ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w10 5/15 ਸਫ਼ੇ 6-7
  • ਬਜ਼ੁਰਗਾਂ ਦੀ ਕਦਰ ਕਿਉਂ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਬਜ਼ੁਰਗਾਂ ਦੀ ਕਦਰ ਕਿਉਂ ਕਰੀਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਸਿਆਣਿਆਂ ਦਾ ਆਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਬਜ਼ੁਰਗ ਭੈਣਾਂ-ਭਰਾਵਾਂ ਦੀ ਸੇਵਾ ਕਰਨੀ—ਇਕ ਮਸੀਹੀ ਜ਼ਿੰਮੇਵਾਰੀ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2004
  • ਦੂਸਰਿਆਂ ਦਾ ਆਦਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
w10 5/15 ਸਫ਼ੇ 6-7

ਬਜ਼ੁਰਗਾਂ ਦੀ ਕਦਰ ਕਿਉਂ ਕਰੀਏ?

ਅਮਰੀਕਾ ਦੇ ਕੈਲੇਫ਼ੋਰਨੀਆ ਰਾਜ ਵਿਚ ਸਮੁੰਦਰ ਦੇ ਕਿਨਾਰੇ ਖੜ੍ਹਾ ਸਰੂ ਦਾ ਇਕ ਦਰਖ਼ਤ ਦੁਨੀਆਂ ਦਾ ਇਕ ਮਸ਼ਹੂਰ ਦਰਖ਼ਤ ਹੈ ਤੇ ਉਸ ਦੀਆਂ ਬਹੁਤ ਸਾਰੀਆਂ ਤਸਵੀਰਾਂ ਖਿੱਚੀਆਂ ਜਾ ਚੁੱਕੀਆਂ ਹਨ। ਮੰਨਿਆ ਜਾਂਦਾ ਹੈ ਕਿ ਇਹ ਸੋਹਣਾ ਦਰਖ਼ਤ 250 ਤੋਂ ਜ਼ਿਆਦਾ ਸਾਲ ਪੁਰਾਣਾ ਹੈ ਤੇ ਇਨ੍ਹਾਂ ਸਾਲਾਂ ਦੌਰਾਨ ਇਹ ਮਜ਼ਬੂਤ ਖੜ੍ਹਾ ਰਿਹਾ। ਇਸ ਦਰਖ਼ਤ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ। ਮਿਸਾਲ ਲਈ, ਸਹਾਰਾ ਦੇਣ ਲਈ ਇਸ ਦੇ ਆਲੇ-ਦੁਆਲੇ ਪੱਥਰਾਂ ਦਾ ਥੜ੍ਹਾ ਬਣਾਇਆ ਗਿਆ ਹੈ ਅਤੇ ਇਸ ਨੂੰ ਰੱਸਿਆਂ ਨਾਲ ਬੰਨ੍ਹਿਆ ਗਿਆ ਹੈ।

ਸਰੂ ਦਾ ਇਹ ਬਿਰਛ ਸ਼ਾਇਦ ਸਾਨੂੰ ਉਨ੍ਹਾਂ ਬਿਰਧ ਭੈਣਾਂ-ਭਰਾਵਾਂ ਦੀ ਯਾਦ ਕਰਾਉਂਦਾ ਹੈ ਜੋ ਸਾਲਾਂ ਤੋਂ ਧੀਰਜ ਨਾਲ ਸੱਚਾਈ ਉੱਤੇ ਚੱਲ ਰਹੇ ਹਨ। ਉਨ੍ਹਾਂ ਦੇ ਇਸ ਲੰਬੇ ਧੀਰਜ ਦਾ ਇਕ ਰਾਜ਼ ਇਹ ਹੈ ਕਿ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਯੋਏਲ ਨਬੀ ਨੇ ਭਵਿੱਖਬਾਣੀ ਕੀਤੀ ਸੀ ਕਿ “ਬੁੱਢੇ” ਬਾਈਬਲ ਦਾ ਸੰਦੇਸ਼ ਸੁਣਾਉਣਗੇ। (ਯੋਏ. 2:28-32; ਰਸੂ. 2:16-21) ਜ਼ਰਾ ਸੋਚੋ, ਉਨ੍ਹਾਂ ਨੇ ਦੂਸਰਿਆਂ ਨੂੰ “ਰਾਜ ਦੀ ਇਸ ਖ਼ੁਸ਼ ਖ਼ਬਰੀ” ਬਾਰੇ ਸਿਖਾਉਣ ਵਿਚ ਕਿੰਨੇ ਘੰਟੇ ਬਿਤਾਏ ਹਨ! (ਮੱਤੀ 24:14) ਵੱਡੀ ਉਮਰ ਦੇ ਕੁਝ ਭੈਣਾਂ-ਭਰਾਵਾਂ ਨੇ ਕਈ-ਕਈ ਸਾਲ ਜ਼ੁਲਮ ਜਾਂ ਹੋਰ ਮੁਸ਼ਕਲਾਂ ਦਾ ਸਾਮ੍ਹਣਾ ਕੀਤਾ ਹੈ। ਜੇ ਇਕ ਮਾਮੂਲੀ ਸਰੂ ਮੁਸ਼ਕਲਾਂ ਦੇ ਬਾਵਜੂਦ ਵੀ ਖੜ੍ਹਾ ਰਹਿਣ ਕਰਕੇ ਮਸ਼ਹੂਰ ਹੈ ਤੇ ਉਸ ਨੂੰ ਪੱਥਰਾਂ ਤੇ ਰੱਸਿਆਂ ਨਾਲ ਸਹਾਰਾ ਦਿੱਤਾ ਗਿਆ ਹੈ, ਤਾਂ ਸਾਨੂੰ ਬਿਰਧਾਂ ਨੂੰ ਹੋਰ ਵੀ ਸਹਾਰਾ ਦੇਣਾ ਤੇ ਉਨ੍ਹਾਂ ਦਾ ਆਦਰ-ਮਾਣ ਕਰਨਾ ਚਾਹੀਦਾ ਹੈ!

ਪੁਰਾਣੇ ਜ਼ਮਾਨੇ ਵਿਚ ਯਹੋਵਾਹ ਪਰਮੇਸ਼ੁਰ ਨੇ ਆਪਣੇ ਹਰੇਕ ਸੇਵਕ ਨੂੰ ਹੁਕਮ ਦਿੱਤਾ ਸੀ: “ਤੈਂ ਧਉਲੇ ਸਿਰ ਦੇ ਅੱਗੇ ਉੱਠਣਾ, ਬੁੱਢੇ ਦੇ ਮੂੰਹ ਦਾ ਆਦਰ ਕਰਨਾ।” (ਲੇਵੀ. 19:32) ਅੱਜ ਯਹੋਵਾਹ ਦੇ ਲੋਕਾਂ ਵਿਚ ਅਸੀਂ ਉਨ੍ਹਾਂ ਵਫ਼ਾਦਾਰ ਭੈਣਾਂ-ਭਰਾਵਾਂ ਦੀ ਮਿਸਾਲ ਦੇਖਦੇ ਹਾਂ ਜੋ ਸਾਲਾਂ ਤੋਂ ‘ਪਰਮੇਸ਼ੁਰ ਨਾਲ ਚੱਲ’ ਰਹੇ ਹਨ। (ਮੀਕਾ. 6:8) ਉਹ ਹਮੇਸ਼ਾ ਬਾਈਬਲ ਦੇ ਅਸੂਲਾਂ ਉੱਤੇ ਚੱਲਦੇ ਹਨ, ਇਸ ਲਈ ਉਨ੍ਹਾਂ ਦਾ ਧੌਲਾ ਸਿਰ ਵਾਕਈ “ਸਜਾਵਟ ਦਾ ਮੁਕਟ ਹੈ।”—ਕਹਾ. 16:31.

ਪੌਲੁਸ ਰਸੂਲ ਨੇ ਨੌਜਵਾਨ ਤਿਮੋਥਿਉਸ ਨੂੰ ਇਹ ਸਲਾਹ ਦਿੱਤੀ ਸੀ: “ਕਿਸੇ ਬੁੱਢੇ ਨੂੰ ਨਾ ਝਿੜਕੀਂ ਸਗੋਂ ਉਸ ਨੂੰ ਪਿਤਾ ਵਾਂਗਰ ਸਮਝਾਵੀਂ . . . ਅਤੇ ਬੁੱਢੀਆਂ ਨੂੰ ਮਾਤਾ ਵਾਂਗਰ।” (1 ਤਿਮੋ. 5:1, 2) ਤਿਮੋਥਿਉਸ ਨੂੰ ਧੌਲੇ ਸਿਰ ਦਾ ਆਦਰ ਕਰਦੇ ਹੋਏ “ਉੱਠਣਾ” ਚਾਹੀਦਾ ਸੀ। ਇਹ ਗੱਲ ਸਾਫ਼ ਹੈ ਕਿ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਆਪਣੇ ਬੋਲਚਾਲ ਰਾਹੀਂ ਵੱਡਿਆਂ ਦੀ ਇੱਜ਼ਤ ਕਰੀਏ।

ਰੋਮੀਆਂ 12:10 ਵਿਚ ਲਿਖਿਆ ਹੈ ਕਿ “ਆਦਰ ਵਿੱਚ ਦੂਏ ਨੂੰ ਚੰਗਾ ਸਮਝੋ।” ਕਲੀਸਿਯਾ ਵਿਚ ਬਜ਼ੁਰਗ ਬਿਰਧ ਭੈਣਾਂ-ਭਰਾਵਾਂ ਦਾ ਜ਼ਰੂਰ ਆਦਰ ਕਰਦੇ ਹਨ। ਪਰ ਸਾਨੂੰ ਸਾਰਿਆਂ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਅਸੀਂ ਇਕ-ਦੂਜੇ ਦਾ ਆਦਰ ਕਰੀਏ।

ਇਹ ਸੱਚ ਹੈ ਕਿ ਘਰ ਵਿਚ ਮਾਪਿਆਂ ਅਤੇ ਦਾਦੇ-ਦਾਦੀ ਜਾਂ ਨਾਨੇ-ਨਾਨੀ ਦੀ ਦੇਖ-ਭਾਲ ਕੀਤੀ ਜਾਣੀ ਚਾਹੀਦੀ ਹੈ। ਲੋਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਉਸ ਖ਼ਾਸ ਸਰੂ ਦੇ ਦਰਖ਼ਤ ਦੀ ਦੇਖ-ਭਾਲ ਕੀਤੀ ਹੈ ਅਤੇ ਹੁਣ ਵੀ ਕਰ ਰਹੇ ਹਨ। ਤਾਂ ਫਿਰ, ਸਾਨੂੰ ਵੀ ਦੇਖਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੁੱਢੇ ਮਾਪਿਆਂ ਜਾਂ ਦਾਦੇ-ਦਾਦੀ ਜਾਂ ਨਾਨੇ-ਨਾਨੀ ਦਾ ਆਦਰ ਕਿਵੇਂ ਕਰ ਸਕਦੇ ਹਾਂ। ਮਿਸਾਲ ਲਈ, ਉਨ੍ਹਾਂ ਦੀ ਗੱਲ ਸੁਣਨ ਨਾਲ ਅਸੀਂ ਨਾ ਤਾਂ ਆਪਣੀ ਮਨ-ਮਰਜ਼ੀ ਕਰਾਂਗੇ ਤੇ ਨਾ ਹੀ ਉਨ੍ਹਾਂ ਦਾ ਦਿਲ ਦੁਖਾਵਾਂਗੇ।—ਕਹਾ. 23:22; 1 ਤਿਮੋ. 5:4.

ਯਹੋਵਾਹ ਦੀਆਂ ਨਜ਼ਰਾਂ ਵਿਚ ਬਿਰਧ ਭੈਣ-ਭਰਾ ਬਹੁਤ ਪਿਆਰੇ ਹਨ। ਉਹ ਉਨ੍ਹਾਂ ਨੂੰ ਤਿਆਗਦਾ ਨਹੀਂ। (ਜ਼ਬੂ. 71:18) ਸੱਚਾ ਪਰਮੇਸ਼ੁਰ ਉਨ੍ਹਾਂ ਨੂੰ ਤਾਕਤ ਦਿੰਦਾ ਹੈ ਤਾਂਕਿ ਉਹ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿਣ। ਆਓ ਆਪਾਂ ਵੀ ਅਜਿਹੇ ਭੈਣਾਂ-ਭਰਾਵਾਂ ਨੂੰ ਸਹਾਰਾ ਦਿੰਦੇ ਰਹੀਏ ਅਤੇ ਉਨ੍ਹਾਂ ਦਾ ਆਦਰ ਕਰਦੇ ਰਹੀਏ।

[ਸਫ਼ਾ 7 ਉੱਤੇ ਤਸਵੀਰਾਂ]

ਜਿਵੇਂ ਸਰੂ ਦੇ ਦਰਖ਼ਤ ਨੂੰ ਸਹਾਰੇ ਦੀ ਲੋੜ ਹੈ, ਉਵੇਂ ਸਾਨੂੰ ਬਿਰਧਾਂ ਦਾ ਆਦਰ-ਮਾਣ ਕਰਨ ਦੀ ਲੋੜ ਹੈ

[ਤਸਵੀਰ ਦੀ ਕ੍ਰੈਡਿਟ ਲਾਈਨ]

American Spirit Images/age fotostock

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ