ਸਾਡੇ ਕੋਲ ਅਧਿਆਤਮਿਕ ਤੌਰ ਤੇ ਇੰਨੀ ਸਮ੍ਰਿਧੀ ਪਹਿਲਾਂ ਕਦੇ ਨਹੀਂ ਸੀ!
1 ਅਧਿਕਤਰ ਲੋਕ ਉਸ ਦਿਨ ਲਈ ਲੋਚਦੇ ਹਨ ਜਦੋਂ ਉਹ ਕਹਿ ਸਕਣ, “ਸਾਡੇ ਕੋਲ ਇੰਨੀ ਸਮ੍ਰਿਧੀ ਪਹਿਲਾਂ ਕਦੇ ਨਹੀਂ ਸੀ!” ਉਨ੍ਹਾਂ ਦੇ ਮਨ ਵਿਚ, ਉਹ ਦਿਨ ਉਦੋਂ ਆਵੇਗਾ ਜਦੋਂ ਉਨ੍ਹਾਂ ਦੇ ਕੋਲ ਭੌਤਿਕ ਚੀਜ਼ਾਂ ਦੀ ਬਹੁਤਾਤ ਹੋਵੇਗੀ, ਜੋ ਉਨ੍ਹਾਂ ਨੂੰ ‘ਸੁਖੀ ਰਹਿਣ, ਖਾਣ ਪੀ ਅਤੇ ਮੌਜ ਮਾਣਨ’ ਲਈ ਇਜਾਜ਼ਤ ਦੇਵੇਗੀ। (ਲੂਕਾ 12:19) ਇਸ ਦੇ ਉਲਟ, ਅਸੀਂ ਠੀਕ ਇਸੇ ਵੇਲੇ ਇਹ ਕਹਿ ਸਕਦੇ ਹਾਂ ਕਿ ਅਧਿਆਤਮਿਕ ਭਾਵ ਵਿਚ, ਸਾਨੂੰ ਕਿਸੇ ਵੀ ਚੰਗੀ ਚੀਜ਼ ਦੀ ਕਮੀ ਨਹੀਂ ਹੈ। (ਜ਼ਬੂ. 34:10) ਇਹ ਕਿਵੇਂ ਸੰਭਵ ਹੈ?
2 ਕਹਾਉਤਾਂ 10:22 ਐਲਾਨ ਕਰਦਾ ਹੈ ਕਿ “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ।” ਅਸੀਂ ਜੋ ਅਜਿਹੀ ਈਸ਼ਵਰੀ ਕਿਰਪਾ ਅਨੁਭਵ ਕਰਦੇ ਹਾਂ, ਸੱਚ-ਮੁੱਚ ਕਹਿ ਸਕਦੇ ਹਾਂ ਕਿ ਪਰਮੇਸ਼ੁਰ “ਸਾਨੂੰ ਭੋਗਣ ਲਈ ਸੱਭੋ ਕੁਝ ਤਰਾਤਰੀ ਦਿੰਦਾ ਹੈ।” (1 ਤਿਮੋ. 6:17) ਇਸ ਕਾਰਨ ਅਸੀਂ ਧਰਤੀ ਉੱਤੇ ਸਭ ਤੋਂ ਧਨੀ ਲੋਕ ਹਾਂ!
3 ਆਪਣੀਆਂ ਬਰਕਤਾਂ ਨੂੰ ਪਛਾਣਨਾ: ਸਾਡੇ ਵਿੱਚੋਂ ਘੱਟ ਹੀ ਲੋਕਾਂ ਕੋਲ ਭੌਤਿਕ ਚੀਜ਼ਾਂ ਦੀ ਬਹੁਤਾਤ ਹੈ। ਫਿਰ ਵੀ, ਅਸੀਂ ਵਰੋਸਾਏ ਹੋਏ ਹਾਂ ਕਿਉਂਕਿ ਅਸੀਂ ਆਪਣੀਆਂ ਨਿੱਤ ਦੀਆਂ ਜ਼ਰੂਰਤਾਂ ਬਾਰੇ ਅਤਿਅਧਿਕ ਚਿੰਨਤਿਤ ਨਹੀਂ ਹਾਂ। ਯਹੋਵਾਹ ਜਾਣਦਾ ਹੈ ਕਿ ਸਾਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਅਤੇ ਉਹ ਇਨ੍ਹਾਂ ਨੂੰ ਪ੍ਰਦਾਨ ਕਰਨ ਦਾ ਵਾਅਦਾ ਕਰਦਾ ਹੈ। (ਮੱਤੀ 6:31-33) ਉਸ ਦਾ ਭਰੋਸਾ ਸਾਨੂੰ ਉਹ ਮਨ ਦੀ ਸ਼ਾਂਤੀ ਦਿੰਦਾ ਹੈ ਜੋ ਸੱਚ-ਮੁੱਚ ਹੀ ਬਹੁਮੁੱਲੀ ਹੈ।
4 ਪਰੰਤੂ, ਸਾਡੀਆਂ ਅਧਿਆਤਮਿਕ ਬਰਕਤਾਂ ਹੋਰ ਵੀ ਉੱਤਮ ਹਨ। ਸਾਡੇ ਜੀਵਨ ਯਹੋਵਾਹ ਵੱਲੋਂ ਮਿਲੇ ਅਧਿਆਤਮਿਕ ਖ਼ੁਰਾਕ ਉੱਤੇ ਨਿਰਭਰ ਕਰਦੇ ਹਨ। (ਮੱਤੀ 4:4) ਜਿਹੜੇ ਵਿਅਕਤੀ ਅਧਿਆਤਮਿਕ ਖ਼ੁਰਾਕ ਦੇ ਲਈ ਸੰਸਾਰਕ ਸੋਮਿਆਂ ਵੱਲ ਦੇਖਦੇ ਹਨ, ਉਹ ਭੁੱਖੇ ਰਹਿੰਦੇ ਹਨ ਜਦ ਕਿ ਅਸੀਂ ਖਾ-ਪੀ ਕੇ ਤ੍ਰਿਪਤ ਹੁੰਦੇ ਹਾਂ। (ਯਸਾ. 65:13) ‘ਮਾਤਬਰ ਨੌਕਰ’ ਸਾਨੂੰ ਗਿਆਨ ਦੀ ਇਕ ਅਮੁੱਕ ਸਪਲਾਈ ਤਕ ਪਹੁੰਚ ਦਿੰਦਾ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦੀ ਹੈ।—ਮੱਤੀ 24:45; ਯੂਹੰ. 17:3.
5 ਸਾਡਾ ਬਹੁਮੁੱਲਾ ਵਿਸ਼ਵ-ਵਿਆਪੀ ਭਾਈਚਾਰਾ ਸਾਨੂੰ ਧਰਤੀ ਦੇ ਹਰ ਹਿੱਸੇ ਵਿਚ ਰਹਿ ਰਹੇ ਪ੍ਰੇਮਮਈ ਭੈਣਾਂ-ਭਰਾਵਾਂ ਦੀ ਨਿੱਘੀ ਭਾਈਬੰਦੀ ਮੁਹੱਈਆ ਕਰਦਾ ਹੈ। (ਯੂਹੰ. 13:35) ਸਥਾਨਕ ਕਲੀਸਿਯਾ ਸ਼ਾਂਤੀ ਦਾ ਸ਼ਰਣ ਹੈ, ਜਿੱਥੇ ਅਸੀਂ ਆਰਾਮ ਅਤੇ ਤਾਜ਼ਗੀ ਹਾਸਲ ਕਰ ਸਕਦੇ ਹਾਂ। ਬਜ਼ੁਰਗ ਸਾਡੇ ਪ੍ਰਾਣਾਂ ਦੇ ਨਿਮਿੱਤ ਚੌਕਸ ਰਹਿੰਦੇ ਹਨ, ਅਤੇ ਸਾਨੂੰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੇ ਨਾਲ ਨਿਭਣ ਵਿਚ ਮਦਦ ਕਰਦੇ ਹਨ। (ਇਬ. 13:17) ਸਾਡਾ ਆਪਣੇ ਭਰਾਵਾਂ ਦੇ ਨੇੜੇ ਆਉਣਾ, ਹੌਸਲਾ-ਅਫ਼ਜ਼ਾਈ ਦੇ ਅਦਲ-ਬਦਲ ਵਿਚ ਪਰਿਣਿਤ ਹੁੰਦਾ ਹੈ, ਜੋ ਸਾਨੂੰ ਦ੍ਰਿੜ੍ਹ ਰਹਿਣ ਲਈ ਮਜ਼ਬੂਤ ਕਰਦਾ ਹੈ।—ਰੋਮੀ. 1:11, 12.
6 ਸਾਡਾ ਕਾਰਜ ਵੀ ਇਕ ਬਰਕਤ ਹੈ। ਅਧਿਕਤਰ ਲੋਕ ਅਜਿਹੀਆਂ ਨੌਕਰੀਆਂ ਕਰਦੇ ਹਨ ਜੋ ਅਕਾਊ ਅਤੇ ਨਾਤਸੱਲੀਬਖ਼ਸ਼ ਹਨ। ਖ਼ੁਸ਼ ਖ਼ਬਰੀ ਸਾਂਝਿਆ ਕਰਨਾ ਦੂਜਿਆਂ ਨੂੰ ਆਨੰਦ ਅਤੇ ਸਾਨੂੰ ਖ਼ੁਦ ਨੂੰ ਵੀ ਖ਼ੁਸ਼ੀ ਲਿਆਉਂਦਾ ਹੈ। (ਰਸੂ. 20:35) ਅਸੀਂ ਸੱਚ-ਮੁੱਚ ਹੀ ਆਪਣੀ ਸਾਰੀ ਮਿਹਨਤ ਦੇ ਲਈ ਚੰਗਾ ਫਲ ਪਾ ਸਕਦੇ ਹਾਂ।—ਉਪ. 2:24.
7 ਸਭ ਤੋਂ ਅਧਿਕ, ਸਾਡੇ ਕੋਲ ਭਵਿੱਖ ਲਈ ਇਕ ਅਦਭੁਤ ਉਮੀਦ ਹੈ। (ਰੋਮੀ. 12:12) ਅਸੀਂ ਧਾਰਮਿਕਤਾ ਦੇ ਇਕ ਸੰਪੂਰਣ ਨਵੇਂ ਸੰਸਾਰ ਦੀ ਤਾਂਘ ਰੱਖਦੇ ਹਾਂ, ਜਿੱਥੇ ਅਸੀਂ ਖ਼ੁਸ਼ੀ ਅਤੇ ਸ਼ਾਂਤੀ ਵਿਚ ਆਪਣੇ ਪਿਆਰਿਆਂ ਦੇ ਨਾਲ ਸਦਾ ਦੇ ਲਈ ਜੀਵਾਂਗੇ! ਇਹ ਉਮੀਦ ਇਕ ਅਜਿਹਾ ਖਜ਼ਾਨਾ ਹੈ ਜੋ ਇਸ ਸੰਸਾਰ ਵੱਲੋਂ ਪੇਸ਼ ਕੀਤੀ ਗਈ ਕਿਸੇ ਵੀ ਚੀਜ਼ ਨਾਲੋਂ ਅਧਿਕ ਬਹੁਮੁੱਲਾ ਹੈ।—1 ਤਿਮੋ. 6:19.
8 ਅਸੀਂ ਆਪਣੀ ਕਦਰਦਾਨੀ ਕਿਵੇਂ ਦਿਖਾ ਸਕਦੇ ਹਾਂ? ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਦਾ ਮੁੱਲ ਅਸੀਂ ਕਦੇ ਵੀ ਚੁਕਾ ਨਹੀਂ ਸਕਦੇ ਹਾਂ। ਅਸੀਂ ਆਪਣੀ ਕਦਰਦਾਨੀ ਕੇਵਲ (1) ਉਸ ਨੂੰ ਉਸ ਦੀ ਅਯੋਗ ਦਿਆਲਗੀ ਦੇ ਲਈ ਹਰ ਦਿਨ ਧੰਨਵਾਦ ਦੇਣ (ਅਫ਼. 5:20), (2) ਆਗਿਆਕਾਰ ਹੋਣ ਦੁਆਰਾ ਆਪਣੇ ਪ੍ਰੇਮ ਨੂੰ ਪ੍ਰਦਰਸ਼ਿਤ ਕਰਨ (1 ਯੂਹੰ. 5:3), (3) ਖ਼ੁਸ਼ ਖ਼ਬਰੀ ਪ੍ਰਚਾਰ ਕਰਨ ਦੇ ਦੁਆਰਾ ਉਸ ਦੇ ਨਾਂ ਨੂੰ ਪਵਿੱਤਰ ਕਰਨ (ਜ਼ਬੂ. 83:18), ਅਤੇ (4) ਆਪਣੇ ਪੂਰਣ-ਹਿੱਤ ਸਹਿਯੋਗ ਦੇ ਦੁਆਰਾ ਮਸੀਹੀ ਕਲੀਸਿਯਾ ਨੂੰ ਸਮਰਥਨ ਦੇਣ (1 ਤਿਮੋ. 3:15) ਦੇ ਦੁਆਰਾ ਪ੍ਰਗਟ ਕਰ ਸਕਦੇ ਹਾਂ।
9 ਸਾਡੇ ਕੋਲ ਧਰਤੀ ਉੱਤੇ ਸਭ ਤੋਂ ਖ਼ੁਸ਼ ਲੋਕ ਹੋਣ ਲਈ ਹਰ ਕਾਰਨ ਹੈ। (ਜ਼ਬੂ. 144:15ਅ) ਇੰਜ ਹੋਵੇ ਕਿ ਸਾਡਾ ਰਵੱਈਆ, ਆਚਰਣ, ਅਤੇ ਸੇਵਾ ਉਸ ਆਨੰਦ ਨੂੰ ਪ੍ਰਤਿਬਿੰਬਤ ਕਰਨ ਜੋ ਅਸੀਂ ਆਪਣੇ ਅਧਿਆਤਮਿਕ ਪਰਾਦੀਸ ਵਿਚ ਮਹਿਸੂਸ ਕਰਦੇ ਹਾਂ—ਸਾਡੇ ਕੋਲ ਇੰਨੀ ਸਮ੍ਰਿਧੀ ਪਹਿਲਾਂ ਕਦੇ ਨਹੀਂ ਸੀ!