ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w07 6/15 ਸਫ਼ੇ 3-4
  • ਦੁਨੀਆਂ ਦੇ ਬਦਲਦੇ ਅਸੂਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਦੁਨੀਆਂ ਦੇ ਬਦਲਦੇ ਅਸੂਲ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਮਿਲਦੀ-ਜੁਲਦੀ ਜਾਣਕਾਰੀ
  • ਨੈਤਿਕ ਮਿਆਰਾਂ ਦੀ ਅਹਿਮੀਅਤ
    ਜਾਗਰੂਕ ਬਣੋ!—2019
  • 7 ਕਦਰਾਂ-ਕੀਮਤਾਂ ਸਿਖਾਓ
    ਜਾਗਰੂਕ ਬਣੋ!—2018
  • ਕਦੀ ਨਾ ਬਦਲਣ ਵਾਲੇ ਅਸੂਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
  • ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਵਿਚ ਖ਼ੁਸ਼ਹਾਲੀ
    ਜਾਗਰੂਕ ਬਣੋ!—2014
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2007
w07 6/15 ਸਫ਼ੇ 3-4

ਦੁਨੀਆਂ ਦੇ ਬਦਲਦੇ ਅਸੂਲ

ਚੌਥੀ ਸਦੀ ਈ. ਪੂ. ਦੇ ਐਥਿਨਜ਼ ਵਿਚ ਰਹਿਣ ਵਾਲੇ ਡਾਇਓਜਨੀਸ ਨਾਂ ਦੇ ਇਕ ਫ਼ਿਲਾਸਫ਼ਰ ਬਾਰੇ ਇਕ ਦਿਲਚਸਪ ਕਹਾਣੀ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਉਹ ਸਿਖਰ ਦੁਪਹਿਰੇ ਹੱਥ ਵਿਚ ਲਾਲਟੈਣ ਲੈ ਕੇ ਇਕ ਸਦਾਚਾਰੀ ਬੰਦੇ ਦੀ ਭਾਲ ਵਿਚ ਨਿਕਲਿਆ ਸੀ। ਪਰ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ।

ਕਿਸੇ ਨੂੰ ਪਤਾ ਨਹੀਂ ਕਿ ਇਹ ਕਹਾਣੀ ਸੱਚੀ ਹੈ ਜਾਂ ਝੂਠੀ। ਪਰ ਜੇ ਅੱਜ ਡਾਇਓਜਨੀਸ ਜ਼ਿੰਦਾ ਹੁੰਦਾ, ਤਾਂ ਉਸ ਨੂੰ ਸਦਾਚਾਰ ਬੰਦਿਆਂ ਦੀ ਭਾਲ ਕਰਨ ਵਿਚ ਹੋਰ ਵੀ ਮਿਹਨਤ ਕਰਨੀ ਪੈਂਦੀ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹ ਸਮਾਜ ਦੁਆਰਾ ਬਣਾਏ ਨੈਤਿਕ ਅਸੂਲਾਂ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ। ਲੋਕ ਆਪਣੀ ਨਿੱਜੀ ਜ਼ਿੰਦਗੀ ਵਿਚ ਨੈਤਿਕ ਅਸੂਲਾਂ ਦੀ ਕੋਈ ਕਦਰ ਨਹੀਂ ਕਰਦੇ। ਟੀ. ਵੀ. ਉੱਤੇ ਅਤੇ ਅਖ਼ਬਾਰਾਂ ਵਿਚ ਸਾਨੂੰ ਅਕਸਰ ਸਰਕਾਰੀ ਕਰਮਚਾਰੀਆਂ, ਦਫ਼ਤਰਾਂ ਵਿਚ ਕੰਮ ਕਰਨ ਵਾਲਿਆਂ, ਖਿਡਾਰੀਆਂ, ਵਪਾਰੀਆਂ ਤੇ ਹੋਰ ਲੋਕਾਂ ਦੇ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਪੁਰਾਣੇ ਸੰਸਕਾਰਾਂ ਨੂੰ ਹੁਣ ਨਕਾਰਿਆ ਜਾ ਰਿਹਾ ਹੈ। ਸਮਾਜ ਦੀਆਂ ਸਥਾਪਿਤ ਕਦਰਾਂ-ਕੀਮਤਾਂ ਵਿਚ ਤਬਦੀਲੀਆਂ ਆ ਰਹੀਆਂ ਹਨ। ਕਈ ਅਸੂਲਾਂ ਨੂੰ ਸਿਰਫ਼ ਗੱਲਾਂ-ਗੱਲਾਂ ਵਿਚ ਸਤਿਕਾਰਿਆ ਜਾਂਦਾ ਹੈ, ਪਰ ਉਨ੍ਹਾਂ ਉੱਤੇ ਚੱਲਦਾ ਕੋਈ ਵੀ ਨਹੀਂ।

ਸਮਾਜ-ਵਿਗਿਆਨੀ ਐਲਨ ਵੁਲਫ਼ ਨੇ ਕਿਹਾ: “ਹੁਣ ਅਸੂਲਾਂ ਤੇ ਚੱਲਣ ਵਾਲਿਆਂ ਦਾ ਜ਼ਮਾਨਾ ਨਹੀਂ ਰਿਹਾ।” ਉਸ ਨੇ ਇਹ ਵੀ ਕਿਹਾ: “ਇਤਿਹਾਸ ਵਿਚ ਪਹਿਲਾਂ ਕਦੀ ਇਸ ਤਰ੍ਹਾਂ ਨਹੀਂ ਹੋਇਆ। ਅੱਜ ਲੋਕ ਨੈਤਿਕ ਮਾਮਲਿਆਂ ਵਿਚ ਮਾਣ-ਮਰਯਾਦਾ ਅਤੇ ਸਮਾਜ ਦੀਆਂ ਕਦਰਾਂ-ਕੀਮਤਾਂ ਵੱਲ ਧਿਆਨ ਨਹੀਂ ਦਿੰਦੇ।” ਲਾਸ ਏਂਜਲੀਜ਼ ਟਾਈਮਜ਼ ਨੇ ਫ਼ਿਲਾਸਫ਼ਰ ਜੋਨਾਥਨ ਗਲੋਵਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪਿਛਲੇ 100 ਸਾਲਾਂ ਦਾ ਇਤਿਹਾਸ ਗਵਾਹ ਹੈ ਕਿ ਧਰਮ ਅਤੇ ਨੈਤਿਕ ਕਦਰਾਂ-ਕੀਮਤਾਂ ਵਿਚ ਆਈ ਗਿਰਾਵਟ ਕਾਰਨ ਹੀ ਦੁਨੀਆਂ ਵਿਚ ਹਿੰਸਾ ਫੈਲੀ ਹੈ।

ਪਰ ਹਾਲਤ ਇੰਨੀ ਖ਼ਰਾਬ ਹੋਣ ਦੇ ਬਾਵਜੂਦ ਵੀ ਕੁਝ ਲੋਕ ਨੈਤਿਕ ਅਸੂਲਾਂ ਦੀ ਭਾਲ ਕਰਦੇ ਰਹਿੰਦੇ ਹਨ। ਕੁਝ ਸਾਲ ਪਹਿਲਾਂ ਯੂਨੈਸਕੋ ਦੇ ਸਾਬਕਾ ਡਾਇਰੈਕਟਰ ਜਨਰਲ ਫੇਡੇਰੀਕੋ ਮੇਅਰ ਨੇ ਕਿਹਾ ਸੀ ਕਿ “ਅੱਜ ਦੁਨੀਆਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਨੈਤਿਕ ਅਸੂਲਾਂ ਦੀ ਭਾਲ ਵਿਚ ਲੱਗੀ ਹੋਈ ਹੈ।” ਭਾਵੇਂ ਦੁਨੀਆਂ ਅੱਜ ਸਹੀ ਕਦਰਾਂ-ਕੀਮਤਾਂ ਉੱਤੇ ਨਹੀਂ ਚੱਲਦੀ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਕਦਰਾਂ-ਕੀਮਤਾਂ ਬਿਲਕੁਲ ਹੀ ਖ਼ਤਮ ਹੋ ਚੁੱਕੀਆਂ ਹਨ।

ਪਰ ਇਹ ਇਕ ਹਕੀਕਤ ਹੈ ਕਿ ਮਿਆਰਾਂ ਦੇ ਮਾਮਲੇ ਵਿਚ ਸਾਰੇ ਲੋਕ ਕਦੇ ਇਕਮਤ ਨਹੀਂ ਹੁੰਦੇ। ਤਾਂ ਫਿਰ ਕਦਰਾਂ-ਕੀਮਤਾਂ ਨੂੰ ਕਿਵੇਂ ਨਿਰਧਾਰਿਤ ਕੀਤਾ ਜਾ ਸਕਦਾ ਹੈ? ਅੱਜ ਲੋਕਾਂ ਦਾ ਇਹ ਆਮ ਖ਼ਿਆਲ ਹੈ ਕਿ ਹਰ ਇਨਸਾਨ ਨੂੰ ਆਪਣੇ ਨੈਤਿਕ ਅਸੂਲ ਆਪ ਬਣਾਉਣੇ ਚਾਹੀਦੇ ਹਨ। ਪਰ ਇਸ ਤਰ੍ਹਾਂ ਦੇ ਰਵੱਈਏ ਨੇ ਲੋਕਾਂ ਵਿਚ ਨੈਤਿਕ ਸੁਧਾਰ ਨਹੀਂ ਲਿਆਂਦਾ ਹੈ।

ਬਰਤਾਨਵੀ ਇਤਿਹਾਸਕਾਰ ਪੌਲ ਜੌਨਸਨ ਦਾ ਮੰਨਣਾ ਹੈ ਕਿ ਦੁਨੀਆਂ ਦੇ ਇਸ ਰਵੱਈਏ ਕਰਕੇ ‘ਇਨਸਾਨ ਉਨ੍ਹਾਂ ਪੁਰਾਣੇ ਸੰਸਕਾਰਾਂ ਨੂੰ ਭੁੱਲਦਾ ਜਾ ਰਿਹਾ ਹੈ’ ਜਿਨ੍ਹਾਂ ਉੱਤੇ ਮਨੁੱਖੀ ਸਮਾਜ 19ਵੀਂ ਸਦੀ ਤਕ ਟਿਕਿਆ ਹੋਇਆ ਸੀ।

ਤਾਂ ਫਿਰ ਕੀ ਸਹੀ ਨੈਤਿਕ ਨਿਯਮਾਂ ਵਰਗੀ ਕੋਈ ਚੀਜ਼ ਹੈ ਵੀ? ਕੀ ਨੈਤਿਕ ਅਸੂਲਾਂ ਅਨੁਸਾਰ ਜੀਣਾ ਮੁਮਕਿਨ ਹੈ? ਕੀ ਕੋਈ ਹੈ ਜੋ ਸਾਨੂੰ ਸੱਚੀ ਖ਼ੁਸ਼ੀ ਅਤੇ ਚੰਗੇ ਭਵਿੱਖ ਦੀ ਆਸ ਦੇਣ ਵਾਲੇ ਪੱਕੇ ਨੈਤਿਕ ਅਸੂਲ ਦੇ ਸਕਦਾ ਹੈ? ਅਗਲਾ ਲੇਖ ਇਨ੍ਹਾਂ ਸਵਾਲਾਂ ਦੇ ਜਵਾਬ ਦੇਵੇਗਾ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ