ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w24 ਫਰਵਰੀ ਸਫ਼ੇ 28-29
  • ਪ੍ਰਬੰਧਕ ਸਭਾ ਦੇ ਦੋ ਨਵੇਂ ਮੈਂਬਰ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪ੍ਰਬੰਧਕ ਸਭਾ ਦੇ ਦੋ ਨਵੇਂ ਮੈਂਬਰ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਬੰਧਕ ਸਭਾ ਦਾ ਇਕ ਨਵਾਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਕੀ ਹੈ?
    ਯਹੋਵਾਹ ਦੇ ਗਵਾਹਾਂ ਬਾਰੇ ਆਮ ਪੁੱਛੇ ਜਾਂਦੇ ਸਵਾਲ
  • ਪ੍ਰਬੰਧਕ ਸਭਾ ਦੇ ਨਵੇਂ ਮੈਂਬਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2000
  • ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w24 ਫਰਵਰੀ ਸਫ਼ੇ 28-29

ਪ੍ਰਬੰਧਕ ਸਭਾ ਦੇ ਦੋ ਨਵੇਂ ਮੈਂਬਰ

ਬੁੱਧਵਾਰ 18 ਜਨਵਰੀ 2023 ਨੂੰ jw.org ʼਤੇ ਇਕ ਖ਼ਾਸ ਖ਼ਬਰ ਆਈ ਸੀ। ਉਸ ਵਿਚ ਦੱਸਿਆ ਗਿਆ ਸੀ ਕਿ ਭਰਾ ਗੇਜ ਫਲੀਗਲ ਤੇ ਭਰਾ ਜੈਫ਼ਰੀ ਵਿੰਡਰ ਹੁਣ ਤੋਂ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਵਜੋਂ ਸੇਵਾ ਕਰਨਗੇ। ਇਹ ਦੋਨੋਂ ਭਰਾ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਗੇਜ ਫਲੀਗਲ ਅਤੇ ਉਨ੍ਹਾਂ ਦੀ ਪਤਨੀ ਨਾਡੀਆ

ਭਰਾ ਗੇਜ ਫਲੀਗਲ ਦੀ ਪਰਵਰਿਸ਼ ਅਮਰੀਕਾ ਦੇ ਪੈਨਸਿਲਵੇਨੀਆ ਰਾਜ ਦੇ ਪੱਛਮੀ ਇਲਾਕੇ ਵਿਚ ਹੋਈ ਸੀ। ਉਨ੍ਹਾਂ ਦੇ ਮਾਪੇ ਯਹੋਵਾਹ ਦੇ ਗਵਾਹ ਸਨ। ਜਦੋਂ ਉਹ ਨੌਜਵਾਨ ਹੀ ਸਨ, ਤਾਂ ਉਨ੍ਹਾਂ ਦਾ ਪਰਿਵਾਰ ਇਕ ਛੋਟੇ ਜਿਹੇ ਕਸਬੇ ਵਿਚ ਜਾ ਕੇ ਵੱਸ ਗਿਆ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਫਿਰ ਕੁਝ ਹੀ ਸਮੇਂ ਬਾਅਦ 20 ਨਵੰਬਰ 1988 ਵਿਚ ਉਨ੍ਹਾਂ ਨੇ ਬਪਤਿਸਮਾ ਲੈ ਲਿਆ।

ਭਰਾ ਫਲੀਗਲ ਦੇ ਮਾਪਿਆਂ ਨੇ ਸ਼ੁਰੂ ਤੋਂ ਹੀ ਉਨ੍ਹਾਂ ਨੂੰ ਪੂਰੇ ਸਮੇਂ ਦੀ ਸੇਵਾ ਕਰਨ ਦੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੇ ਮਾਪੇ ਅਕਸਰ ਆਪਣੇ ਘਰ ਸਰਕਟ ਓਵਰਸੀਅਰ ਤੇ ਬੈਥਲ ਵਿਚ ਸੇਵਾ ਕਰਨ ਵਾਲਿਆਂ ਨੂੰ ਠਹਿਰਾਉਂਦੇ ਸਨ। ਇੱਦਾਂ ਭਰਾ ਫਲੀਗਲ ਦੇਖ ਸਕੇ ਕਿ ਭੈਣ-ਭਰਾ ਪੂਰੇ ਸਮੇਂ ਦੀ ਸੇਵਾ ਕਰ ਕੇ ਕਿੰਨੇ ਖ਼ੁਸ਼ ਰਹਿੰਦੇ ਹਨ। ਬਪਤਿਸਮਾ ਲੈਣ ਤੋਂ ਕੁਝ ਹੀ ਸਮੇਂ ਬਾਅਦ 1 ਸਤੰਬਰ 1989 ਵਿਚ ਉਨ੍ਹਾਂ ਨੇ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਫਿਰ ਇਸ ਤੋਂ ਦੋ ਸਾਲਾਂ ਬਾਅਦ ਯਾਨੀ ਅਕਤੂਬਰ 1991 ਵਿਚ ਉਨ੍ਹਾਂ ਨੂੰ ਬਰੁਕਲਿਨ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਇਸ ਤਰ੍ਹਾਂ ਬੈਥਲ ਸੇਵਾ ਕਰਨ ਦਾ ਉਨ੍ਹਾਂ ਟੀਚਾ ਪੂਰਾ ਹੋ ਗਿਆ ਜੋ ਉਨ੍ਹਾਂ ਨੇ 12 ਸਾਲ ਦੀ ਉਮਰ ਵਿਚ ਰੱਖਿਆ ਸੀ।

ਭਰਾ ਫਲੀਗਲ ਨੇ ਬੈਥਲ ਦੇ ਛਪਾਈ ਵਿਭਾਗ ਵਿਚ ਅੱਠ ਸਾਲਾਂ ਤਕ ਜਿਲਦਾਂ ਬੰਨ੍ਹਣ ਦਾ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪ੍ਰਚਾਰ ਸੇਵਾ ਵਿਭਾਗ ਨਾਲ ਕੰਮ ਕਰਨ ਲਈ ਕਿਹਾ ਗਿਆ। ਇਸ ਦੌਰਾਨ ਕੁਝ ਸਾਲਾਂ ਲਈ ਭਰਾ ਰੂਸੀ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਸਨ। 2006 ਵਿਚ ਉਨ੍ਹਾਂ ਨੇ ਭੈਣ ਨਾਡੀਆ ਨਾਲ ਵਿਆਹ ਕਰਾ ਲਿਆ। ਇਸ ਤੋਂ ਬਾਅਦ, ਉਹ ਮਿਲ ਕੇ ਬੈਥਲ ਵਿਚ ਸੇਵਾ ਕਰਨ ਲੱਗੇ। ਉਨ੍ਹਾਂ ਦੋਵਾਂ ਨੇ ਪੁਰਤਗਾਲੀ ਭਾਸ਼ਾ ਬੋਲਣ ਵਾਲੀ ਮੰਡਲੀ ਵਿਚ ਸੇਵਾ ਕੀਤੀ ਅਤੇ ਦਸ ਤੋਂ ਜ਼ਿਆਦਾ ਸਾਲਾਂ ਤਕ ਸਪੈਨਿਸ਼ ਬੋਲਣ ਵਾਲੀ ਮੰਡਲੀ ਵਿਚ ਸੇਵਾ ਕੀਤੀ। ਸੇਵਾ ਵਿਭਾਗ ਵਿਚ ਕਈ ਸਾਲਾਂ ਤਕ ਸੇਵਾ ਕਰਨ ਤੋਂ ਬਾਅਦ ਭਰਾ ਫਲੀਗਲ ਨੂੰ ਸਿੱਖਿਆ ਕਮੇਟੀ ਆਫ਼ਿਸ ਵਿਚ ਕੰਮ ਕਰਨ ਲਈ ਕਿਹਾ ਗਿਆ ਅਤੇ ਬਾਅਦ ਵਿਚ ਪ੍ਰਚਾਰ ਸੇਵਾ ਕਮੇਟੀ ਆਫ਼ਿਸ ਵਿਚ। ਫਿਰ ਮਾਰਚ 2022 ਨੂੰ ਉਨ੍ਹਾਂ ਨੂੰ ਪ੍ਰਬੰਧਕ ਸਭਾ ਦੀ ਪ੍ਰਚਾਰ ਸੇਵਾ ਕਮੇਟੀ ਦੇ ਮਦਦਗਾਰ ਦੇ ਤੌਰ ਤੇ ਨਿਯੁਕਤ ਕੀਤਾ ਗਿਆ।

ਜੈਫ਼ਰੀ ਵਿੰਡਰ ਅਤੇ ਉਨ੍ਹਾਂ ਦੀ ਪਤਨੀ ਐਂਜਲਾ

ਭਰਾ ਵਿੰਡਰ ਕੈਲੇਫ਼ੋਰਨੀਆ ਰਾਜ ਦੇ ਮੂਰੀਟਾ ਸ਼ਹਿਰ ਵਿਚ ਜੰਮੇ-ਪਲ਼ੇ ਸਨ। ਉਨ੍ਹਾਂ ਨੂੰ ਆਪਣੇ ਮਾਪਿਆਂ ਤੋਂ ਸੱਚਾਈ ਮਿਲੀ ਸੀ। ਫਿਰ 29 ਮਾਰਚ 1986 ਵਿਚ ਉਨ੍ਹਾਂ ਦਾ ਬਪਤਿਸਮਾ ਹੋਇਆ। ਅਗਲੇ ਹੀ ਮਹੀਨੇ ਉਨ੍ਹਾਂ ਨੇ ਔਗਜ਼ੀਲਰੀ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਇਸ ਵਿਚ ਇੰਨਾ ਮਜ਼ਾ ਆਇਆ ਕਿ ਉਨ੍ਹਾਂ ਨੇ ਇਹ ਜਾਰੀ ਰੱਖੀ। ਕਈ ਮਹੀਨਿਆਂ ਤਕ ਔਗਜ਼ੀਲਰੀ ਪਾਇਨੀਅਰਿੰਗ ਕਰਨ ਤੋਂ ਬਾਅਦ 1 ਅਕਤੂਬਰ 1986 ਵਿਚ ਉਨ੍ਹਾਂ ਨੇ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਭਰਾ ਵਿੰਡਰ ਨੌਜਵਾਨ ਸਨ, ਤਾਂ ਉਨ੍ਹਾਂ ਦੇ ਦੋ ਵੱਡੇ ਭਰਾ ਬੈਥਲ ਵਿਚ ਸੇਵਾ ਕਰ ਰਹੇ ਸਨ। ਇਕ ਵਾਰ ਉਹ ਉਨ੍ਹਾਂ ਨੂੰ ਮਿਲਣ ਲਈ ਬੈਥਲ ਗਏ। ਉੱਥੇ ਉਨ੍ਹਾਂ ਨੂੰ ਇੰਨਾ ਵਧੀਆ ਲੱਗਾ ਕਿ ਉਨ੍ਹਾਂ ਨੇ ਸੋਚਿਆ ਕਿ ਅੱਗੇ ਚੱਲ ਕੇ ਉਹ ਵੀ ਬੈਥਲ ਵਿਚ ਹੀ ਸੇਵਾ ਕਰਨਗੇ। ਫਿਰ ਮਈ 1990 ਵਿਚ ਉਨ੍ਹਾਂ ਨੂੰ ਵੌਲਕਿਲ ਦੇ ਬੈਥਲ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ।

ਭਰਾ ਵਿੰਡਰ ਨੇ ਬੈਥਲ ਦੇ ਕਈ ਵਿਭਾਗਾਂ ਵਿਚ ਸੇਵਾ ਕੀਤੀ, ਜਿੱਦਾਂ ਸਾਫ਼-ਸਫ਼ਾਈ ਵਿਭਾਗ, ਖੇਤੀਬਾੜੀ ਵਿਭਾਗ ਅਤੇ ਬੈਥਲ ਆਫ਼ਿਸ ਵਿਚ। ਫਿਰ 1997 ਵਿਚ ਉਨ੍ਹਾਂ ਦਾ ਵਿਆਹ ਭੈਣ ਐਂਜਲਾ ਨਾਲ ਹੋ ਗਿਆ ਅਤੇ ਉਦੋਂ ਤੋਂ ਉਹ ਇਕੱਠੇ ਮਿਲ ਕੇ ਬੈਥਲ ਵਿਚ ਸੇਵਾ ਕਰ ਰਹੇ ਹਨ। 2014 ਵਿਚ ਉਨ੍ਹਾਂ ਨੂੰ ਵਾਰਵਿਕ ਭੇਜਿਆ ਗਿਆ ਜਿੱਥੇ ਭਰਾ ਵਿੰਡਰ ਨੇ ਮੁੱਖ ਦਫ਼ਤਰ ਦੇ ਉਸਾਰੀ ਕੰਮ ਵਿਚ ਹੱਥ ਵਟਾਇਆ। 2016 ਵਿਚ ਉਨ੍ਹਾਂ ਨੂੰ ਪੈਟਰਸਨ ਦੇ ਵਾਚਟਾਵਰ ਸਿੱਖਿਆ ਕੇਂਦਰ ਵਿਚ ਭੇਜਿਆ ਗਿਆ ਜਿੱਥੇ ਭਰਾ ਨੇ ਆਡੀਓ-ਵੀਡੀਓ ਵਿਭਾਗ ਵਿਚ ਸੇਵਾ ਕੀਤੀ। ਫਿਰ ਚਾਰ ਸਾਲਾਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਵਾਰਵਿਕ ਬੁਲਾ ਲਿਆ ਗਿਆ। ਇਸ ਵਾਰ ਭਰਾ ਵਿੰਡਰ ਨੂੰ ਸੇਵਕ ਨਿਗਰਾਨ ਕਮੇਟੀ ਆਫ਼ਿਸ ਵਿਚ ਕੰਮ ਕਰਨ ਨੂੰ ਕਿਹਾ ਗਿਆ। ਮਾਰਚ 2022 ਵਿਚ ਭਰਾ ਵਿੰਡਰ ਨੂੰ ਪ੍ਰਬੰਧਕ ਸਭਾ ਦੀ ਸੇਵਕ ਨਿਗਰਾਨ ਕਮੇਟੀ ਦੇ ਮਦਦਗਾਰ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ।

ਯਹੋਵਾਹ ਨੇ ਇਨ੍ਹਾਂ “ਆਦਮੀਆਂ ਨੂੰ ਤੋਹਫ਼ਿਆਂ ਵਜੋਂ ਦਿੱਤਾ” ਹੈ। (ਅਫ਼. 4:8) ਸਾਡੀ ਦੁਆ ਹੈ ਕਿ ਇਹ ਭਰਾ ਰਾਜ ਦੇ ਕੰਮਾਂ ਨੂੰ ਅੱਗੇ ਵਧਾਉਣ ਲਈ ਜੋ ਸਖ਼ਤ ਮਿਹਨਤ ਕਰ ਰਹੇ ਹਨ, ਯਹੋਵਾਹ ਉਨ੍ਹਾਂ ʼਤੇ ਬਰਕਤ ਪਾਵੇ।

ਹੁਣ ਪ੍ਰਬੰਧਕ ਸਭਾ ਵਿਚ ਨੌਂ ਚੁਣੇ ਹੋਏ ਭਰਾ ਹਨ। ਕੈਨੱਥ ਕੁੱਕ, ਜੈਫ਼ਰੀ ਜੈਕਸਨ, ਗੇਜ ਫਲੀਗਲ, ਸਟੀਵਨ ਲੈੱਟ, ਗੇਰਟ ਲੋਸ਼, ਜੈਫ਼ਰੀ ਵਿੰਡਰ, ਮਾਰਕ ਸੈਂਡਰਸਨ, ਡੇਵਿਡ ਸਪਲੇਨ ਅਤੇ ਸੈਮੂਏਲ ਹਰਡ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ