ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w06 9/15 ਸਫ਼ੇ 2-3
  • ‘ਅੰਤ ਦੇ ਦਿਨ’ ਕੀ ਹਨ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਅੰਤ ਦੇ ਦਿਨ’ ਕੀ ਹਨ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਇਸ ਦੁਸ਼ਟ ਦੁਨੀਆਂ ਦਾ ਅੰਤ ਸੱਚ-ਮੁੱਚ ਨੇੜੇ ਹੈ?
    ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ?
  • ਆਖ਼ਰੀ ਦਿਨ—ਕਦੋਂ?
    ਜਾਗਰੂਕ ਬਣੋ!—2008
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2003
  • ਕੀ ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ?
    ਕੀ ਰੱਬ ਨੂੰ ਸਾਡਾ ਕੋਈ ਫ਼ਿਕਰ ਹੈ?
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
w06 9/15 ਸਫ਼ੇ 2-3

‘ਅੰਤ ਦੇ ਦਿਨ’ ਕੀ ਹਨ?

ਕੀ ਤੁਸੀਂ ਕਦੇ ਸੋਚਿਆ ਕਿ ਤੁਹਾਡਾ ਅਤੇ ਤੁਹਾਡੇ ਸਾਕ-ਸੰਬੰਧੀਆਂ ਜਾਂ ਦੋਸਤ-ਮਿੱਤਰਾਂ ਦਾ ਆਉਣ ਵਾਲਾ ਕੱਲ੍ਹ ਕਿਸ ਤਰ੍ਹਾਂ ਦਾ ਹੋਵੇਗਾ? ਕਈ ਲੋਕ ਆਪਣੀਆਂ ਨਜ਼ਰਾਂ ਮੀਡੀਆ ਉੱਤੇ ਟਿਕਾਈ ਰੱਖਦੇ ਹਨ ਤਾਂਕਿ ਉਹ ਦੇਖ ਸਕਣ ਕਿ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਦਾ ਉਨ੍ਹਾਂ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ। ਪਰ ਇਨ੍ਹਾਂ ਘਟਨਾਵਾਂ ਦਾ ਸਹੀ ਮਤਲਬ ਅਸੀਂ ਪਰਮੇਸ਼ੁਰ ਦੇ ਬਚਨ ਬਾਈਬਲ ਨੂੰ ਧਿਆਨ ਨਾਲ ਪੜ੍ਹ ਕੇ ਹੀ ਸਮਝ ਸਕਦੇ ਹਾਂ ਕਿਉਂਕਿ ਇਸ ਵਿਚ ਸਦੀਆਂ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਸਾਡੇ ਜ਼ਮਾਨੇ ਦੇ ਹਾਲਾਤ ਕਿਹੋ ਜਿਹੇ ਹੋਣਗੇ ਅਤੇ ਭਵਿੱਖ ਵਿਚ ਕਿਹੜੀਆਂ ਗੱਲਾਂ ਹੋਣਗੀਆਂ।

ਮਿਸਾਲ ਲਈ, ਜਦ ਯਿਸੂ ਮਸੀਹ ਧਰਤੀ ਉੱਤੇ ਸੀ, ਤਾਂ ਉਸ ਨੇ ਵਧ-ਚੜ੍ਹ ਕੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕੀਤਾ ਸੀ। (ਲੂਕਾ 4:43) ਉਸ ਦੀਆਂ ਗੱਲਾਂ ਸੁਣ ਕੇ ਲੋਕ ਜਾਣਨਾ ਚਾਹੁੰਦੇ ਸਨ ਕਿ ਇਹ ਸ਼ਾਨਦਾਰ ਰਾਜ ਕਦੋਂ ਆਵੇਗਾ। ਯਿਸੂ ਨੂੰ ਮਾਰੇ ਜਾਣ ਤੋਂ ਤਿੰਨ ਦਿਨ ਪਹਿਲਾਂ ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ ਸੀ: “ਤੇਰੇ [ਰਾਜ ਸੱਤਾ ਵਿਚ] ਆਉਣ ਅਰ ਜੁਗ ਦੇ ਅੰਤ ਦਾ ਕੀ ਲੱਛਣ ਹੋਊ?” (ਮੱਤੀ 24:3) ਯਿਸੂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਸਮੇਂ ਬਾਰੇ ਸਿਰਫ਼ ਯਹੋਵਾਹ ਹੀ ਜਾਣਦਾ ਹੈ ਜਦੋਂ ਉਸ ਦਾ ਰਾਜ ਦੁਨੀਆਂ ਦੀ ਵਾਗਡੋਰ ਸੰਭਾਲੇਗਾ। (ਮੱਤੀ 24:36; ਮਰਕੁਸ 13:32) ਪਰ ਯਿਸੂ ਅਤੇ ਹੋਰਨਾਂ ਕਈ ਲੋਕਾਂ ਨੇ ਧਰਤੀ ਉੱਤੇ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਸੀ ਜੋ ਇਸ ਗੱਲ ਦਾ ਸਬੂਤ ਦੇਣਗੀਆਂ ਕਿ ਮਸੀਹ ਰਾਜ ਕਰ ਰਿਹਾ ਹੈ।

ਇਹ ਸਬੂਤ ਦੇਖਣ ਤੋਂ ਪਹਿਲਾਂ ਕਿ ਅਸੀਂ ਦੁਨੀਆਂ ਦੇ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ, ਆਓ ਪਹਿਲਾਂ ਆਪਾਂ ਸਵਰਗ ਵਿਚ ਹੋਈ ਇਕ ਮਹੱਤਵਪੂਰਣ ਘਟਨਾ ਉੱਤੇ ਸੰਖੇਪ ਵਿਚ ਵਿਚਾਰ ਕਰੀਏ। (2 ਤਿਮੋਥਿਉਸ 3:1) ਯਿਸੂ ਮਸੀਹ 1914 ਵਿਚ ਸਵਰਗ ਵਿਚ ਰਾਜਾ ਬਣਿਆ ਸੀ।a (ਦਾਨੀਏਲ 7:13, 14) ਰਾਜ ਸੱਤਾ ਵਿਚ ਆਉਂਦਿਆਂ ਹੀ ਯਿਸੂ ਨੇ ਇਕ ਕੰਮ ਕੀਤਾ। ਬਾਈਬਲ ਦੱਸਦੀ ਹੈ: “ਸੁਰਗ ਵਿੱਚ ਜੁੱਧ ਹੋਇਆ। ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ।” (ਪਰਕਾਸ਼ ਦੀ ਪੋਥੀ 12:7) “ਮਹਾਂ ਦੂਤ ਮੀਕਾਏਲ” ਯਿਸੂ ਮਸੀਹ ਹੈ।b (ਯਹੂਦਾਹ 9; 1 ਥੱਸਲੁਨੀਕੀਆਂ 4:16) ਅਜਗਰ ਸ਼ਤਾਨ ਨੂੰ ਕਿਹਾ ਗਿਆ ਹੈ। ਯੁੱਧ ਵਿਚ ਸ਼ਤਾਨ ਅਤੇ ਉਸ ਦੇ ਨਾਲ ਦੇ ਬੁਰੇ ਦੂਤਾਂ ਦਾ ਕੀ ਹੋਇਆ? ਉਹ ਯੁੱਧ ਹਾਰ ਗਏ ਅਤੇ ਸਵਰਗੋਂ ਧਰਤੀ ਉੱਤੇ ਸੁੱਟ ਦਿੱਤੇ ਗਏ। (ਪਰਕਾਸ਼ ਦੀ ਪੋਥੀ 12:9) ਇਸ ਕਰਕੇ ‘ਅਕਾਸ਼ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹਨ’ ਯਾਨੀ ਪਰਮੇਸ਼ੁਰ ਦੇ ਵਫ਼ਾਦਾਰ ਆਤਮਿਕ ਪੁੱਤਰ ਬਹੁਤ ਖ਼ੁਸ਼ ਸਨ। ਪਰ ਇਨਸਾਨਾਂ ਲਈ ਇਹ ਘਟਨਾ ਖ਼ੁਸ਼ੀ ਦਾ ਕਾਰਨ ਨਹੀਂ ਸੀ। ਬਾਈਬਲ ਵਿਚ ਲਿਖਿਆ ਹੈ: “ਧਰਤੀ . . . ਨੂੰ ਹਾਇ! ਹਾਇ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਹੈ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।”—ਪਰਕਾਸ਼ ਦੀ ਪੋਥੀ 12:12.

ਕ੍ਰੋਧ ਨਾਲ ਲੋਹਾ-ਲਾਖਾ ਹੋਇਆ ਸ਼ਤਾਨ ਲੋਕਾਂ ਨੂੰ ਦੁੱਖ-ਤਕਲੀਫ਼ਾਂ ਦਿੰਦਾ ਹੈ। ਪਰ ਇਹ ਦੁੱਖ-ਤਕਲੀਫ਼ ਬਹੁਤ ਥੋੜ੍ਹੇ ਸਮੇਂ ਲਈ ਰਹੇਗੀ। ਬਾਈਬਲ ਇਸ ਸਮੇਂ ਨੂੰ ‘ਅੰਤ ਦੇ ਦਿਨ’ ਕਹਿੰਦੀ ਹੈ। ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਜਲਦ ਹੀ ਧਰਤੀ ਉੱਤੋਂ ਸ਼ਤਾਨ ਦੇ ਅਸਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਰ ਇਸ ਗੱਲ ਦਾ ਕੀ ਸਬੂਤ ਹੈ ਕਿ ਅਸੀਂ ਅੰਤ ਦਿਆਂ ਦਿਨਾਂ ਵਿਚ ਜੀ ਰਹੇ ਹਾਂ?

[ਫੁਟਨੋਟ]

a 15 ਜੁਲਾਈ 2006 ਦੇ ਪਹਿਰਾਬੁਰਜ ਦੇ 6-7 ਸਫ਼ੇ ਦੇਖੋ।

b ਜ਼ਿਆਦਾ ਜਾਣਕਾਰੀ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਕਿਤਾਬ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਦੇ 218-219 ਸਫ਼ੇ ਦੇਖੋ।

[ਸਫ਼ਾ 2 ਉੱਤੇ ਤਸਵੀਰ ਦੀਆਂ ਕ੍ਰੈਡਿਟ ਲਾਈਨਾਂ]

COVER: Foreground: © Chris Stowers/​Panos Pictures; background: FAROOQ NAEEM/​AFP/​Getty Images

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ