ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 10/1 ਸਫ਼ੇ 3-4
  • ਸਾਡਾ ਸੁਪਨੇ ਵੇਖਣਾ ਜ਼ਰੂਰੀ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸਾਡਾ ਸੁਪਨੇ ਵੇਖਣਾ ਜ਼ਰੂਰੀ ਹੈ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਸੁਪਨਿਆਂ ਦੀ ਦੁਨੀਆਂ
  • ਕੀ ਪਰਮੇਸ਼ੁਰ ਸੁਪਨਿਆਂ ਰਾਹੀਂ ਸੁਨੇਹੇ ਭੇਜਦਾ ਹੈ?
    ਜਾਗਰੂਕ ਬਣੋ!—2001
  • ਕੀ ਸੁਪਨੇ ਭਵਿੱਖ ਦੀ ਪੂਰਵ-ਸੂਚਨਾ ਦੇ ਸਕਦੇ ਹਨ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 10/1 ਸਫ਼ੇ 3-4

ਸਾਡਾ ਸੁਪਨੇ ਵੇਖਣਾ ਜ਼ਰੂਰੀ ਹੈ

ਕੀ ਤੁਹਾਨੂੰ ਸੁਪਨੇ ਆਉਂਦੇ ਹਨ? ਨਿਰਸੰਦੇਹ ਇਹ ਫ਼ਰਜ਼ ਕੀਤਾ ਜਾ ਸਕਦਾ ਹੈ ਕਿ ਤੁਹਾਨੂੰ ਸੁਪਨੇ ਆਉਂਦੇ ਹਨ, ਕਿਉਂਕਿ ਸਾਡੇ ਵਿੱਚੋਂ ਸਾਰੇ ਹੀ ਸੌਣ ਵੇਲੇ ਸੁਪਨੇ ਵੇਖਦੇ ਹਨ, ਭਾਵੇਂ ਕਿ ਅਸੀਂ ਸ਼ਾਇਦ ਦਾਅਵਾ ਕਰੀਏ ਕਿ ਅਸੀਂ ਨਹੀਂ ਵੇਖਦੇ ਹਾਂ। ਇਹ ਅਨੁਮਾਨ ਲਗਾਇਆ ਗਿਆ ਹੈ ਕਿ ਸਾਰੇ ਸੁਪਨਿਆਂ ਵਿੱਚੋਂ 95 ਤੋਂ ਵੱਧ ਫੀ ਸਦੀ ਸੁਪਨੇ ਯਾਦ ਨਹੀਂ ਰਹਿੰਦੇ ਹਨ। ਤੁਸੀਂ ਕਿਹੜੇ ਸੁਪਨੇ ਯਾਦ ਰੱਖਦੇ ਹੋ? ਅਸਲ ਵਿਚ, ਜਿਹੜੇ ਸੁਪਨੇ ਆਮ ਤੌਰ ਤੇ ਸਾਨੂੰ ਯਾਦ ਰਹਿੰਦੇ ਹਨ, ਉਹ ਹੁੰਦੇ ਹਨ ਜੋ ਅਸੀਂ ਜਾਗਣ ਤੋਂ ਠੀਕ ਪਹਿਲਾਂ ਵੇਖਦੇ ਹਾਂ।

ਸੁਪਨਿਆਂ ਦੇ ਤਫਤੀਸ਼ਕਾਰਾਂ ਨੇ ਪਤਾ ਲਗਾਇਆ ਹੈ ਕਿ ਨੀਂਦ ਇਕ ਪ੍ਰਗਤੀਸ਼ੀਲ ਪ੍ਰਕ੍ਰਿਆ ਹੈ ਜੋ ਪਹਿਲੇ ਕੁਝ ਘੰਟਿਆਂ ਵਿਚ ਸਭ ਤੋਂ ਗਹਿਰੀ ਹੁੰਦੀ ਹੈ ਅਤੇ ਫਿਰ ਬਾਅਦ ਵਿਚ ਕੱਚੀ ਹੁੰਦੀ ਜਾਂਦੀ ਹੈ। ਸੁਪਨੇ ਖ਼ਾਸ ਕਰਕੇ ਰੈੱਮ (rapid eye movement) ਨੀਂਦ ਕਹਿਲਾਉਣ ਵਾਲੇ ਸਮਿਆਂ ਦੌਰਾਨ ਵਾਪਰਦੇ ਹਨ ਜਦੋਂ ਅੱਖ ਦਾ ਡੇਲਾ ਤੇਜ਼ੀ ਨਾਲ ਘੁੰਮਦਾ ਹੈ। ਇਹ ਅਤੇ ਰੈੱਮ-ਰਹਿਤ ਨੀਂਦਾਂ ਬਦਲ-ਬਦਲ ਕੇ ਆਉਂਦੀਆਂ ਹਨ। ਰੈੱਮ-ਰਹਿਤ/ਰੈੱਮ ਨੀਂਦ ਦਾ ਹਰ ਚੱਕਰ ਲਗਭਗ 90 ਮਿੰਟਾਂ ਤਕ ਰਹਿੰਦਾ ਹੈ, ਅਤੇ ਰਾਤ ਦੇ ਦੌਰਾਨ ਇਹ ਚੱਕਰ ਪੰਜ ਜਾਂ ਛੇ ਵਾਰੀ ਦੁਹਰਾਏ ਜਾਂਦੇ ਹਨ, ਜਿਸ ਵਿਚ ਆਖ਼ਰੀ ਚੱਕਰ ਸਾਡੇ ਜਾਗਣ ਤੋਂ ਠੀਕ ਪਹਿਲਾਂ ਵਾਪਰਦਾ ਹੈ।

ਇਹ ਸੋਚਣਾ ਗ਼ਲਤ ਹੈ ਕਿ ਨੀਂਦ ਦੇ ਦੌਰਾਨ ਤੁਹਾਡਾ ਦਿਮਾਗ਼ ਘੱਟ ਕ੍ਰਿਆਸ਼ੀਲਤਾ ਦੀ ਸਥਿਤੀ ਵਿਚ ਹੁੰਦਾ ਹੈ। ਦਿਮਾਗ਼ ਦੇ ਤਣੇ ਵਿਚ ਉਨ੍ਹਾਂ ਕੁਝ ਖ਼ਾਸ ਨਿਊਰਾਨਾਂ ਦੇ ਇਲਾਵਾ ਜੋ ਇਕਾਗਰਤਾ ਅਤੇ ਯਾਦ-ਸ਼ਕਤੀ ਨਾਲ ਸੰਬੰਧਿਤ ਹਨ, ਇਹ ਪਾਇਆ ਗਿਆ ਹੈ ਕਿ ਦਿਮਾਗ਼ ਸੁਪਨਿਆਂ ਵਿਚ ਕੁਝ ਜਾਗਦੀਆਂ ਹਾਲਤਾਂ ਨਾਲੋਂ ਜ਼ਿਆਦਾ ਕ੍ਰਿਆਸ਼ੀਲ ਹੁੰਦਾ ਹੈ। ਇਹ ਰੈੱਮ ਨੀਂਦ ਦੇ ਦੌਰਾਨ ਆਰਾਮ ਕਰਦੇ ਜਾਪਦੇ ਹਨ। ਪਰੰਤੂ ਆਮ ਤੌਰ ਤੇ ਦਿਮਾਗ਼ ਵਿਚ ਦੇ ਤੰਤੂ ਕੋਸ਼ਿਕਾਵਾਂ ਵਿਚਕਾਰ ਅੰਤਰ-ਕੋਸ਼ਿਕਾ ਸੰਚਾਰ ਜਾਰੀ ਰਹਿੰਦਾ ਹੈ।

ਸਾਡਾ ਦਿਮਾਗ਼ ਸਰੀਰ ਦਾ ਇਕ ਅਤਿਅੰਤ ਜਟਿਲ ਭਾਗ ਹੈ, ਜਿਸ ਵਿਚ ਅਰਬਾਂ ਹੀ ਤੱਤ ਹਨ ਜੋ ਤਕਰੀਬਨ ਇਕ ਸੌ ਤੋਂ ਲੈ ਕੇ ਦੋ ਜਾਂ ਤਿੰਨ ਸੌ ਸੰਕੇਤਾਂ ਪ੍ਰਤਿ ਸਕਿੰਟ ਉਤਪੰਨ ਕਰਦੇ ਹਨ। ਧਰਤੀ ਉੱਤੇ ਜਿੰਨੇ ਲੋਕ ਹਨ, ਉਸ ਨਾਲੋਂ ਵੱਧ ਤੱਤ ਇਕ ਮਾਨਵੀ ਦਿਮਾਗ਼ ਵਿਚ ਹੁੰਦੇ ਹਨ। ਕੁਝ ਖੋਜਕਾਰ ਅੰਦਾਜ਼ਾ ਲਗਾਉਂਦੇ ਹਨ ਕਿ ਇਸ ਵਿਚ 20 ਅਰਬ ਤੋਂ ਲੈ ਕੇ 50 ਅਰਬ ਤੋਂ ਵੱਧ ਤੱਤ ਮੌਜੂਦ ਹੁੰਦੇ ਹਨ। ਇਸ ਦੀ ਜਟਿਲਤਾ ਉਸ ਗੱਲ ਦੀ ਪੁਸ਼ਟੀ ਕਰਦੀ ਹੈ ਜੋ ਬਾਈਬਲ ਲਿਖਾਰੀ ਦਾਊਦ ਨੇ ਮਾਨਵ ਸਰੀਰ ਬਾਰੇ ਕਹੀ ਸੀ: “ਮੈਂ ਤੇਰਾ ਧੰਨਵਾਦ ਕਰਾਂਗਾ, ਕਿਉਂ ਜੋ ਮੈਂ ਭਿਆਣਕ ਰੀਤੀ ਤੇ ਅਚਰਜ ਹਾਂ, ਤੇਰੇ ਕੰਮ ਅਚਰਜ ਹਨ।”—ਜ਼ਬੂਰ 139:14.

ਸੁਪਨਿਆਂ ਦੀ ਦੁਨੀਆਂ

ਸਾਡੀ ਜਾਗਦੀ ਹਾਲਤ ਵਿਚ, ਸਾਡੀਆਂ ਪੰਜ ਗਿਆਨ-ਇੰਦਰੀਆਂ ਦਿਮਾਗ਼ ਨੂੰ ਲਗਾਤਾਰ ਸੂਚਨਾਵਾਂ ਅਤੇ ਚਿੱਤਰ ਸੰਚਾਰਿਤ ਕਰ ਰਹੀਆਂ ਹੁੰਦੀਆਂ ਹਨ, ਪਰੰਤੂ ਨੀਂਦ ਦੇ ਦੌਰਾਨ ਇੰਜ ਨਹੀਂ ਹੁੰਦਾ ਹੈ। ਦਿਮਾਗ਼ ਬਿਨਾਂ ਕਿਸੇ ਬਾਹਰੀ ਸੰਵੇਦੀ ਨਿਵੇਸ਼ ਦੇ ਆਪਣੇ ਵਿਚ ਹੀ ਚਿੱਤਰ ਉਤਪੰਨ ਕਰਦਾ ਹੈ। ਇਸ ਲਈ, ਅਸੀਂ ਸੁਪਨਿਆਂ ਵਿਚ ਜੋ ਦੇਖਦੇ ਹਾਂ ਅਤੇ ਜੋ ਹਰਕਤਾਂ ਅਸੀਂ ਉਨ੍ਹਾਂ ਵਿਚ ਅਨੁਭਵ ਕਰਦੇ ਹਾਂ, ਉਹ ਕਦੇ-ਕਦਾਈਂ ਮਨੋ-ਭ੍ਰਾਂਤੀਆਂ ਵਰਗੀਆਂ ਹੁੰਦੀਆਂ ਹਨ। ਇਹ ਸਾਡੇ ਲਈ ਉਹ ਕੰਮ ਕਰਨੇ ਸੰਭਵ ਬਣਾਉਂਦਾ ਹੈ ਜੋ ਕੁਦਰਤੀ ਨਿਯਮਾਂ ਦੀ ਉਲੰਘਣਾ ਹਨ, ਜਿਵੇਂ ਕਿ ਪੀਟਰ ਪੈਨ ਵਾਂਗ ਉਡਣਾ ਜਾਂ ਸੱਟ ਲੱਗਣ ਤੋਂ ਬਿਨਾਂ ਇਕ ਚਟਾਨ ਤੋਂ ਗਿਰਣਾ। ਸਮੇਂ ਵਿਚ ਸ਼ਾਇਦ ਗੜਬੜੀ ਹੋ ਜਾਵੇ ਤਾਂ ਜੋ ਅਤੀਤ ਵੀ ਇੰਜ ਨਜ਼ਰ ਆਉਂਦਾ ਹੈ ਮਾਨੋ ਵਰਤਮਾਨ ਹੋਵੇ। ਜਾਂ ਜੇਕਰ ਅਸੀਂ ਨੱਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਇੰਜ ਜਾਪਦਾ ਹੈ ਜਿਵੇਂ ਕਿ ਆਪਣੀਆਂ ਹਰਕਤਾਂ ਉੱਤੇ ਸਾਡਾ ਨਿਯੰਤ੍ਰਣ ਹੀ ਨਹੀਂ ਹੈ—ਸਾਡੀਆਂ ਲੱਤਾਂ ਉਠੱਣੀਆਂ ਨਹੀਂ ਚਾਹੁੰਦੀਆਂ ਹਨ। ਉਹ ਗਹਿਰੇ ਪ੍ਰਭਾਵ ਅਤੇ ਤਜਰਬੇ ਜੋ ਅਸੀਂ ਸ਼ਾਇਦ ਆਪਣੀ ਜਾਗਦੀ ਹਾਲਤ ਵਿਚ ਅਨੁਭਵ ਕਰੀਏ, ਨਿਰਸੰਦੇਹ ਸਾਡੇ ਸੁਪਨਿਆਂ ਉੱਤੇ ਅਸਰ ਪਾ ਸਕਦੇ ਹਨ। ਅਨੇਕ ਲੋਕ ਯੁੱਧ ਦੇ ਭਿਆਨਕ ਜ਼ੁਲਮਾਂ ਨੂੰ ਅਨੁਭਵ ਕਰਨ ਮਗਰੋਂ ਇਨ੍ਹਾਂ ਨੂੰ ਆਸਾਨੀ ਨਾਲ ਨਹੀਂ ਭੁੱਲ ਪਾਉਂਦੇ ਹਨ, ਨਾ ਹੀ ਕੁਝ ਲੋਕ ਇਕ ਮੁਜਰਮ ਦੁਆਰਾ ਹਮਲਾ ਕੀਤੇ ਜਾਣ ਦੇ ਅਹਿਸਾਸ ਨੂੰ ਭੁੱਲ ਪਾਉਂਦੇ ਹਨ। ਸਾਡੀ ਜਾਗਦੀ ਹਾਲਤ ਵਿਚ ਅਜਿਹੇ ਚਿੰਤਾਜਨਕ ਅਨੁਭਵ ਸਾਡੇ ਸੁਪਨਿਆਂ ਵਿਚ ਉਭਰ ਸਕਦੇ ਹਨ, ਜਿਸ ਕਾਰਨ ਡਰਾਉਣੇ ਸੁਪਨੇ ਆਉਂਦੇ ਹਨ। ਸੌਣ ਵੇਲੇ ਸਾਡੇ ਮਨਾਂ ਵਿਚ ਜੋ ਆਮ ਗੱਲਾਂ ਹੁੰਦੀਆਂ ਹਨ, ਉਹ ਸਾਡੇ ਸੁਪਨਿਆਂ ਵਿਚ ਪ੍ਰਗਟ ਹੋ ਸਕਦੀਆਂ ਹਨ।

ਕਦੇ-ਕਦੇ ਜਦੋਂ ਅਸੀਂ ਕਿਸੇ ਸਮੱਸਿਆ ਨੂੰ ਹੱਲ ਕਰਨ ਦਾ ਜਤਨ ਕਰ ਰਹੇ ਹੁੰਦੇ ਹਾਂ, ਤਾਂ ਸਾਨੂੰ ਨੀਂਦ ਦੇ ਦੌਰਾਨ ਹੱਲ ਮਿਲ ਜਾਂਦਾ ਹੈ। ਇਹ ਸ਼ਾਇਦ ਇਸ ਗੱਲ ਨੂੰ ਪ੍ਰਤਿਬਿੰਬਤ ਕਰੇ ਕਿ ਪੂਰੀ ਨੀਂਦ ਸੁਪਨਿਆਂ ਦੇ ਨਾਲ ਭਰੀ ਨਹੀਂ ਹੁੰਦੀ ਹੈ। ਇਸ ਦਾ ਇਕ ਭਾਗ ਸੋਚਣ-ਪ੍ਰਕ੍ਰਿਆ ਹੁੰਦਾ ਹੈ।

ਸੁਪਨਿਆਂ ਅਤੇ ਸਾਡੇ ਦਿਮਾਗ਼ ਦੇ ਬਾਰੇ ਇਕ ਪੁਸਤਕ ਦੱਸਦੀ ਹੈ: “ਨੀਂਦ ਵਿਚ ਮਾਨਸਿਕ ਕ੍ਰਿਆਸ਼ੀਲਤਾ ਦਾ ਸਭ ਤੋਂ ਆਮ ਰੂਪ ਸੁਪਨੇ ਲੈਣਾ ਨਹੀਂ ਬਲਕਿ ਸੋਚਣਾ ਹੁੰਦਾ ਹੈ। ਨਿੰਦਰੀ ਸੋਚ ਵਿਚ ਸੰਵੇਦੀ ਭਰਮ ਨਹੀਂ ਵਾਪਰਦੇ ਹਨ ਅਤੇ ਇਹ ਊਟਪਟਾਂਗ ਨਹੀਂ ਹੁੰਦੀ ਹੈ। ਇਹ ਜ਼ਿਆਦਾ ਕਰਕੇ ਸਾਧਾਰਣ ਹੁੰਦੀ ਹੈ, ਅਕਸਰ ਬੀਤੇ ਦਿਨ ਜਾਂ ਅਗਲੇ ਦਿਨ ਦੀਆਂ ਅਸਲੀ ਘਟਨਾਵਾਂ ਨਾਲ ਸੰਬੰਧਿਤ ਹੁੰਦੀ ਹੈ, ਅਤੇ ਆਮ ਤੌਰ ਤੇ ਮਾਮੂਲੀ, ਅਣਰਚਨਾਤਮਕ, ਅਤੇ ਦੁਹ­ਰਾਉ ਹੁੰਦੀ ਹੈ।”

ਕੁਝ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਸੁਪਨਿਆਂ ਦੇ ਵਿਸ਼ੇ ਉਨ੍ਹਾਂ ਲਈ ਖ਼ਾਸ ਪੈਗਾਮ ਲਿਆਉਂਦੇ ਹਨ। ਇਨ੍ਹਾਂ ਸੁਪਨਿਆਂ ਦਾ ਅਰਥ ਕੱਢਵਾਉਣ ਦੇ ਲਈ, ਉਹ ਆਪਣੀ ਸੇਜ ਕੋਲ ਇਕ ਨੋਟਪੈਡ ਰੱਖਦੇ ਹਨ ਤਾਂ ਜੋ ਉਹ ਜਾਗ ਖੁੱਲ੍ਹਣ ਤੇ ਇਨ੍ਹਾਂ ਨੂੰ ਦਰਜ ਕਰ ਸਕਣ। ਸੁਪਨਿਆਂ ਦੇ ਪ੍ਰਤੀਕਾਂ ਦਾ ਅਰਥ ਦੱਸਣ ਦੀ ਕੋਸ਼ਿਸ਼ ਕਰਨ ਵਾਲੀਆਂ ਪੁਸਤਕਾਂ ਦੀ ਉਪਯੋਗਤਾ ਦੇ ਸੰਬੰਧ ਵਿਚ, ਐਨ ਫ਼ੈਰਾਡੇ ਦੀ ਸੁਪਨੇ ਦੀ ਖੇਡ (ਅੰਗ੍ਰੇਜ਼ੀ) ਕਹਿੰਦੀ ਹੈ: “ਸੁਪਨਿਆਂ ਦੀਆਂ ਪੁਸਤਕਾਂ, ਜਿਨ੍ਹਾਂ ਵਿਚ ਤੁਸੀਂ ਸੁਪਨਿਆਂ ਦੇ ਵਿਸ਼ਿਆਂ ਅਤੇ ਪ੍ਰਤੀਕਾਂ ਦਾ ਅਰਥ ਲੱਭਦੇ ਹੋ, ਉੱਨੀਆਂ ਹੀ ਬੇਕਾਰ ਹੁੰਦੀਆਂ ਹਨ, ਭਾਵੇਂ ਉਹ ਪਰੰਪਰਾਗਤ ਹੋਣ ਜਾਂ ਕਿਸੇ ਆਧੁਨਿਕ ਮਨੋਵਿਗਿਆਨਕ ਸਿਧਾਂਤ ਉੱਤੇ ਆਧਾਰਿਤ ਹੋਣ।”

ਕਿਉਂ ਜੋ ਇੰਜ ਜਾਪਦਾ ਹੈ ਕਿ ਸੁਪਨੇ ਮੁੱਖ ਤੌਰ ਤੇ ਦਿਮਾਗ਼ ਦੇ ਅੰਦਰ ਹੀ ਉਤਪੰਨ ਹੁੰਦੇ ਹਨ, ਇਹ ਸੋਚਣਾ ਉਚਿਤ ਨਹੀਂ ਹੈ ਕਿ ਉਨ੍ਹਾਂ ਵਿਚ ਸਾਡੇ ਲਈ ਖ਼ਾਸ ਪੈਗਾਮ ਹਨ। ਸਾਨੂੰ ਇਨ੍ਹਾਂ ਨੂੰ ਦਿਮਾਗ਼ ਦੀ ਇਕ ਸਾਧਾਰਣ ਪ੍ਰਕ੍ਰਿਆ ਵਜੋਂ ਵਿਚਾਰਨਾ ਚਾਹੀਦਾ ਹੈ ਜੋ ਇਸ ਨੂੰ ਇਕ ਸਿਹਤਮੰਦ ਸਥਿਤੀ ਵਿਚ ਬਣਾਏ ਰੱਖਣ ਦੇ ਲਈ ਮਦਦ ਕਰਦੀ ਹੈ।

ਪਰੰਤੂ ਉਨ੍ਹਾਂ ਦੇ ਬਾਰੇ ਕੀ ਜੋ ਕਹਿੰਦੇ ਹਨ ਕਿ ਉਨ੍ਹਾਂ ਨੇ ਇਕ ਸੰਬੰਧੀ ਜਾਂ ਇਕ ਮਿੱਤਰ ਦੀ ਮੌਤ ਦਾ ਸੁਪਨਾ ਦੇਖਿਆ ਸੀ ਅਤੇ ਉਨ੍ਹਾਂ ਨੂੰ ਅਗਲੇ ਦਿਨ ਪਤਾ ਲੱਗਿਆ ਕਿ ਉਹ ਵਿਅਕਤੀ ਮਰ ਗਿਆ ਹੈ? ਕੀ ਇਹ ਸੰਕੇਤ ਨਹੀਂ ਕਰਦਾ ਹੈ ਕਿ ਸੁਪਨੇ ਭਵਿੱਖ ਦੀ ਪੂਰਵ-ਸੂਚਨਾ ਦੇ ਸਕਦੇ ਹਨ? ਅਗਲੇ ਲੇਖ ਵਿਚ, ਅਸੀਂ ਵਿਚਾਰ ਕਰਾਂਗੇ ਕਿ ਭਵਿੱਖ-ਸੂਚਕ ਸੁਪਨਿਆਂ ਦੇ ਪਿੱਛੇ ਕੀ ਹੈ। (w96 10/1)

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ