ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w96 11/1 ਸਫ਼ੇ 3-4
  • ਕੀ ਵਰਤ ਰੱਖਣਾ ਅਪ੍ਰਚਲਿਤ ਹੋ ਗਿਆ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਵਰਤ ਰੱਖਣਾ ਅਪ੍ਰਚਲਿਤ ਹੋ ਗਿਆ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਕ ਸਾਧਨ ਅਤੇ ਇਕ ਰਹੁਰੀਤ
  • ਕੀ ਵਰਤ ਰੱਖਣ ਨਾਲ ਤੁਸੀਂ ਰੱਬ ਨੂੰ ਖ਼ੁਸ਼ ਕਰ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
  • ਬਾਈਬਲ ਵਰਤ ਰੱਖਣ ਬਾਰੇ ਕੀ ਕਹਿੰਦੀ ਹੈ?
    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
  • ਕੀ ਪਰਮੇਸ਼ੁਰ ਵਰਤ ਰੱਖਣ ਦੀ ਮੰਗ ਕਰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਵਰਤ ਬਾਰੇ ਸਵਾਲ ਕੀਤਾ ਜਾਂਦਾ ਹੈ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
w96 11/1 ਸਫ਼ੇ 3-4

ਕੀ ਵਰਤ ਰੱਖਣਾ ਅਪ੍ਰਚਲਿਤ ਹੋ ਗਿਆ ਹੈ?

“ਮੈਂ ਕਿਸ਼ੋਰ-ਅਵਸਥਾ ਤੋਂ ਲੈ ਕੇ ਅੱਜ ਤਕ ਹਰ ਸੋਮਵਾਰ ਨੂੰ ਵਰਤ ਰੱਖਦੀ ਆਈ ਹਾਂ,” ਇਕ ਖ਼ੁਸ਼ਹਾਲ 78-ਸਾਲਾ ਭਾਰਤੀ ਔਰਤ, ਮਰੂਦੂਲਾਬੇਨ ਕਹਿੰਦੀ ਹੈ। ਇਹ ਉਸ ਦੀ ਉਪਾਸਨਾ ਦਾ ਇਕ ਭਾਗ ਰਿਹਾ ਹੈ, ਇਹ ਨਿਸ਼ਚਿਤ ਕਰਨ ਦਾ ਇਕ ਤਰੀਕਾ ਕਿ ਉਸ ਦਾ ਚੰਗਾ ਵਿਆਹ ਹੋਵੇ ਅਤੇ ਸਿਹਤਮੰਦ ਬੱਚੇ ਹੋਣ, ਨਾਲ ਹੀ ਉਸ ਦਾ ਪਤੀ ਸੁਰੱਖਿਅਤ ਰਹੇ। ਹੁਣ ਇਕ ਵਿਧਵਾ ਵਜੋਂ, ਉਹ ਅਜੇ ਵੀ ਚੰਗੀ ਸਿਹਤ ਦੇ ਲਈ ਅਤੇ ਆਪਣੇ ਬੱਚਿਆਂ ਦੀ ਖ਼ੁਸ਼ਹਾਲੀ ਦੇ ਲਈ ਹਰ ਸੋਮਵਾਰ ਨੂੰ ਵਰਤ ਰੱਖਦੀ ਹੈ। ਉਸ ਦੇ ਵਾਂਗ, ਅਧਿਕਤਰ ਹਿੰਦੂ ਔਰਤਾਂ ਬਾਕਾਇਦਾ ਵਰਤਾਂ ਨੂੰ ਆਪਣੇ ਜੀਵਨ ਦਾ ਇਕ ਭਾਗ ਬਣਾਉਂਦੀਆਂ ਹਨ।

ਪ੍ਰਕਾਸ਼, ਜੋ ਮੁੰਬਈ, ਭਾਰਤ, ਦੇ ਇਕ ਉਪਨਗਰ ਵਿਚ ਰਹਿਣ ਵਾਲਾ ਇਕ ਅੱਧਖੜ ਵਪਾਰੀ ਹੈ, ਕਹਿੰਦਾ ਹੈ ਕਿ ਉਹ ਹਰ ਸਾਲ ਸਾਉਣ (ਸ਼ਰਾਵਨ) ਵਿਚ ਹਰ ਸੋਮਵਾਰ ਨੂੰ ਵਰਤ ਰੱਖਦਾ ਹੈ। ਇਹ ਮਹੀਨਾ ਹਿੰਦੂ ਕਲੰਡਰ ਉੱਤੇ ਖ਼ਾਸ ਧਾਰਮਿਕ ਮਹੱਤਤਾ ਰੱਖਦਾ ਹੈ। ਪ੍ਰਕਾਸ਼ ਸਮਝਾਉਂਦਾ ਹੈ: “ਮੈਂ ਧਾਰਮਿਕ ਕਾਰਨਾਂ ਕਰਕੇ ਸ਼ੁਰੂ ਕੀਤਾ ਸੀ, ਲੇਕਿਨ ਹੁਣ ਮੈਂ ਸਿਹਤ ਪੱਖੋਂ ਵੀ ਇਸ ਨੂੰ ਜਾਰੀ ਰੱਖਣ ਦਾ ਅਤਿਰਿਕਤ ਕਾਰਨ ਦੇਖਦਾ ਹਾਂ। ਕਿਉਂ ਜੋ ਸਾਉਣ ਵਰਖਾ ਰੁੱਤ ਦੇ ਅੰਤ ਦੇ ਨਿਕਟ ਆਉਂਦਾ ਹੈ, ਇਹ ਮੇਰੇ ਸਰੀਰ ਨੂੰ ਉਨ੍ਹਾਂ ਬੀਮਾਰੀਆਂ ਤੋਂ ਮੁਕਤ ਹੋਣ ਦੇ ਲਈ ਮੌਕਾ ਦਿੰਦਾ ਹੈ ਜੋ ਖ਼ਾਸ ਕਰਕੇ ਬਰਸਾਤ ਦੇ ਮੌਸਮ ਵਿਚ ਹੁੰਦੀਆਂ ਹਨ।”

ਕੁਝ ਮਹਿਸੂਸ ਕਰਦੇ ਹਨ ਕਿ ਵਰਤ ਰੱਖਣਾ ਇਕ ਵਿਅਕਤੀ ਨੂੰ ਸਰੀਰਕ, ਮਾਨਸਿਕ, ਅਤੇ ਅਧਿਆਤਮਿਕ ਤੌਰ ਤੇ ਮਦਦ ਕਰਦਾ ਹੈ। ਮਿਸਾਲ ਲਈ, ਗਰੌਲਯੇ ਇੰਟਰਨੈਸ਼ਨਲ ਐਨਸਾਈਕਲੋਪੀਡੀਆ ਬਿਆਨ ਕਰਦਾ ਹੈ: “ਹਾਲ ਹੀ ਦੀ ਵਿਗਿਆਨਕ ਖੋਜ ਸੰਕੇਤ ਕਰਦੀ ਹੈ ਕਿ ਵਰਤ ਰੱਖਣਾ ਸ਼ਾਇਦ ਸਿਹਤਮੰਦ ਹੋਵੇ ਅਤੇ, ਜਦੋਂ ਧਿਆਨਪੂਰਵਕ ਕੀਤਾ ਜਾਵੇ, ਤਾਂ ਇਹ ਸ਼ਾਇਦ ਸਚੇਤਤਾ ਅਤੇ ਚੇਤਨਾ ਦੀ ਉੱਚ ਸਥਿਤੀ ਉਤਪੰਨ ਕਰੇ।” ਇਹ ਕਿਹਾ ਜਾਂਦਾ ਹੈ ਕਿ ਯੂਨਾਨੀ ਦਾਰਸ਼ਨਿਕ ਅਫਲਾਤੂਨ ਦਸ ਜਾਂ ਅਧਿਕ ਦਿਨਾਂ ਲਈ ਵਰਤ ਰੱਖਦਾ ਸੀ ਅਤੇ ਕਿ ਗਣਿਤ-ਸ਼ਾਸਤਰੀ ਪਾਇਥਾਗੋਰਸ ਆਪਣੇ ਵਿਦਿਆਰਥੀਆਂ ਨੂੰ ਸਿਖਾਉਣ ਤੋਂ ਪਹਿਲਾਂ ਉਨ੍ਹਾਂ ਤੋਂ ਵਰਤ ਰੱਖਵਾਉਂਦਾ ਸੀ।

ਕਈਆਂ ਲਈ, ਵਰਤ ਰੱਖਣ ਦਾ ਅਰਥ ਇਕ ਨਿਸ਼ਚਿਤ ਸਮੇਂ ਲਈ ਭੋਜਨ ਅਤੇ ਪਾਣੀ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਹੈ, ਜਦ ਕਿ ਹੋਰ ਲੋਕੀ ਆਪਣੇ ਵਰਤ ਦੌਰਾਨ ਤਰਲ ਪਦਾਰਥਾਂ ਦਾ ਸੇਵਨ ਕਰਦੇ ਹਨ। ਅਨੇਕ ਵਿਅਕਤੀ ਖ਼ਾਸ ਭੋਜਨ ਨਾ ਕਰਨ ਜਾਂ ਇਕ ਖ਼ਾਸ ਪ੍ਰਕਾਰ ਦੇ ਆਹਾਰ ਤੋਂ ਪਰਹੇਜ਼ ਕਰਨ ਨੂੰ ਵਰਤ ਵਿਚਾਰਦੇ ਹਨ। ਲੇਕਿਨ ਬਿਨਾਂ ਨਿਗਰਾਨੀ ਦੇ ਲੰਬੇ ਸਮੇਂ ਲਈ ਵਰਤ ਰੱਖਣਾ ਖ਼ਤਰਨਾਕ ਹੋ ਸਕਦਾ ਹੈ। ਪੱਤਰਕਾਰ ਪਾਰੂਲ ਸ਼ੇਠ ਕਹਿੰਦਾ ਹੈ ਕਿ ਸਰੀਰ ਆਪਣੀ ਕਾਰਬੋਹਾਈਡ੍ਰੇਟ ਦੀ ਸਪਲਾਈ ਖ਼ਤਮ ਕਰਨ ਮਗਰੋਂ, ਪੱਠਿਆਂ ਦੇ ਪ੍ਰੋਟੀਨ ਨੂੰ ਗਲੂਕੋਜ਼ ਵਿਚ ਤਬਦੀਲ ਕਰਦਾ ਹੈ ਅਤੇ ਫਿਰ ਸਰੀਰ ਦੀ ਚਰਬੀ ਨੂੰ ਇਸਤੇਮਾਲ ਕਰਦਾ ਹੈ। ਚਰਬੀ ਦੀ ਗਲੂਕੋਜ਼ ਵਿਚ ਤਬਦੀਲੀ ਕੀਟੋਨ ਨਾਮਕ ਜ਼ਹਿਰੀਲੇ ਉਤਪਾਦ ਛੱਡਦੀ ਹੈ। ਜਿਉਂ-ਜਿਉਂ ਇਹ ਇਕੱਠੇ ਹੁੰਦੇ ਜਾਂਦੇ ਹਨ, ਇਹ ਦਿਮਾਗ਼ ਵਿਚ ਜਾ ਕੇ ਕੇਂਦਰੀ ਤੰਤੂ-ਪ੍ਰਬੰਧ ਨੂੰ ਨੁਕਸਾਨ ਪਹੁੰਚਾਉਂਦੇ ਹਨ। “ਉਦੋਂ ਵਰਤ ਰੱਖਣਾ ਖ਼ਤਰਨਾਕ ਬਣ ਸਕਦਾ ਹੈ,” ਸ਼ੇਠ ਕਹਿੰਦਾ ਹੈ। “ਤੁਸੀਂ ਬੌਂਦਲਾ ਸਕਦੇ ਹੋ, ਭਰਮ-ਗ੍ਰਸਤ ਹੋ ਸਕਦੇ ਹੋ, ਅਤੇ ਤੁਹਾਡੀ ਹਾਲਤ ਇਸ ਤੋਂ ਵੀ ਜ਼ਿਆਦਾ ਖ਼ਰਾਬ ਹੋ ਸਕਦੀ ਹੈ। . . . [ਇਹ] ਕੋਮਾ ਅਤੇ ਆਖ਼ਰਕਾਰ ਮੌਤ [ਦਾ ਵੀ ਕਾਰਨ ਬਣ ਸਕਦਾ ਹੈ]।”

ਇਕ ਸਾਧਨ ਅਤੇ ਇਕ ਰਹੁਰੀਤ

ਵਰਤ ਨੂੰ ਸਿਆਸੀ ਜਾਂ ਸਮਾਜਕ ਉਦੇਸ਼ਾਂ ਦੇ ਲਈ ਇਕ ਸ਼ਕਤੀਸ਼ਾਲੀ ਔਜ਼ਾਰ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ। ਇਸ ਹਥਿਆਰ ਦਾ ਇਕ ਉੱਘਾ ਵਾਹੁਣ ਵਾਲਾ ਵਿਅਕਤੀ ਭਾਰਤ ਦਾ ਮੋਹਨਦਾਸ ਕੇ. ਗਾਂਧੀ ਸੀ। ਕਰੋੜਾਂ ਲੋਕਾਂ ਦੇ ਵੱਡੇ ਸਨਮਾਨ ਦਾ ਪਾਤਰ, ਉਸ ਨੇ ਭਾਰਤ ਦੇ ਹਿੰਦੂ ਜਨ-ਸਮੂਹ ਉੱਤੇ ਤਕੜਾ ਪ੍ਰਭਾਵ ਪਾਉਣ ਦੇ ਲਈ ਵਰਤ ਦੀ ਵਰਤੋਂ ਕੀਤੀ। ਮਿੱਲ ਮਜ਼ਦੂਰਾਂ ਅਤੇ ਮਿੱਲ ਮਾਲਕਾਂ ਦੇ ਵਿਚਕਾਰ ਇਕ ਸੱਨਅਤੀ ਝਗੜੇ ਨੂੰ ਖ਼ਤਮ ਕਰਨ ਦੇ ਲਈ ਆਪਣੇ ਵਰਤ ਦੇ ਸਿੱਟੇ ਦਾ ਵਰਣਨ ਕਰਦੇ ਹੋਏ, ਗਾਂਧੀ ਨੇ ਕਿਹਾ: “ਇਸ ਦਾ ਕੁਲ ਸਿੱਟਾ ਇਹ ਹੋਇਆ ਕਿ ਹਰ ਪੱਖੋਂ ਸਦਭਾਵਨਾ ਦਾ ਮਾਹੌਲ ਪੈਦਾ ਹੋ ਗਿਆ। ਮਿੱਲ-ਮਾਲਕਾਂ ਦੇ ਦਿਲ ਪ੍ਰਭਾਵਿਤ ਹੋਏ . . .ਮੇਰੇ ਕੇਵਲ ਤਿੰਨ ਦਿਨਾਂ ਦੇ ਵਰਤ ਮਗਰੋਂ ਹੀ ਹੜਤਾਲ ਖ਼ਤਮ ਕਰ ਦਿੱਤੀ ਗਈ।” ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ, ਨੈਲਸਨ ਮੰਡੇਲਾ, ਨੇ ਇਕ ਸਿਆਸੀ ਕੈਦੀ ਵਜੋਂ ਬਿਤਾਏ ਗਏ ਸਾਲਾਂ ਦੇ ਦੌਰਾਨ ਇਕ ਪੰਜ-ਦਿਨਾਂ ਦੀ ਭੁੱਖ ਹੜਤਾਲ ਵਿਚ ਭਾਗ ਲਿਆ।

ਲੇਕਿਨ, ਜ਼ਿਆਦਾਤਰ ਜਿਨ੍ਹਾਂ ਨੇ ਵਰਤ ਰੱਖਣਾ ਇਕ ਦਸਤੂਰ ਬਣਾਇਆ ਹੈ, ਉਨ੍ਹਾਂ ਨੇ ਇੰਜ ਧਾਰਮਿਕ ਕਾਰਨਾਂ ਦੇ ਕਰਕੇ ਕੀਤਾ ਹੈ। ਵਰਤ ਰੱਖਣਾ ਹਿੰਦੂ ਮਤ ਵਿਚ ਇਕ ਪ੍ਰਸਿੱਧ ਰਹੁਰੀਤ ਹੈ। ਭਾਰਤ ਦੇ ਵਰਤ ਅਤੇ ਤਿਉਹਾਰ (ਅੰਗ੍ਰੇਜ਼ੀ) ਪੁਸਤਕ ਬਿਆਨ ਕਰਦੀ ਹੈ ਕਿ ਖ਼ਾਸ ਦਿਨਾਂ ਤੇ, “ਮੁਕੰਮਲ ਵਰਤ ਰੱਖਿਆ ਜਾਂਦਾ ਹੈ . . . ਇੱਥੋਂ ਤਕ ਕਿ ਪਾਣੀ ਵੀ ਬਿਲਕੁਲ ਨਹੀਂ ਪੀਤਾ ਜਾਂਦਾ ਹੈ। ਪੁਰਸ਼ ਅਤੇ ਇਸਤਰੀਆਂ ਦੋਵੇਂ . . . ਖ਼ੁਸ਼ੀ ਅਤੇ ਖ਼ੁਸ਼ਹਾਲੀ ਲਈ ਅਤੇ ਗ਼ਲਤੀਆਂ ਤੇ ਪਾਪਾਂ ਦੀ ਮਾਫ਼ੀ ਨੂੰ ਯਕੀਨੀ ਬਣਾਉਣ ਦੇ ਲਈ ਸਖ਼ਤ ਵਰਤ ਰੱਖਦੇ ਹਨ।”

ਜੈਨ ਮਤ ਵਿਚ ਵੀ ਵਿਸਤ੍ਰਿਤ ਰੂਪ ਵਿਚ ਵਰਤ ਦਾ ਅਭਿਆਸ ਕੀਤਾ ਜਾਂਦਾ ਹੈ। ਦ ਸੰਡੇ ਟਾਈਮਜ਼ ਆਫ਼ ਇੰਡੀਆ ਰਿਵਿਊ ਰਿਪੋਰਟ ਕਰਦਾ ਹੈ: “ਬੰਬਈ [ਮੁੰਬਈ] ਵਿਚ ਇਕ ਜੈਨ [ਰਿਸ਼ੀ] ਮੁਨੀ ਨੇ ਕੇਵਲ ਦੋ ਗਲਾਸ ਉਬਲਿਆ ਪਾਣੀ ਪ੍ਰਤਿ ਦਿਨ ਪੀਤਾ—201 ਦਿਨਾਂ ਦੇ ਲਈ। ਉਸ ਦਾ ਵਜ਼ਨ 33 ਕਿਲੋ [73 ਪੌਂਡ] ਘੱਟ ਗਿਆ।” ਕਈ ਤਾਂ ਭੁੱਖੇ ਮਰਨ ਦੀ ਹੱਦ ਤਕ ਵਰਤ ਰੱਖਦੇ ਹਨ, ਇਹ ਵਿਸ਼ਵਾਸ ਕਰਦੇ ਹੋਏ ਕਿ ਇਸ ਨਾਲ ਮੁਕਤੀ ਮਿਲੇਗੀ।

ਆਮ ਤੌਰ ਤੇ ਇਸਲਾਮ ਦਾ ਅਮਲ ਕਰਨ ਵਾਲੇ ਬਾਲਗਾਂ ਲਈ, ਰਮਜ਼ਾਨ ਦੇ ਮਹੀਨੇ ਦੌਰਾਨ ਰੋਜ਼ਾ ਰੱਖਣਾ ਜ਼ਰੂਰੀ ਹੁੰਦਾ ਹੈ। ਪੂਰੇ ਮਹੀਨੇ ਲਈ, ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਅਸਤ ਹੋਣ ਤਕ ਕੋਈ ਵੀ ਭੋਜਨ ਜਾਂ ਪਾਣੀ ਦਾ ਸੇਵਨ ਨਹੀਂ ਕੀਤਾ ਜਾਣਾ ਹੈ। ਜੇਕਰ ਕੋਈ ਇਸ ਸਮੇਂ ਦੇ ਦੌਰਾਨ ਬੀਮਾਰ ਹੋਵੇ ਜਾਂ ਸਫ਼ਰ ਤੇ ਹੋਵੇ, ਤਾਂ ਉਸ ਨੂੰ ਵਰਤ ਦੇ ਦਿਨਾਂ ਦੀ ਕਸਰ ਪੂਰੀ ਕਰਨੀ ਪੈਂਦੀ ਹੈ। ਮਸੀਹੀ-ਜਗਤ ਵਿਚ ਕਈਆਂ ਦੇ ਲਈ ਈਸਟਰ ਤੋਂ ਪਹਿਲਾਂ 40-ਦਿਨਾਂ ਦੀ ਅਵਧੀ, ਲੈਂਟ, ਇਕ ਵਰਤ ਰੱਖਣ ਦਾ ਸਮਾਂ ਹੁੰਦਾ ਹੈ, ਅਤੇ ਅਨੇਕ ਧਾਰਮਿਕ ਸੰਪ੍ਰਦਾਇ ਦੂਜੇ ਵਿਸ਼ਿਸ਼ਟ ਦਿਨਾਂ ਤੇ ਵਰਤ ਰੱਖਦੇ ਹਨ।

ਵਰਤ ਰੱਖਣਾ ਯਕੀਨਨ ਹੀ ਸਮਾਪਤ ਨਹੀਂ ਹੋਇਆ ਹੈ। ਅਤੇ ਕਿਉਂ ਜੋ ਇਹ ਇੰਨੇ ਸਾਰੇ ਧਰਮਾਂ ਦਾ ਇਕ ਭਾਗ ਹੈ, ਅਸੀਂ ਸ਼ਾਇਦ ਪੁੱਛੀਏ, ਕੀ ਵਰਤ ਰੱਖਣਾ ਪਰਮੇਸ਼ੁਰ ਵੱਲੋਂ ਇਕ ਮੰਗ ਹੈ? ਕੀ ਅਜਿਹੇ ਅਵਸਰ ਹੁੰਦੇ ਹਨ ਜਦੋਂ ਮਸੀਹੀ ਸ਼ਾਇਦ ਵਰਤ ਰੱਖਣ ਦਾ ਨਿਰਣਾ ਕਰਨ? ਕੀ ਇਹ ਲਾਭਕਾਰੀ ਹੋ ਸਕਦਾ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਉੱਤੇ ਚਰਚਾ ਕਰੇਗਾ।

[ਸਫ਼ੇ 3 ਉੱਤੇ ਤਸਵੀਰ]

ਜੈਨ ਮਤ ਵਰਤ ਨੂੰ ਪ੍ਰਾਣ ਦੀ ਮੁਕਤੀ ਹਾਸਲ ਕਰਨ ਦਾ ਇਕ ਜ਼ਰੀਆ ਵਿਚਾਰਦਾ ਹੈ

[ਸਫ਼ੇ 4 ਉੱਤੇ ਤਸਵੀਰ]

ਮੋਹਨਦਾਸ ਕੇ. ਗਾਂਧੀ ਨੇ ਸਿਆਸੀ ਜਾਂ ਸਮਾਜਕ ਉਦੇਸ਼ਾਂ ਦੇ ਲਈ ਵਰਤ ਨੂੰ ਇਕ ਸ਼ਕਤੀਸ਼ਾਲੀ ਔਜ਼ਾਰ ਦੇ ਤੌਰ ਤੇ ­ਇਸਤੇਮਾਲ ਕੀਤਾ

[ਸਫ਼ੇ 4 ਉੱਤੇ ਤਸਵੀਰ]

ਇਸਲਾਮ ਵਿਚ, ਰਮਜ਼ਾਨ ਦੇ ਮਹੀਨੇ ਦੌਰਾਨ ਵਰਤ ਰੱਖਣਾ ਜ਼ਰੂਰੀ ਹੁੰਦਾ ਹੈ

[ਕ੍ਰੈਡਿਟ ਲਾਈਨ]

Garo Nalbandian

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ