ਕੀ ਪਰਮੇਸ਼ੁਰ ਹਰ ਪ੍ਰਕਾਰ ਦੀ ਉਪਾਸਨਾ ਸਵੀਕਾਰ ਕਰਦਾ ਹੈ?
ਪਰਮੇਸ਼ੁਰ ਨੇ ਮਨੁੱਖ ਨੂੰ ਇਕ ਅਧਿਆਤਮਿਕ ਜ਼ਰੂਰਤ—ਉਪਾਸਨਾ ਕਰਨ ਦੀ ਜ਼ਰੂਰਤ—ਦੇ ਨਾਲ ਸਿਰਜਿਆ। ਇਹ ਕੋਈ ਅਜਿਹੀ ਚੀਜ਼ ਨਹੀਂ ਹੈ ਜੋ ਆਪਣੇ ਆਪ ਵਿਕਸਿਤ ਹੋਈ ਹੈ। ਇਹ ਸ਼ੁਰੂ ਤੋਂ ਹੀ ਮਨੁੱਖ ਦਾ ਇਕ ਭਾਗ ਸੀ।
ਪਰੰਤੂ, ਦੁੱਖ ਦੀ ਗੱਲ ਹੈ ਕਿ ਮਨੁੱਖਜਾਤੀ ਨੇ ਉਪਾਸਨਾ ਦੇ ਅਨੇਕ ਵੱਖਰੇ ਤਰੀਕੇ ਵਿਕਸਿਤ ਕਰ ਲਏ ਹਨ, ਅਤੇ ਆਮ ਤੌਰ ਤੇ, ਇਨ੍ਹਾਂ ਨੇ ਇਕ ਸੁਖੀ, ਸੰਯੁਕਤ ਮਾਨਵ ਪਰਿਵਾਰ ਉਤਪੰਨ ਨਹੀਂ ਕੀਤਾ ਹੈ। ਇਸ ਦੀ ਬਜਾਇ, ਧਰਮ ਦੇ ਨਾਂ ਵਿਚ ਹਾਲੇ ਵੀ ਖ਼ੂਨੀ ਯੁੱਧ ਲੜੇ ਜਾ ਰਹੇ ਹਨ। ਇਸ ਤੋਂ ਇਹ ਮਹੱਤਵਪੂਰਣ ਸਵਾਲ ਖੜ੍ਹਾ ਹੁੰਦਾ ਹੈ: ਕੀ ਕੋਈ ਫ਼ਰਕ ਪੈਂਦਾ ਹੈ ਕਿ ਇਕ ਵਿਅਕਤੀ ਪਰਮੇਸ਼ੁਰ ਦੀ ਉਪਾਸਨਾ ਕਿਸ ਤਰ੍ਹਾਂ ਕਰਦਾ ਹੈ?
ਪ੍ਰਾਚੀਨ ਸਮਿਆਂ ਵਿਚ ਵਿਵਾਦਪੂਰਣ ਉਪਾਸਨਾ
ਮੱਧ ਪੂਰਬ ਵਿਚ ਵਸਣ ਵਾਲੀਆਂ ਪ੍ਰਾਚੀਨ ਕੌਮਾਂ ਇਕ ਇਤਿਹਾਸਕ ਉਦਾਹਰਣ ਪ੍ਰਦਾਨ ਕਰਦੀਆਂ ਹਨ ਜੋ ਇਸ ਸਵਾਲ ਦਾ ਜਵਾਬ ਦੇਣ ਵਿਚ ਸਾਡੀ ਮਦਦ ਕਰਦਾ ਹੈ। ਅਨੇਕ ਲੋਕ ਬਆਲ ਨਾਮਕ ਦੇਵਤਾ ਦੀ ਉਪਾਸਨਾ ਕਰਦੇ ਸਨ। ਉਹ ਬਆਲ ਦੀਆਂ ਸਾਥਣਾਂ, ਜਿਵੇਂ ਕਿ ਅਸ਼ੇਰਾਹ, ਦੀ ਵੀ ਉਪਾਸਨਾ ਕਰਦੇ ਸਨ। ਅਸ਼ੇਰਾਹ ਦੀ ਉਪਾਸਨਾ ਵਿਚ ਇਕ ਪਵਿੱਤਰ ਖੰਭੇ ਦੀ ਵਰਤੋਂ ਸ਼ਾਮਲ ਸੀ, ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਇਕ ਲਿੰਗੀ ਪ੍ਰਤੀਕ ਸੀ। ਉਸ ਖੇਤਰ ਵਿਚ ਕੰਮ ਕਰਨ ਵਾਲੇ ਪੁਰਾਤੱਤਵ-ਵਿਗਿਆਨੀਆਂ ਨੂੰ ਖੁਦਾਈ ਦੁਆਰਾ ਨੰਗੀਆਂ ਇਸਤਰੀਆਂ ਦੀਆਂ ਅਨੇਕ ਮੂਰਤੀਆਂ ਲੱਭੀਆਂ ਹਨ। ਇਹ ਮੂਰਤੀਆਂ, ਦ ਐਨਸਾਈਕਲੋਪੀਡੀਆ ਆਫ਼ ਰਿਲੀਜਨ ਬਿਆਨ ਕਰਦਾ ਹੈ, “ਪ੍ਰਤੱਖ ਜਣਨ-ਅੰਗਾਂ ਵਾਲੀ ਇਕ ਦੇਵੀ ਨੂੰ, ਆਪਣੀ ਛਾਤੀ ਉਤਾਂਹ ਕੀਤਿਆਂ, ਚਿਤ੍ਰਿਤ ਕਰਦੀਆਂ ਹਨ,” ਅਤੇ “ਸੰਭਵ ਹੈ ਕਿ . . . ਅਸ਼ੇਰਾਹ ਨੂੰ ਦਰਸਾਉਂਦੀਆਂ ਹਨ।” ਇਕ ਗੱਲ ਪੱਕੀ ਹੈ ਕਿ ਬਆਲ ਉਪਾਸਨਾ ਅਕਸਰ ਬਹੁਤ ਅਨੈਤਿਕ ਹੁੰਦੀ ਸੀ।
ਇਸ ਲਈ, ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਬਆਲ ਉਪਾਸਨਾ ਵਿਚ ਲਿੰਗੀ ਰੰਗਰਲੀਆਂ ਸ਼ਾਮਲ ਸਨ। (ਗਿਣਤੀ 25:1-3) ਸ਼ਕਮ, ਇਕ ਕਨਾਨੀ, ਨੇ ਜਵਾਨ ਕੁਆਰੀ ਦੀਨਾਹ ਨਾਲ ਬਲਾਤਕਾਰ ਕੀਤਾ। ਇਸ ਗੱਲ ਦੇ ਬਾਵਜੂਦ, ਉਹ ਆਪਣੇ ਪਰਿਵਾਰ ਵਿਚ ਸਭ ਤੋਂ ਪਤਵੰਤ ਪੁਰਸ਼ ਸਮਝਿਆ ਜਾਂਦਾ ਸੀ। (ਉਤਪਤ 34:1, 2, 19) ਗੋਤਰ-ਗਮਨ, ਸਮਲਿੰਗਕਾਮੁਕਤਾ, ਅਤੇ ਪਸ਼ੂ-ਗਮਨ ਆਮ ਸਨ। (ਲੇਵੀਆਂ 18:6, 22-24, 27) ਅੰਗ੍ਰੇਜ਼ੀ ਸ਼ਬਦ “ਸੋਡਮੀ,” ਸਮਲਿੰਗਕਾਮੀਆਂ ਦਾ ਇਕ ਅਭਿਆਸ, ਉਸ ਸ਼ਹਿਰ ਦੇ ਨਾਂ ਤੋਂ ਆਉਂਦਾ ਹੈ ਜੋ ਇਕ ਸਮੇਂ ਤੇ ਸੰਸਾਰ ਦੇ ਉਸ ਭਾਗ ਵਿਚ ਮੌਜੂਦ ਸੀ। (ਉਤਪਤ 19:4, 5, 28) ਬਆਲ ਉਪਾਸਨਾ ਵਿਚ ਖ਼ੂਨ-ਖ਼ਰਾਬਾ ਵੀ ਸ਼ਾਮਲ ਸੀ। ਕਿਉਂ, ਬਆਲ ਉਪਾਸਕ ਤਾਂ ਆਪਣੇ ਦੇਵਤਿਆਂ ਦੇ ਲਈ ਇਕ ਬਲੀ ਦੇ ਤੌਰ ਤੇ ਆਪਣੇ ਬੱਚਿਆਂ ਨੂੰ ਬਲਦੀ ਅੱਗ ਵਿਚ ਜੀਉਂਦੇ ਸੁੱਟ ਦਿੰਦੇ ਸਨ! (ਯਿਰਮਿਯਾਹ 19:5) ਇਹ ਸਾਰੇ ਅਭਿਆਸ ਧਾਰਮਿਕ ਸਿੱਖਿਆਵਾਂ ਦੇ ਨਾਲ ਸੰਬੰਧਿਤ ਸਨ। ਉਹ ਕਿਵੇਂ?
“ਕਨਾਨੀ ਮਿਥਿਹਾਸ ਦੀ ਕਰੂਰਤਾ, ਹਵਸ ਅਤੇ ਆਵਾਰਗੀ,” ਡਾ. ਮੈਰਲ ਅੰਗਰ ਆਪਣੀ ਪੁਸਤਕ ਪੁਰਾਤੱਤਵ-ਵਿਗਿਆਨ ਅਤੇ ਪੁਰਾਣਾ ਨੇਮ (ਅੰਗ੍ਰੇਜ਼ੀ) ਵਿਚ ਵਿਆਖਿਆ ਕਰਦਾ ਹੈ, “ਉਸ ਸਮੇਂ ਦੇ ਨੇੜਲੇ ਪੂਰਬ ਵਿਚ ਹੋਰ ਕਿਸੇ ਵੀ ਥਾਂ ਤੋਂ ਕਿਤੇ ਵੱਧ ਬਦਤਰ ਸੀ। ਅਤੇ ਕਨਾਨੀ ਦੇਵੀ-ਦੇਵਤਿਆਂ ਦੀ ਹੈਰਾਨਕੁਨ ਵਿਸ਼ੇਸ਼ਤਾ, ਕਿ ਉਹ ਕਤਈ ਨੈਤਿਕ ਨਹੀਂ ਸਨ, ਨੇ ਜ਼ਰੂਰ ਉਨ੍ਹਾਂ ਦਿਆਂ ਭਗਤਾਂ ਵਿਚ ਸਭ ਤੋਂ ਭੈੜੇ ਗੁਣਾਂ ਨੂੰ ਪੈਦਾ ਕੀਤਾ ਹੋਵੇਗਾ ਅਤੇ ਉਸ ਸਮੇਂ ਦੇ ਅਤਿ ਭ੍ਰਿਸ਼ਟ ਕਰਨ ਵਾਲੇ ਅਨੇਕ ਅਭਿਆਸ, ਜਿਵੇਂ ਕਿ ਧਾਰਮਿਕ ਵੇਸਵਾ-ਗਮਨ, [ਅਤੇ] ਬਾਲ ਬਲੀ ਵੀ ਸ਼ਾਮਲ ਹੋਏ ਹੋਣਗੇ।”
ਕੀ ਪਰਮੇਸ਼ੁਰ ਨੇ ਕਨਾਨੀਆਂ ਦੀ ਉਪਾਸਨਾ ਨੂੰ ਸਵੀਕਾਰ ਕੀਤਾ? ਨਿਸ਼ਚੇ ਹੀ ਨਹੀਂ। ਉਸ ਨੇ ਇਸਰਾਏਲੀਆਂ ਨੂੰ ਸਿਖਾਇਆ ਕਿ ਕਿਵੇਂ ਇਕ ਸ਼ੁੱਧ ਤਰੀਕੇ ਵਿਚ ਉਸ ਦੀ ਉਪਾਸਨਾ ਕਰਨੀ ਹੈ। ਉਪਰੋਕਤ ਜ਼ਿਕਰ ਕੀਤੀਆਂ ਅਭਿਆਸਾਂ ਦੇ ਸੰਬੰਧ ਵਿਚ, ਉਸ ਨੇ ਚੇਤਾਵਨੀ ਦਿੱਤੀ: “ਤੁਸਾਂ ਇਨ੍ਹਾਂ ਗੱਲਾਂ ਵਿੱਚ ਆਪਣੇ ਆਪ ਨੂੰ ਕਿਸੇ ਨਾਲ ਅਸ਼ੁੱਧ ਨਾ ਕਰਨਾ ਕਿਉਂ ਜੋ ਇਨ੍ਹਾਂ ਸਭਨਾਂ ਗੱਲਾਂ ਵਿੱਚ ਉਹ ਜਾਤਾਂ ਜੋ ਮੈਂ ਤੁਹਾਡੇ ਅੱਗੇ ਕੱਢਦਾ ਹਾਂ ਅਸ਼ੁੱਧ ਹੋਈਆਂ ਹਨ। ਅਤੇ ਧਰਤੀ ਭੀ ਅਸ਼ੁੱਧ ਹੋਈ ਹੈ, ਏਸ ਲਈ ਮੈਂ ਉਸ ਦੀ ਬਦੀ ਦਾ ਵੱਟਾ ਉਸ ਤੋਂ ਲੈਂਦਾ ਹਾਂ ਅਤੇ ਧਰਤੀ ਭੀ ਆਪਣੇ ਵਾਸੀਆਂ ਨੂੰ ਉਗਲਾਛ ਦਿੰਦੀ ਹੈ।”—ਲੇਵੀਆਂ 18:24, 25.
ਸ਼ੁੱਧ ਉਪਾਸਨਾ ਦੂਸ਼ਿਤ ਹੋ ਜਾਂਦੀ ਹੈ
ਅਨੇਕ ਇਸਰਾਏਲੀਆਂ ਨੇ ਸ਼ੁੱਧ ਉਪਾਸਨਾ ਦੇ ਬਾਰੇ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਨੂੰ ਸਵੀਕਾਰ ਨਹੀਂ ਕੀਤਾ। ਇਸ ਦੀ ਬਜਾਇ, ਉਨ੍ਹਾਂ ਨੇ ਆਪਣੇ ਦੇਸ਼ ਵਿਚ ਬਆਲ ਉਪਾਸਨਾ ਨੂੰ ਜਾਰੀ ਰਹਿਣ ਦਿੱਤਾ। ਜਲਦੀ ਹੀ, ਇਸਰਾਏਲੀ ਲੋਕ ਯਹੋਵਾਹ ਦੀ ਉਪਾਸਨਾ ਨੂੰ ਬਆਲ ਦੀ ਉਪਾਸਨਾ ਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕਰਨ ਦੇ ਲਈ ਬਹਿਕਾਏ ਗਏ। ਕੀ ਪਰਮੇਸ਼ੁਰ ਨੇ ਇਸ ਮਿਸ਼੍ਰਿਤ ਪ੍ਰਕਾਰ ਦੀ ਉਪਾਸਨਾ ਨੂੰ ਸਵੀਕਾਰ ਕੀਤਾ? ਵਿਚਾਰ ਕਰੋ ਕਿ ਰਾਜਾ ਮਨੱਸ਼ਹ ਦੇ ਰਾਜ ਦੇ ਦੌਰਾਨ ਕੀ ਹੋਇਆ ਸੀ। ਉਸ ਨੇ ਬਆਲ ਦੀਆਂ ਜਗਵੇਦੀਆਂ ਬਣਾਈਆਂ, ਆਪਣੇ ਖ਼ੁਦ ਦੇ ਪੁੱਤਰ ਨੂੰ ਇਕ ਬਲੀ ਦੇ ਤੌਰ ਤੇ ਸਾੜ ਦਿੱਤਾ, ਅਤੇ ਜਾਦੂ-ਟੂਣੇ ਦਾ ਅਭਿਆਸ ਕੀਤਾ। “ਅਤੇ ਉਸ ਨੇ ਆਪਣੀ ਉੱਕਰੀ ਹੋਈ ਅਸ਼ੇਰਾਹ ਦੇਵੀ ਦੀ ਮੂਰਤ ਨੂੰ ਉਸ ਭਵਨ ਵਿੱਚ ਧਰ ਦਿੱਤਾ ਜਿਹ ਦੇ ਵਿਖੇ ਯਹੋਵਾਹ ਨੇ . . . ਆਖਿਆ ਸੀ ਕਿ ਏਸ ਭਵਨ ਵਿੱਚ . . . ਸਦਾ ਤੀਕਰ [ਮੈਂ] ਆਪਣਾ ਨਾਮ ਰੱਖਾਂਗਾ।”—2 ਰਾਜਿਆਂ 21:3-7.
ਮਨੱਸ਼ਹ ਦੀ ਪਰਜਾ ਨੇ ਆਪਣੇ ਰਾਜਾ ਦੇ ਉਦਾਹਰਣ ਦੀ ਪੈਰਵੀ ਕੀਤੀ। ਅਸਲ ਵਿਚ, ਉਸ “ਨੇ ਓਹਨਾਂ ਨੂੰ ਬਹਿਕਾਇਆ ਭਈ ਓਹ ਉਨ੍ਹਾਂ ਕੌਮਾਂ ਨਾਲੋਂ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਦੇ ਅੱਗਿਓਂ ਨਾਸ ਕੀਤਾ ਸੀ ਹੋਰ ਭੀ ਭੈੜੇ ਕੰਮ ਕਰਨ।” (2 ਰਾਜਿਆਂ 21:9) ਪਰਮੇਸ਼ੁਰ ਦੇ ਨਬੀਆਂ ਵੱਲੋਂ ਵਾਰ-ਵਾਰ ਦਿੱਤੀਆਂ ਗਈਆਂ ਚੇਤਾਵਨੀਆਂ ਨੂੰ ਧਿਆਨ ਦੇਣ ਦੀ ਬਜਾਇ, ਮਨੱਸ਼ਹ ਨੇ ਇਸ ਹੱਦ ਤਕ ਹੱਤਿਆ ਕੀਤੀ ਕਿ ਯਰੂਸ਼ਲਮ ਨੂੰ ਨਿਰਦੋਸ਼ਾਂ ਦੇ ਲਹੂ ਨਾਲ ਭਰ ਦਿੱਤਾ। ਭਾਵੇਂ ਕਿ ਮਨੱਸ਼ਹ ਅੰਤ ਵਿਚ ਸੁਧਰ ਗਿਆ, ਉਸ ਦੇ ਪੁੱਤਰ ਅਤੇ ਉਤਰਾਧਿਕਾਰੀ, ਰਾਜਾ ਆਮੋਨ, ਨੇ ਬਆਲ ਉਪਾਸਨਾ ਨੂੰ ਫਿਰ ਤੋਂ ਸ਼ੁਰੂ ਕਰਵਾਇਆ।—2 ਰਾਜਿਆਂ 21:16, 19, 20.
ਸਮਾਂ ਬਿਤਣ ਤੇ, ਹੈਕਲ ਵਿਚ ਗਾਂਡੂ ਕੰਮ ਕਰਨ ਲੱਗ ਪਏ। ਪਰਮੇਸ਼ੁਰ ਨੇ ਬਆਲ ਉਪਾਸਨਾ ਦੇ ਇਸ ਪ੍ਰਗਟਾਉ ਨੂੰ ਕਿਸ ਦ੍ਰਿਸ਼ਟੀ ਤੋਂ ਦੇਖਿਆ? ਮੂਸਾ ਦੇ ਦੁਆਰਾ, ਉਸ ਨੇ ਚੇਤਾਵਨੀ ਦਿੱਤੀ ਸੀ: “ਤੂੰ ਕੰਜਰੀ ਦੀ ਖਰਚੀ ਅਤੇ ਕੁੱਤੇ [ਸੰਭਵ ਹੈ ਇਕ ਮੁੰਡੇਬਾਜ਼, ਨਿ ਵ, ਫੁਟਨੋਟ] ਦੀ ਕਮਾਈ ਕਿਸੇ ਸੁੱਖਨਾ ਲਈ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਵਿੱਚ ਨਾ ਲੈ ਜਾਵੀਂ ਕਿਉਂ ਜੋ ਏਹ ਦੋਵੇਂ ਯਹੋਵਾਹ ਤੇਰੇ ਪਰਮੇਸ਼ੁਰ ਲਈ ਇੱਕੋ ਜਿਹੇ ਘਿਣਾਉਣੇ ਹਨ।”—ਬਿਵਸਥਾ ਸਾਰ 23:17, 18.
ਮਨੱਸ਼ਹ ਦੇ ਪੋਤੇ, ਰਾਜਾ ਯੋਸੀਯਾਹ ਨੇ ਹੈਕਲ ਤੋਂ ਅਨੈਤਿਕ ਬਆਲ ਉਪਾਸਨਾ ਨੂੰ ਸਾਫ਼ ਕੀਤਾ। (2 ਰਾਜਿਆਂ 23:6, 7) ਪਰੰਤੂ ਗੱਲ ਅਤਿ ਵਿਗੜ ਚੁੱਕੀ ਸੀ। ਰਾਜਾ ਯੋਸੀਯਾਹ ਦੀ ਮੌਤ ਤੋਂ ਥੋੜ੍ਹੇ ਸਮੇਂ ਬਾਅਦ ਹੀ, ਯਹੋਵਾਹ ਦੀ ਹੈਕਲ ਵਿਚ ਫਿਰ ਤੋਂ ਮੂਰਤੀਆਂ ਦੀ ਉਪਾਸਨਾ ਹੋ ਰਹੀ ਸੀ। (ਹਿਜ਼ਕੀਏਲ 8:3, 5-17) ਇਸ ਲਈ ਯਹੋਵਾਹ ਨੇ ਬਾਬਲ ਦੇ ਰਾਜਾ ਦੇ ਦੁਆਰਾ ਯਰੂਸ਼ਲਮ ਅਤੇ ਉਸ ਦੀ ਹੈਕਲ ਦਾ ਨਾਸ਼ ਕਰਵਾਇਆ। ਇਤਿਹਾਸ ਦੀ ਇਹ ਦੁਖਦਾਇਕ ਹਕੀਕਤ ਇਕ ਸਬੂਤ ਹੈ ਕਿ ਉਪਾਸਨਾ ਦੇ ਕੁਝ ਪ੍ਰਕਾਰ ਪਰਮੇਸ਼ੁਰ ਨੂੰ ਸਵੀਕਾਰ ਨਹੀਂ ਹਨ। ਸਾਡੇ ਦਿਨਾਂ ਦੇ ਬਾਰੇ ਕੀ? (w96 7/1)