ਤੁਸੀਂ ਇਕ ਨਾਸਤਿਕ ਨੂੰ ਕੀ ਕਹੋਗੇ?
1 “ਮੈਂ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੀ,” ਪੋਲੈਂਡ ਦੀ ਇਕ ਪ੍ਰੋਫ਼ੈਸਰਨੀ ਨੇ ਅਫ਼ਰੀਕਾ ਵਿਚ ਇਕ ਮਿਸ਼ਨਰੀ ਭੈਣ ਨੂੰ ਕਿਹਾ। ਉਸ ਭੈਣ ਨੇ ਉਸ ਨਾਲ ਗੱਲ-ਬਾਤ ਕੀਤੀ ਅਤੇ ਉਸ ਨੂੰ ਜੀਵਨਇਹ ਇੱਥੇ ਕਿਵੇਂ ਆਇਆ? ਕ੍ਰਮ-ਵਿਕਾਸ ਦੁਆਰਾ ਜਾਂ ਸ੍ਰਿਸ਼ਟੀ ਦੁਆਰਾ? (ਅੰਗ੍ਰੇਜ਼ੀ) ਨਾਮਕ ਕਿਤਾਬ ਦਿੱਤੀ। ਜਦੋਂ ਮਿਸ਼ਨਰੀ ਭੈਣ ਉਸ ਕੋਲ ਅਗਲੇ ਹਫ਼ਤੇ ਵਾਪਸ ਗਈ, ਤਾਂ ਉਸ ਪ੍ਰੋਫ਼ੈਸਰਨੀ ਨੇ ਉਸ ਨੂੰ ਕਿਹਾ: “ਮੈਂ ਹੁਣ ਪਰਮੇਸ਼ੁਰ ਵਿਚ ਵਿਸ਼ਵਾਸ ਕਰਨ ਲੱਗ ਪਈ ਹਾਂ!” ਉਸ ਨੇ ਸ੍ਰਿਸ਼ਟੀ ਕਿਤਾਬ ਪੂਰੀ ਪੜ੍ਹ ਲਈ ਸੀ ਅਤੇ ਹੁਣ ਉਹ ਬਾਈਬਲ ਅਧਿਐਨ ਕਰਨਾ ਚਾਹੁੰਦੀ ਸੀ। ਤੁਸੀਂ ਉਨ੍ਹਾਂ ਲੋਕਾਂ ਨੂੰ ਸਫ਼ਲਤਾਪੂਰਵਕ ਗਵਾਹੀ ਕਿਵੇਂ ਦੇ ਸਕਦੇ ਹੋ ਜੋ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਹਨ? ਪਹਿਲਾਂ, ਉਨ੍ਹਾਂ ਵੱਖੋ-ਵੱਖਰੇ ਕਾਰਨਾਂ ਉੱਤੇ ਵਿਚਾਰ ਕਰੋ ਕਿ ਕਿਉਂ ਲੋਕੀ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ।
2 ਵਿਸ਼ਵਾਸ ਨਾ ਕਰਨ ਦੇ ਕਾਰਨ: ਸਾਰੇ ਲੋਕ ਜਨਮ ਤੋਂ ਹੀ ਨਾਸਤਿਕ ਨਹੀਂ ਹੁੰਦੇ। ਬਹੁਤ ਸਾਰੇ ਲੋਕ ਪਹਿਲਾਂ ਕਿਸੇ-ਨ-ਕਿਸੇ ਧਰਮ ਨੂੰ ਮੰਨਦੇ ਸਨ ਅਤੇ ਇਕ ਸਮੇਂ ਤੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਦੇ ਸਨ। ਪਰ ਕਿਸੇ ਗੰਭੀਰ ਬੀਮਾਰੀ ਜਾਂ ਪਰਿਵਾਰਕ ਸਮੱਸਿਆਵਾਂ ਕਰਕੇ ਜਾਂ ਉਨ੍ਹਾਂ ਨਾਲ ਹੋਈਆਂ ਕੁਝ ਬੇਇਨਸਾਫ਼ੀਆਂ ਕਰਕੇ ਉਨ੍ਹਾਂ ਦਾ ਵਿਸ਼ਵਾਸ ਕਮਜ਼ੋਰ ਪੈ ਗਿਆ ਹੈ। ਕੁਝ ਲੋਕਾਂ ਨੇ ਸਕੂਲਾਂ, ਕਾਲਜਾਂ ਵਿਚ ਅਜਿਹੇ ਵਿਸ਼ੇ ਪੜ੍ਹੇ ਹੁੰਦੇ ਹਨ ਜਿਨ੍ਹਾਂ ਦਾ ਉਨ੍ਹਾਂ ਉੱਤੇ ਬੁਰਾ ਅਸਰ ਪਿਆ ਹੈ ਅਤੇ ਉਨ੍ਹਾਂ ਨੇ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ। ਹੇਠਾਂ ਦਿੱਤੀਆਂ ਨਾਸਤਿਕ ਵਿਅਕਤੀਆਂ ਦੀਆਂ ਉਦਾਹਰਣਾਂ ਉੱਤੇ ਗੌਰ ਕਰੋ ਜਿਨ੍ਹਾਂ ਨੇ ਬਾਅਦ ਵਿਚ ਯਹੋਵਾਹ ਪਰਮੇਸ਼ੁਰ ਉੱਤੇ ਪੱਕਾ ਵਿਸ਼ਵਾਸ ਕੀਤਾ ਅਤੇ ਉਸ ਦੇ ਗਵਾਹ ਬਣ ਗਏ।
3 ਪੈਰਿਸ ਵਿਚ ਰਹਿਣ ਵਾਲੀ ਇਕ ਤੀਵੀਂ ਨੂੰ ਜਨਮ ਤੋਂ ਹੀ ਹੱਡੀਆਂ ਦੀ ਬੀਮਾਰੀ ਸੀ ਜਿਸ ਕਰਕੇ ਉਹ ਬਹੁਤ ਕਮਜ਼ੋਰ ਸੀ। ਭਾਵੇਂ ਕਿ ਉਸ ਨੇ ਇਕ ਕੈਥੋਲਿਕ ਵਜੋਂ ਬਪਤਿਸਮਾ ਲਿਆ ਸੀ, ਪਰ ਉਹ ਆਪਣੇ ਆਪ ਨੂੰ ਨਾਸਤਿਕ ਕਹਿੰਦੀ ਸੀ। ਜਦੋਂ ਉਸ ਨੇ ਕੈਥੋਲਿਕ ਨਨਾਂ ਨੂੰ ਪੁੱਛਿਆ ਕਿ ਪਰਮੇਸ਼ੁਰ ਨੇ ਉਸ ਨੂੰ ਅਜਿਹੀ ਬੀਮਾਰੀ ਨਾਲ ਕਿਉਂ ਪੈਦਾ ਹੋਣ ਦਿੱਤਾ, ਤਾਂ ਉਨ੍ਹਾਂ ਨੇ ਕਿਹਾ: “ਕਿਉਂਕਿ ਉਹ ਤੈਨੂੰ ਪਿਆਰ ਕਰਦਾ ਹੈ।” ਉਸ ਨੇ ਇਸ ਬੇਤੁਕੇ ਜਵਾਬ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਫਿਨਲੈਂਡ ਦੇ ਇਕ ਨੌਜਵਾਨ ਉੱਤੇ ਗੌਰ ਕਰੋ ਜਿਸ ਨੂੰ ਡਾਕਟਰੀ ਜਾਂਚ ਤੋਂ ਇਹ ਪਤਾ ਲੱਗਾ ਕਿ ਉਸ ਨੂੰ ਪੱਠਿਆਂ ਦੀ ਇਕ ਲਾਇਲਾਜ ਬੀਮਾਰੀ ਸੀ ਜਿਸ ਕਰਕੇ ਉਹ ਵੀਲ੍ਹਚੇਅਰ ਤੇ ਹੀ ਬੈਠਾ ਰਹਿੰਦਾ ਸੀ। ਉਸ ਦੇ ਮਾਤਾ ਜੀ ਉਸ ਨੂੰ ਇਕ ਪੈਂਟਾਕਾਸਟਲ ਆਦਮੀ ਕੋਲ ਲੈ ਕੇ ਗਏ ਜੋ ਬੀਮਾਰ ਲੋਕਾਂ ਨੂੰ ਠੀਕ ਕਰਨ ਦਾ ਦਾਅਵਾ ਕਰਦਾ ਸੀ। ਪਰ ਉਹ ਚਮਤਕਾਰੀ ਢੰਗ ਨਾਲ ਠੀਕ ਨਾ ਹੋਇਆ। ਨਤੀਜੇ ਵਜੋਂ, ਉਸ ਨੌਜਵਾਨ ਨੂੰ ਪਰਮੇਸ਼ੁਰ ਵਿਚ ਵਿਸ਼ਵਾਸ ਨਾ ਰਿਹਾ ਤੇ ਉਹ ਇਕ ਨਾਸਤਿਕ ਬਣ ਗਿਆ।
4 ਹਾਂਡੂਰਸ ਵਿਚ ਇਕ ਆਦਮੀ ਜਨਮ ਤੋਂ ਹੀ ਕੈਥੋਲਿਕ ਸੀ, ਪਰ ਉਸ ਨੇ ਸਮਾਜਵਾਦੀ ਫ਼ਲਸਫ਼ੇ ਅਤੇ ਨਾਸਤਿਕਤਾ ਦੇ ਵਿਸ਼ਿਆਂ ਦਾ ਅਧਿਐਨ ਕੀਤਾ ਸੀ। ਉਹ ਯੂਨੀਵਰਸਿਟੀ ਦੀ ਪੜ੍ਹਾਈ ਤੋਂ ਕਾਇਲ ਹੋ ਗਿਆ ਕਿ ਇਨਸਾਨ ਕ੍ਰਮ-ਵਿਕਾਸ ਰਾਹੀਂ ਆਇਆ ਹੈ, ਜਿਸ ਕਰਕੇ ਉਸ ਨੇ ਪਰਮੇਸ਼ੁਰ ਵਿਚ ਵਿਸ਼ਵਾਸ ਕਰਨਾ ਛੱਡ ਦਿੱਤਾ। ਇਸੇ ਤਰ੍ਹਾਂ, ਸੰਯੁਕਤ ਰਾਜ ਅਮਰੀਕਾ ਦੀ ਇਕ ਤੀਵੀਂ ਜਨਮ ਤੋਂ ਹੀ ਮੈਥੋਡਿਸਟ ਧਰਮ ਨੂੰ ਮੰਨਦੀ ਸੀ। ਕਾਲਜ ਵਿਚ ਉਸ ਨੇ ਮਨੋ-ਵਿਗਿਆਨ ਦਾ ਵਿਸ਼ਾ ਲਿਆ ਸੀ। ਇਸ ਵਿਸ਼ੇ ਨੇ ਧਰਮ ਵਿਚ ਉਸ ਦੇ ਵਿਸ਼ਵਾਸ ਨੂੰ ਕਿਵੇਂ ਪ੍ਰਭਾਵਿਤ ਕੀਤਾ? ਉਸ ਨੇ ਕਿਹਾ: “ਤਿੰਨ ਮਹੀਨਿਆਂ ਵਿਚ ਇਸ ਨੇ ਧਰਮ ਵਿਚ ਮੇਰੇ ਵਿਸ਼ਵਾਸ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ।”
5 ਨੇਕਦਿਲ ਲੋਕਾਂ ਦੇ ਦਿਲਾਂ ਤਕ ਪਹੁੰਚਣਾ: ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦੇ ਹਨ, ਉਨ੍ਹਾਂ ਨੂੰ ਇਹ ਜਾਣ ਕੇ ਖ਼ੁਸ਼ੀ ਹੋਵੇਗੀ ਕਿ ਕਮਜ਼ੋਰ ਸਿਹਤ, ਪਰਿਵਾਰਕ ਸਮੱਸਿਆਵਾਂ ਅਤੇ ਬੇਇਨਸਾਫ਼ੀ ਆਦਿ ਸਮੱਸਿਆਵਾਂ ਦਾ ਹੱਲ ਹੈ। ਉਹ ਅਜਿਹੇ ਸਵਾਲਾਂ ਦਾ ਜਵਾਬ ਲੱਭਣ ਵਿਚ ਸੱਚੇ ਦਿਲੋਂ ਦਿਲਚਸਪੀ ਰੱਖਦੇ ਹਨ ਜਿਵੇਂ ਕਿ: ‘ਦੁਨੀਆਂ ਵਿਚ ਬੁਰਾਈ ਕਿਉਂ ਹੈ?’ ‘ਹਮੇਸ਼ਾ ਚੰਗੇ ਲੋਕਾਂ ਨਾਲ ਹੀ ਮਾੜਾ ਕਿਉਂ ਵਾਪਰਦਾ ਹੈ?’ ਅਤੇ ‘ਜ਼ਿੰਦਗੀ ਦਾ ਮਕਸਦ ਕੀ ਹੈ?’
6 ਸਵਿਟਜ਼ਰਲੈਂਡ ਵਿਚ ਰਹਿਣ ਵਾਲੇ ਪਤੀ-ਪਤਨੀ ਦੋਵੇਂ ਹੀ ਬਚਪਨ ਤੋਂ ਨਾਸਤਿਕ ਸਨ। ਜਦੋਂ ਉਨ੍ਹਾਂ ਨੂੰ ਪਹਿਲੀ ਵਾਰ ਸੱਚਾਈ ਬਾਰੇ ਦੱਸਿਆ ਗਿਆ, ਤਾਂ ਉਨ੍ਹਾਂ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਪਰ ਉਨ੍ਹਾਂ ਦੇ ਪਰਿਵਾਰਕ ਜੀਵਨ ਵਿਚ ਗੰਭੀਰ ਸਮੱਸਿਆਵਾਂ ਸਨ ਅਤੇ ਉਹ ਤਲਾਕ ਲੈਣ ਬਾਰੇ ਸੋਚ ਰਹੇ ਸਨ। ਜਦੋਂ ਗਵਾਹ ਦੁਬਾਰਾ ਉਨ੍ਹਾਂ ਕੋਲ ਵਾਪਸ ਗਈ, ਤਾਂ ਉਸ ਨੇ ਉਸ ਜੋੜੇ ਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਸਮੱਸਿਆਵਾਂ ਕਿਵੇਂ ਸੁਲਝਾਈਆਂ ਜਾ ਸਕਦੀਆਂ ਹਨ। ਬਾਈਬਲ ਵਿਚ ਦਿੱਤੀ ਗਈ ਵਿਵਹਾਰਕ ਸਲਾਹ ਨੂੰ ਸੁਣ ਕੇ ਉਹ ਬਹੁਤ ਹੈਰਾਨ ਹੋਏ ਅਤੇ ਬਾਈਬਲ ਦਾ ਅਧਿਐਨ ਕਰਨ ਲਈ ਰਾਜ਼ੀ ਹੋ ਗਏ। ਉਨ੍ਹਾਂ ਦਾ ਵਿਆਹੁਤਾ ਜੀਵਨ ਮਜ਼ਬੂਤ ਹੋ ਗਿਆ ਅਤੇ ਉਨ੍ਹਾਂ ਨੇ ਅਧਿਆਤਮਿਕ ਤਰੱਕੀ ਕੀਤੀ ਤੇ ਬਪਤਿਸਮਾ ਲਿਆ।
7 ਤੁਸੀਂ ਇਕ ਨਾਸਤਿਕ ਨੂੰ ਕੀ ਕਹਿ ਸਕਦੇ ਹੋ: ਜਦੋਂ ਕੋਈ ਵਿਅਕਤੀ ਤੁਹਾਨੂੰ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਵਿਚ ਵਿਸ਼ਵਾਸ ਨਹੀਂ ਕਰਦਾ ਹੈ, ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਹ ਇਸ ਤਰ੍ਹਾਂ ਕਿਉਂ ਕਹਿ ਰਿਹਾ ਹੈ। ਕੀ ਉਹ ਪੜ੍ਹਿਆ-ਲਿਖਿਆ ਹੋਣ ਕਰਕੇ ਵਿਸ਼ਵਾਸ ਨਹੀਂ ਕਰਦਾ ਹੈ, ਜ਼ਿੰਦਗੀ ਵਿਚ ਉਸ ਨੇ ਜੋ ਮੁਸ਼ਕਲਾਂ ਝੱਲੀਆਂ ਹਨ ਜਾਂ ਧਾਰਮਿਕ ਪਖੰਡ ਨੂੰ ਦੇਖ ਕੇ ਅਤੇ ਝੂਠੀਆਂ ਸਿੱਖਿਆਵਾਂ ਕਰਕੇ ਉਹ ਨਾਸਤਿਕ ਬਣ ਗਿਆ ਹੈ? ਤੁਸੀਂ ਉਸ ਨੂੰ ਪੁੱਛ ਸਕਦੇ ਹੋ: “ਕੀ ਤੁਸੀਂ ਪਹਿਲਾਂ ਤੋਂ ਹੀ ਪਰਮੇਸ਼ੁਰ ਨੂੰ ਨਹੀਂ ਮੰਨਦੇ?” ਜਾਂ “ਤੁਸੀਂ ਕਿਉਂ ਇਸ ਤਰ੍ਹਾਂ ਕਹਿ ਰਹੇ ਹੋ?” ਉਸ ਦੇ ਜਵਾਬ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਅੱਗੋਂ ਕੀ ਕਹਿਣਾ ਹੈ। ਜੇ ਯਕੀਨ ਦਿਲਾਉਣ ਲਈ ਤਕੜੀਆਂ ਦਲੀਲਾਂ ਦੇਣ ਦੀ ਲੋੜ ਪੈਂਦੀ ਹੈ, ਤਾਂ ਕਿਤਾਬ ਕੀ ਕੋਈ ਸ੍ਰਿਸ਼ਟੀਕਰਤਾ ਹੈ ਜੋ ਤੁਹਾਡੀ ਪਰਵਾਹ ਕਰਦਾ ਹੈ? (ਅੰਗ੍ਰੇਜ਼ੀ) ਇਸਤੇਮਾਲ ਕੀਤੀ ਜਾ ਸਕਦੀ ਹੈ।
8 ਤੁਸੀਂ ਇਕ ਨਾਸਤਿਕ ਨੂੰ ਇਹ ਕਹਿਣ ਦੁਆਰਾ ਗੱਲ-ਬਾਤ ਸ਼ੁਰੂ ਕਰ ਸਕਦੇ ਹੋ:
◼ “ਕੀ ਤੁਸੀਂ ਕਦੇ ਸੋਚਿਆ ਹੈ: ‘ਜੇਕਰ ਪਰਮੇਸ਼ੁਰ ਹੈ, ਤਾਂ ਫਿਰ ਦੁਨੀਆਂ ਵਿਚ ਇੰਨੇ ਜ਼ਿਆਦਾ ਦੁੱਖ ਅਤੇ ਬੇਇਨਸਾਫ਼ੀ ਕਿਉਂ ਹੈ?’ [ਜਵਾਬ ਲਈ ਸਮਾਂ ਦਿਓ।] ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ?” ਯਿਰਮਿਯਾਹ 10:23 ਪੜ੍ਹੋ। ਪੜ੍ਹਨ ਤੋਂ ਬਾਅਦ ਇਸ ਆਇਤ ਬਾਰੇ ਉਸ ਦੀ ਰਾਇ ਪੁੱਛੋ। ਤਦ ਉਸ ਨੂੰ ਬਰੋਸ਼ਰ ਕੀ ਕਦੇ ਯੁੱਧ ਰਹਿਤ ਸੰਸਾਰ ਹੋਵੇਗਾ? (ਅੰਗ੍ਰੇਜ਼ੀ) ਦੇ ਸਫ਼ੇ 16 ਅਤੇ 17 ਦਿਖਾਓ। ਜਾਂ ਇਸ ਦੀ ਬਜਾਇ, ਤੁਸੀਂ ਸ੍ਰਿਸ਼ਟੀਕਰਤਾ ਕਿਤਾਬ ਦਾ ਅਧਿਆਇ 10 ਇਸਤੇਮਾਲ ਕਰ ਸਕਦੇ ਹੋ। ਉਸ ਨੂੰ ਇਹ ਕਿਤਾਬ ਲੈ ਕੇ ਪੜ੍ਹਨ ਲਈ ਕਹੋ।—ਹੋਰ ਸੁਝਾਅ ਲੈਣ ਲਈ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ ਦੇ ਸਫ਼ੇ 150-1 ਦੇਖੋ।
9 ਇਹ ਸੱਚ ਹੈ ਕਿ ਸਾਰੇ ਨਾਸਤਿਕ ਸੱਚਾਈ ਨੂੰ ਸਵੀਕਾਰ ਨਹੀਂ ਕਰਨਗੇ। ਪਰ ਫਿਰ ਵੀ ਅਜਿਹੇ ਖੁੱਲ੍ਹੇ-ਵਿਚਾਰਾਂ ਵਾਲੇ ਵਿਅਕਤੀ ਹਨ ਜੋ ਸਾਡੀ ਗੱਲ ਸੁਣਨ ਲਈ ਤਿਆਰ ਹੁੰਦੇ ਹਨ। ਇਸ ਲਈ ਸੱਚਾਈ ਨੂੰ ਪਛਾਣਨ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਤਰਕ ਤੇ ਸਮਝ ਨੂੰ ਅਤੇ ਇਸ ਤੋਂ ਵੀ ਵੱਧ ਪਰਮੇਸ਼ੁਰ ਦੇ ਬਚਨ ਦੀ ਤਾਕਤ ਨੂੰ ਇਸਤੇਮਾਲ ਕਰੋ।—ਰਸੂ. 28:23, 24; ਇਬ. 4:12.