ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 8/15 ਸਫ਼ਾ 8
  • ਗਲੀਲ ਦੀ ਝੀਲ ਵਿਚ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਗਲੀਲ ਦੀ ਝੀਲ ਵਿਚ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਮਿਲਦੀ-ਜੁਲਦੀ ਜਾਣਕਾਰੀ
  • ਟਾਪੂ ਉੱਤੇ ਜਹਾਜ਼ ਤਬਾਹ ਹੋਇਆ
    ਬਾਈਬਲ ਕਹਾਣੀਆਂ ਦੀ ਕਿਤਾਬ
  • ਯਿਸੂ ਪਾਣੀ ʼਤੇ ਤੁਰਿਆ
    ਬਾਈਬਲ ਤੋਂ ਸਿੱਖੋ ਅਹਿਮ ਸਬਕ
  • ਇਕ ਭਿਆਨਕ ਤੁਫ਼ਾਨ ਨੂੰ ਸ਼ਾਂਤ ਕਰਨਾ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
  • ਇਕ ਇੱਛਿਤ ਅਲੌਕਿਕ ਸ਼ਾਸਕ
    ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 8/15 ਸਫ਼ਾ 8

ਗਲੀਲ ਦੀ ਝੀਲ ਵਿਚ

ਮਰਕੁਸ 4:35-41 ਦੇ ਅਨੁਸਾਰ ਯਿਸੂ ਤੇ ਉਸ ਦੇ ਚੇਲੇ ਗਲੀਲ ਦੀ ਝੀਲ ਪਾਰ ਕਰਨ ਲਈ ਇਕ ਬੇੜੀ ਵਿਚ ਚੜੇ ਸਨ। ਕੁਝ ਸਮੇਂ ਬਾਅਦ ਅਚਾਨਕ ਇਕ ‘ਵੱਡੀ ਅਨ੍ਹੇਰੀ ਵਗੀ ਅਤੇ ਲਹਿਰਾਂ ਬੇੜੀ ਪੁਰ ਐਥੋਂ ਤੀਕਰ ਲੱਗ ਗਈਆਂ ਜੋ ਬੇੜੀ ਪਾਣੀ ਨਾਲ ਭਰ ਚੱਲੀ ਸੀ। ਯਿਸੂ ਬੇੜੀ ਦੇ ਪਿਛਲੇ ਸਿਰੇ ਵੱਲ ਇੱਕ ਸਿਰਹਾਣਾ ਰੱਖ ਕੇ ਸੁੱਤਾ ਹੋਇਆ ਸੀ।’

ਇੱਥੇ “ਸਿਰਹਾਣਾ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ ਬਾਈਬਲ ਵਿਚ ਸਿਰਫ਼ ਇੱਕੋ ਵਾਰ ਪਾਇਆ ਜਾਂਦਾ ਹੈ। ਇਸ ਕਾਰਨ ਵਿਦਵਾਨ ਪੂਰੇ ਯਕੀਨ ਨਾਲ ਨਹੀਂ ਕਹਿ ਸਕਦੇ ਕਿ ਇਹ “ਸਿਰਹਾਣਾ” ਅਸਲ ਵਿਚ ਕੀ ਸੀ। ਬਾਈਬਲ ਦੇ ਕਈ ਅਨੁਵਾਦਾਂ ਵਿਚ ਇਸ ਯੂਨਾਨੀ ਸ਼ਬਦ ਦਾ ਤਰਜਮਾ ਆਮ ਤੌਰ ਤੇ “ਸਿਰਹਾਣਾ” ਜਾਂ “ਗੱਦੀ” ਕੀਤਾ ਗਿਆ ਹੈ। ਲੇਕਿਨ ਇਹ “ਸਿਰਹਾਣਾ” ਅਸਲ ਵਿਚ ਕੀ ਸੀ? ‘ਸਿਰਹਾਣੇ’ ਦਾ ਜ਼ਿਕਰ ਕਰਦੇ ਸਮੇਂ ਮਰਕੁਸ ਨੇ ਯੂਨਾਨੀ ਭਾਸ਼ਾ ਵਿਚ ਇਕ ਅਜਿਹਾ ਸ਼ਬਦ ਵਰਤਿਆ ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਬੇੜੀ ਵਿਚ ਵਰਤੀ ਜਾਂਦੀ ਹੀ ਕੋਈ ਚੀਜ਼ ਸੀ। ਸੰਨ 1986 ਵਿਚ ਖੋਜਕਾਰਾਂ ਨੂੰ ਗਲੀਲ ਦੀ ਝੀਲ ਦੇ ਨੇੜਿਓਂ ਇਕ ਬੇੜੀ ਲੱਭੀ ਜਿਸ ਤੋਂ ਸਾਨੂੰ ਸ਼ਾਇਦ ਸੰਕੇਤ ਮਿਲੇ ਕਿ ਮਰਕੁਸ ਨੇ ਕਿਸ ‘ਸਿਰਹਾਣੇ’ ਦੀ ਗੱਲ ਕੀਤੀ ਸੀ।

ਜਾਂਚ ਕਰਨ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਹ 8 ਮੀਟਰ ਲੰਬੀ ਬੇੜੀ ਨੂੰ ਚਲਾਉਣ ਲਈ ਬਾਦਬਾਨ ਤੇ ਚੱਪੂ ਵਰਤੇ ਜਾਂਦੇ ਸਨ। ਬੇੜੀ ਦਾ ਪਿਛਲਾ ਸਿਰਾ ਵੱਡੇ ਸਾਰੇ ਤੱਖਤੇ ਨਾਲ ਢੱਕਿਆ ਹੁੰਦਾ ਸੀ ਤੇ ਅੰਦਰੋਂ ਖੋਖਲਾ ਹੁੰਦਾ ਸੀ। ਆਮ ਤੌਰ ਤੇ ਮਛਿਆਰੇ ਮੱਛੀਆਂ ਫੜਨ ਵਾਲਾ ਵੱਡਾ ਤੇ ਭਾਰਾ ਜਾਲ ਇਸ ਤੱਖਤੇ ਉੱਤੇ ਰੱਖਦੇ ਸਨ। ਇਹ ਬੇੜੀ 2,000 ਸਾਲ ਪੁਰਾਣੀ ਹੈ ਤੇ ਹੋ ਸਕਦਾ ਹੈ ਕਿ ਯਿਸੂ ਅਤੇ ਉਸ ਦੇ ਚੇਲਿਆਂ ਨੇ ਇਸੇ ਤਰ੍ਹਾਂ ਦੀ ਬੇੜੀ ਵਰਤੀ ਹੋਵੇ। ਇਸ ਬੇੜੀ ਦੀ ਜਾਂਚ ਕਰਨ ਵਾਲੇ ਵਿਦਵਾਨਾਂ ਵਿਚ ਇਕ ਬੰਦੀ ਸੀ ਸ਼ੈਲੀ ਵਾਕਸਮਾਨ ਸੀ ਜਿਸ ਨੇ ਗਲੀਲ ਦੀ ਝੀਲ ਦੀ ਬੇੜੀ—2000 ਸਾਲ ਪੁਰਾਣੀ ਅਨੋਖੀ ਲੱਭਤ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਲਿਖੀ। ਉਸ ਦੇ ਅਨੁਸਾਰ ਯਿਸੂ ਦਾ “ਸਿਰਹਾਣਾ” ਰੇਤੇ ਦਾ ਬੋਰਾ ਸੀ। ਜਾਫ਼ਾ ਸ਼ਹਿਰ ਦੇ ਰਹਿਣ ਵਾਲੇ ਇਕ ਮਛਿਆਰੇ ਨੇ ਇਹ ਕਿਹਾ ਜਿਸ ਨੂੰ ਵੱਡੇ-ਵੱਡੇ ਜਾਲਾਂ ਨਾਲ ਮੱਛੀਆਂ ਫੜਨ ਦਾ ਤਜਰਬਾ ਹੈ: “ਮੈਂ ਆਪਣੀ ਜਵਾਨੀ ਵਿਚ ਭੂਮੱਧ ਸਾਗਰ ਵਿਚ ਉਨ੍ਹਾਂ ਬੇੜੀਆਂ ਵਿਚ ਕੰਮ ਕਰਦਾ ਸੀ ਜਿਨ੍ਹਾਂ ਵਿਚ ਰੇਤੇ ਦੇ ਇਕ-ਦੋ ਬੋਰੇ ਹੁੰਦੇ ਸਨ . . . ਇਹ ਬੋਰੇ ਬੇੜੀ ਨੂੰ ਸਾਵਾਂ ਰੱਖਣ ਲਈ ਰੱਖੇ ਜਾਂਦੇ ਸਨ। ਜਦੋਂ ਇਨ੍ਹਾਂ ਦੀ ਲੋੜ ਨਹੀਂ ਸੀ ਹੁੰਦੀ, ਤਾਂ ਅਸੀਂ ਇਨ੍ਹਾਂ ਨੂੰ ਬੇੜੀ ਦੇ ਢਕੇ ਹੋਏ ਪਿੱਛਲੇ ਸਿਰੇ ਵਿਚ ਰੱਖ ਦਿੰਦੇ ਸਨ। ਥੱਕੇ ਮਛਿਆਰੇ ਕਦੇ-ਕਦੇ ਬੇੜੀ ਦੇ ਇਸ ਹਿੱਸੇ ਵਿਚ ਜਾ ਕੇ ਰੇਤ ਦੇ ਇਨ੍ਹਾਂ ਬੋਰਿਆਂ ਨੂੰ ਸਿਰਹਾਣੇ ਵਜੋਂ ਵਰਤ ਕੇ ਸੌਂ ਜਾਂਦੇ ਸਨ।”

ਕਈ ਵਿਦਵਾਨਾਂ ਨੂੰ ਯਕੀਨ ਹੈ ਕਿ ਮਰਕੁਸ ਦੇ ਅਨੁਸਾਰ ਯਿਸੂ ਬੇੜੀ ਦੇ ਇਸ ਢਕੇ ਹੋਏ ਹਿੱਸੇ ਵਿਚ ਰੇਤ ਦੇ ਬੋਰੇ ਤੇ ਸਿਰ ਰੱਖ ਕੇ ਸੁੱਤਾ ਹੋਇਆ ਸੀ। ਇਸ ਤਰ੍ਹਾਂ ਉਹ ਤੂਫ਼ਾਨੀ ਹਵਾਵਾਂ ਤੇ ਪਾਣੀ ਤੋਂ ਬਚਿਆ ਹੋਇਆ ਸੀ। ਬੇਸ਼ੱਕ ਸਿਰਹਾਣਾ ਜੋ ਮਰਜ਼ੀ ਸੀ, ਪਰ ਬਾਅਦ ਵਿਚ ਜੋ ਹੋਇਆ ਉਹ ਸਾਡੇ ਲਈ ਜ਼ਿਆਦਾ ਅਹਿਮੀਅਤ ਰੱਖਦਾ ਹੈ। ਯਿਸੂ ਨੇ ਪਰਮੇਸ਼ੁਰ ਦੀ ਮਦਦ ਤੇ ਸ਼ਕਤੀ ਨਾਲ ਤੂਫ਼ਾਨ ਨੂੰ ਥੰਮ੍ਹਿਆ ਤੇ ਝੀਲ ਇਕ ਦਮ ਸ਼ਾਂਤ ਹੋ ਗਈ। ਚੇਲੇ ਵੀ ਇਹ ਕਹਿਣ ਲੱਗੇ ਕਿ “ਇਹ ਕੌਣ ਹੈ ਕਿ ਪੌਣ ਅਤੇ ਝੀਲ ਵੀ ਉਹ ਦੀ ਮੰਨ ਲੈਂਦੇ ਹਨ?”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ