ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w19 ਜਨਵਰੀ ਸਫ਼ਾ 31
  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
  • ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਪ੍ਰਬੰਧਕ ਸਭਾ ਦੇ ਦੋ ਨਵੇਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
w19 ਜਨਵਰੀ ਸਫ਼ਾ 31
ਕੈੱਨਥ ਅਤੇ ਜੈਮੀ ਕੁੱਕ

ਕੈੱਨਥ ਈ. ਕੁੱਕ ਅਤੇ ਉਨ੍ਹਾਂ ਦੀ ਪਤਨੀ ਜੈਮੀ

ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ

24 ਜਨਵਰੀ 2018 ਬੁੱਧਵਾਰ ਨੂੰ ਅਮਰੀਕਾ ਅਤੇ ਕੈਨੇਡਾ ਦੇ ਬੈਥਲ ਪਰਿਵਾਰਾਂ ਨੂੰ ਇਹ ਖ਼ਾਸ ਘੋਸ਼ਣਾ ਸੁਣ ਕੇ ਬਹੁਤ ਖ਼ੁਸ਼ੀ ਹੋਈ ਕਿ ਭਰਾ ਕੈੱਨਥ ਕੁੱਕ ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਵਿਚ ਸ਼ਾਮਲ ਕੀਤਾ ਗਿਆ ਹੈ।

ਭਰਾ ਕੁੱਕ ਦਾ ਜਨਮ ਅਤੇ ਪਰਵਰਿਸ਼ ਅਮਰੀਕਾ ਦੇ ਪੈਨਸਿਲਵੇਨੀਆ ਪ੍ਰਾਂਤ ਵਿਚ ਹੋਈ। ਹਾਈ ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਕੁਝ ਦੇਰ ਪਹਿਲਾਂ ਉਨ੍ਹਾਂ ਨੂੰ ਆਪਣੇ ਨਾਲ ਪੜ੍ਹਨ ਵਾਲੇ ਤੋਂ ਸੱਚਾਈ ਪਤਾ ਲੱਗੀ। ਉਨ੍ਹਾਂ ਨੇ 7 ਜੂਨ 1980 ਵਿਚ ਬਪਤਿਸਮਾ ਲਿਆ। 1 ਸਤੰਬਰ 1982 ਨੂੰ ਉਨ੍ਹਾਂ ਨੇ ਰੈਗੂਲਰ ਪਾਇਨੀਅਰ ਵਜੋਂ ਪੂਰੇ ਸਮੇਂ ਦੀ ਸੇਵਾ ਕਰਨੀ ਸ਼ੁਰੂ ਕੀਤੀ। ਦੋ ਸਾਲ ਪਾਇਨੀਅਰਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੈਥਲ ਆਉਣ ਦਾ ਸੱਦਾ ਮਿਲਿਆ। 12 ਅਕਤੂਬਰ 1984 ਨੂੰ ਉਨ੍ਹਾਂ ਨੇ ਨਿਊਯਾਰਕ ਦੇ ਵੌਲਕਿਲ ਸ਼ਹਿਰ ਵਿਚ ਬੈਥਲ ਸੇਵਾ ਸ਼ੁਰੂ ਕੀਤੀ।

ਅਗਲੇ 25 ਸਾਲਾਂ ਤਕ ਭਰਾ ਕੁੱਕ ਨੇ ਪ੍ਰਿੰਟਰੀ ਅਤੇ ਬੈਥਲ ਆਫ਼ਿਸ ਵਿਚ ਅਲੱਗ-ਅਲੱਗ ਜ਼ਿੰਮੇਵਾਰੀਆਂ ਨਿਭਾਈਆਂ। 1996 ਵਿਚ ਜੈਮੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਅਤੇ ਜੈਮੀ ਨੇ ਵੌਲਕਿਲ ਵਿਚ ਬੈਥਲ ਸੇਵਾ ਸ਼ੁਰੂ ਕਰ ਦਿੱਤੀ। ਦਸੰਬਰ 2009 ਵਿਚ ਭੈਣ ਤੇ ਭਰਾ ਕੁੱਕ ਨੂੰ ਪੈਟਰਸਨ ਵਿਚ ਵਾਚਟਾਵਰ ਸਿੱਖਿਆ ਕੇਂਦਰ ਭੇਜ ਦਿੱਤਾ ਗਿਆ ਜਿੱਥੇ ਭਰਾ ਕੁੱਕ ਨੂੰ ਰਾਇਟਿੰਗ ਕੌਰਸਪੌਂਡੇਂਸ ਡਿਪਾਰਟਮੈਂਟ ਵਿਚ ਜ਼ਿੰਮੇਵਾਰੀ ਮਿਲੀ। ਅਪ੍ਰੈਲ 2016 ਵਿਚ ਭੈਣ ਤੇ ਭਰਾ ਕੁੱਕ ਨੂੰ ਥੋੜ੍ਹੇ ਸਮੇਂ ਲਈ ਵੌਲਕਿਲ ਭੇਜ ਦਿੱਤਾ ਗਿਆ ਤੇ ਫਿਰ ਉਨ੍ਹਾਂ ਨੂੰ ਉੱਥੋਂ ਨਿਊਯਾਰਕ ਦੇ ਸ਼ਹਿਰ ਬਰੁਕਲਿਨ ਭੇਜ ਦਿੱਤਾ। ਪੰਜ ਮਹੀਨਿਆਂ ਬਾਅਦ ਉਨ੍ਹਾਂ ਨੂੰ ਨਿਊਯਾਰਕ ਦੇ ਵਾਰਵਿਕ ਸ਼ਹਿਰ ਵਿਚ ਮੁੱਖ ਦਫ਼ਤਰ ਭੇਜ ਦਿੱਤਾ ਗਿਆ। ਜਨਵਰੀ 2017 ਵਿਚ ਭਰਾ ਕੁੱਕ ਨੂੰ ਪ੍ਰਬੰਧਕ ਸਭਾ ਦੀ ਲਿਖਾਈ ਕਮੇਟੀ ਦੇ ਸਹਾਇਕ ਵਜੋਂ ਨਿਯੁਕਤ ਕੀਤਾ ਗਿਆ।

ਹੁਣ ਪ੍ਰਬੰਧਕ ਸਭਾ ਵਿਚ ਅੱਠ ਚੁਣੇ ਹੋਏ ਭਰਾ ਹਨ:

ਕੇ. ਈ. ਕੁੱਕ; ਐੱਸ. ਐੱਫ਼. ਹਰਡ; ਜੀ. ਡਬਲਯੂ. ਜੈਕਸਨ; ਐੱਮ. ਐੱਸ. ਲੈੱਟ; ਜੀ. ਲੋਸ਼; ਏ. ਮੋਰਿਸ; ਡੀ. ਐੱਮ. ਸੈਂਡਰਸਨ; ਡੀ. ਐੱਚ. ਸਪਲੇਨ

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ