ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w05 9/15 ਸਫ਼ਾ 29
  • ਪਾਠਕਾਂ ਵੱਲੋਂ ਸਵਾਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਾਠਕਾਂ ਵੱਲੋਂ ਸਵਾਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਮੈਨੂੰ ਇਲੈਕਟ੍ਰਾਨਿਕ ਗੇਮਜ਼ ਖੇਡਣੀਆਂ ਚਾਹੀਦੀਆਂ ਹਨ?
    ਜਾਗਰੂਕ ਬਣੋ!—2008
  • ਕੀ ਪਰਮੇਸ਼ੁਰ ਨੂੰ ਹਿੰਸਾ ਪਸੰਦ ਹੈ?
    ਜਾਗਰੂਕ ਬਣੋ!—2002
  • ਕੀ ਹਿੰਸਾ ਤੋਂ ਬਗੈਰ ਦੁਨੀਆਂ ਹੋ ਸਕਦੀ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2016
  • ਹਿੰਸਾ ਦਾ ਸਥਾਈ ਅੰਤ—ਕਿਵੇਂ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
w05 9/15 ਸਫ਼ਾ 29

ਪਾਠਕਾਂ ਵੱਲੋਂ ਸਵਾਲ

ਕੀ ਹਿੰਸਕ ਕੰਪਿਊਟਰ ਗੇਮਾਂ ਖੇਡਣ ਨਾਲ ਯਹੋਵਾਹ ਨਾਲ ਸਾਡਾ ਰਿਸ਼ਤਾ ਕਮਜ਼ੋਰ ਪੈ ਸਕਦਾ ਹੈ?

ਪ੍ਰਾਚੀਨ ਇਸਰਾਏਲ ਦੇ ਰਾਜਾ ਦਾਊਦ ਨੇ ਭਜਨ 11:5 ਵਿਚ ਲਿਖਿਆ: “ਪ੍ਰਭੂ ਭਲਿਆਂ ਅਤੇ ਦੁਸ਼ਟਾਂ ਦੋਹਾਂ ਨੂੰ ਪਰਖਦਾ ਹੈ, ਉਹ ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) “ਘਿਰਣਾ” ਲਈ ਮੁਢਲੀ ਇਬਰਾਨੀ ਭਾਸ਼ਾ ਵਿਚ ਵਰਤੇ ਗਏ ਲਫ਼ਜ਼ ਦਾ ਮਤਲਬ “ਕਿਸੇ ਦਾ ਦੁਸ਼ਮਣ ਹੋਣਾ” ਹੋ ਸਕਦਾ ਹੈ। ਇਸ ਲਈ ਮਾਰ-ਧਾੜ ਨੂੰ ਪਸੰਦ ਕਰਨ ਵਾਲਾ ਵਿਅਕਤੀ ਖ਼ੁਦ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। ਪਰ ਜ਼ਰੂਰੀ ਸਵਾਲ ਹੈ: ਕੀ ਅਸੀਂ ਹਿੰਸਕ ਕੰਪਿਊਟਰ ਗੇਮਾਂ ਖੇਡਣ ਦੁਆਰਾ ਕਿਤੇ ਹਿੰਸਾ ਨੂੰ ਆਪਣੇ ਦਿਲ ਵਿਚ ਜਗ੍ਹਾ ਤਾਂ ਨਹੀਂ ਦੇ ਰਹੇ?

ਦੇਖਿਆ ਜਾਵੇ ਤਾਂ ਮਾਰ-ਧਾੜ ਵਾਲੀਆਂ ਕੰਪਿਊਟਰ ਗੇਮਾਂ ਵਿਚ ਵਧ-ਚੜ੍ਹ ਕੇ ਹਥਿਆਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਇਨ੍ਹਾਂ ਗੇਮਾਂ ਦੇ ਜ਼ਰੀਏ ਖੇਡਣ ਵਾਲੇ ਨੂੰ ਅਕਸਰ ਜੰਗ ਦੇ ਦਾਅ-ਪੇਚ ਦੀ ਟ੍ਰੇਨਿੰਗ ਮਿਲਦੀ ਹੈ। ਦੀ ਇਕਾਨੋਮਿਸਟ ਰਸਾਲੇ ਵਿਚ ਦੱਸਿਆ ਗਿਆ: “ਅਮਰੀਕਾ ਦੀ ਮਿਲਟਰੀ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਉਨ੍ਹਾਂ ਕੰਪਿਊਟਰ ਗੇਮਾਂ ਤੇ ਨਿਰਭਰ ਕਰਦੀ ਹੈ ਜਿਨ੍ਹਾਂ ਦੇ ਜ਼ਰੀਏ ਫ਼ੌਜੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਕੁਝ ਗੇਮਾਂ ਜੋ ਮਿਲਟਰੀ ਇਸਤੇਮਾਲ ਕਰਦੀ ਹੈ, ਆਮ ਜਨਤਾ ਵੀ ਖ਼ਰੀਦ ਸਕਦੀ ਹੈ।”

ਮੰਨਿਆ ਕਿ ਮਾਰ-ਧਾੜ ਵਾਲੀਆਂ ਕੰਪਿਊਟਰ ਗੇਮਾਂ ਦੇ ਖਿਡਾਰੀ ਸੱਚੀ-ਮੁੱਚੀ ਲੋਕਾਂ ਦੀਆਂ ਜਾਨਾਂ ਨਹੀਂ ਲੈ ਰਹੇ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹੇ ਮਨੋਰੰਜਨ ਕਾਰਨ ਉਨ੍ਹਾਂ ਦੇ ਦਿਲਾਂ-ਦਿਮਾਗ਼ਾਂ ਤੇ ਕਿਹੋ ਜਿਹਾ ਅਸਰ ਪੈ ਰਿਹਾ ਹੋਣਾ? (ਮੱਤੀ 5:21, 22; ਲੂਕਾ 6:45) ਮਿਸਾਲ ਲਈ, ਤੁਸੀਂ ਉਸ ਸ਼ਖ਼ਸ ਬਾਰੇ ਕੀ ਸੋਚੋਗੇ ਜਿਸ ਨੂੰ ਗੇਮਾਂ ਵਿਚ ਨਜ਼ਰ ਆਉਂਦੇ ਵਿਅਕਤੀਆਂ ਨੂੰ ਜ਼ਖ਼ਮੀ ਕਰਨ, ਕਤਲ ਕਰਨ, ਆਪਣੀ ਬੰਦੂਕ ਦਾ ਨਿਸ਼ਾਨਾ ਬਣਾਉਣ ਅਤੇ ਉਨ੍ਹਾਂ ਦੀਆਂ ਲੱਤਾਂ-ਬਾਹਾਂ ਵੱਢਣ ਦਾ ਮਜ਼ਾ ਆਉਂਦਾ ਹੈ? ਜੇ ਇਹੀ ਸ਼ਖ਼ਸ ਹਰ ਹਫ਼ਤੇ ਘੰਟਿਆਂ ਬਧੀ ਅਜਿਹੀਆਂ ਗੇਮਾਂ ਖੇਡਣ ਦੇ ਨਤੀਜੇ ਵਜੋਂ ਹਿੰਸਕ ਖ਼ਿਆਲਾਂ ਵਿਚ ਖੁੱਭਿਆ ਰਹੇ, ਤਾਂ ਤੁਸੀਂ ਉਸ ਬਾਰੇ ਕੀ ਸੋਚੋਗੇ? ਘੱਟੋ-ਘੱਟ ਤੁਸੀਂ ਇਹੀ ਸਿੱਟਾ ਕੱਢੋਗੇ ਕਿ ਉਹ ਆਪਣੇ ਮਨ ਵਿਚ ਹਿੰਸਾ ਨੂੰ ਜਗ੍ਹਾ ਦੇ ਰਿਹਾ ਹੈ, ਠੀਕ ਜਿਵੇਂ ਪੋਰਨੋਗ੍ਰਾਫੀ ਦਾ ਸ਼ਿਕਾਰ ਆਪਣੇ ਮਨ ਵਿਚ ਗੰਦੇ ਖ਼ਿਆਲਾਂ ਨੂੰ ਜੜ੍ਹ ਫੜਨ ਦਿੰਦਾ ਹੈ।—ਮੱਤੀ 5:27-29.

ਤਾਂ ਫਿਰ ਯਹੋਵਾਹ ਉਸ ਸ਼ਖ਼ਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ ਜੋ ਹਿੰਸਾ ਨੂੰ ਆਪਣੇ ਦਿਲ ਵਿਚ ਪਾਲਦਾ ਹੈ? ਦਾਊਦ ਨੇ ਕਿਹਾ ਕਿ ਯਹੋਵਾਹ ਉਸ ਨੂੰ “ਦਿਲੋਂ ਘਿਰਣਾ ਕਰਦਾ ਹੈ।” ਨੂਹ ਦੇ ਜ਼ਮਾਨੇ ਵਿਚ ਯਹੋਵਾਹ ਨੇ ਦੱਸਿਆ ਕਿ ਉਹ ਜ਼ੁਲਮ ਨੂੰ ਪਸੰਦ ਕਰਨ ਵਾਲਿਆਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ। ਉਸ ਨੇ ਨੂਹ ਨੂੰ ਕਿਹਾ: “ਸਰਬੱਤ ਸਰੀਰਾਂ ਦਾ ਅੰਤਕਾਲ ਮੇਰੇ ਸਾਹਮਣੇ ਏਸ ਲਈ ਆ ਗਿਆ ਹੈ ਕਿ ਧਰਤੀ ਉਨ੍ਹਾਂ ਦੇ ਕਾਰਨ ਜ਼ੁਲਮ ਨਾਲ ਭਰ ਗਈ ਹੈ। ਵੇਖ ਮੈਂ ਉਨ੍ਹਾਂ ਨੂੰ ਧਰਤੀ ਦੇ ਸੰਗ ਨਾਸ ਕਰਾਂਗਾ।” (ਉਤਪਤ 6:13) ਜੀ ਹਾਂ, ਯਹੋਵਾਹ ਪਰਮੇਸ਼ੁਰ ਜ਼ੁਲਮ ਨੂੰ ਨਫ਼ਰਤ ਕਰਦਾ ਹੈ ਜਿਸ ਕਾਰਨ ਉਸ ਨੇ ਨੂਹ ਅਤੇ ਉਸ ਦੇ ਪਰਿਵਾਰ ਦੇ ਸੱਤ ਜੀਆਂ ਤੋਂ ਛੁੱਟ ਸਾਰੇ ਇਨਸਾਨਾਂ ਦਾ ਨਾਸ਼ ਕੀਤਾ। ਨੂਹ ਅਤੇ ਉਸ ਦੇ ਪਰਿਵਾਰ ਵਿਚ ਕੀ ਖੂਬੀ ਸੀ? ਉਹ ਹਿੰਸਾ ਨੂੰ ਨਹੀਂ, ਪਰ ਸ਼ਾਂਤੀ ਨੂੰ ਪਸੰਦ ਕਰਦੇ ਸਨ।—2 ਪਤਰਸ 2:5.

ਜਿਹੜੇ ਲੋਕ ਯਹੋਵਾਹ ਨਾਲ ਦੋਸਤੀ ਪਾਉਣੀ ਚਾਹੁੰਦੇ ਹਨ, ਉਹ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣਗੇ, ਅਤੇ ਆਪਣੇ ਬਰਛਿਆਂ ਨੂੰ ਦਾਤ।” ਹਿੰਸਾ ਨੂੰ ਆਪਣੇ ਦਿਲ ਵਿਚ ਜਗ੍ਹਾ ਦੇਣ ਦੀ ਬਜਾਇ ਉਹ ‘ਫੇਰ ਕਦੀ ਵੀ ਲੜਾਈ ਨਹੀਂ ਸਿੱਖਦੇ।’ (ਯਸਾਯਾਹ 2:4) ਯਹੋਵਾਹ ਨਾਲ ਦੋਸਤੀ ਬਰਕਰਾਰ ਰੱਖਣ ਲਈ ਨਾਲੇ ਉਸ ਦੇ ਦੁਸ਼ਮਣ ਬਣਨ ਤੋਂ ਬਚਣ ਲਈ ਸਾਨੂੰ ‘ਬਦੀ ਤੋਂ ਹਟ ਕੇ ਨੇਕੀ ਕਰਨੀ ਚਾਹੀਦੀ ਹੈ।’ ਇਸ ਦੇ ਨਾਲ-ਨਾਲ ਸਾਨੂੰ ‘ਮਿਲਾਪ ਨੂੰ ਲੱਭ ਕੇ ਉਸ ਦਾ ਪਿੱਛਾ ਕਰਨਾ ਚਾਹੀਦਾ।’—1 ਪਤਰਸ 3:11.

ਜੇ ਅਸੀਂ ਮਾਰ-ਧਾੜ ਵਾਲੀਆਂ ਵਿਡਿਓ ਗੇਮਾਂ ਖੇਡਦੇ ਆਏ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ? ਸਾਨੂੰ ਠਾਣ ਲੈਣਾ ਚਾਹੀਦਾ ਹੈ ਕਿ ਯਹੋਵਾਹ ਨਾਲ ਆਪਣਾ ਰਿਸ਼ਤਾ ਬਰਕਰਾਰ ਰੱਖਣ ਲਈ ਅਸੀਂ ਉਨ੍ਹਾਂ ਚੀਜ਼ਾਂ ਤੋਂ ਦੂਰ ਰਹਾਂਗੇ ਜਿਨ੍ਹਾਂ ਤੋਂ ਉਸ ਨੂੰ ਨਫ਼ਰਤ ਹੈ। ਫਿਰ ਪ੍ਰਾਰਥਨਾ ਵਿਚ ਸਾਨੂੰ ਯਹੋਵਾਹ ਦੀ ਪਵਿੱਤਰ ਆਤਮਾ ਦੀ ਮਦਦ ਮੰਗਣੀ ਚਾਹੀਦੀ ਹੈ ਤਾਂਕਿ ਉਹ ਸਾਨੂੰ ਹਿੰਸਕ ਗੇਮਾਂ ਖੇਡਣ ਦੀ ਬੁਰੀ ਆਦਤ ਤੋਂ ਛੁਟਕਾਰਾ ਦਿਵਾ ਸਕੇ। ਅਸੀਂ ਸਫ਼ਲਤਾ ਹਾਸਲ ਕਰ ਪਾਵਾਂਗੇ ਜੇ ਅਸੀਂ ਸ਼ਾਂਤੀ, ਭਲਾਈ ਅਤੇ ਸੰਜਮ ਵਰਗੇ ਸਦਗੁਣਾਂ ਨੂੰ ਆਪਣੀ ਜ਼ਿੰਦਗੀ ਤੇ ਅਸਰ ਕਰਨ ਦੇਵਾਂਗੇ ਤਾਂਕਿ ਸਾਨੂੰ ਪਰਮੇਸ਼ੁਰ ਦੇ ਅਸੂਲਾਂ ਅਨੁਸਾਰ ਚੱਲਣ ਵਿਚ ਮਦਦ ਮਿਲੇ।—ਲੂਕਾ 11:13; ਗਲਾਤੀਆਂ 5:22, 23.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ