ਪੂਰਨ-ਪ੍ਰਾਣ ਹੋਵੋ!
1 ਯਹੋਵਾਹ ਦੇ ਪ੍ਰਤੀ ਧੰਨਵਾਦੀ ਹੋਣ ਦੇ ਲਈ ਸਾਡੇ ਕੋਲ ਬਹੁਤ ਸਾਰੇ ਕਾਰਨ ਹਨ। ਇਨ੍ਹਾਂ ਵਿਚ ਉਹ ਗੱਲਾਂ ਸ਼ਾਮਲ ਹਨ ਜੋ ਉਸ ਨੇ ਸਾਡੇ ਲਈ ਅਤੀਤ ਵਿਚ ਕੀਤੀਆਂ ਹਨ, ਠੀਕ ਇਸ ਵੇਲੇ ਕਰ ਰਿਹਾ ਹੈ, ਅਤੇ ਭਵਿੱਖ ਵਿਚ ਅਜੇ ਕਰੇਗਾ। ਸਾਡੀ ਕ੍ਰਿਤੱਗਤਾ ਨੂੰ ਸਾਨੂੰ ਕੀ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ? ਦਾਊਦ ਦਾ ਇਕ ਜ਼ਬੂਰ ਜਵਾਬ ਦਿੰਦਾ ਹੈ: “ਮੈਂ ਹਰ ਵੇਲੇ ਯਹੋਵਾਹ ਨੂੰ ਮੁਬਾਰਕ ਆਖਾਂਗਾ, ਉਹ ਦੀ ਉਸਤਤ ਸਦਾ ਮੇਰੇ ਮੂੰਹ ਵਿੱਚ ਹੋਵੇਗੀ।”—ਜ਼ਬੂ. 34:1.
2 ਜਦੋਂ ਅਸੀਂ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਸੀ, ਉਦੋਂ ਅਸੀਂ ਆਪਣੇ ਆਪ ਦਾ ਇਨਕਾਰ ਕੀਤਾ ਅਤੇ ਯਿਸੂ ਦੇ ਚੇਲਿਆਂ ਵਜੋਂ ਆਪਣੀ ਤਸੀਹੇ ਦੀ ਸੂਲੀ ਨੂੰ ਚੁੱਕਿਆ ਸੀ। (ਮੱਤੀ 16:24) ਇਸ ਦਾ ਕੀ ਅਰਥ ਹੈ? ਇਕ ਵਿਅਕਤੀ ਜਿਸ ਨੇ ਪਰਮੇਸ਼ੁਰ ਦੇ ਪ੍ਰਤੀ ਸਮਰਪਣ ਵਿਚ ਖ਼ੁਦ ਦਾ ਇਨਕਾਰ ਕੀਤਾ ਹੈ, ਪਰਮੇਸ਼ੁਰ ਦੀ ਇੱਛਾ ਕਰਨ ਨੂੰ ਹੀ ਜੀਵਨ ਵਿਚ ਸਭ ਤੋਂ ਮਹੱਤਵਪੂਰਣ ਕਿੱਤਾ ਬਣਾਉਂਦਾ ਹੈ। ਇਹ ਯਹੋਵਾਹ ਦੀ ਇੱਛਾ ਹੈ ਕਿ ਉਸ ਦਾ ਨਾਂ ਪੂਰੀ ਧਰਤੀ ਵਿਚ ਗਿਆਤ ਕੀਤਾ ਜਾਵੇ।—ਜ਼ਬੂ. 83:18.
3 ਬਾਈਬਲ ਸਪੱਸ਼ਟ ਤੌਰ ਤੇ ਦਿਖਾਉਂਦੀ ਹੈ ਕਿ ਸਾਨੂੰ ਪ੍ਰਚਾਰ ਕਰਨ ਦਾ ਆਦੇਸ਼ ਹੈ। ਇਹ ਉਹ ਕਾਰਜ ਹੈ ਜੋ ਅਸੀਂ “ਪੂਰੇ-ਪ੍ਰਾਣ ਨਾਲ ਜਿਵੇਂ ਯਹੋਵਾਹ ਦੇ ਲਈ” ਕਰਦੇ ਹਾਂ। (ਕੁਲੁ. 3:23, ਨਿ ਵ) ਅਸੀਂ ਸੇਵਕਾਈ ਵਿਚ ਕਿੰਨਾ ਕੁਝ ਕਰਾਂਗੇ ਜੇਕਰ ਅਸੀਂ ਸੱਚ-ਮੁੱਚ ਹੀ ਪੂਰਨ-ਪ੍ਰਾਣ ਹਾਂ? ਜਦੋਂ ਅਸੀਂ ਆਪਣੇ ਨਿਮਿੱਤ ਯਹੋਵਾਹ ਦੇ ਪ੍ਰੇਮ ਉੱਤੇ ਵਿਚਾਰ ਕਰਦੇ ਹਾਂ, ਤਾਂ ਨਿਸ਼ਚੇ ਹੀ ਸਾਡੇ ਦਿਲ ਸਾਨੂੰ ਉਸ ਦੇ ਬਾਰੇ ਅਤੇ ਉਸ ਦਿਆਂ ਅਨਮੋਲ ਮਕਸਦਾਂ ਬਾਰੇ ਦੂਜਿਆਂ ਨੂੰ ਦੱਸਣ ਵਿਚ ਸ਼ਰਧਾਵਾਨ ਹਿੱਸਾ ਲੈਣ ਲਈ ਪ੍ਰੇਰਦੇ ਹਨ! ਅਸੀਂ ਜਿੰਨਾ ਕਰ ਸਕੀਏ, ਉੱਨਾ ਕਰਨ ਲਈ ਪ੍ਰੇਰਿਤ ਹੁੰਦੇ ਹਾਂ।
4 ਇਹ ਆਸ ਰੱਖਣੀ ਤਰਕਸੰਗਤ ਹੋਵੇਗਾ ਕਿ ਇਕ ਵਿਅਕਤੀ ਜੋ ਪੂਰਨ-ਪ੍ਰਾਣ ਹੈ ਆਪਣਾ ਧਿਆਨ ਪਵਿੱਤਰ ਸੇਵਾ ਉੱਤੇ ਕੇਂਦ੍ਰਿਤ ਰੱਖਣਾ ਚਾਹੁੰਦਾ ਹੈ। ਜ਼ਬੂਰਾਂ ਦੇ ਲਿਖਾਰੀ, ਜਿਸ ਨੇ ਸਪੱਸ਼ਟ ਤੌਰ ਤੇ ਇਸੇ ਤਰ੍ਹਾਂ ਮਹਿਸੂਸ ਕੀਤਾ ਸੀ, ਨੇ ਐਲਾਨ ਕੀਤਾ: “ਮੈਂ ਦਿਨ ਵਿੱਚ ਸੱਤ ਵਾਰ ਤੇਰੀ ਉਸਤਤ ਕਰਦਾ ਹਾਂ।” (ਜ਼ਬੂ. 119:164) ਉਹ ਵਿਅਕਤੀ ਜੋ ਜ਼ਬੂਰਾਂ ਦੇ ਲਿਖਾਰੀ ਦੀਆਂ ਭਾਵਨਾਵਾਂ ਵਿਚ ਸਾਂਝੇ ਹੁੰਦੇ ਹਨ ਯਹੋਵਾਹ ਦੀ ਉਸਤਤ ਕਰਨ ਲਈ ਮੌਕਿਆਂ ਦਾ ਲਾਭ ਉਠਾਉਣ ਦੀ ਭਾਲ ਕਰਦੇ ਹਨ। ਆਪਣੀਆਂ ਹਾਲਤਾਂ ਦੇ ਅਨੁਸਾਰ, ਉਹ ਸੰਭਵ ਹੱਦ ਤਕ ਪੂਰੇ ਜੋਸ਼ ਨਾਲ ਸੇਵਾ ਕਰਦੇ ਹਨ।
5 ਅਸੀਂ ਯਹੋਵਾਹ ਦੀ ਉਸਤਤ ਕਰਨ ਦੇ ਮੌਕਿਆਂ ਨਾਲ ਘੇਰੇ ਹੋਏ ਹਾਂ: ਸਾਨੂੰ ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਲਈ ਉਦੋਂ ਤਕ ਉਡੀਕਣ ਦੀ ਲੋੜ ਨਹੀਂ ਹੈ ਜਦੋਂ ਕਿ ਅਸੀਂ ਘਰ-ਘਰ ਕਾਰਜ ਵਿਚ ਹਿੱਸਾ ਲੈ ਰਹੇ ਹੁੰਦੇ ਹਾਂ। ਸਾਡੇ ਸਹਿਕਰਮੀਆਂ, ਸਹਿਪਾਠੀਆਂ, ਸੰਬੰਧੀਆਂ, ਅਤੇ ਵਾਕਫ਼ਕਾਰਾਂ ਸਾਰਿਆਂ ਨੂੰ ਰਾਜ ਸੰਦੇਸ਼ ਸੁਣਨ ਦੀ ਲੋੜ ਹੈ। ਸਫ਼ਰ ਕਰਦੇ ਸਮੇਂ, ਅਸੀਂ ਗੱਲ-ਬਾਤ ਸ਼ੁਰੂ ਕਰ ਸਕਦੇ ਹਾਂ ਜੋ ਸ਼ਾਇਦ ਹੋਟਲ ਅਮਲਿਆਂ, ਰੈਸਤੋਰਾਂ ਕਾਮਿਆਂ, ਗਰਾਜ ਅਤੇ ਪਟਰੋਲ ਸਟੇਸ਼ਨ ਸੇਵਾਦਾਰਾਂ, ਜਾਂ ਰਿਕਸ਼ਾ ਅਤੇ ਟੈਕਸੀ ਡ੍ਰਾਈਵਰਾਂ ਨੂੰ ਇਕ ਗਵਾਹੀ ਦੇਣ ਵੱਲ ਲੈ ਜਾਵੇ। ਘਰ ਰਹਿੰਦਿਆਂ, ਅਸੀਂ ਸ਼ਾਇਦ ਗੁਆਂਢੀਆਂ ਜਾਂ ਦਰਵਾਜ਼ੇ ਤੇ ਆਏ ਵਿਕਰੇਤਿਆਂ ਨੂੰ ਗਵਾਹੀ ਦੇਈਏ। ਜੇਕਰ ਅਸੀਂ ਹਸਪਤਾਲ ਵਿਚ ਦਾਖ਼ਲ ਹਾਂ, ਤਾਂ ਉੱਥੇ ਨਰਸ, ਡਾਕਟਰ, ਅਤੇ ਦੂਸਰੇ ਮਰੀਜ਼ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਗ਼ੈਰ-ਰਸਮੀ ਤੌਰ ਤੇ ਪ੍ਰਚਾਰ ਕਰ ਸਕਦੇ ਹਾਂ।
6 ਗ਼ੈਰ-ਰਸਮੀ ਗਵਾਹੀ ਦੇਣਾ ਫਲ ਲਿਆਉਦੀ ਹੈ: ਦੋ ਗਵਾਹ ਇਕ ਦਿਨ ਇਕ ਪਾਰਕ ਵਿਚ ਸੈਰ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਕ ਨੌਜਵਾਨ ਆਦਮੀ ਨਾਲ ਗੱਲ-ਬਾਤ ਸ਼ੁਰੂ ਕੀਤੀ ਜੋ ਆਪਣੇ ਬੱਚੇ ਨਾਲ ਟਹਿਲ ਰਿਹਾ ਸੀ। ਆਖ਼ਰਕਾਰ, ਉਸ ਨੇ ਅਤੇ ਉਸ ਦੀ ਪਤਨੀ ਨੇ ਸੱਚਾਈ ਨੂੰ ਅਪਣਾ ਲਿਆ। ਨੌਜਵਾਨ ਆਦਮੀ ਨੇ ਬਾਅਦ ਵਿਚ ਪ੍ਰਗਟ ਕੀਤਾ ਕਿ ਉਨ੍ਹਾਂ ਦੋ ਗਵਾਹਾਂ ਨੂੰ ਮਿਲਣ ਤੋਂ ਕੁਝ ਹੀ ਸਮਾਂ ਪਹਿਲਾਂ, ਉਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਸੀ, ਬੇਨਤੀ ਕਰਦੇ ਹੋਏ, ‘ਜੇਕਰ ਤੂੰ ਹੋਂਦ ਵਿਚ ਹੈਂ, ਤਾਂ ਕਿਰਪਾ ਕਰ ਕੇ ਮੈਨੂੰ ਆਪਣੇ ਬਾਰੇ ਜਾਣਨ ਦੇ।’ ਉਹ ਵਿਚਾਰਦਾ ਹੈ ਕਿ ਪਾਰਕ ਵਿਚ ਉਹ ਮਿਲਣੀ ਯਹੋਵਾਹ ਵੱਲੋਂ ਉਸ ਦੀ ਪ੍ਰਾਰਥਨਾ ਦਾ ਜਵਾਬ ਸੀ।
7 ਜਿਹੜੇ ਵਿਅਕਤੀ ਅਧਿਆਤਮਿਕ ਤੌਰ ਤੇ ਦੂਜਿਆਂ ਦੀ ਮਦਦ ਕਰਨ ਦੀ ਆਪਣੀ ਇੱਛਾ ਵਿਚ ਪੂਰਨ-ਪ੍ਰਾਣ ਹਨ, ਉਹੋ ਹੀ ਸਭ ਤੋਂ ਵੱਡੀ ਖ਼ੁਸ਼ੀ ਅਨੁਭਵ ਕਰਦੇ ਹਨ। ਉਹ ਜਾਣਦੇ ਹਨ ਕਿ “ਪੂਰੇ ਦਿਲ ਨਾਲ” ਕੀਤੀ ਗਈ ਅਜਿਹੀ ਸੇਵਾ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ।—1 ਇਤ. 28:9, ਨਿ ਵ.