ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w99 11/15 ਸਫ਼ੇ 28-31
  • ਨਿਰਾਸ਼ਾ ਬਾਰੇ ਕੀ ਕੀਤਾ ਜਾ ਸਕਦਾ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਨਿਰਾਸ਼ਾ ਬਾਰੇ ਕੀ ਕੀਤਾ ਜਾ ਸਕਦਾ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੇ ਪ੍ਰਚਾਰ ਦੇ ਕੰਮ ਵਿਚ ਨਿਰਾਸ਼ਾ
  • ਬਿਹਤਰ ਨਤੀਜੇ ਪ੍ਰਾਪਤ ਕਰਨੇ
  • ਚੰਗਾ ਰਵੱਈਆ ਕਾਇਮ ਰੱਖਣਾ
  • ਨਿਰਾਸ਼ਾ ਅਤੇ ਦੂਸਰਿਆਂ ਨਾਲ ਸਾਡੇ ਰਿਸ਼ਤੇ
  • ਨਿੱਜੀ ਭਾਵਨਾਵਾਂ ਦੇ ਕਾਰਨ ਨਿਰਾਸ਼ਾ
  • ਦੋ ਸਭ ਤੋਂ ਵਧੀਆ ਇਲਾਜ
  • ਨਿਰਾਸ਼ਾ ਉੱਤੇ ਜੇਤੂ ਹੋਣਾ
  • ਤੁਸੀਂ ਨਿਰਾਸ਼ਾ ਵਿੱਚੋਂ ਬਾਹਰ ਕਿੱਦਾਂ ਨਿਕਲ ਸਕਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਨਿਰਾਸ਼ਾ ਨਾਲ ਸਿੱਝਣ ਲਈ ਤਾਕਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਥੱਕ ਜਾਂਦੇ ਹਾਂ ਪਰ ਹੌਸਲਾ ਨਹੀਂ ਹਾਰਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਤੁਸੀਂ ਨਿਰਾਸ਼ਾ ਦਾ ਸਾਮ੍ਹਣਾ ਕਰ ਸਕਦੇ ਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
w99 11/15 ਸਫ਼ੇ 28-31

ਨਿਰਾਸ਼ਾ ਬਾਰੇ ਕੀ ਕੀਤਾ ਜਾ ਸਕਦਾ ਹੈ?

ਕੋਈ ਵਿਅਕਤੀ ਨਿਰਾਸ਼ਾ ਉੱਤੇ ਜੇਤੂ ਕਿਵੇਂ ਹੋ ਸਕਦਾ ਹੈ? ਇਹ ਸਵਾਲ ਕਈ ਸਫ਼ਰੀ ਨਿਗਾਹਬਾਨਾਂ ਨੂੰ ਪੁੱਛਿਆ ਗਿਆ ਸੀ ਜੋ ਨਿਯਮਿਤ ਤੌਰ ਤੇ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਨਾਲ ਮੁਲਾਕਾਤ ਕਰਨ ਜਾਂਦੇ ਹਨ। ਉਨ੍ਹਾਂ ਦੇ ਜਵਾਬ ਸਾਨੂੰ ਨਿਰਾਸ਼ਾ ਦੇ ਕਾਰਨ ਅਤੇ ਇਸ ਦੇ ਇਲਾਜ ਦੀ ਜਾਂਚ ਕਰਨ ਵਿਚ ਮਦਦ ਦੇਣਗੇ ਕਿਉਂਕਿ ਇਸ ਦਾ ਅਸਰ ਕਿਸੇ ਵੀ ਮਸੀਹੀ ਉੱਤੇ ਪੈ ਸਕਦਾ ਹੈ।

ਨਿਰਾਸ਼ਾ ਨਾਲ ਨਿਪਟਣ ਲਈ ਸਮੱਸਿਆ ਦੀ ਜਾਂਚ-ਪੜਤਾਲ ਤੋਂ ਕੁਝ ਜ਼ਿਆਦਾ ਕਰਨ ਦੀ ਲੋੜ ਹੈ। ਪ੍ਰਾਰਥਨਾ ਜਾਂ ਨਿੱਜੀ ਅਧਿਐਨ ਵਿਚ ਘੱਟ ਦਿਲਚਸਪੀ, ਸਭਾਵਾਂ ਤੇ ਘੱਟ ਜਾਣਾ, ਜੋਸ਼ ਦੀ ਕਮੀ, ਅਤੇ ਮਸੀਹੀ ਸਾਥੀਆਂ ਨਾਲ ਰੁੱਖੀ ਤਰ੍ਹਾਂ ਪੇਸ਼ ਆਉਣਾ, ਸਭ ਨਿਰਾਸ਼ਾ ਦੀਆਂ ਨਿਸ਼ਾਨੀਆਂ ਹੋ ਸਕਦੀਆਂ ਹਨ। ਲੇਕਿਨ, ਇਕ ਸਭ ਤੋਂ ਵੱਡੀ ਨਿਸ਼ਾਨੀ, ਪ੍ਰਚਾਰ ਦੇ ਕੰਮ ਲਈ ਘੱਟ ਜੋਸ਼ ਹੈ। ਆਓ ਆਪਾਂ ਨਿਸ਼ਾਨੀਆਂ ਦੀ ਜਾਂਚ ਕਰੀਏ ਅਤੇ ਕੁਝ ਇਲਾਜਾਂ ਵੱਲ ਧਿਆਨ ਦੇਈਏ।

ਆਪਣੇ ਪ੍ਰਚਾਰ ਦੇ ਕੰਮ ਵਿਚ ਨਿਰਾਸ਼ਾ

ਯਿਸੂ ਮਸੀਹ ਚੇਲੇ ਬਣਾਉਣ ਦੇ ਹੁਕਮ ਨਾਲ ਸੰਬੰਧਿਤ ਮੁਸ਼ਕਲਾਂ ਤੋਂ ਜਾਣੂ ਸੀ। (ਮੱਤੀ 28:19, 20) ਇਹ ਜਾਣਦੇ ਹੋਏ ਕਿ ਉਨ੍ਹਾਂ ਦੇ ਪ੍ਰਚਾਰ ਦੇ ਕੰਮ ਕਾਰਨ ਉਨ੍ਹਾਂ ਉੱਤੇ ਅਤਿਆਚਾਰ ਕੀਤਾ ਜਾਵੇਗਾ, ਉਸ ਨੇ ਆਪਣੇ ਚੇਲਿਆਂ ਨੂੰ “ਭੇਡਾਂ ਵਾਂਙੁ ਬਘਿਆੜਾਂ ਵਿੱਚ” ਭੇਜਿਆ। (ਮੱਤੀ 10:16-23) ਲੇਕਿਨ, ਉਨ੍ਹਾਂ ਦੀ ਨਿਰਾਸ਼ਾ ਦਾ ਕਾਰਨ ਇਹ ਨਹੀਂ ਸੀ। ਦਰਅਸਲ, ਯਹੋਵਾਹ ਦੇ ਜਿਨ੍ਹਾਂ ਸੇਵਕਾਂ ਨੇ ਉਸ ਉੱਤੇ ਪ੍ਰਾਰਥਨਾਪੂਰਵਕ ਭਰੋਸਾ ਰੱਖਿਆ ਹੈ ਉਹ ਅਕਸਰ ਅਤਿਆਚਾਰ ਦੁਆਰਾ ਮਜ਼ਬੂਤ ਕੀਤੇ ਗਏ ਹਨ।—ਰਸੂਲਾਂ ਦੇ ਕਰਤੱਬ 4:29-31; 5:41, 42.

ਜਦ ਕਿ ਮਸੀਹ ਦੇ ਚੇਲੇ ਘੋਰ ਅਤਿਆਚਾਰ ਦਾ ਸਾਮ੍ਹਣਾ ਨਹੀਂ ਵੀ ਕਰ ਰਹੇ ਸਨ, ਉਨ੍ਹਾਂ ਦਾ ਹਮੇਸ਼ਾ ਚੰਗੀ ਤਰ੍ਹਾਂ ਸੁਆਗਤ ਨਹੀਂ ਕੀਤਾ ਜਾਂਦਾ ਸੀ। (ਮੱਤੀ 10:11-15) ਇਸੇ ਤਰ੍ਹਾਂ ਅੱਜ ਵੀ ਯਹੋਵਾਹ ਦੇ ਗਵਾਹਾਂ ਲਈ ਪ੍ਰਚਾਰ ਦਾ ਕੰਮ ਕਰਨਾ ਹਮੇਸ਼ਾ ਸੌਖਾ ਨਹੀਂ ਹੁੰਦਾ।a ਕਈਆਂ ਲੋਕਾਂ ਲਈ ਪਰਮੇਸ਼ੁਰ ਵਿਚ ਵਿਸ਼ਵਾਸ ਇਕ ਬਹੁਤ ਹੀ ਨਿੱਜੀ ਮਾਮਲਾ ਹੈ ਅਤੇ ਉਹ ਇਸ ਬਾਰੇ ਗੱਲਬਾਤ ਕਰਨੀ ਪਸੰਦ ਨਹੀਂ ਕਰਦੇ। ਦੂਸਰੇ ਲੋਕ ਅਜਿਹੀ ਕਿਸੇ ਵੀ ਧਾਰਮਿਕ ਸੰਸਥਾ ਨਾਲ ਕੋਈ ਤੱਲਕ ਨਹੀਂ ਰੱਖਣਾ ਚਾਹੁੰਦੇ ਜਿਸ ਬਾਰੇ ਉਨ੍ਹਾਂ ਨੇ ਪਹਿਲਾਂ ਹੀ ਰਾਇ ਬਣਾਈ ਹੋਈ ਹੈ। ਬਿਨਾਂ ਸ਼ੱਕ ਦੂਜਿਆਂ ਵੱਲੋਂ ਘੱਟ ਦਿਲਚਸਪੀ, ਚੰਗੇ ਨਤੀਜਿਆਂ ਦੀ ਕਮੀ ਜਾਂ ਹੋਰ ਕਈ ਸਮੱਸਿਆਵਾਂ, ਨਿਰਾਸ਼ਾ ਲਿਆਉਣ ਦੇ ਵੱਡੇ ਕਾਰਨ ਬਣ ਸਕਦੇ ਹਨ। ਅਜਿਹੀਆਂ ਚੀਜ਼ਾਂ ਉੱਤੇ ਜਿੱਤ ਕਿਸ ਤਰ੍ਹਾਂ ਪ੍ਰਾਪਤ ਕੀਤੀ ਜਾ ਸਕਦੀ ਹੈ?

ਬਿਹਤਰ ਨਤੀਜੇ ਪ੍ਰਾਪਤ ਕਰਨੇ

ਜੋ ਖ਼ੁਸ਼ੀ ਅਸੀਂ ਆਪਣੀ ਸੇਵਕਾਈ ਵਿਚ ਪਾਉਂਦੇ ਹਾਂ ਉਹ ਕੁਝ ਹੱਦ ਤਕ ਸਾਡੇ ਨਤੀਜਿਆਂ ਉੱਤੇ ਨਿਰਭਰ ਹੁੰਦੀ ਹੈ। ਤਾਂ ਫਿਰ ਅਸੀਂ ਆਪਣੀ ਸੇਵਕਾਈ ਨੂੰ ਕਿਸ ਤਰ੍ਹਾਂ ਜ਼ਿਆਦਾ ਫਲਦਾਇਕ ਬਣਾ ਸਕਦੇ ਹਾਂ? ਪਹਿਲੀ ਗੱਲ ਹੈ ਕਿ ਅਸੀਂ “ਮਨੁੱਖਾਂ ਦੇ ਸ਼ਿਕਾਰੀ” ਹਾਂ। (ਮਰਕੁਸ 1:16-18) ਪ੍ਰਾਚੀਨ ਇਸਰਾਏਲ ਵਿਚ ਮਛਿਆਰੇ ਰਾਤ ਨੂੰ ਸ਼ਿਕਾਰ ਕਰਨ ਜਾਂਦੇ ਹੁੰਦੇ ਸਨ, ਜਦੋਂ ਸਭ ਤੋਂ ਜ਼ਿਆਦਾ ਮੱਛੀਆਂ ਫੜੀਆਂ ਜਾ ਸਕਦੀਆਂ ਸਨ। ਸਾਨੂੰ ਵੀ ਆਪਣੇ ਪ੍ਰਚਾਰ ਦੇ ਇਲਾਕੇ ਦੀ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਵੀ ਉਦੋਂ “ਸ਼ਿਕਾਰ” ਕਰਨ ਜਾਈਏ ਜਦੋਂ ਜ਼ਿਆਦਾ ਲੋਕ ਘਰ ਹੋਣ ਅਤੇ ਸਾਡੇ ਸੰਦੇਸ਼ ਨੂੰ ਸੁਣਨ ਲਈ ਤਿਆਰ ਹੋਣ। ਇਹ ਸ਼ਾਇਦ ਸ਼ਾਮ ਨੂੰ, ਵੀਕਏਂਡ ਤੇ ਜਾਂ ਹੋਰ ਕਿਸੇ ਸਮੇਂ ਤੇ ਹੋਵੇ। ਇਕ ਸਫ਼ਰੀ ਨਿਗਾਹਬਾਨ ਦੇ ਅਨੁਸਾਰ, ਇਹ ਉਨ੍ਹਾਂ ਇਲਾਕਿਆਂ ਵਿਚ ਚੰਗਾ ਹੋਵੇਗਾ ਜਿੱਥੇ ਲੋਕ ਸਾਰਾ ਦਿਨ ਕੰਮ ਤੇ ਹੁੰਦੇ ਹਨ। ਉਹ ਕਹਿੰਦਾ ਹੈ ਕਿ ਸ਼ਾਮ ਨੂੰ ਪ੍ਰਚਾਰ ਕਰਨ ਦੇ ਨਤੀਜੇ ਅਕਸਰ ਵਧੀਆ ਹੁੰਦੇ ਹਨ। ਟੈਲੀਫ਼ੋਨ ਤੇ ਜਾਂ ਕਿਸੇ ਵੀ ਮੌਕੇ ਤੇ ਗਵਾਹੀ ਦੇਣ ਦੁਆਰਾ ਅਸੀਂ ਜ਼ਿਆਦਾ ਲੋਕਾਂ ਤਕ ਪਹੁੰਚ ਸਕਦੇ ਹਾਂ।

ਸੇਵਕਾਈ ਵਿਚ ਦ੍ਰਿੜ੍ਹ ਰਹਿਣ ਦੁਆਰਾ ਚੰਗੇ ਫਲ ਪੈਦਾ ਹੁੰਦੇ ਹਨ। ਪੂਰਬੀ ਯੂਰਪ ਵਿਚ ਅਤੇ ਕੁਝ ਅਫ਼ਰੀਕੀ ਦੇਸ਼ਾਂ ਵਿਚ ਰਾਜ-ਪ੍ਰਚਾਰ ਦੇ ਕੰਮ ਵਿਚ ਚੰਗੀ ਤਰੱਕੀ ਹੋਈ ਹੈ ਅਤੇ ਨਤੀਜੇ ਵਜੋਂ ਚੰਗਾ ਵਾਧਾ ਹੋਇਆ ਹੈ। ਇਸੇ ਤਰ੍ਹਾਂ, ਕਈ ਕਲੀਸਿਯਾਵਾਂ ਉਨ੍ਹਾਂ ਇਲਾਕਿਆਂ ਵਿਚ ਸਥਾਪਿਤ ਕੀਤੀਆਂ ਗਈਆਂ ਹਨ ਜਿੱਥੇ ਕਿੰਨੇ ਚਿਰ ਲਈ ਸਮਝਿਆ ਜਾਂਦਾ ਸੀ ਕਿ ਕੋਈ ਤਰੱਕੀ ਨਹੀਂ ਹੋਵੇਗੀ ਜਾਂ ਉੱਥੇ ਜਿੱਥੇ ਪ੍ਰਚਾਰ ਅਕਸਰ ਕੀਤਾ ਜਾਂਦਾ ਹੈ। ਲੇਕਿਨ, ਉਦੋਂ ਕੀ ਜੇ ਤੁਹਾਡੇ ਖੇਤਰ ਵਿਚ ਅਜਿਹੇ ਫਲ ਨਹੀਂ ਪੈਦਾ ਹੋ ਰਹੇ?

ਚੰਗਾ ਰਵੱਈਆ ਕਾਇਮ ਰੱਖਣਾ

ਯਿਸੂ ਦੁਆਰਾ ਨਿਸ਼ਚਿਤ ਕੀਤੇ ਗਏ ਟੀਚਿਆਂ ਨੂੰ ਚੰਗੀ ਤਰ੍ਹਾਂ ਮਨ ਵਿਚ ਰੱਖਣ ਦੁਆਰਾ ਸਾਡੀ ਮਦਦ ਹੋਵੇਗੀ ਤਾਂਕਿ ਸੇਵਕਾਈ ਵਿਚ ਉਦਾਸੀਨਤਾ ਦਾ ਸਾਮ੍ਹਣਾ ਕਰਦੇ ਸਮੇਂ ਅਸੀਂ ਨਿਰਾਸ਼ ਨਹੀਂ ਹੋਵਾਂਗੇ। ਮਸੀਹ ਚਾਹੁੰਦਾ ਸੀ ਕਿ ਉਸ ਦੇ ਚੇਲੇ ਲਾਇਕ ਲੋਕਾਂ ਨੂੰ ਭਾਲਣ ਨਾ ਕਿ ਭੀੜਾਂ ਦੀਆਂ ਭੀੜਾਂ ਬਦਲਣ। ਉਸ ਨੇ ਕਈ ਵਾਰ ਸਮਝਾਇਆ ਸੀ ਕਿ ਜਿਵੇਂ ਕਈਆਂ ਇਸਰਾਏਲੀਆਂ ਨੇ ਪ੍ਰਾਚੀਨ ਨਬੀਆਂ ਦੀ ਨਹੀਂ ਸੁਣੀ ਸੀ ਉਸੇ ਤਰ੍ਹਾਂ ਜ਼ਿਆਦਾਤਰ ਲੋਕ ਖ਼ੁਸ਼ ਖ਼ਬਰੀ ਨੂੰ ਸਵੀਕਾਰ ਨਹੀਂ ਕਰਨਗੇ।—ਹਿਜ਼ਕੀਏਲ 9:4; ਮੱਤੀ 10:11-15; ਮਰਕੁਸ 4:14-20.

‘ਆਪਣੀ ਆਤਮਕ ਲੋੜ ਨੂੰ ਜਾਣਨ’ ਵਾਲੇ ਲੋਕ ‘ਰਾਜ ਦੀ ਖ਼ੁਸ਼ ਖ਼ਬਰੀ’ ਧੰਨਵਾਦੀ ਨਾਲ ਸਵੀਕਾਰ ਕਰਦੇ ਹਨ। (ਸੰਤ ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ; ਮੱਤੀ 24:14) ਉਹ ਪਰਮੇਸ਼ੁਰ ਦੀ ਸੇਵਾ ਉਸ ਤਰ੍ਹਾਂ ਕਰਨੀ ਚਾਹੁੰਦੇ ਹਨ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਇਸ ਲਈ ਸਾਡੀ ਸੇਵਕਾਈ ਦੇ ਨਤੀਜੇ, ਸੰਦੇਸ਼ ਨੂੰ ਪੇਸ਼ ਕਰਨ ਦੀ ਸਾਡੀ ਯੋਗਤਾ ਨਾਲੋਂ ਜ਼ਿਆਦਾ ਲੋਕਾਂ ਦਿਆਂ ਦਿਲਾਂ ਦੀ ਦਸ਼ਾ ਨਾਲ ਸੰਬੰਧਿਤ ਹਨ। ਨਿਸ਼ਚੇ ਹੀ ਸਾਨੂੰ ਖ਼ੁਸ਼ ਖ਼ਬਰੀ ਨੂੰ ਇਸ ਤਰ੍ਹਾਂ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸੁਣਨ ਵਾਲਿਆਂ ਨੂੰ ਸੰਦੇਸ਼ ਵਧੀਆ ਲੱਗੇ। ਲੇਕਿਨ, ਨਤੀਜੇ ਪਰਮੇਸ਼ੁਰ ਉੱਤੇ ਨਿਰਭਰ ਹੁੰਦੇ ਹਨ ਕਿਉਂਕਿ ਯਿਸੂ ਨੇ ਕਿਹਾ ਸੀ ਕਿ “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।”—ਯੂਹੰਨਾ 6:44.

ਪ੍ਰਚਾਰ ਦਾ ਸਾਡਾ ਕੰਮ ਯਹੋਵਾਹ ਦਾ ਨਾਂ ਪ੍ਰਸਿੱਧ ਕਰਦਾ ਹੈ। ਭਾਵੇਂ ਲੋਕ ਸੁਣਨ ਜਾਂ ਨਾ ਸੁਣਨ, ਪ੍ਰਚਾਰ ਦੇ ਸਾਡੇ ਕੰਮ ਰਾਹੀਂ ਯਹੋਵਾਹ ਦਾ ਪਵਿੱਤਰ ਨਾਂ ਪਾਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਕੰਮ ਰਾਹੀਂ ਅਸੀਂ ਸਾਬਤ ਕਰਦੇ ਹਾਂ ਕਿ ਅਸੀਂ ਮਸੀਹ ਦੇ ਚੇਲੇ ਹਾਂ ਅਤੇ ਸਾਡੇ ਕੋਲ ਸਭ ਤੋਂ ਮਹੱਤਵਪੂਰਣ ਕੰਮ ਵਿਚ ਹਿੱਸਾ ਲੈਣ ਦਾ ਸਨਮਾਨ ਹੈ।—ਮੱਤੀ 6:9; ਯੂਹੰਨਾ 15:8.

ਨਿਰਾਸ਼ਾ ਅਤੇ ਦੂਸਰਿਆਂ ਨਾਲ ਸਾਡੇ ਰਿਸ਼ਤੇ

ਮਨੁੱਖਾਂ ਦਰਮਿਆਨ ਕੁਝ ਰਿਸ਼ਤੇ, ਚਾਹੇ ਪਰਿਵਾਰ ਵਿਚ ਜਾਂ ਕਲੀਸਿਯਾ ਵਿਚ, ਨਿਰਾਸ਼ਾ ਪੈਦਾ ਕਰ ਸਕਦੇ ਹਨ। ਮਿਸਾਲ ਲਈ, ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਸਾਨੂੰ ਕੋਈ ਵੀ ਨਹੀਂ ਸਮਝਦਾ। ਸੰਗੀ ਵਿਸ਼ਵਾਸੀਆਂ ਦੀਆਂ ਅਪੂਰਣਤਾਵਾਂ ਵੀ ਸਾਨੂੰ ਨਿਰਾਸ਼ ਕਰ ਸਕਦੀਆਂ ਹਨ। ਬਾਈਬਲ ਇਸ ਗੱਲ ਵਿਚ ਵੀ ਸਾਡੀ ਬਹੁਤ ਮਦਦ ਕਰ ਸਕਦੀ ਹੈ।

ਸੰਸਾਰ-ਭਰ ਵਿਚ “ਭਾਈਆਂ” ਦੀ ਪੂਰੀ ਸੰਸਥਾ ਇਕ ਵੱਡਾ ਰੂਹਾਨੀ ਪਰਿਵਾਰ ਹੈ। (1 ਪਤਰਸ 2:17) ਪਰ ਜਦੋਂ ਵੱਖਰੇ-ਵੱਖਰੇ ਸੁਭਾਵਾਂ ਕਾਰਨ ਮੁਸ਼ਕਲਾਂ ਪੈਦਾ ਹੁੰਦੀਆਂ ਹਨ ਤਾਂ ਸਾਡੇ ਲਈ ਅਜਿਹੀ ਏਕਤਾ ਦੀ ਭਾਵਨਾ ਜਲਦੀ ਮਿਟ ਸਕਦੀ ਹੈ। ਜ਼ਾਹਰ ਹੈ ਕਿ ਪਹਿਲੀ ਸਦੀ ਦੇ ਮਸੀਹੀ ਵੀ ਅਜਿਹੀਆਂ ਸਮੱਸਿਆਵਾਂ ਦਾ ਸਾਮ੍ਹਣਾ ਕਰਦੇ ਸਨ ਕਿਉਂਕਿ ਪੌਲੁਸ ਰਸੂਲ ਨੂੰ ਏਕਤਾ ਵਿਚ ਜੀਉਣ ਬਾਰੇ ਉਨ੍ਹਾਂ ਨੂੰ ਵਾਰ-ਵਾਰ ਯਾਦ ਕਰਾਉਣਾ ਪਿਆ ਸੀ। ਮਿਸਾਲ ਲਈ, ਉਸ ਨੇ ਦੋ ਮਸੀਹੀ ਭੈਣਾਂ, ਯੂਓਦੀਆ ਅਤੇ ਸੁੰਤੁਖੇ, ਨੂੰ ਆਪਣਾ ਆਪਸੀ ਝਗੜਾ ਸੁਲਝਾਉਣ ਦੀ ਸਲਾਹ ਦਿੱਤੀ ਸੀ।—1 ਕੁਰਿੰਥੀਆਂ 1:10; ਅਫ਼ਸੀਆਂ 4:1-3; ਫ਼ਿਲਿੱਪੀਆਂ 4:2, 3.

ਜੇਕਰ ਸਮੱਸਿਆ ਇਹੀ ਹੈ ਤਾਂ ਅਸੀਂ ਆਪਣਿਆਂ ਭੈਣਾਂ-ਭਰਾਵਾਂ ਨੂੰ ਸੱਚਾ ਪ੍ਰੇਮ ਦੁਬਾਰਾ ਕਿਸ ਤਰ੍ਹਾਂ ਦਿਖਾ ਸਕਦੇ ਹਾਂ? ਆਪਣੇ ਆਪ ਨੂੰ ਇਹ ਗੱਲ ਯਾਦ ਕਰਾਉਣ ਦੁਆਰਾ ਕਿ ਮਸੀਹ ਨੇ ਉਨ੍ਹਾਂ ਲਈ ਆਪਣੀ ਜਾਨ ਦਿੱਤੀ ਸੀ ਅਤੇ ਉਨ੍ਹਾਂ ਨੇ ਵੀ, ਸਾਡੇ ਵਾਂਗ, ਉਸ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਪ੍ਰਗਟ ਕੀਤੀ ਹੈ। ਅਸੀਂ ਇਹ ਗੱਲ ਵੀ ਚੇਤੇ ਰੱਖ ਸਕਦੇ ਹਾਂ ਕਿ ਯਿਸੂ ਮਸੀਹ ਦੀ ਰੀਸ ਕਰਦੇ ਹੋਏ, ਸਾਡਿਆਂ ਭਰਾਵਾਂ ਵਿੱਚੋਂ ਕਈ ਸਾਡੇ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ।

ਕੁਝ ਸਾਲ ਪਹਿਲਾਂ, ਪੈਰਿਸ, ਫਰਾਂਸ, ਵਿਚ ਇਕ ਜਵਾਨ ਗਵਾਹ ਕਿੰਗਡਮ ਹਾਲ ਦੇ ਬਾਹਰ ਰੱਖੇ ਗਏ ਬੰਬ ਵਾਲੇ ਸੂਟਕੇਸ ਨੂੰ ਚੁੱਕਣ ਤੋਂ ਨਹੀਂ ਝਿਜਕਿਆ। ਉਸ ਨੇ ਕਈ ਪੌੜੀਆਂ ਉੱਤਰ ਕੇ ਇਕ ਫੁਹਾਰੇ ਵਿਚ ਉਸ ਸੂਟਕੇਸ ਨੂੰ ਸੁੱਟ ਦਿੱਤਾ, ਜਿੱਥੇ ਬੰਬ ਫੱਟ ਗਿਆ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਸ ਤਰ੍ਹਾਂ ਆਪਣੀ ਜਾਨ ਜੋਖਮ ਵਿਚ ਪਾਉਣ ਲਈ ਕਿਸ ਚੀਜ਼ ਨੇ ਉਸ ਨੂੰ ਪ੍ਰੇਰਿਤ ਕੀਤਾ, ਉਸ ਨੇ ਜਵਾਬ ਦਿੱਤਾ: “ਮੈਨੂੰ ਪਤਾ ਸੀ ਕਿ ਸਾਡੀਆਂ ਜਾਨਾਂ ਖ਼ਤਰੇ ਵਿਚ ਸਨ। ਮੈਂ ਸੋਚਿਆ ਕਿ ਇਸ ਨਾਲੋਂ ਕਿ ਸਾਰੇ ਜਣੇ ਮਾਰੇ ਜਾਣ, ਬਿਹਤਰ ਹੈ ਕਿ ਮੈਂ ਇਕੱਲਾ ਹੀ ਮਰ ਜਾਵਾਂ।”b ਇਹ ਕਿੰਨੀ ਵੱਡੀ ਬਰਕਤ ਹੈ ਕਿ ਸਾਡੇ ਕੋਲ ਅਜਿਹੇ ਸਾਥੀ ਹਨ ਜੋ ਯਿਸੂ ਦੀ ਮਿਸਾਲ ਉੱਤੇ ਪੂਰੀ ਤਰ੍ਹਾਂ ਚੱਲਣ ਲਈ ਤਿਆਰ ਹਨ!

ਇਸ ਦੇ ਨਾਲ-ਨਾਲ ਅਸੀਂ ਦੂਸਰੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਉਨ੍ਹਾਂ ਗਵਾਹਾਂ ਦੇ ਰਵੱਈਏ ਉੱਤੇ ਮਨਨ ਕਰ ਸਕਦੇ ਹਾਂ, ਜਿਨ੍ਹਾਂ ਨੇ ਨਜ਼ਰਬੰਦੀ-ਕੈਂਪਾਂ ਵਿਚ ਮਿਲ ਕੇ ਇਕ-ਦੂਜੇ ਦਾ ਸਾਥ ਦਿੱਤਾ।c ਹਾਲ ਹੀ ਦਿਆਂ ਸਮਿਆਂ ਵਿਚ, ਮਲਾਵੀ ਵਿਚ ਸਾਡੇ ਭੈਣਾਂ-ਭਰਾਵਾਂ ਨੇ ਵੀ ਉਸੇ ਤਰ੍ਹਾਂ ਦੀ ਵਫ਼ਾਦਾਰੀ ਦਿਖਾ ਕੇ ਸੱਚੇ ਮਸੀਹੀਆਂ ਵਜੋਂ ਆਪਣੀ ਖਰਿਆਈ ਕਾਇਮ ਰੱਖੀ। ਕੀ ਇਹ ਗੱਲ ਕਿ ਔਖਿਆਂ ਹਾਲਾਤਾਂ ਅਧੀਨ ਸਾਡੀ ਕਲੀਸਿਯਾ ਦੇ ਭਰਾ ਵੀ ਇਸੇ ਤਰ੍ਹਾਂ ਕਰਨਗੇ, ਸਾਨੂੰ ਰੋਜ਼ ਦੇ ਤਣਾਅ ਅਤੇ ਮੁਸ਼ਕਲਾਂ ਨੂੰ ਭੁੱਲਣ ਜਾਂ ਇਨ੍ਹਾਂ ਨੂੰ ਛੋਟੀਆਂ ਗੱਲਾਂ ਸਮਝਣ ਲਈ ਪ੍ਰੇਰਿਤ ਨਹੀਂ ਕਰਦਾ? ਜੇਕਰ ਅਸੀਂ ਮਸੀਹ ਦੀ ਬੁੱਧੀ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰੀਏ ਤਾਂ ਸੰਗੀ ਉਪਾਸਕਾਂ ਨਾਲ ਸਾਡੇ ਆਮ ਰਿਸ਼ਤੇ ਨਿਰਾਸ਼ਾ ਦੇ ਨਹੀਂ ਬਲਕਿ ਤਾਜ਼ਗੀ ਦੇ ਸ੍ਰੋਤ ਹੋਣਗੇ।

ਨਿੱਜੀ ਭਾਵਨਾਵਾਂ ਦੇ ਕਾਰਨ ਨਿਰਾਸ਼ਾ

“ਆਸ ਦੀ ਢਿੱਲ ਦਿਲ ਨੂੰ ਬਿਮਾਰ ਕਰਦੀ ਹੈ, ਪਰ ਆਸ ਦਾ ਪੂਰਾ ਹੋਣਾ ਜੀਵਨ ਦਾ ਬਿਰਛ ਹੈ।” (ਕਹਾਉਤਾਂ 13:12) ਯਹੋਵਾਹ ਦਿਆਂ ਕੁਝ ਸੇਵਕਾਂ ਦੀਆਂ ਨਜ਼ਰਾਂ ਵਿਚ ਇਸ ਰੀਤੀ-ਵਿਵਸਥਾ ਦਾ ਅੰਤ ਜ਼ਿਆਦਾ ਚਿਰ ਲਾ ਰਿਹਾ ਹੈ। ਕਈ ਅਵਿਸ਼ਵਾਸੀਆਂ ਵਾਂਗ, ਮਸੀਹੀਆਂ ਨੂੰ ਵੀ ਇਹ “ਭੈੜੇ ਸਮੇਂ” ਬਹੁਤ ਔਖੇ ਲੱਗਦੇ ਹਨ।—2 ਤਿਮੋਥਿਉਸ 3:1-5.

ਲੇਕਿਨ, ਅਵਿਸ਼ਵਾਸੀਆਂ ਤੋਂ ਭਿੰਨ, ਮਸੀਹੀਆਂ ਨੂੰ ਇਨ੍ਹਾਂ ਅਜ਼ਮਾਇਸ਼ੀ ਹਾਲਾਤਾਂ ਵਿਚ ਯਿਸੂ ਦੀ ਮੌਜੂਦਗੀ ਦਾ “ਲੱਛਣ” ਦੇਖ ਕੇ ਖ਼ੁਸ਼ ਹੋਣਾ ਚਾਹੀਦਾ ਹੈ, ਜੋ ਲੱਛਣ ਸੰਕੇਤ ਕਰਦਾ ਹੈ ਕਿ ਪਰਮੇਸ਼ੁਰ ਦਾ ਰਾਜ ਜਲਦੀ ਹੀ ਇਸ ਦੁਸ਼ਟ ਰੀਤੀ-ਵਿਵਸਥਾ ਦਾ ਅੰਤ ਲਿਆਵੇਗਾ। (ਮੱਤੀ 24:3-14) ‘ਵੱਡੇ ਕਸ਼ਟ’ ਦੇ ਸਮੇਂ ਦੌਰਾਨ ਹਾਲਾਤ ਹੋਰ ਵੀ ਵਿਗੜ ਜਾਣਗੇ। ਲੇਕਿਨ ਫਿਰ ਵੀ ਇਹ ਘਟਨਾਵਾਂ ਸਾਡੇ ਲਈ ਆਨੰਦ ਦਾ ਕਾਰਨ ਹੋਣਗੀਆਂ ਕਿਉਂਕਿ ਇਹ ਪਰਮੇਸ਼ੁਰ ਦੇ ਆਉਣ ਵਾਲੇ ਨਵੇਂ ਸੰਸਾਰ ਦਾ ਐਲਾਨ ਕਰਦੀਆਂ ਹਨ।—ਮੱਤੀ 24:21; 2 ਪਤਰਸ 3:13.

ਇਸ ਗੱਲ ਨੂੰ ਮਨ ਵਿਚ ਟਾਲਣ ਦੁਆਰਾ ਕਿ ਰਾਜ ਇਸ ਦੁਨੀਆਂ ਦਿਆਂ ਕੰਮਾਂ ਵਿਚ ਦਖ਼ਲ ਦੇਵੇਗਾ, ਇਕ ਮਸੀਹੀ ਸ਼ਾਇਦ ਭੌਤਿਕ ਚੀਜ਼ਾਂ ਦੀ ਭਾਲ ਵਿਚ ਜ਼ਿਆਦਾ ਸਮਾਂ ਗੁਜ਼ਾਰਨ ਲੱਗ ਪਵੇ। ਜੇ ਉਹ ਕੰਮ-ਧੰਦੇ ਅਤੇ ਮਨੋਰੰਜਨ ਵਰਗੀਆਂ ਚੀਜ਼ਾਂ ਨੂੰ ਆਪਣਾ ਸਾਰਾ ਸਮਾਂ ਅਤੇ ਸ਼ਕਤੀ ਦੇਵੇ ਤਾਂ ਉਸ ਲਈ ਆਪਣੀਆਂ ਰੂਹਾਨੀ ਜ਼ਿੰਮੇਵਾਰੀਆਂ ਨਿਭਾਉਣੀਆਂ ਔਖੀਆਂ ਹੋ ਜਾਣਗੀਆਂ। (ਮੱਤੀ 6:24, 33, 34) ਅਜਿਹੇ ਰਵੱਈਆ ਦੇ ਕਾਰਨ ਮਾਯੂਸੀ ਅਤੇ ਨਿਰਾਸ਼ਾ ਪੈਦਾ ਹੁੰਦੀ ਹੈ। ਇਕ ਸਫ਼ਰੀ ਨਿਗਾਹਬਾਨ ਨੇ ਕਿਹਾ: “ਇਸ ਰੀਤੀ-ਵਿਵਸਥਾ ਵਿਚ ਨਵੀਂ ਰੀਤੀ-ਵਿਵਸਥਾ ਵਰਗਾ ਜੀਵਨ ਬਣਾਉਣ ਦੀ ਕੋਸ਼ਿਸ਼ ਕਰਨੀ ਬੇਕਾਰ ਹੈ।”

ਦੋ ਸਭ ਤੋਂ ਵਧੀਆ ਇਲਾਜ

ਜਦੋਂ ਸਮੱਸਿਆ ਪਛਾਣੀ ਜਾਂਦੀ ਹੈ ਤਾਂ ਵਿਅਕਤੀ ਚੰਗਾ ਇਲਾਜ ਕਿਸ ਤਰ੍ਹਾਂ ਲੱਭ ਸਕਦਾ ਹੈ? ਨਿੱਜੀ ਅਧਿਐਨ ਕਰਨਾ ਇਕ ਸਭ ਤੋਂ ਵਧੀਆ ਤਰੀਕਾ ਹੈ। ਕਿਉਂ? ਇਕ ਸਫ਼ਰੀ ਨਿਗਾਹਬਾਨ ਜਵਾਬ ਦਿੰਦਾ ਹੈ: “ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਅਸੀਂ ਜੋ ਕਰਦੇ ਹਾਂ ਉਹ ਕਿਉਂ ਕਰਦੇ ਹਾਂ।” ਇਕ ਹੋਰ ਭਰਾ ਸਮਝਾਉਂਦਾ ਹੈ: “ਜਿਹੜਾ ਪ੍ਰਚਾਰ ਸਿਰਫ਼ ਫ਼ਰਜ਼ ਦੇ ਕਾਰਨ ਕੀਤਾ ਜਾਂਦਾ ਹੈ ਸਮੇਂ ਦੇ ਬੀਤਣ ਨਾਲ ਬੋਝ ਬਣ ਜਾਂਦਾ ਹੈ।” ਪਰ ਜਿਉਂ-ਜਿਉਂ ਅਸੀਂ ਅੰਤ ਦੇ ਨਜ਼ਦੀਕ ਆਉਂਦੇ ਹਾਂ, ਆਪਣੀ ਭੂਮਿਕਾ ਨੂੰ ਸਾਫ਼-ਸਾਫ਼ ਦੇਖਣ ਵਿਚ ਚੰਗਾ ਨਿੱਜੀ ਅਧਿਐਨ ਸਾਡੀ ਮਦਦ ਕਰੇਗਾ। ਇਸ ਹੀ ਤਰ੍ਹਾਂ ਬਾਈਬਲ ਸਾਨੂੰ ਲਗਾਤਾਰ ਯਾਦ ਕਰਾਉਂਦੀ ਹੈ ਕਿ ਪਰਮੇਸ਼ੁਰ ਦੀ ਸੇਵਾ ਵਿਚ ਸੱਚੀ ਖ਼ੁਸ਼ੀ ਪਾਉਣ ਲਈ, ਸਾਨੂੰ ਰੂਹਾਨੀ ਖ਼ੁਰਾਕ ਚੰਗੀ ਤਰ੍ਹਾਂ ਖਾਣੀ ਚਾਹੀਦੀ ਹੈ।—ਜ਼ਬੂਰ 1:1-3; 19:7-10; 119:1, 2.

ਚਰਵਾਹਿਆਂ ਵਜੋਂ, ਕਲੀਸਿਯਾ ਦੇ ਬਜ਼ੁਰਗ ਉਤਸ਼ਾਹਜਨਕ ਮੁਲਾਕਾਤਾਂ ਕਰਨ ਦੁਆਰਾ ਦੂਸਰਿਆਂ ਦੀ ਨਿਰਾਸ਼ਾ ਉੱਤੇ ਜੇਤੂ ਹੋਣ ਦੀ ਮਦਦ ਕਰ ਸਕਦੇ ਹਨ। ਇਨ੍ਹਾਂ ਨਿੱਜੀ ਮੁਲਾਕਾਤਾਂ ਦੌਰਾਨ ਬਜ਼ੁਰਗ ਦਿਖਾ ਸਕਦੇ ਹਨ ਕਿ ਹਰੇਕ ਜਣੇ ਦੀ ਬਹੁਤ ਕਦਰ ਕੀਤੀ ਜਾਂਦੀ ਹੈ ਅਤੇ ਯਹੋਵਾਹ ਦਿਆਂ ਲੋਕਾਂ ਦੇ ਦਰਮਿਆਨ ਹਰੇਕ ਦੀ ਇਕ ਮਹੱਤਵਪੂਰਣ ਜਗ੍ਹਾ ਹੈ। (1 ਕੁਰਿੰਥੀਆਂ 12:20-26) ਸੰਗੀ ਮਸੀਹੀਆਂ ਵੱਲ ਸੰਕੇਤ ਕਰਦੇ ਹੋਏ ਇਕ ਬਜ਼ੁਰਗ ਨੇ ਕਿਹਾ: “ਉਨ੍ਹਾਂ ਦੀ ਅਹਿਮੀਅਤ ਸਮਝਾਉਣ ਵਾਸਤੇ ਮੈਂ ਉਨ੍ਹਾਂ ਨੂੰ ਯਾਦ ਕਰਾਉਂਦਾ ਹਾਂ ਕਿ ਉਨ੍ਹਾਂ ਨੇ ਬੀਤੇ ਸਮੇਂ ਵਿਚ ਕੀ-ਕੀ ਕੀਤਾ ਹੈ। ਮੈਂ ਉਨ੍ਹਾਂ ਨੂੰ ਦੱਸਦਾ ਹਾਂ ਕਿ ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਕੀਮਤੀ ਹਨ ਅਤੇ ਯਿਸੂ ਨੇ ਆਪਣਾ ਖ਼ੂਨ ਉਨ੍ਹਾਂ ਲਈ ਵਹਾਇਆ ਸੀ। ਇਹ ਤਰਕ ਉਨ੍ਹਾਂ ਨੂੰ ਹਮੇਸ਼ਾ ਚੰਗਾ ਲੱਗਦਾ ਹੈ। ਜਦੋਂ ਇਹ ਗੱਲ ਬਾਈਬਲੀ ਹਵਾਲਿਆਂ ਦੁਆਰਾ ਪੱਕੀ ਕੀਤੀ ਜਾਂਦੀ ਹੈ, ਤਾਂ ਨਿਰਾਸ਼ ਹੋਏ ਵਿਅਕਤੀ ਨਵੇਂ ਟੀਚੇ ਸਥਾਪਿਤ ਕਰਨ ਲਈ ਤਿਆਰ ਹੋ ਜਾਂਦੇ ਹਨ, ਜਿਵੇਂ ਕਿ ਪਰਿਵਾਰਕ ਪ੍ਰਾਰਥਨਾ ਤੇ ਅਧਿਐਨ ਅਤੇ ਬਾਈਬਲ ਪੜ੍ਹਾਈ।”—ਇਬਰਾਨੀਆਂ 6:10.

ਇਨ੍ਹਾਂ ਮੁਲਾਕਾਤਾਂ ਦੇ ਦੌਰਾਨ, ਬਜ਼ੁਰਗਾਂ ਨੂੰ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ-ਬਾਤਾਂ ਤੋਂ ਇਸ ਤਰ੍ਹਾਂ ਨਾ ਲੱਗੇ ਕਿ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ। ਇਸ ਦੀ ਬਜਾਇ, ਬਜ਼ੁਰਗ ਆਪਣੇ ਨਿਰਾਸ਼ ਸੰਗੀ ਉਪਾਸਕਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹਨ ਕਿ ਯਿਸੂ ਦਿਆਂ ਚੇਲਿਆਂ ਦਾ ਭਾਰ ਹਲਕਾ ਹੈ। ਇਸ ਲਈ, ਸਾਡੀ ਮਸੀਹੀ ਸੇਵਾ ਆਨੰਦ ਦਾ ਸ੍ਰੋਤ ਹੈ।—ਮੱਤੀ 11:28-30.

ਨਿਰਾਸ਼ਾ ਉੱਤੇ ਜੇਤੂ ਹੋਣਾ

ਨਿਰਾਸ਼ਾ ਦਾ ਜੋ ਵੀ ਕਾਰਨ ਹੋਵੇ, ਇਹ ਇਕ ਅਜਿਹਾ ਕਸ਼ਟ ਹੈ ਜਿਸ ਉੱਤੇ ਜੇਤੂ ਹੋਣ ਦੀ ਲੋੜ ਹੈ। ਪਰ, ਯਾਦ ਰੱਖੋ ਕਿ ਅਸੀਂ ਇਸ ਸੰਘਰਸ਼ ਵਿਚ ਇਕੱਲੇ ਨਹੀਂ ਹਾਂ। ਜੇਕਰ ਅਸੀਂ ਨਿਰਾਸ਼ ਹਾਂ, ਤਾਂ ਆਓ ਆਪਾਂ ਆਪਣਿਆਂ ਮਸੀਹੀ ਸਾਥੀਆਂ ਤੋਂ, ਖ਼ਾਸ ਕਰਕੇ ਬਜ਼ੁਰਗਾਂ ਤੋਂ, ਸਹਾਇਤਾ ਕਬੂਲ ਕਰੀਏ। ਇਸ ਤਰ੍ਹਾਂ ਕਰਨ ਦੁਆਰਾ ਅਸੀਂ ਨਿਰਾਸ਼ਾ ਦੀਆਂ ਭਾਵਨਾਵਾਂ ਸ਼ਾਇਦ ਘਟਾ ਸਕਾਂਗੇ।

ਲੇਕਿਨ, ਨਿਰਾਸ਼ਾ ਉੱਤੇ ਜੇਤੂ ਹੋਣ ਲਈ ਸਾਨੂੰ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦੀ ਮਦਦ ਮੰਗਣੀ ਚਾਹੀਦੀ ਹੈ। ਜੇਕਰ ਅਸੀਂ ਯਹੋਵਾਹ ਉੱਤੇ ਭਰੋਸਾ ਰੱਖਾਂਗੇ ਤਾਂ ਉਹ ਸ਼ਾਇਦ ਨਿਰਾਸ਼ਾ ਉੱਤੇ ਬਿਲਕੁਲ ਜੇਤੂ ਹੋਣ ਵਿਚ ਸਾਡੀ ਮਦਦ ਕਰੇ। (ਜ਼ਬੂਰ 55:22; ਫ਼ਿਲਿੱਪੀਆਂ 4:6, 7) ਉਸ ਦੇ ਲੋਕਾਂ ਵਜੋਂ, ਹਰ ਹਾਲਤ ਵਿਚ ਅਸੀਂ ਜ਼ਬੂਰਾਂ ਦੇ ਲਿਖਾਰੀ ਦੇ ਜਜ਼ਬਾਤਾਂ ਨਾਲ ਸਹਿਮਤ ਹੋ ਸਕਦੇ ਹਾਂ ਜਿਸ ਨੇ ਗਾ ਕੇ ਕਿਹਾ: “ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ! ਤੇਰੇ ਨਾਮ ਉੱਤੇ ਓਹ ਸਾਰਾ ਦਿਨ ਖੁਸ਼ੀ ਮਨਾਉਂਦੇ ਹਨ, ਅਤੇ ਤੇਰੇ ਧਰਮ ਦੇ ਕਾਰਨ ਓਹ ਉੱਚੇ ਕੀਤੇ ਜਾਂਦੇ ਹਨ। ਤੂੰ ਹੀ ਤਾਂ ਉਨ੍ਹਾਂ ਦੇ ਬਲ ਦਾ ਜਲਾਲ ਹੈਂ, ਅਤੇ ਤੇਰੀ ਮਿਹਰਬਾਨੀ ਨਾਲ ਸਾਡਾ ਸਿੰਙ ਉੱਚਾ ਕੀਤਾ ਜਾਵੇਗਾ।”—ਜ਼ਬੂਰ 89:15-17.

[ਫੁਟਨੋਟ]

a ਮਈ 15, 1981, ਪਹਿਰਾਬੁਰਜ (ਅੰਗ੍ਰੇਜ਼ੀ), ਵਿਚ ਦਿੱਤਾ ਗਿਆ ਲੇਖ “ਘਰ-ਘਰ ਪ੍ਰਚਾਰ ਕਰਨ ਦੀ ਚੁਣੌਤੀ” ਦੇਖੋ।

b ਵਾਚਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਦੁਆਰਾ ਪ੍ਰਕਾਸ਼ਿਤ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ 22 ਫਰਵਰੀ, 1985, ਦੇ ਅੰਕ ਵਿਚ ਸਫ਼ੇ 12 ਅਤੇ 13 ਦੇਖੋ।

c ਪਹਿਰਾਬੁਰਜ (ਅੰਗ੍ਰੇਜ਼ੀ) ਦੇ 15 ਅਗਸਤ, 1980, ਦੇ ਅੰਕ ਵਿਚ “‘ਮੌਤ ਦੇ ਸਫ਼ਰ’ ਤੋਂ ਮੈਂ ਬੱਚ ਨਿਕਲਿਆ,” ਅਤੇ ਜਾਗਰੂਕ ਬਣੋ! (ਅੰਗ੍ਰੇਜ਼ੀ) ਦੇ 22 ਜੂਨ, 1985, ਦੇ ਅੰਕ ਵਿਚ “ਨਾਜ਼ੀ ਜਰਮਨੀ ਵਿਚ ਆਪਣੀ ਖਰਿਆਈ ਕਾਇਮ ਰੱਖਣੀ,” ਦੇ ਲੇਖ ਦੇਖੋ।

[ਸਫ਼ੇ 31 ਉੱਤੇ ਤਸਵੀਰ]

ਚਰਵਾਹਿਆਂ ਵਜੋਂ, ਕਲੀਸਿਯਾ ਦੇ ਪ੍ਰੇਮਪੂਰਣ ਬਜ਼ੁਰਗ ਉਤਸ਼ਾਹਜਨਕ ਮੁਲਾਕਾਤਾਂ ਦੁਆਰਾ ਨਿਰਾਸ਼ਾ ਉੱਤੇ ਜੇਤੂ ਹੋਣ ਵਿਚ ਭੈਣਾਂ-ਭਰਾਵਾਂ ਦੀ ਮਦਦ ਕਰ ਸਕਦੇ ਹਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ