ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w98 5/1 ਸਫ਼ਾ 3
  • ਇਕ ਧਨੀ ਅਤੇ ਬੁੱਧੀਮਾਨ ਰਾਜਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਇਕ ਧਨੀ ਅਤੇ ਬੁੱਧੀਮਾਨ ਰਾਜਾ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਧਨ ਤੁਹਾਨੂੰ ਖ਼ੁਸ਼ ਕਰ ਸਕਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
  • ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਬੁੱਧੀਮਾਨ ਰਾਜਾ ਸੁਲੇਮਾਨ
    ਪਵਿੱਤਰ ਬਾਈਬਲ ਸਾਡੇ ਲਈ ਇਸ ਧਰਮ-ਗ੍ਰੰਥ ਦਾ ਕੀ ਸੰਦੇਸ਼ ਹੈ?
  • ਪਰਮੇਸ਼ੁਰ ਦੀ ਨਵੀਂ ਦੁਨੀਆਂ ਵਿਚ ਲੋਕ ਅਮੀਰ ਅਤੇ ਧਰਮੀ ਵੀ ਹੋਣਗੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1998
w98 5/1 ਸਫ਼ਾ 3

ਇਕ ਧਨੀ ਅਤੇ ਬੁੱਧੀਮਾਨ ਰਾਜਾ

ਕੀ ਤੁਸੀਂ ਸੋਚਦੇ ਹੋ ਕਿ ਧਨ ਤੁਹਾਨੂੰ ਖ਼ੁਸ਼ ਕਰੇਗਾ? ਜੇਕਰ ਕੋਈ ਤੁਹਾਨੂੰ ਵੱਡੀ ਰਕਮ ਦੇਵੇ, ਤਾਂ ਕੀ ਤੁਸੀਂ ਖ਼ੁਸ਼ ਨਹੀਂ ਹੋਵੋਗੇ? ਸ਼ਾਇਦ ਤੁਸੀਂ ਹੋਵੋਗੇ। ਸੰਭਵ ਹੈ ਕਿ ਤੁਸੀਂ ਇਸ ਨੂੰ ਖ਼ਰਚਣ ਦੇ ਅਨੇਕ ਤਰੀਕੇ ਲੱਭ ਸਕੋਗੇ।

ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਜ਼ਿੰਦਗੀ ਨੂੰ ਹੋਰ ਆਰਾਮਦੇਹ ਅਤੇ ਆਨੰਦਮਈ ਬਣਾਉਣ ਲਈ ਕਾਫ਼ੀ ਚੀਜ਼ਾਂ ਖ਼ਰੀਦੀਆਂ ਜਾ ਸਕਦੀਆਂ ਹਨ। ਪੈਸਾ ਅਣਚਿਤਵੀ ਸਮੱਸਿਆਵਾਂ, ਜਿਵੇਂ ਕਿ ਬੀਮਾਰੀ ਜਾਂ ਬੇਰੋਜ਼ਗਾਰੀ, ਦੇ ਵਿਰੁੱਧ “ਸੁਰੱਖਿਆ” ਵਜੋਂ ਵੀ ਕੰਮ ਕਰ ਸਕਦਾ ਹੈ।—ਉਪਦੇਸ਼ਕ ਦੀ ਪੋਥੀ 7:12, ਨਿ ਵ.

ਪਰੰਤੂ ਪੈਸੇ ਅਤੇ ਖ਼ੁਸ਼ੀ ਵਿਚ ਕੀ ਸੰਬੰਧ ਹੈ? ਕੀ ਤੁਸੀਂ ਵੀ ਬਹੁਤ ਸਾਰੇ ਲੋਕਾਂ ਵਾਂਗ ਇਸ ਤਰ੍ਹਾਂ ਸੋਚਦੇ ਹੋ ਕਿ ਖ਼ੁਸ਼ੀ ਧਨ ਦੀ ਉਪਜ ਹੈ? ਇਨ੍ਹਾਂ ਸਵਾਲਾਂ ਦਾ ਜਵਾਬ ਲੱਭਣਾ ਸ਼ਾਇਦ ਮੁਸ਼ਕਲ ਹੋਵੇ ਕਿਉਂਕਿ ਪੈਸੇ ਨੂੰ ਤਾਂ ਆਸਾਨੀ ਨਾਲ ਤੋਲਿਆ, ਜਾਂ ਗਿਣਿਆ ਜਾ ਸਕਦਾ ਹੈ, ਪਰ ਖ਼ੁਸ਼ੀ ਨੂੰ ਨਹੀਂ। ਤੁਸੀਂ ਖ਼ੁਸ਼ੀ ਨੂੰ ਤੱਕੜੀ ਉੱਤੇ ਰੱਖ ਕੇ ਤੋਲ ਨਹੀਂ ਸਕਦੇ।

ਤਦ ਵੀ, ਕੁਝ ਅਮੀਰ ਲੋਕ ਖ਼ੁਸ਼ ਜਾਪਦੇ ਹਨ, ਜਦ ਕਿ ਦੂਜੇ ਦੁਖੀ ਹਨ। ਇਹੋ ਗੱਲ ਗ਼ਰੀਬਾਂ ਦੇ ਸੰਬੰਧ ਵਿਚ ਵੀ ਸੱਚ ਹੈ। ਫਿਰ ਵੀ, ਜ਼ਿਆਦਾਤਰ ਲੋਕ—ਉਹ ਵੀ ਜੋ ਪਹਿਲਾਂ ਤੋਂ ਹੀ ਧਨੀ ਹਨ—ਵਿਸ਼ਵਾਸ ਕਰਦੇ ਹਨ ਕਿ ਹੋਰ ਪੈਸਾ ਉਨ੍ਹਾਂ ਲਈ ਹੋਰ ਖ਼ੁਸ਼ੀ ਲਿਆਵੇਗਾ।

ਇਕ ਵਿਅਕਤੀ ਜਿਸ ਨੇ ਇਨ੍ਹਾਂ ਮਾਮਲਿਆਂ ਬਾਰੇ ਲਿਖਿਆ, ਉਹ ਸੀ ਪ੍ਰਾਚੀਨ ਇਸਰਾਏਲ ਦਾ ਰਾਜਾ ਸੁਲੇਮਾਨ। ਉਹ ਧਰਤੀ ਉੱਤੇ ਜੀਉਣ ਵਾਲੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਸੀ। ਤੁਸੀਂ ਪਹਿਲਾ ਰਾਜਿਆਂ ਦੀ ਬਾਈਬਲ ਪੋਥੀ ਦੇ 10ਵੇਂ ਅਧਿਆਇ ਵਿਚ ਉਸ ਦੇ ਬੇਸ਼ੁਮਾਰ ਧਨ ਦਾ ਵਰਣਨ ਪੜ੍ਹ ਸਕਦੇ ਹੋ। ਉਦਾਹਰਣ ਲਈ, ਧਿਆਨ ਦਿਓ ਕਿ ਆਇਤ 14 ਕਹਿੰਦੀ ਹੈ: “ਉਸ ਸੋਨੇ ਦਾ ਭਾਰ ਜਿਹੜਾ ਹਰ ਵਰਹੇ ਸੁਲੇਮਾਨ ਦੇ ਕੋਲ ਆਉਂਦਾ ਸੀ ਛੇ ਸੌ ਛਿਆਹਠ ਤੋੜੇ ਸੋਨਾ ਸੀ।” (ਟੇਢੇ ਟਾਈਪ ਸਾਡੇ।) ਇਹ ਭਾਰ ਸੋਨੇ ਦੇ 25 ਟਨ ਬਰਾਬਰ ਹੈ। ਅੱਜ, ਇੰਨੇ ਸਾਰੇ ਸੋਨੇ ਦੀ ਕੀਮਤ 20,00,00,000 ਅਮਰੀਕੀ ਡਾਲਰ ਤੋਂ ਵੱਧ ਹੁੰਦੀ!

ਪਰੰਤੂ, ਸੁਲੇਮਾਨ ਕੇਵਲ ਅਮੀਰ ਹੀ ਨਹੀਂ ਸੀ; ਪਰਮੇਸ਼ੁਰ ਨੇ ਉਸ ਨੂੰ ਬੁੱਧ ਦੀ ਬਰਕਤ ਵੀ ਦਿੱਤੀ ਸੀ। ਬਾਈਬਲ ਦੱਸਦੀ ਹੈ: “ਸੁਲੇਮਾਨ ਪਾਤਸ਼ਾਹ ਧਰਤੀ ਦੇ ਸਾਰਿਆਂ ਰਾਜਿਆਂ ਨਾਲੋਂ ਧਨ ਅਤੇ ਬੁੱਧ ਵਿੱਚ ਬਹੁਤ ਵੱਡਾ ਸੀ। ਅਤੇ ਸਾਰੀ ਧਰਤੀ ਸੁਲੇਮਾਨ ਦੇ ਮੂੰਹ ਵੱਲ ਤੱਕਦੀ ਹੁੰਦੀ ਸੀ ਭਈ ਉਹ ਦੀ ਬੁੱਧੀ ਸੁਣੇ ਜਿਹੜੀ ਪਰਮੇਸ਼ੁਰ ਨੇ ਉਹ ਦੇ ਮਨ ਵਿੱਚ ਪਾਈ ਸੀ।” (1 ਰਾਜਿਆਂ 10:23, 24) ਅਸੀਂ ਵੀ ਸੁਲੇਮਾਨ ਦੀ ਬੁੱਧ ਤੋਂ ਲਾਭ ਹਾਸਲ ਕਰ ਸਕਦੇ ਹਾਂ, ਕਿਉਂ ਜੋ ਉਸ ਦੀਆਂ ਲਿਖਤਾਂ ਬਾਈਬਲ ਦੇ ਰਿਕਾਰਡ ਵਿਚ ਸ਼ਾਮਲ ਹਨ। ਆਓ ਅਸੀਂ ਦੇਖੀਏ ਕਿ ਉਹ ਧਨ ਅਤੇ ਖ਼ੁਸ਼ੀ ਦੇ ਸੰਬੰਧ ਬਾਰੇ ਕੀ ਕਹਿੰਦਾ ਹੈ।

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Reproduced from Die Heilige Schrift - Übersetzt von Dr. Joseph Franz von Allioli. Druck und Verlag von Eduard Hallberger, Stuttgart

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ