ਪ੍ਰਸ਼ਨ ਡੱਬੀ
◼ ਕਿਹੜੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਆਪਣੀ ਸੇਵਕਾਈ ਦੇ ਸੰਬੰਧ ਵਿਚ ਵਿਪਰੀਤ-ਲਿੰਗ ਦੇ ਕਿਸੇ ਵਿਅਕਤੀ ਦੀ ਸੰਗਤ ਵਿਚ ਹੁੰਦੇ ਹਾਂ?
ਵਾਜਬ ਤੌਰ ਤੇ, ਅਸੀਂ ਆਸ ਕਰਦੇ ਹਾਂ ਕਿ ਸਾਡੇ ਭੈਣ-ਭਰਾ ਆਪਣੇ ਨਿੱਜੀ ਆਚਰਣ ਵਿਚ ਉੱਚ ਨੈਤਿਕ ਮਿਆਰ ਕਾਇਮ ਰੱਖਣ ਦੇ ਚਾਹਵਾਨ ਹਨ। ਫਿਰ ਵੀ, ਅਸੀਂ ਅਜਿਹੀ ਅਸ਼ੁੱਧ ਅਤੇ ਇਜਾਜ਼ਤੀ ਦੁਨੀਆਂ ਵਿਚ ਜੀ ਰਹੇ ਹਾਂ ਜਿਸ ਵਿਚ ਨੈਤਿਕ ਬੰਦਸ਼ਾਂ ਘੱਟ ਹਨ। ਹਾਲਾਂਕਿ ਸਾਡੀ ਨੀਅਤ ਸ਼ਾਇਦ ਨੇਕ ਹੋਵੇ, ਫਿਰ ਵੀ ਸਾਨੂੰ ਹਰ ਸਮੇਂ ਚੌਕਸ ਰਹਿਣਾ ਚਾਹੀਦਾ ਹੈ ਕਿ ਅਸੀਂ ਬਦਨਾਮੀ ਦਾ ਕਾਰਨ ਬਣਨ ਜਾਂ ਕੋਈ ਅਨੁਚਿਤ ਕੰਮ ਕਰਨ ਤੋਂ ਪਰਹੇਜ਼ ਕਰੀਏ। ਇਸ ਵਿਚ ਸ਼ਾਮਲ ਹੈ ਕਿ ਸੇਵਕਾਈ ਵਿਚ ਹਿੱਸਾ ਲੈਂਦੇ ਸਮੇਂ ਵੀ ਅਸੀਂ ਸਾਵਧਾਨ ਰਹੀਏ।
ਖੇਤਰ ਸੇਵਾ ਵਿਚ ਅਸੀਂ ਅਕਸਰ ਵਿਪਰੀਤ-ਲਿੰਗ ਦੇ ਲੋਕਾਂ ਨੂੰ ਮਿਲਦੇ ਹਾਂ ਜੋ ਸੱਚਾਈ ਵਿਚ ਸੱਚੀ ਰੁਚੀ ਦਿਖਾਉਂਦੇ ਜਾਪਦੇ ਹਨ। ਜਦੋਂ ਅਸੀਂ ਪ੍ਰਚਾਰ-ਕਾਰਜ ਕਰਦੇ ਸਮੇਂ ਇਕੱਲੇ ਹੁੰਦੇ ਹਾਂ ਅਤੇ ਘਰ ਵਿਖੇ ਹੋਰ ਕੋਈ ਨਹੀਂ ਹੈ, ਤਾਂ ਅੰਦਰ ਜਾਣ ਦੀ ਬਜਾਇ ਦਰਵਾਜ਼ੇ ਤੇ ਹੀ ਗਵਾਹੀ ਦੇਣੀ ਅਕਸਰ ਬਿਹਤਰ ਹੁੰਦੀ ਹੈ। ਜੇਕਰ ਰੁਚੀ ਪ੍ਰਗਟ ਕੀਤੀ ਜਾਂਦੀ ਹੈ, ਤਾਂ ਵਾਪਸ ਜਾਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ ਜਦੋਂ ਸਾਡੇ ਨਾਲ ਹੋਰ ਕੋਈ ਪ੍ਰਕਾਸ਼ਕ ਹੋਵੇਗਾ ਜਾਂ ਘਰ ਦੇ ਦੂਸਰੇ ਜੀਅ ਮੌਜੂਦ ਹੋਣਗੇ। ਜੇਕਰ ਇਹ ਸੰਭਵ ਨਹੀਂ, ਤਾਂ ਘਰ-ਸੁਆਮੀ ਦੇ ਸਮਾਨ ਲਿੰਗ ਦੇ ਪ੍ਰਕਾਸ਼ਕ ਨੂੰ ਪੁਨਰ-ਮੁਲਾਕਾਤ ਕਰਨ ਲਈ ਕਹਿਣਾ ਬੁੱਧੀਮਤਾ ਹੋਵੇਗੀ। ਇਹ ਵਿਪਰੀਤ-ਲਿੰਗ ਦੇ ਕਿਸੇ ਵਿਅਕਤੀ ਨਾਲ ਬਾਈਬਲ ਅਧਿਐਨ ਕਰਨ ਉੱਤੇ ਵੀ ਲਾਗੂ ਹੁੰਦਾ ਹੈ।—ਮੱਤੀ 10:16.
ਸੇਵਕਾਈ ਵਿਚ ਕਿਸੇ ਨੂੰ ਸਹਿ-ਕਰਮੀ ਵਜੋਂ ਚੁਣਦੇ ਸਮੇਂ ਸਾਨੂੰ ਸਾਵਧਾਨ ਹੋਣ ਦੀ ਲੋੜ ਹੈ। ਹਾਲਾਂਕਿ ਵਿਪਰੀਤ-ਲਿੰਗ ਦੇ ਪ੍ਰਕਾਸ਼ਕ ਕਦੇ-ਕਦਾਈਂ ਇਕੱਠੇ ਪ੍ਰਚਾਰ-ਕਾਰਜ ਕਰ ਸਕਦੇ ਹਨ, ਫਿਰ ਵੀ ਇਹ ਬਿਹਤਰ ਹੋਵੇਗਾ ਜੇਕਰ ਇਕ ਸਮੂਹ ਦੀ ਮੌਜੂਦਗੀ ਵਿਚ ਹੀ ਇਸ ਤਰ੍ਹਾਂ ਕੀਤਾ ਜਾਵੇ। ਆਮ ਤੌਰ ਤੇ, ਸੇਵਕਾਈ ਦੇ ਦੌਰਾਨ ਵੀ, ਸਾਡੇ ਲਈ ਕਿਸੇ ਵਿਪਰੀਤ-ਲਿੰਗ ਦੇ ਵਿਅਕਤੀ ਨਾਲ ਜੋ ਸਾਡਾ ਵਿਆਹੁਤਾ ਸਾਥੀ ਨਹੀਂ ਹੈ, ਇਕੱਲੇ ਸਮਾਂ ਬਤੀਤ ਕਰਨਾ ਬੁੱਧੀਮਤਾ ਨਹੀਂ ਹੈ। ਇਸ ਲਈ, ਜਿਹੜਾ ਭਰਾ ਸੇਵਾ ਸਮੂਹ ਦੀ ਅਗਵਾਈ ਕਰਦਾ ਹੈ, ਉਸ ਨੂੰ ਪ੍ਰਕਾਸ਼ਕਾਂ, ਜਿਸ ਵਿਚ ਕਿਸ਼ੋਰ-ਕਿਸ਼ੋਰੀਆਂ ਵੀ ਸ਼ਾਮਲ ਹਨ, ਨੂੰ ਇਕੱਠੇ ਕੰਮ ਕਰਨ ਲਈ ਨਿਯੁਕਤ ਕਰਦੇ ਸਮੇਂ ਸਮਝਦਾਰੀ ਵਰਤਣੀ ਚਾਹੀਦੀ ਹੈ।
ਹਰ ਵੇਲੇ ਸਮਝਦਾਰੀ ਵਰਤਣ ਨਾਲ, ਅਸੀਂ ਖ਼ੁਦ ਨੂੰ ਜਾਂ ਦੂਸਰਿਆਂ ਨੂੰ ‘ਕਿਸੇ ਗੱਲ ਵਿੱਚ ਠੋਕਰ ਖੁਆਉਣ’ ਤੋਂ ਬਚੇ ਰਹਾਂਗੇ।—2 ਕੁਰਿੰ. 6:3.