ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/97 ਸਫ਼ਾ 1
  • ਵਫ਼ਾਦਾਰੀ ਦਾ ਫਲ ਮਿਲਦਾ ਹੈ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਵਫ਼ਾਦਾਰੀ ਦਾ ਫਲ ਮਿਲਦਾ ਹੈ
  • ਸਾਡੀ ਰਾਜ ਸੇਵਕਾਈ—1997
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਤੁਸੀਂ ਸੇਵਾ ਦਾ ਆਪਣਾ ਕੰਮ ਪੂਰਾ ਕਰ ਰਹੇ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2019
  • ਯਹੋਵਾਹ ਜੀ-ਜਾਨ ਨਾਲ ਸੇਵਾ ਕਰਨ ਵਾਲਿਆਂ ਨੂੰ ਇਨਾਮ ਦਿੰਦਾ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2016
  • ਸੇਵਕਾਈ ਵਿਚ ਵਧ-ਚੜ੍ਹ ਕੇ ਹਿੱਸਾ ਲਓ
    ਸਾਡੀ ਰਾਜ ਸੇਵਕਾਈ—2007
  • ਕੀ ਤੁਸੀਂ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਹੋ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
ਹੋਰ ਦੇਖੋ
ਸਾਡੀ ਰਾਜ ਸੇਵਕਾਈ—1997
km 7/97 ਸਫ਼ਾ 1

ਵਫ਼ਾਦਾਰੀ ਦਾ ਫਲ ਮਿਲਦਾ ਹੈ

1 ਇਬਰਾਨੀਆਂ 11:6 ਵਿਚ ਸਾਨੂੰ ਦੱਸਿਆ ਜਾਂਦਾ ਹੈ ਕਿ ਪਰਮੇਸ਼ੁਰ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ।” ਇਕ ਤਰੀਕਾ ਜਿਸ ਦੁਆਰਾ ਉਹ ਆਪਣੇ ਅਰਪਿਤ ਸੇਵਕਾਂ ਨੂੰ ਜੋ “ਥੋੜੇ ਜਿਹੇ ਵਿੱਚ ਮਾਤਬਰ” ਸਨ, ਫਲ ਦਿੰਦਾ ਹੈ ਉਹ ਹੈ ਕਿ ਉਹ ਉਨ੍ਹਾਂ ਨੂੰ ‘ਬਹੁਤ ਸਾਰੇ ਉੱਤੇ ਇਖ਼ਤਿਆਰ ਦਿੰਦਾ’ ਹੈ। (ਮੱਤੀ 25:23) ਦੂਸਰੇ ਸ਼ਬਦਾਂ ਵਿਚ, ਯਹੋਵਾਹ ਅਕਸਰ ਆਪਣੇ ਵਫ਼ਾਦਾਰ ਗਵਾਹਾਂ ਨੂੰ ਸੇਵਾ ਦੇ ਹੋਰ ਜ਼ਿਆਦਾ ਵਿਸ਼ੇਸ਼-ਸਨਮਾਨ ਦੇ ਕੇ ਉਨ੍ਹਾਂ ਦੀ ਮਿਹਨਤ ਦਾ ਫਲ ਦਿੰਦਾ ਹੈ।

2 ਪੌਲੁਸ ਰਸੂਲ ਨੂੰ ਆਪਣੀ ਵਫ਼ਾਦਾਰੀ ਦੇ ਫਲ ਵਜੋਂ ਇਕ ਅਜਿਹੀ ਸੇਵਕਾਈ ਉੱਤੇ ਲਾਇਆ ਗਿਆ ਜੋ ਉਸ ਨੂੰ ਯੂਰਪ ਅਤੇ ਏਸ਼ੀਆ ਮਾਈਨਰ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਲੈ ਗਈ। (1 ਤਿਮੋ. 1:12) ਹਾਲਾਂਕਿ ਪੌਲੁਸ ਨੂੰ ਆਪਣੀ ਸੇਵਕਾਈ ਪੂਰੀ ਤਰ੍ਹਾਂ ਨੇਪਰੇ ਚਾੜ੍ਹਨ ਵਿਚ ਕਾਫ਼ੀ ਸੰਘਰਸ਼ ਕਰਨਾ ਪਿਆ, ਉਸ ਨੇ ਆਪਣੇ ਮਿਲੇ ਹੋਏ ਵਿਸ਼ੇਸ਼-ਸਨਮਾਨ ਦਾ ਵੱਡਾ ਆਦਰ ਕੀਤਾ। (ਰੋਮੀ. 11:13; ਕੁਲੁ. 1:25) ਉਸ ਨੇ ਪ੍ਰਚਾਰ ਕਰਨ ਦੇ ਮੌਕਿਆਂ ਦੀ ਸੱਚੇ ਦਿਲੋਂ ਭਾਲ ਕਰ ਕੇ ਆਪਣੀ ਦਿਲੀ ਕਦਰਦਾਨੀ ਪ੍ਰਦਰਸ਼ਿਤ ਕੀਤੀ। ਆਪਣੇ ਸਰਗਰਮ ਕਾਰਜ ਦੁਆਰਾ ਉਸ ਨੇ ਸਪੱਸ਼ਟ ਤੌਰ ਤੇ ਦਿਖਾਇਆ ਕਿ ਉਹ ਆਪਣੀ ਨਿਹਚਾ ਮੁਤਾਬਕ ਕੰਮ ਕਰ ਰਿਹਾ ਸੀ। ਉਸ ਦੀ ਮਿਸਾਲ ਸਾਨੂੰ ਆਪਣੇ ਸੇਵਾ ਦੇ ਵਿਸ਼ੇਸ਼-ਸਨਮਾਨਾਂ ਨੂੰ ਕੀਮਤੀ ਸਮਝਣ ਲਈ ਪ੍ਰੇਰਿਤ ਕਰਦੀ ਹੈ।

3 ਯਹੋਵਾਹ ਨੇ ਸਾਨੂੰ ਇਕ ਸੇਵਕਾਈ ਦਿੱਤੀ ਹੈ: ਸੇਵਾ ਦੇ ਇਸ ਵਿਸ਼ੇਸ਼-ਸਨਮਾਨ ਪ੍ਰਤੀ ਅਸੀਂ ਪੌਲੁਸ ਵਰਗਾ ਦ੍ਰਿਸ਼ਟੀਕੋਣ ਕਿਵੇਂ ਦਿਖਾਉਂਦੇ ਹਾਂ? ਅਸੀਂ ਸੇਵਕਾਈ ਵਿਚ ਵਧੇਰੇ ਭਾਗ ਲੈਣ ਦੇ ਤਰੀਕੇ ਭਾਲਦੇ ਹਾਂ। ਅਸੀਂ ਘਰ-ਘਰ ਪ੍ਰਚਾਰ ਕਰਨ ਦੇ ਨਾਲ-ਨਾਲ ਗ਼ੈਰ-ਰਸਮੀ ਤੌਰ ਤੇ ਗਵਾਹੀ ਦੇਣ ਦੇ ਹਰ ਮੌਕੇ ਦਾ ਲਾਭ ਉਠਾਉਂਦੇ ਹਾਂ। ਅਸੀਂ ਹਰੇਕ ਘਰ-ਵਿਖੇ-ਨਹੀਂ ਘਰਾਂ ਨੂੰ ਦੁਬਾਰਾ ਜਾਂਦੇ ਹਾਂ ਅਤੇ ਸਾਰੇ ਰੁਚੀ ਰੱਖਣ ਵਾਲਿਆਂ ਨਾਲ ਪੁਨਰ-ਮੁਲਾਕਾਤਾਂ ਕਰਦੇ ਹਾਂ। ਅਤੇ ਅਸੀਂ ਦਿੱਤੇ ਹੋਏ ਸਮੇਂ ਤੇ ਗ੍ਰਹਿ ਬਾਈਬਲ ਅਧਿਐਨ ਕਰਾਉਣ ਲਈ ਜਾਂਦੇ ਹਾਂ।

4 ਸਾਡੀ ਸੇਵਕਾਈ ਬਾਰੇ, ਪੌਲੁਸ ਨੇ ਨਸੀਹਤ ਦਿੱਤੀ: “ਉਸ ਵਿੱਚ ਲੱਗਿਆ ਰਹੁ।” (2 ਤਿਮੋ. 4:2) ਜਿਹੜਾ ਕੰਮ ਅਤਿ ਜ਼ਰੂਰੀ ਹੋਵੇ, ਉਸ ਵੱਲ ਫ਼ੌਰੀ ਧਿਆਨ ਦੇਣਾ ਪੈਂਦਾ ਹੈ। ਕੀ ਅਸੀਂ ਆਪਣੀ ਸੇਵਕਾਈ ਨੂੰ ਅਤਿ ਜ਼ਰੂਰੀ ਸਮਝਦੇ ਹੋਏ, ਇਸ ਨੂੰ ਆਪਣੇ ਜੀਵਨ ਵਿਚ ਪਹਿਲ ਦਿੰਦੇ ਹਾਂ? ਮਿਸਾਲ ਵਜੋਂ, ਅਸੀਂ ਨਹੀਂ ਚਾਹਾਂਗੇ ਕਿ ਸਪਤਾਹ-ਅੰਤ ਦੌਰਾਨ ਸਾਡੀਆਂ ਮਨੋਰੰਜਕ ਸਰਗਰਮੀਆਂ ਅਤੇ ਦੂਸਰੇ ਨਿੱਜੀ ਰੁਝੇਵੇਂ ਉਹ ਸਮਾਂ ਨਸ਼ਟ ਕਰਨ ਜੋ ਸਾਨੂੰ ਖੇਤਰ ਸੇਵਕਾਈ ਵਿਚ ਬਿਤਾਉਣਾ ਚਾਹੀਦਾ ਹੈ। ਕਿਉਂ ਜੋ ਅਸੀਂ ਨਿਸ਼ਚਿਤ ਹਾਂ ਕਿ ਇਸ ਵਿਵਸਥਾ ਦਾ ਅੰਤ ਬਹੁਤ ਨੇੜੇ ਹੈ, ਅਸੀਂ ਇਸ ਬਾਰੇ ਵੀ ਨਿਸ਼ਚਿਤ ਹਾਂ ਕਿ ਸਾਡੇ ਲਈ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਭ ਤੋਂ ਜ਼ਰੂਰੀ ਕੰਮ ਹੈ।

5 ਪਰਮੇਸ਼ੁਰ ਪ੍ਰਤੀ ਸਾਡਾ ਸੱਚੇ ਅਤੇ ਨਿਸ਼ਠਾਵਾਨ ਰਹਿਣਾ ਅਤੇ ਉਸ ਵੱਲੋਂ ਸਾਨੂੰ ਦਿੱਤੇ ਗਏ ਕੰਮ ਵਿਚ ਲੱਗੇ ਰਹਿਣਾ ਹੀ ਉਸ ਪ੍ਰਤੀ ਸਾਡੀ ਵਫ਼ਾਦਾਰੀ ਦਾ ਸੰਕੇਤ ਹੈ। ਆਓ ਅਸੀਂ ਆਪਣੀ ਸੇਵਕਾਈ ਨੂੰ ਪੂਰੀ ਤਰ੍ਹਾਂ ਨੇਪਰੇ ਚਾੜ੍ਹੀਏ, ਤਾਂ ਜੋ ਯਹੋਵਾਹ ਸਾਡੀ ਵਫ਼ਾਦਾਰੀ ਲਈ ਵੱਡਾ ਫਲ ਦੇਵੇ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ