ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w15 12/15 ਸਫ਼ਾ 3
  • ਕੀ ਤੁਹਾਨੂੰ ਯਾਦ ਹੈ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਕੀ ਤੁਹਾਨੂੰ ਯਾਦ ਹੈ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਹਾਨੂੰ ਯਾਦ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2015
w15 12/15 ਸਫ਼ਾ 3

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ:

ਹਿਜ਼ਕੀਏਲ ਦੀ ਕਿਤਾਬ ਵਿਚ ਦੱਸਿਆ ਮਾਗੋਗ ਦਾ ਗੋਗ ਕੌਣ ਹੈ?

ਮਾਗੋਗ ਦਾ ਗੋਗ ਸ਼ੈਤਾਨ ਨੂੰ ਦਰਸਾਉਣ ਦੀ ਬਜਾਇ ਕੌਮਾਂ ਦੇ ਗਠਜੋੜ ਨੂੰ ਦਰਸਾਉਂਦਾ ਹੈ ਜੋ ਮਹਾਂਕਸ਼ਟ ਸ਼ੁਰੂ ਹੋਣ ਤੋਂ ਬਾਅਦ ਪਰਮੇਸ਼ੁਰ ਦੇ ਲੋਕਾਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗਾ।​—5/15, ਸਫ਼ੇ 29-30.

ਯਿਸੂ ਵੱਲੋਂ ਕੀਤੇ ਗਏ ਚਮਤਕਾਰਾਂ ਤੋਂ ਉਸ ਦੀ ਖੁੱਲ੍ਹ-ਦਿਲੀ ਦਾ ਕਿਵੇਂ ਪਤਾ ਲੱਗਦਾ ਹੈ?

ਕਾਨਾ ਸ਼ਹਿਰ ਵਿਚ ਯਿਸੂ ਨੇ ਇਕ ਵਿਆਹ ਤੇ ਲਗਭਗ 380 ਲੀਟਰ (100 ਗੈਲਨ) ਪਾਣੀ ਨੂੰ ਦਾਖਰਸ ਵਿਚ ਬਦਲ ਦਿੱਤਾ। ਇਕ ਹੋਰ ਸਮੇਂ ਤੇ ਉਸ ਨੇ 5,000 ਤੋਂ ਜ਼ਿਆਦਾ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਖਾਣਾ ਖਿਲਾਇਆ। (ਮੱਤੀ 14:14-21; ਯੂਹੰ. 2:6-11) ਦੋਵੇਂ ਵਾਰ ਉਸ ਨੇ ਆਪਣੇ ਪਿਤਾ ਦੀ ਖੁੱਲ੍ਹ-ਦਿਲੀ ਦੀ ਰੀਸ ਕੀਤੀ।​—6/15, ਸਫ਼ੇ 4-5.

ਜਦੋਂ ਅੰਤ ਆਵੇਗਾ, ਤਾਂ ਕਿਹੜੀਆਂ ਕੁਝ ਚੀਜ਼ਾਂ ਖ਼ਤਮ ਹੋ ਜਾਣਗੀਆਂ?

ਜਲਦੀ ਹੀ ਇਹ ਕੁਝ ਚੀਜ਼ਾਂ ਖ਼ਤਮ ਹੋ ਜਾਣਗੀਆਂ, ਜਿਵੇਂ ਕਿ ਨਾਕਾਮ ਸਰਕਾਰਾਂ, ਯੁੱਧ, ਅਨਿਆਂ ਅਤੇ ਉਹ ਧਰਮ ਜੋ ਰੱਬ ਅਤੇ ਲੋਕਾਂ ਦੀਆਂ ਉਮੀਦਾਂ ʼਤੇ ਖਰੇ ਨਹੀਂ ਉੱਤਰੇ।​—7/1, ਸਫ਼ੇ 3-5.

ਕੀ ਮਹਾਂ ਬਾਬਲ ਦੇ ਨਾਸ਼ ਵੇਲੇ ਝੂਠੇ ਧਰਮਾਂ ਦੇ ਸਾਰੇ ਲੋਕ ਮਾਰੇ ਜਾਣਗੇ?

ਇੱਦਾਂ ਨਹੀਂ ਲੱਗਦਾ। ਜ਼ਕਰਯਾਹ 13:4-6 ਵਿੱਚ ਦੱਸਿਆ ਗਿਆ ਹੈ ਕਿ ਕੁਝ ਧਾਰਮਿਕ ਆਗੂ ਵੀ ਧਾਰਮਿਕ ਨਾ ਹੋਣ ਦਾ ਪਖੰਡ ਕਰਨਗੇ ਅਤੇ ਇਹ ਮੰਨਣ ਤੋਂ ਇਨਕਾਰ ਕਰਨਗੇ ਕਿ ਉਹ ਕਦੀ ਝੂਠੇ ਧਰਮਾਂ ਦਾ ਹਿੱਸਾ ਸਨ।​—7/15, ਸਫ਼ੇ 15-16.

ਮਸੀਹੀ ਕਿਹੜੀਆਂ ਕੁਝ ਗੱਲਾਂ ʼਤੇ ਸੋਚ-ਵਿਚਾਰ ਕਰ ਸਕਦੇ ਹਨ?

ਮਸੀਹੀ ਇਨ੍ਹਾਂ ਕੁਝ ਗੱਲਾਂ ʼਤੇ ਸੋਚ-ਵਿਚਾਰ ਕਰ ਸਕਦੇ ਹਨ: ਯਹੋਵਾਹ ਦੀ ਸ੍ਰਿਸ਼ਟੀ, ਪਰਮੇਸ਼ੁਰ ਦਾ ਬਚਨ, ਪ੍ਰਾਰਥਨਾ ਦਾ ਸਨਮਾਨ ਅਤੇ ਰਿਹਾਈ ਦੀ ਕੀਮਤ।​—8/15, ਸਫ਼ੇ 10-13.

ਅਸੀਂ ਡੇਟਿੰਗ ਦੇ ਮਾਮਲੇ ਵਿਚ ਬੁਰੀ ਸੰਗਤ ਤੋਂ ਕਿਵੇਂ ਬਚ ਸਕਦੇ ਹਾਂ?

ਅਸੀਂ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਂਦੇ ਹਾਂ। ਪਰ ਜੇ ਕੋਈ ਯਹੋਵਾਹ ਦਾ ਗਵਾਹ ਕਿਸੇ ਐਸੇ ਵਿਅਕਤੀ ਨਾਲ ਡੇਟਿੰਗ ਕਰਦਾ ਹੈ ਜਿਸ ਨੇ ਬਪਤਿਸਮਾ ਨਹੀਂ ਲਿਆ ਅਤੇ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਉੱਤੇ ਨਹੀਂ ਚੱਲਦਾ, ਤਾਂ ਇਹ ਗੱਲ ਪਰਮੇਸ਼ੁਰ ਦੀ ਸਲਾਹ ਦੇ ਉਲਟ ਹੋਵੇਗੀ। (1 ਕੁਰਿੰ. 15:33)​—8/15, ਸਫ਼ਾ 25.

ਪਤਰਸ ਦੀ ਨਿਹਚਾ ਦੀ ਬੇੜੀ ਕਿਵੇਂ ਡੁੱਬਣ ਲੱਗ ਪਈ, ਪਰ ਕਿਸ ਗੱਲ ਕਰਕੇ ਉਸ ਦੀ ਦੁਬਾਰਾ ਨਿਹਚਾ ਮਜ਼ਬੂਤ ਹੋਈ?

ਨਿਹਚਾ ਹੋਣ ਕਰਕੇ ਪਤਰਸ ਪਾਣੀ ʼਤੇ ਤੁਰ ਕੇ ਯਿਸੂ ਵੱਲ ਨੂੰ ਜਾਣ ਲੱਗ ਪਿਆ। (ਮੱਤੀ 14:24-32) ਪਰ ਉਹ ਤੂਫ਼ਾਨ ਵੱਲ ਦੇਖ ਕੇ ਡਰ ਗਿਆ। ਫਿਰ ਉਸ ਨੇ ਦੁਬਾਰਾ ਆਪਣਾ ਧਿਆਨ ਯਿਸੂ ਉੱਤੇ ਲਾਇਆ ਅਤੇ ਉਸ ਤੋਂ ਮਦਦ ਮੰਗੀ।​—9/15, ਸਫ਼ੇ 16-17.

ਨਾਮੁਕੰਮਲ ਇਨਸਾਨ ਇਸ ਗੱਲ ਦਾ ਪੱਕਾ ਭਰੋਸਾ ਕਿਉਂ ਰੱਖ ਸਕਦੇ ਹਨ ਕਿ ਉਹ ਰੱਬ ਨੂੰ ਖ਼ੁਸ਼ ਕਰ ਸਕਦੇ ਹਨ?

ਅੱਯੂਬ, ਲੂਤ ਅਤੇ ਦਾਊਦ ਵਰਗੇ ਇਨਸਾਨਾਂ ਨੇ ਗ਼ਲਤੀਆਂ ਕੀਤੀਆਂ। ਪਰ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਆਪਣੀਆਂ ਗ਼ਲਤੀਆਂ ਲਈ ਮਾਫ਼ੀ ਮੰਗੀ ਤੇ ਆਪਣੇ ਰਾਹਾਂ ਨੂੰ ਬਦਲਿਆ। ਉਨ੍ਹਾਂ ਨੇ ਰੱਬ ਦੀ ਮਿਹਰ ਪਾਈ ਅਤੇ ਅਸੀਂ ਵੀ ਪਾ ਸਕਦੇ ਹਾਂ।​—10/1, ਸਫ਼ੇ 10-11.

ਬਹੁਤ ਸਾਰੇ ਕੰਮਾਂ ਵਿਚ ਰੁੱਝੇ ਹੋਣ ਕਰਕੇ ਮਾਰਥਾ ਦਾ ਧਿਆਨ ਭਟਕਿਆ ਹੋਇਆ ਸੀ, ਇਸ ਤੋਂ ਅਸੀਂ ਕਿਹੜਾ ਸਬਕ ਸਿੱਖ ਸਕਦੇ ਹਾਂ?

ਇਕ ਵਾਰ ਮਾਰਥਾ ਯਿਸੂ ਲਈ ਖ਼ਾਸ ਰੋਟੀ-ਪਾਣੀ ਤਿਆਰ ਕਰਨ ਵਿਚ ਰੁੱਝੀ ਹੋਈ ਸੀ। ਯਿਸੂ ਨੇ ਕਿਹਾ ਕਿ ਮਰੀਅਮ ਨੇ ਉਸ ਦੀਆਂ ਸਿੱਖਿਆਵਾਂ ਨੂੰ ਸੁਣ ਕੇ ਆਪਣੇ ਲਈ ਚੰਗਾ ਹਿੱਸਾ ਚੁਣਿਆ ਹੈ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਗ਼ੈਰ-ਜ਼ਰੂਰੀ ਕੰਮਾਂ ਨੂੰ ਯਹੋਵਾਹ ਦੀ ਸੇਵਾ ਵਿਚ ਰੋੜਾ ਨਾ ਬਣਨ ਦੇਈਏ।​—10/15, ਸਫ਼ੇ 18-20.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ