ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • wp18 ਨੰ. 2 ਸਫ਼ੇ 12-13
  • ਤੁਸੀਂ ਹਮੇਸ਼ਾ ਲਈ ਧਰਤੀ ʼਤੇ ਜੀ ਸਕਦੇ ਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤੁਸੀਂ ਹਮੇਸ਼ਾ ਲਈ ਧਰਤੀ ʼਤੇ ਜੀ ਸਕਦੇ ਹੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਇਨਸਾਨ ਦੇ ਸ਼ਾਨਦਾਰ ਗੁਣ ਅਤੇ ਕਾਬਲੀਅਤਾਂ
  • ਰੱਬ ਦਾ ਮੁਢਲਾ ਮਕਸਦ
  • ਇਨਸਾਨ ਕਿਉਂ ਮਰਦੇ ਹਾਂ?
  • ਤੁਸੀਂ ਹਮੇਸ਼ਾ ਲਈ ਧਰਤੀ ʼਤੇ ਜੀ ਸਕਦੇ ਹੋ
  • ਰੱਬ ਨੇ ਹੁਣ ਤਕ ਕੀ ਕੀਤਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2019
  • ਜੀਵਨ ਦਾ ਇਕ ਮਹਾਨ ਮਕਸਦ ਹੈ
    ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
  • ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?
    ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
  • ਕੀ ਸਦੀਪਕ ਜੀਵਨ ਸੱਚ-ਮੁੱਚ ਸੰਭਵ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
wp18 ਨੰ. 2 ਸਫ਼ੇ 12-13
ਇਕ ਮਾਂ ਨੇ ਆਪਣੀ ਧੀ ਨੂੰ ਚੁੱਕਿਆ ਹੋਇਆ

ਤੁਸੀਂ ਹਮੇਸ਼ਾ ਲਈ ਧਰਤੀ ʼਤੇ ਜੀ ਸਕਦੇ ਹੋ

ਕਿੰਨੀ ਹੀ ਸ਼ਾਨਦਾਰ ਉਮੀਦ! ਸਾਡੇ ਸਿਰਜਣਹਾਰ ਨੇ ਸਾਨੂੰ ਇਸ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਵਾਅਦਾ ਕੀਤਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ʼਤੇ ਯਕੀਨ ਕਰਨਾ ਔਖਾ ਲੱਗਦਾ ਹੈ। ਉਹ ਕਹਿੰਦੇ ਹਨ: ‘ਹਰ ਕਿਸੇ ਨੇ ਕਦੇ-ਨਾ-ਕਦੇ ਤਾਂ ਮਰਨਾ ਹੀ ਹੈ। ਜੀਉਣਾ-ਮਰਨਾ ਕੁਦਰਤੀ ਨਿਯਮ ਹੈ।’ ਕਈ ਮੰਨਦੇ ਹਨ ਕਿ ਹਮੇਸ਼ਾ ਜੀਉਂਦੇ ਰਹਿਣਾ ਮੁਮਕਿਨ ਹੈ, ਪਰ ਇਸ ਧਰਤੀ ʼਤੇ ਨਹੀਂ, ਸਗੋਂ ਮਰਨ ਤੋਂ ਬਾਅਦ ਸਵਰਗ ਜਾ ਕੇ। ਤੁਸੀਂ ਕੀ ਸੋਚਦੇ ਹੋ?

ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਕਿਉਂ ਨਾ ਤੁਸੀਂ ਬਾਈਬਲ ਵਿਚ ਦਿੱਤੇ ਇਨ੍ਹਾਂ ਤਿੰਨ ਸਵਾਲਾਂ ਦੇ ਜਵਾਬਾਂ ਬਾਰੇ ਸੋਚ-ਵਿਚਾਰ ਕਰੋ: ਇਨਸਾਨ ਦੇ ਸਰੀਰ ਨੂੰ ਜਿਸ ਤਰੀਕੇ ਨਾਲ ਬਣਾਇਆ ਗਿਆ ਹੈ, ਉਸ ਤੋਂ ਕੀ ਪਤਾ ਲੱਗਦਾ ਹੈ ਕਿ ਉਹ ਕਿੰਨੀ ਦੇਰ ਤਕ ਜੀਉਂਦਾ ਰਹਿ ਸਕਦਾ ਹੈ? ਰੱਬ ਨੇ ਧਰਤੀ ਅਤੇ ਮਨੁੱਖਜਾਤੀ ਲਈ ਕੀ ਮਕਸਦ ਰੱਖਿਆ ਸੀ? ਇਨਸਾਨ ਕਿਉਂ ਮਰਨ ਲੱਗ ਪਏ?

ਇਨਸਾਨ ਦੇ ਸ਼ਾਨਦਾਰ ਗੁਣ ਅਤੇ ਕਾਬਲੀਅਤਾਂ

ਰੱਬ ਨੇ ਧਰਤੀ ʼਤੇ ਜਿੰਨੇ ਵੀ ਜੀਵ ਬਣਾਏ, ਉਨ੍ਹਾਂ ਵਿੱਚੋਂ ਇਨਸਾਨ ਸਭ ਤੋਂ ਅਨੋਖਾ ਹੈ। ਕਿਵੇਂ? ਬਾਈਬਲ ਦੱਸਦੀ ਹੈ ਕਿ ਸਿਰਫ਼ ਇਨਸਾਨਾਂ ਨੂੰ ਹੀ ਰੱਬ ਦੇ “ਸਰੂਪ” ਅਤੇ ਉਸ “ਵਰਗਾ” ਬਣਾਇਆ ਗਿਆ ਹੈ। (ਉਤਪਤ 1:26, 27) ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਰੱਬ ਨੇ ਇਨਸਾਨਾਂ ਵਿਚ ਆਪਣੇ ਵਰਗੇ ਗੁਣ ਪਾਏ ਹਨ, ਜਿਵੇਂ ਪਿਆਰ ਅਤੇ ਨਿਆਂ।

ਉਸ ਨੇ ਇਨਸਾਨਾਂ ਨੂੰ ਇਸ ਕਾਬਲੀਅਤ ਨਾਲ ਵੀ ਬਣਾਇਆ ਹੈ ਕਿ ਉਹ ਸਹੀ-ਗ਼ਲਤ ਵਿਚ ਫ਼ਰਕ ਕਰ ਸਕਦੇ ਹਨ, ਉਨ੍ਹਾਂ ਵਿਚ ਰੱਬ ਨੂੰ ਜਾਣਨ ਦੀ ਇੱਛਾ ਹੈ ਅਤੇ ਉਹ ਰੱਬ ਨਾਲ ਰਿਸ਼ਤਾ ਜੋੜ ਸਕਦੇ ਹਨ। ਅਸੀਂ ਵਿਸ਼ਾਲ ਬ੍ਰਹਿਮੰਡ, ਕੁਦਰਤੀ ਨਜ਼ਾਰਿਆਂ, ਕਲਾ, ਸੰਗੀਤ ਅਤੇ ਸ਼ਾਇਰੀ ਦਾ ਆਨੰਦ ਮਾਣ ਸਕਦੇ ਹਾਂ। ਇਸ ਤੋਂ ਇਲਾਵਾ, ਮਨੁੱਖਜਾਤੀ ਕੋਲ ਆਪਣੇ ਸਿਰਜਣਹਾਰ ਦੀ ਭਗਤੀ ਕਰਨ ਦੀ ਕਾਬਲੀਅਤ ਵੀ ਹੈ। ਇਨ੍ਹਾਂ ਗੁਣਾਂ ਕਰਕੇ ਇਨਸਾਨ ਧਰਤੀ ʼਤੇ ਬਣਾਏ ਕਿਸੇ ਵੀ ਜੀਵ ਤੋਂ ਬਿਲਕੁਲ ਵੱਖਰੇ ਹਨ।

ਹੁਣ ਸੋਚੋ: ਜੇ ਰੱਬ ਨੇ ਇਨਸਾਨਾਂ ਨੂੰ ਸਿਰਫ਼ ਥੋੜ੍ਹੇ ਸਮੇਂ ਲਈ ਹੀ ਰਹਿਣ ਲਈ ਬਣਾਇਆ ਸੀ, ਤਾਂ ਕੀ ਉਸ ਨੇ ਉਨ੍ਹਾਂ ਵਿਚ ਅਜਿਹੇ ਸ਼ਾਨਦਾਰ ਗੁਣ ਪਾਉਣੇ ਸਨ ਅਤੇ ਇਨ੍ਹਾਂ ਗੁਣਾਂ ਨੂੰ ਹਮੇਸ਼ਾ ਤਕ ਨਿਖਾਰਦੇ ਰਹਿਣ ਦੀ ਕਾਬਲੀਅਤ ਦੇਣੀ ਸੀ? ਸੱਚ ਤਾਂ ਇਹ ਹੈ ਕਿ ਰੱਬ ਨੇ ਸਾਡੇ ਵਿਚ ਇਹ ਵਧੀਆ ਗੁਣ ਪਾਏ ਹਨ ਅਤੇ ਸਾਨੂੰ ਕਾਬਲੀਅਤਾਂ ਦਿੱਤੀਆਂ ਹਨ ਤਾਂਕਿ ਅਸੀਂ ਧਰਤੀ ʼਤੇ ਹਮੇਸ਼ਾ ਦੀ ਜ਼ਿੰਦਗੀ ਦਾ ਆਨੰਦ ਮਾਣ ਸਕੀਏ।

ਰੱਬ ਦਾ ਮੁਢਲਾ ਮਕਸਦ

ਪਰ ਕੁਝ ਲੋਕ ਕਹਿੰਦੇ ਹਨ ਕਿ ਰੱਬ ਦਾ ਇਹ ਮਕਸਦ ਨਹੀਂ ਸੀ ਕਿ ਇਨਸਾਨ ਧਰਤੀ ʼਤੇ ਹਮੇਸ਼ਾ ਲਈ ਜੀਉਣ। ਉਹ ਦਾਅਵਾ ਕਰਦੇ ਹਨ ਕਿ ਧਰਤੀ ਨੂੰ ਸਿਰਫ਼ ਇਸ ਲਈ ਬਣਾਇਆ ਗਿਆ ਸੀ ਤਾਂਕਿ ਇੱਥੇ ਲੋਕਾਂ ਦੀ ਪਰਖ ਕੀਤੀ ਜਾ ਸਕੇ ਕਿ ਕਿਹੜੇ ਇਨਸਾਨ ਸਵਰਗ ਜਾ ਕੇ ਰੱਬ ਨਾਲ ਹਮੇਸ਼ਾ ਤਕ ਜੀਉਂਦੇ ਰਹਿਣ ਦੇ ਯੋਗ ਹਨ। ਪਰ ਜੇ ਇਹ ਗੱਲ ਸੱਚ ਹੁੰਦੀ, ਤਾਂ ਕੀ ਧਰਤੀ ʼਤੇ ਫੈਲੀ ਬੁਰਾਈ ਲਈ ਰੱਬ ਹੀ ਜ਼ਿੰਮੇਵਾਰ ਨਹੀਂ ਹੁੰਦਾ? ਇਹ ਗੱਲ ਰੱਬ ਦੇ ਸੁਭਾਅ ਤੋਂ ਬਿਲਕੁਲ ਉਲਟ ਹੈ। ਬਾਈਬਲ ਵਿਚ ਰੱਬ ਬਾਰੇ ਕਿਹਾ ਗਿਆ ਹੈ: “ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”​—ਬਿਵਸਥਾ ਸਾਰ 32:4.

ਧਰਤੀ ਲਈ ਰੱਖੇ ਰੱਬ ਦੇ ਮਕਸਦ ਬਾਰੇ ਬਾਈਬਲ ਸਾਫ਼-ਸਾਫ਼ ਦੱਸਦੀ ਹੈ: “ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।” (ਜ਼ਬੂਰਾਂ ਦੀ ਪੋਥੀ 115:16) ਜੀ ਹਾਂ, ਰੱਬ ਨੇ ਧਰਤੀ ਨੂੰ ਇਸ ਤਰ੍ਹਾਂ ਬਣਾਇਆ ਸੀ ਕਿ ਇਨਸਾਨ ਹਮੇਸ਼ਾ ਲਈ ਇਸ ʼਤੇ ਰਹਿ ਸਕਣ। ਨਾਲੇ ਉਸ ਨੇ ਇਨਸਾਨਾਂ ਨੂੰ ਬਹੁਤਾਤ ਵਿਚ ਉਹ ਚੀਜ਼ਾਂ ਦਿੱਤੀਆਂ ਹਨ ਜੋ ਧਰਤੀ ʼਤੇ ਵਧੀਆ ਅਤੇ ਹਮੇਸ਼ਾ ਦੀ ਜ਼ਿੰਦਗੀ ਜੀਉਣ ਲਈ ਜ਼ਰੂਰੀ ਹਨ।​—ਉਤਪਤ 2:8, 9.

“ਅਕਾਸ਼ ਯਹੋਵਾਹ ਦੇ ਅਕਾਸ਼ ਹਨ, ਪਰ ਧਰਤੀ ਉਹ ਨੇ ਮਨੁੱਖ ਮਾਤ੍ਰ ਦੇ ਵੰਸ ਨੂੰ ਦਿੱਤੀ ਹੈ।”​—ਜ਼ਬੂਰਾਂ ਦੀ ਪੋਥੀ 115:16

ਬਾਈਬਲ ਮਨੁੱਖਜਾਤੀ ਲਈ ਰੱਬ ਦੇ ਮਕਸਦ ਬਾਰੇ ਵੀ ਸਾਫ਼-ਸਾਫ਼ ਦੱਸਦੀ ਹੈ। ਉਸ ਨੇ ਪਹਿਲੇ ਜੋੜੇ ਨੂੰ ਹੁਕਮ ਦਿੱਤਾ ਕਿ ਉਹ ‘ਧਰਤੀ ਨੂੰ ਭਰ ਦੇਣ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰਨ ਅਤੇ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰਨ।’ (ਉਤਪਤ 1:28) ਉਨ੍ਹਾਂ ਕੋਲ ਪੂਰੀ ਧਰਤੀ ਨੂੰ ਸੋਹਣਾ ਬਣਾਉਣ ਅਤੇ ਇਸ ਦੀ ਦੇਖ-ਭਾਲ ਕਰਨ ਦਾ ਕਿੰਨਾ ਹੀ ਵੱਡਾ ਸਨਮਾਨ ਸੀ! ਵਾਕਈ, ਆਦਮ, ਹੱਵਾਹ ਅਤੇ ਉਨ੍ਹਾਂ ਦੇ ਬੱਚਿਆਂ ਕੋਲ ਸਵਰਗ ਜਾਣ ਦੀ ਬਜਾਇ ਧਰਤੀ ʼਤੇ ਹਮੇਸ਼ਾ ਲਈ ਰਹਿਣ ਦੀ ਸ਼ਾਨਦਾਰ ਉਮੀਦ ਸੀ।

ਇਨਸਾਨ ਕਿਉਂ ਮਰਦੇ ਹਾਂ?

ਅਸੀਂ ਕਿਉਂ ਮਰਦੇ ਹਾਂ? ਬਾਈਬਲ ਦੱਸਦੀ ਹੈ ਕਿ ਰੱਬ ਦੇ ਇਕ ਦੂਤ, ਜਿਸ ਨੂੰ ਬਾਅਦ ਵਿਚ ਸ਼ੈਤਾਨ ਕਿਹਾ ਗਿਆ, ਨੇ ਅਦਨ ਦੇ ਬਾਗ਼ ਵਿਚ ਰੱਬ ਦੇ ਪ੍ਰਬੰਧਾਂ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਕਿਵੇਂ?

ਸ਼ੈਤਾਨ ਨੇ ਰੱਬ ਦੇ ਖ਼ਿਲਾਫ਼ ਬਗਾਵਤ ਕਰਨ ਲਈ ਸਾਡੇ ਪਹਿਲੇ ਮਾਪਿਆਂ, ਆਦਮ ਤੇ ਹੱਵਾਹ, ਨੂੰ ਆਪਣੇ ਨਾਲ ਰਲ਼ਾ ਲਿਆ। ਸ਼ੈਤਾਨ ਨੇ ਦਾਅਵਾ ਕੀਤਾ ਕਿ ਰੱਬ ਨੇ ਇਨਸਾਨਾਂ ਨੂੰ ਇਕ ਚੰਗੀ ਚੀਜ਼ ਨਹੀਂ ਦਿੱਤੀ ਯਾਨੀ ਇਨਸਾਨਾਂ ਨੂੰ ਇਹ ਫ਼ੈਸਲਾ ਕਰਨ ਦਾ ਹੱਕ ਨਹੀਂ ਦਿੱਤਾ ਕਿ ਉਨ੍ਹਾਂ ਲਈ ਕੀ ਸਹੀ ਹੈ ਤੇ ਕੀ ਗ਼ਲਤ। ਇਸ ਕਰਕੇ ਉਨ੍ਹਾਂ ਨੇ ਰੱਬ ਤੋਂ ਮੂੰਹ ਮੋੜ ਲਿਆ ਤੇ ਸ਼ੈਤਾਨ ਨਾਲ ਰਲ਼ ਗਏ। ਇਸ ਦਾ ਕੀ ਨਤੀਜਾ ਨਿਕਲਿਆ? ਸਮੇਂ ਦੇ ਬੀਤਣ ਨਾਲ, ਉਹ ਮਰ ਗਏ ਜਿੱਦਾਂ ਕਿ ਰੱਬ ਨੇ ਚੇਤਾਵਨੀ ਦਿੱਤੀ ਸੀ। ਉਨ੍ਹਾਂ ਨੇ ਬਾਗ਼ ਵਰਗੀ ਧਰਤੀ ʼਤੇ ਹਮੇਸ਼ਾ ਜੀਉਂਦੇ ਰਹਿਣ ਦੀ ਬਰਕਤ ਗੁਆ ਲਈ।​—ਉਤਪਤ 2:17; 3:1-6; 5:5.

ਆਦਮ ਤੇ ਹੱਵਾਹ ਦੀ ਬਗਾਵਤ ਦਾ ਅਸਰ ਅੱਜ ਤਕ ਸਾਰੇ ਇਨਸਾਨਾਂ ʼਤੇ ਪੈ ਰਿਹਾ ਹੈ। ਰੱਬ ਦਾ ਬਚਨ ਦੱਸਦਾ ਹੈ: “ਇਕ ਆਦਮੀ [ਆਦਮ] ਰਾਹੀਂ ਪਾਪ ਦੁਨੀਆਂ ਵਿਚ ਆਇਆ ਅਤੇ ਪਾਪ ਰਾਹੀਂ ਮੌਤ ਆਈ ਅਤੇ ਮੌਤ ਸਾਰੇ ਇਨਸਾਨਾਂ ਵਿਚ ਫੈਲ ਗਈ ਕਿਉਂਕਿ ਸਾਰਿਆਂ ਨੇ ਪਾਪ ਕੀਤਾ।” (ਰੋਮੀਆਂ 5:12) ਸਾਡੀ ਜ਼ਿੰਦਗੀ ਇਸ ਲਈ ਖ਼ਤਮ ਹੋ ਜਾਂਦੀ ਹੈ ਕਿਉਂਕਿ ਸਾਨੂੰ ਆਪਣੇ ਪਹਿਲੇ ਮਾਪਿਆਂ ਤੋਂ ਵਿਰਸੇ ਵਿਚ ਪਾਪ ਤੇ ਮੌਤ ਮਿਲੀ ਹੈ, ਨਾ ਕਿ ਰੱਬ ਦੀ ਪਹਿਲਾਂ ਹੀ ਬਣਾਈ ਯੋਜਨਾ ਅਨੁਸਾਰ ਜਿਸ ਨੂੰ ਅਸੀਂ ਕਦੇ ਸਮਝ ਨਹੀਂ ਸਕਦੇ।

ਤੁਸੀਂ ਹਮੇਸ਼ਾ ਲਈ ਧਰਤੀ ʼਤੇ ਜੀ ਸਕਦੇ ਹੋ

ਅਦਨ ਦੇ ਬਾਗ਼ ਵਿਚ ਹੋਈ ਬਗਾਵਤ ਕਰਕੇ ਰੱਬ ਦਾ ਧਰਤੀ ਅਤੇ ਇਨਸਾਨਾਂ ਲਈ ਮੁਢਲਾ ਮਕਸਦ ਅਧੂਰਾ ਨਹੀਂ ਰਹੇਗਾ। ਯਹੋਵਾਹ ਪਿਆਰ ਅਤੇ ਨਿਆਂ ਕਰਨ ਵਾਲਾ ਹੈ ਜਿਸ ਕਰਕੇ ਉਸ ਨੇ ਸਾਨੂੰ ਪਾਪ ਤੇ ਮੌਤ ਦੀ ਗ਼ੁਲਾਮੀ ਤੋਂ ਆਜ਼ਾਦ ਕਰਨ ਲਈ ਇਕ ਰਾਹ ਖੋਲ੍ਹਿਆ। ਪੌਲੁਸ ਰਸੂਲ ਨੇ ਸਮਝਾਇਆ: “ਪਾਪ ਕਰਨ ਦੀ ਮਜ਼ਦੂਰੀ ਮੌਤ ਹੈ, ਪਰ ਪਰਮੇਸ਼ੁਰ ਜੋ ਵਰਦਾਨ ਦਿੰਦਾ ਹੈ, ਉਹ ਹੈ ਸਾਡੇ ਪ੍ਰਭੂ ਮਸੀਹ ਯਿਸੂ ਰਾਹੀਂ ਹਮੇਸ਼ਾ ਦੀ ਜ਼ਿੰਦਗੀ।” (ਰੋਮੀਆਂ 6:23) ਪਿਆਰ ਹੋਣ ਕਰਕੇ ਰੱਬ ਨੇ “ਆਪਣਾ ਇਕਲੌਤਾ ਪੁੱਤਰ [ਯਿਸੂ] ਵਾਰ ਦਿੱਤਾ ਤਾਂਕਿ ਜਿਹੜਾ ਵੀ ਉਸ ਉੱਤੇ ਆਪਣੀ ਨਿਹਚਾ ਦਾ ਸਬੂਤ ਦਿੰਦਾ ਹੈ, ਉਹ ਨਾਸ਼ ਨਾ ਹੋਵੇ, ਸਗੋਂ ਹਮੇਸ਼ਾ ਦੀ ਜ਼ਿੰਦਗੀ ਪਾਵੇ।” (ਯੂਹੰਨਾ 3:16) ਯਿਸੂ ਨੇ ਖ਼ੁਸ਼ੀ-ਖ਼ੁਸ਼ੀ ਆਪਣੀ ਕੁਰਬਾਨੀ ਦੇ ਕੇ ਇਨਸਾਨਾਂ ਨੂੰ ਉਹ ਸਭ ਕੁਝ ਪਾਉਣ ਦਾ ਮੌਕਾ ਦਿੱਤਾ ਜੋ ਆਦਮ ਦੇ ਪਾਪ ਕਰਕੇ ਉਨ੍ਹਾਂ ਨੇ ਗੁਆ ਦਿੱਤਾ ਸੀ।a

ਜਲਦੀ ਹੀ, ਧਰਤੀ ਲਈ ਕੀਤਾ ਰੱਬ ਦਾ ਵਾਅਦਾ ਪੂਰਾ ਹੋਵੇਗਾ। ਤੁਸੀਂ ਇਹ ਸ਼ਾਨਦਾਰ ਭਵਿੱਖ ਪਾ ਸਕੋਗੇ ਜੇ ਤੁਸੀਂ ਯਿਸੂ ਦੀ ਇਹ ਸਲਾਹ ਮੰਨੋਗੇ: “ਭੀੜੇ ਦਰਵਾਜ਼ੇ ਰਾਹੀਂ ਵੜੋ ਕਿਉਂਕਿ ਚੌੜਾ ਤੇ ਖੁੱਲ੍ਹਾ ਰਾਹ ਨਾਸ਼ ਵੱਲ ਜਾਂਦਾ ਹੈ, ਅਤੇ ਬਹੁਤ ਸਾਰੇ ਲੋਕ ਇਸ ਰਾਹ ʼਤੇ ਚੱਲਦੇ ਹਨ; ਪਰ ਭੀੜਾ ਦਰਵਾਜ਼ਾ ਅਤੇ ਤੰਗ ਰਾਹ ਹਮੇਸ਼ਾ ਦੀ ਜ਼ਿੰਦਗੀ ਵੱਲ ਜਾਂਦਾ ਹੈ ਅਤੇ ਥੋੜ੍ਹੇ ਹੀ ਲੋਕ ਇਸ ਨੂੰ ਲੱਭਦੇ ਹਨ।” (ਮੱਤੀ 7:13, 14) ਜੀ ਹਾਂ, ਤੁਹਾਡਾ ਭਵਿੱਖ ਤੁਹਾਡੇ ਹੱਥਾਂ ਵਿਚ ਹੈ। ਤੁਸੀਂ ਕੀ ਕਰੋਗੇ?

a ਹੋਰ ਜਾਣਕਾਰੀ ਲਈ ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ! ਕਿਤਾਬ ਦਾ ਪਾਠ 27 ਦੇਖੋ। ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਹੈ। ਤੁਸੀਂ ਇਸ ਨੂੰ www.jw.org/pa ਤੋਂ ਮੁਫ਼ਤ ਵਿਚ ਡਾਊਨਲੋਡ ਕਰ ਸਕਦੇ ਹੋ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ