“ਜਤਨ ਕਰੋ”
1 ਆਪਣੇ ਆਪ ਨੂੰ ਯਹੋਵਾਹ ਦੇ ਪ੍ਰਤੀ ਸਮਰਪਿਤ ਕਰਦੇ ਸਮੇਂ, ਅਸੀਂ ਉਸ ਨੂੰ ਆਪਣਾ ਸਭ ਕੁਝ ਦੇਣ ਦਾ ਵਾਅਦਾ ਕੀਤਾ ਸੀ। ਉਚਿਤ ਤੌਰ ਤੇ, ਪਤਰਸ ਰਸੂਲ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ ਯਹੋਵਾਹ ਦੇ ਸਾਮ੍ਹਣੇ ਆਪਣੀ ਸਥਿਤੀ ਯਕੀਨੀ ਬਣਾਉਣ ਵਿਚ ਜਤਨ ਕਰਨ ਲਈ ਉਤਸ਼ਾਹਿਤ ਕੀਤਾ ਸੀ। (2 ਪਤ. 1:10) ਅਸੀਂ ਯਕੀਨਨ ਅੱਜ ਯਹੋਵਾਹ ਦੀ ਸੇਵਾ ਕਰਨ ਦੁਆਰਾ ਉਸ ਨੂੰ ਖ਼ੁਸ਼ ਕਰਨ ਦਾ ਜਤਨ ਕਰਨਾ ਚਾਹੁੰਦੇ ਹਾਂ। ਇਸ ਵਿਚ ਕੀ ਕੁਝ ਸ਼ਾਮਲ ਹੈ? ਜਿਉਂ-ਜਿਉਂ ਯਹੋਵਾਹ ਨਾਲ ਸਾਡਾ ਸੰਬੰਧ ਡੂੰਘਾ ਹੁੰਦਾ ਹੈ ਅਤੇ ਅਸੀਂ ਉਨ੍ਹਾਂ ਸਾਰੀਆਂ ਗੱਲਾਂ ਉੱਤੇ ਮਨਨ ਕਰਦੇ ਹਾਂ ਜੋ ਉਸ ਨੇ ਸਾਡੇ ਲਈ ਕੀਤੀਆਂ ਹਨ, ਤਾਂ ਸਾਡਾ ਦਿਲ ਸਾਨੂੰ ਉਸ ਦੀ ਸੇਵਾ ਵਿਚ ਹਮੇਸ਼ਾ ਪੂਰੀ ਕੋਸ਼ਿਸ਼ ਕਰਨ ਲਈ ਪ੍ਰੇਰਦਾ ਹੈ। ਅਸੀਂ ਆਪਣੀ ਸੇਵਕਾਈ ਦੇ ਗੁਣ ਨੂੰ ਸੁਧਾਰਨਾ ਅਤੇ, ਜਿੱਥੇ ਮੁਮਕਿਨ ਹੋਵੇ ਉੱਥੇ, ਇਸ ਦੀ ਮਾਤਰਾ ਨੂੰ ਵਧਾਉਣਾ ਚਾਹੁੰਦੇ ਹਾਂ।—ਜ਼ਬੂ. 34:8; 2 ਤਿਮੋ. 2:15.
2 ਇਕ ਜਵਾਨ ਭਰਾ ਜੋ ਸੇਵਕਾਈ ਵਿਚ ਹੋਰ ਜ਼ਿਆਦਾ ਸਮਾਂ ਦੇਣਾ ਚਾਹੁੰਦਾ ਸੀ, ਨੇ ਪਾਇਆ ਕਿ ਪਰਮੇਸ਼ੁਰ ਦੇ ਬਚਨ ਦਾ ਨਿਯਮਿਤ ਅਧਿਐਨ ਕਰਨ ਨਾਲ ਯਹੋਵਾਹ ਲਈ ਉਸ ਦੀ ਕਦਰਦਾਨੀ ਵਧੀ ਅਤੇ ਉਸ ਵਿਚ ਜ਼ਿਆਦਾ ਜੋਸ਼ ਆਇਆ। ਇਸ ਨੇ ਉਸ ਨੂੰ ਪਾਇਨੀਅਰ ਸੇਵਾ ਲਈ ਆਪਣਾ ਨਾਂ ਦੇਣ ਲਈ ਪ੍ਰੇਰਿਤ ਕੀਤਾ। ਇਕ ਭੈਣ ਜਿਸ ਨੂੰ ਅਜਨਬੀਆਂ ਨਾਲ ਗੱਲ ਕਰਨੀ ਔਖੀ ਲੱਗਦੀ ਸੀ, ਨੇ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਵਿੱਚੋਂ ਕੁਝ ਪੇਸ਼ਕਾਰੀਆਂ ਦਾ ਅਭਿਆਸ ਕੀਤਾ ਅਤੇ ਛੇਤੀ ਹੀ ਉਹ ਆਪਣੀ ਸੇਵਕਾਈ ਵਿਚ ਜ਼ਿਆਦਾ ਸਫ਼ਲਤਾ ਦਾ ਆਨੰਦ ਮਾਣਨ ਲੱਗੀ। ਉਹ ਇਕ ਜੋੜੇ ਨਾਲ ਬਾਈਬਲ ਅਧਿਐਨ ਕਰ ਸਕੀ ਜਿਸ ਨੇ ਸੱਚਾਈ ਨੂੰ ਅਪਣਾਇਆ।
3 ਜੋ ਕੁਝ ਤੁਸ ਕਰ ਸਕਦੇ ਹੋ ਉਸ ਵਿਚ ਖ਼ੁਸ਼ ਹੋਵੋ: ਸਾਡੇ ਵਿੱਚੋਂ ਕੁਝ ਲੋਕ ਕਠਿਨ ਹਾਲਾਤ ਦਾ ਸਾਮ੍ਹਣਾ ਕਰਦੇ ਹਨ ਜਿਵੇਂ ਕਿ ਮਾੜੀ ਸਿਹਤ, ਪਰਿਵਾਰਕ ਵਿਰੋਧਤਾ, ਗ਼ਰੀਬੀ, ਜਾਂ ਖੇਤਰ ਵਿਚ ਉਦਾਸੀਨਤਾ। ਬਹੁਤ ਸਾਰੀਆਂ ਦੂਜੀਆਂ ਸਮੱਸਿਆਵਾਂ ਜੋ ਇਨ੍ਹਾਂ ਅੰਤ ਦਿਆਂ ਦਿਨਾਂ ਵਿਚ ਆਮ ਹਨ, ਸ਼ਾਇਦ ਸਾਡੀ ਸੇਵਾ ਵਿਚ ਰੁਕਾਵਟ ਪਾਉਣ। (ਲੂਕਾ 21:34; 2 ਤਿਮੋ. 3:1) ਕੀ ਇਸ ਦਾ ਇਹ ਮਤਲਬ ਹੈ ਕਿ ਅਸੀਂ ਯਹੋਵਾਹ ਦੇ ਪ੍ਰਤੀ ਆਪਣੇ ਸਮਰਪਣ ਵਿਚ ਅਸਫ਼ਲ ਹੋ ਗਏ ਹਾਂ? ਜੇਕਰ ਅਸੀਂ ਉਸ ਦੀ ਸੇਵਾ ਵਿਚ ਆਪਣਾ ਪੂਰਾ ਜਤਨ ਕਰ ਰਹੇ ਹਾਂ, ਤਾਂ ਨਹੀਂ।
4 ਦੂਜੇ ਜੋ ਕੁਝ ਕਰ ਸਕਦੇ ਹਨ, ਉਸ ਦੇ ਆਧਾਰ ਉੱਤੇ ਆਪਣੀ ਜਾਂਚ ਕਰਨੀ ਬੁੱਧੀਮਤਾ ਨਹੀਂ ਹੈ। ਇਸ ਦੀ ਬਜਾਇ, ਸ਼ਾਸਤਰ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ “ਹਰੇਕ ਆਪਣੇ ਹੀ ਕੰਮ ਨੂੰ ਪਰਖੇ।” ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਉਸ ਹੱਦ ਤਕ ਦੇਣਾ ਜਿੰਨਾ ਕਿ ਅਸੀਂ ਨਿੱਜੀ ਤੌਰ ਤੇ ਦੇ ਸਕਦੇ ਹਾਂ, ਯਹੋਵਾਹ ਨੂੰ ਖ਼ੁਸ਼ ਕਰਦਾ ਹੈ ਅਤੇ ਇਸ ਤੋਂ ਸਾਨੂੰ “ਅਭਮਾਨ ਪਰਾਪਤ ਹੋਵੇਗਾ।”—ਗਲਾ. 6:4; ਕੁਲੁ. 3:23, 24.
5 ਆਓ ਅਸੀਂ ਪਤਰਸ ਦੇ ਸ਼ਬਦਾਂ ਉੱਤੇ ਧਿਆਨ ਦੇਈਏ ਕਿ ‘ਅਸੀਂ ਜਤਨ ਕਰੀਏ ਭਈ ਸ਼ਾਂਤੀ ਨਾਲ ਪਰਮੇਸ਼ੁਰ ਦੇ ਅੱਗੇ ਨਿਰਮਲ ਅਤੇ ਨਿਹਕਲੰਕ ਠਹਿਰੀਏ।’ (2 ਪਤ. 3:14) ਇਹ ਮਨੋਬਿਰਤੀ ਸਾਨੂੰ ਸੁਰੱਖਿਅਤ ਮਹਿਸੂਸ ਕਰਾਵੇਗੀ ਅਤੇ ਸਾਨੂੰ ਉਹ ਮਨ ਦੀ ਸ਼ਾਂਤੀ ਦੇਵੇਗੀ ਜੋ ਕੇਵਲ ਯਹੋਵਾਹ ਹੀ ਦੇ ਸਕਦਾ ਹੈ।—ਜ਼ਬੂ. 4:8.