ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w13 7/15 ਸਫ਼ਾ 26
  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਅਜਿਹੀ ਮੀਟਿੰਗ ਜਿਸ ਨੇ ਇਤਿਹਾਸ ਰਚਿਆ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
w13 7/15 ਸਫ਼ਾ 26

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਬੁੱਧਵਾਰ 5 ਸਤੰਬਰ 2012 ਨੂੰ ਅਮਰੀਕਾ ਅਤੇ ਕੈਨੇਡਾ ਦੇ ਬੈਥਲ ਪਰਿਵਾਰਾਂ ਨੂੰ ਦੱਸਿਆ ਗਿਆ ਕਿ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਇਕ ਨਵੇਂ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ। ਮਾਰਕ ਸੈਂਡਰਸਨ ਨੇ 1 ਸਤੰਬਰ 2012 ਤੋਂ ਪ੍ਰਬੰਧਕ ਸਭਾ ਵਿਚ ਆਪਣਾ ਕੰਮ ਕਰਨਾ ਸ਼ੁਰੂ ਕੀਤਾ।

ਯਹੋਵਾਹ ਦੇ ਗਵਾਹਾਂ ਵਜੋਂ ਭਰਾ ਸੈਂਡਰਸਨ ਦੇ ਮਾਪਿਆਂ ਨੇ ਉਸ ਦੀ ਪਰਵਰਿਸ਼ ਅਮਰੀਕਾ ਦੇ ਸੈਨ ਡਿਏਗੋ, ਕੈਲੇਫ਼ੋਰਨੀਆ ਰਾਜ ਵਿਚ ਕੀਤੀ। ਭਰਾ ਦਾ ਬਪਤਿਸਮਾ 9 ਫਰਵਰੀ 1975 ਵਿਚ ਹੋਇਆ। ਉਨ੍ਹਾਂ ਨੇ ਕੈਨੇਡਾ ਦੇ ਸਸਕੈਚਵਾਨ ਸੂਬੇ ਵਿਚ 1 ਸਤੰਬਰ 1983 ਵਿਚ ਪਾਇਨੀਅਰਿੰਗ ਕਰਨੀ ਸ਼ੁਰੂ ਕੀਤੀ। ਅਮਰੀਕਾ ਵਿਚ ਦਸੰਬਰ 1990 ਨੂੰ ਉਨ੍ਹਾਂ ਨੇ ਮਿਨਿਸਟੀਰੀਅਲ ਟ੍ਰੇਨਿੰਗ ਸਕੂਲ (ਹੁਣ ਭਰਾਵਾਂ ਲਈ ਬਾਈਬਲ ਸਕੂਲ) ਦੀ ਸੱਤਵੀਂ ਕਲਾਸ ਤੋਂ ਗ੍ਰੈਜੂਏਸ਼ਨ ਕੀਤੀ। ਅਪ੍ਰੈਲ 1991 ਵਿਚ ਉਨ੍ਹਾਂ ਨੂੰ ਕੈਨੇਡਾ ਦੇ ਨਿਊਫਾਊਂਡਲੈਂਡ ਟਾਪੂ ʼਤੇ ਸਪੈਸ਼ਲ ਪਾਇਨੀਅਰ ਵਜੋਂ ਭੇਜਿਆ ਗਿਆ। ਸਮੇਂ-ਸਮੇਂ ਤੇ ਸਰਕਟ ਨਿਗਾਹਬਾਨ ਵਜੋਂ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੂੰ ਫਰਵਰੀ 1997 ਵਿਚ ਕੈਨੇਡਾ ਬੈਥਲ ਵਿਚ ਬੁਲਾਇਆ ਗਿਆ। ਨਵੰਬਰ 2000 ਵਿਚ ਉਨ੍ਹਾਂ ਨੂੰ ਅਮਰੀਕਾ ਦੇ ਬੈਥਲ ਵਿਚ ਸੱਦਿਆ ਗਿਆ ਜਿੱਥੇ ਉਨ੍ਹਾਂ ਨੇ ਹਸਪਤਾਲ ਸੂਚਨਾ ਸੇਵਾਵਾਂ ਵਿਭਾਗ ਅਤੇ ਬਾਅਦ ਵਿਚ ਸੇਵਾ ਵਿਭਾਗ ਵਿਚ ਕੰਮ ਕੀਤਾ।

ਸਤੰਬਰ 2008 ਵਿਚ ਭਰਾ ਸੈਂਡਰਸਨ ਨੇ ਬ੍ਰਾਂਚ ਕਮੇਟੀ ਦੇ ਮੈਂਬਰਾਂ ਲਈ ਸਕੂਲ ਵਿਚ ਟ੍ਰੇਨਿੰਗ ਲਈ ਅਤੇ ਬਾਅਦ ਵਿਚ ਉਨ੍ਹਾਂ ਨੂੰ ਫ਼ਿਲਪੀਨ ਬ੍ਰਾਂਚ ਕਮੇਟੀ ਦਾ ਮੈਂਬਰ ਬਣਾਇਆ ਗਿਆ। ਸਤੰਬਰ 2010 ਵਿਚ ਉਨ੍ਹਾਂ ਨੂੰ ਅਮਰੀਕਾ ਦੇ ਬੈਥਲ ਵਿਚ ਦੁਬਾਰਾ ਬੁਲਾਇਆ ਗਿਆ ਤੇ ਉਨ੍ਹਾਂ ਨੇ ਪ੍ਰਬੰਧਕ ਸਭਾ ਦੀ ਸਰਵਿਸ ਕਮੇਟੀ ਦੇ ਇਕ ਸਹਾਇਕ ਵਜੋਂ ਕੰਮ ਕੀਤਾ।

ਅੱਜ ਪ੍ਰਬੰਧਕ ਸਭਾ ਦੇ ਮੈਂਬਰ

ਪਿਛਲੀ ਲਾਈਨ, ਸੱਜੇ ਤੋਂ ਖੱਬੇ: ਡੇਵਿਡ ਸਪਲੇਨ, ਐਂਟਨੀ ਮੌਰਿਸ, ਮਾਰਕ ਸੈਂਡਰਸਨ, ਜੈਫਰੀ ਜੈਕਸਨ, ਸਟੀਵਨ ਲੈੱਟ। ਪਹਿਲੀ ਲਾਈਨ, ਖੱਬੇ ਤੋਂ ਸੱਜੇ: ਸੈਮੂਏਲ ਹਰਡ, ਗੇਰਟ ਲੋਸ਼, ਗਾਈ ਪੀਅਰਸ। ਪ੍ਰਬੰਧਕ ਸਭਾ ਦੇ ਸਾਰੇ ਮੈਂਬਰ ਚੁਣੇ ਹੋਏ ਮਸੀਹੀ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ