪਣੇ ਦੇਸ਼ ਦਾ ਸੰਵਿਧਾਨ ਜਾਂ ਮੁੱਖ ਨਿਯਮਾਵਲੀ ਨੂੰ ਪੜ੍ਹਦੇ ਹੋ, ਤਾਂ ਨਿਰਸੰਦੇਹ ਤੁਸੀਂ ਅਜਿਹਾ ਇਕ ਦਫ਼ਾ ਜਾਂ ਇਕ ਸੰਸ਼ੋਧਨ ਪਾਓਗੇ ਜੋ ਸਾਰੇ ਨਾਗਰਿਕਾਂ ਦੇ ਹੱਕ ਦੀ ਰੱਖਿਆ ਕਰਨ ਦੇ ਲਈ ਬਣਾਇਆ ਗਿਆ ਹੈ, ਭਾਵੇਂ ਉਹ ਕਿਸੇ ਵੀ ਜਾਤੀ, ਲਿੰਗ, ਜਾਂ ਧਰਮ ਦੇ ਕਿਉਂ ਨਾ ਹੋਣ। ਫਿਰ ਵੀ, ਪੂਰਵ-ਧਾਰਣਾ ਅਤੇ ਵਿਤਕਰਾ ਵਿਸ਼ਵ ਪੈਮਾਨੇ ਤੇ ਫੈਲਿਆ ਹੋਇਆ ਹੈ।
ਕੀ ਤੁਸੀਂ ਪੂਰਵ-ਧਾਰਣਾ ਦੇ ਸ਼ਿਕਾਰ ਹੋ? ਕੀ ਕੇਵਲ ਤੁਹਾਡੀ ਜਾਤੀ, ਉਮਰ, ਲਿੰਗ, ਕੌਮੀਅਤ, ਜਾਂ ਧਾਰਮਿਕ ਵਿਸ਼ਵਾਸਾਂ ਦੇ ਕਾਰਨ ਤੁਹਾਨੂੰ ਲਾਲਚੀ, ਆਲਸੀ, ਮੂਰਖ, ਜਾਂ ਘਮੰਡੀ ਵਿਅਕਤੀ ਵਜੋਂ ਬਦਨਾਮ ਕੀਤਾ ਗਿਆ ਹੈ? ਕੀ ਪੂਰਵ-ਧਾਰਣਾ ਦੇ ਕਾਰਨ ਤੁਹਾਨੂੰ ਉਚਿਤ ਸਿੱਖਿਆ, ਰੁਜ਼ਗਾਰ, ਰਿਹਾਇਸ਼, ਅਤੇ ਸਮਾਜਕ ਸੇਵਾਵਾਂ ਦਿਆਂ ਮੌਕਿਆਂ ਤੋਂ ਵਾਂਝਿਆ ਰੱਖਿਆ ਗਿਆ ਹੈ? ਜੇਕਰ ਹਾਂ, ਤਾਂ ਤੁਸੀਂ ਇਸ ਦੇ ਨਾਲ ਕਿਵੇਂ ਨਿਭ ਸਕਦੇ ਹੋ? (w96 6/1)
[ਸਫ਼ੇ 3 ਉੱਤੇ ਤਸਵੀਰ]
ਪੂਰਵ-ਧਾਰਣਾ ਨੂੰ ਵਿਕਸਿਤ ਕਰਨਾ ਜਾਤੀਗਤ ਨਫ਼ਰਤ ਨੂੰ ਭੜਕਾਉਦਾ ਹੈ
[ਕ੍ਰੈਡਿਟ ਲਾਈਨ]
Nina Berman/Sipa Press