ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/00 ਸਫ਼ਾ 1
  • “ਅਸੀਂ ਜ਼ਰੂਰ ਦੱਸਾਂਗੇ”

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਅਸੀਂ ਜ਼ਰੂਰ ਦੱਸਾਂਗੇ”
  • ਸਾਡੀ ਰਾਜ ਸੇਵਕਾਈ—2000
  • ਮਿਲਦੀ-ਜੁਲਦੀ ਜਾਣਕਾਰੀ
  • ‘ਪਰਮੇਸ਼ੁਰ ਦਾ ਬਚਨ ਦਲੇਰੀ ਨਾਲ ਸੁਣਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ‘ਅਸੀਂ ਪਰਮੇਸ਼ੁਰ ਦਾ ਹੀ ਹੁਕਮ ਮੰਨਾਂਗੇ’
    ‘ਪਰਮੇਸ਼ੁਰ ਦੇ ਰਾਜ ਬਾਰੇ ਚੰਗੀ ਤਰ੍ਹਾਂ ਗਵਾਹੀ ਦਿਓ’
  • ਬਿਨਾਂ ਹਟੇ ਖ਼ੁਸ਼ ਖ਼ਬਰੀ ਦਾ ਐਲਾਨ ਕਰਨਾ
    ਸਾਡੀ ਰਾਜ ਸੇਵਕਾਈ—1996
  • ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2009
ਹੋਰ ਦੇਖੋ
ਸਾਡੀ ਰਾਜ ਸੇਵਕਾਈ—2000
km 7/00 ਸਫ਼ਾ 1

“ਅਸੀਂ ਜ਼ਰੂਰ ਦੱਸਾਂਗੇ”

1 ਯਿਸੂ ਮਸੀਹ ਅੱਜ ਦੁਨੀਆਂ ਵਿਚ ਹੋ ਰਹੇ ਪ੍ਰਚਾਰ ਕੰਮ ਦੀ ਨਿਗਰਾਨੀ ਕਰ ਰਿਹਾ ਹੈ। (ਮੱਤੀ 28:20; ਮਰ. 13:10) ਹਾਲਾਂਕਿ ਲਗਭਗ 60 ਲੱਖ ਭੈਣ-ਭਰਾ ਬੜੇ ਜੋਸ਼ ਨਾਲ 234 ਦੇਸ਼ਾਂ ਵਿਚ ਪ੍ਰਚਾਰ ਕਰ ਰਹੇ ਹਨ, ਪਰ ਸਾਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਸਾਡਾ ਗਵਾਹੀ ਦੇਣ ਦਾ ਕੰਮ ਖ਼ਤਮ ਹੋ ਗਿਆ ਹੈ। ਕਿਉਂਕਿ ਜਦ ਤਕ ਪਰਮੇਸ਼ੁਰ ਨਹੀਂ ਕਹਿੰਦਾ ਕਿ ਇਹ ਕੰਮ ਪੂਰਾ ਹੋ ਗਿਆ ਹੈ, ਤਦ ਤਕ “ਜਿਹੜੀਆਂ ਗੱਲਾਂ ਅਸਾਂ ਵੇਖੀਆਂ ਅਤੇ ਸੁਣੀਆਂ” ਹਨ ਉਹ ਅਸੀਂ ਲੋਕਾਂ ਨੂੰ ਜ਼ਰੂਰ ਦੱਸਾਂਗੇ।—ਰਸੂ. 4:20.

2 ਪਰਮੇਸ਼ੁਰ ਦੀ ਪਵਿੱਤਰ ਆਤਮਾ ਤੇ ਭਰੋਸਾ ਰੱਖੋ: ਸ਼ਤਾਨ ਚਾਹੁੰਦਾ ਹੈ ਕਿ ਅਸੀਂ ਹਿੰਮਤ ਹਾਰ ਜਾਈਏ, ਇਸ ਲਈ ਉਹ ਸਾਡੇ ਤੇ ਬਹੁਤ ਦਬਾਅ ਪਾਉਂਦਾ ਹੈ। (ਪਰ. 12:17) ਅਸੀਂ ਨਾਮੁਕੰਮਲ ਹਾਂ ਜਿਸ ਕਾਰਨ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਜਿਹੀਆਂ ਗੱਲਾਂ ਕਰਕੇ ਸਾਡਾ ਧਿਆਨ ਪ੍ਰਚਾਰ ਦੇ ਸਭ ਤੋਂ ਅਹਿਮ ਕੰਮ ਤੋਂ ਹੱਟ ਸਕਦਾ ਹੈ। ਪਰ ਜੇ ਅਸੀਂ ਯਹੋਵਾਹ ਤੇ ਭਰੋਸਾ ਰੱਖਦੇ ਹਾਂ, ਤਾਂ ਉਸ ਦੀ ਪਵਿੱਤਰ ਆਤਮਾ ਹਰ ਰੁਕਾਵਟ ਪਾਰ ਕਰਨ ਵਿਚ ਸਾਡੀ ਮਦਦ ਕਰੇਗੀ।

3 ਜਦੋਂ ਪਹਿਲੀ ਸਦੀ ਦੇ ਮਸੀਹੀਆਂ ਨੂੰ ਬੁਰੀ ਤਰ੍ਹਾਂ ਸਤਾਇਆ ਗਿਆ ਸੀ, ਤਾਂ ਭਰਾਵਾਂ ਨੇ ਪਰਮੇਸ਼ੁਰ ਨੂੰ ਮਦਦ ਲਈ ਪ੍ਰਾਰਥਨਾ ਕੀਤੀ ਤਾਂਕਿ ਉਹ ਪੂਰੀ ਦਲੇਰੀ ਨਾਲ ਉਸ ਦੇ ਬਚਨ ਬਾਰੇ ਦੱਸਦੇ ਰਹਿਣ। ਯਹੋਵਾਹ ਨੇ ਉਨ੍ਹਾਂ ਦੀ ਪ੍ਰਾਰਥਨਾ ਦਾ ਜਵਾਬ ਦਿੱਤਾ। ਉਸ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਆਪਣੀ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬਿਨਾਂ ਹਿੰਮਤ ਹਾਰੇ ਬੜੀ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ।—ਰਸੂ. 4:29, 31; 5:42.

4 ਅਫ਼ਵਾਹਾਂ ਕਾਰਨ ਹੌਸਲਾ ਨਾ ਹਾਰੋ: ਜਦੋਂ ਲੋਕ ਸਾਡੇ ਬਾਰੇ ਗ਼ਲਤ ਸੋਚਦੇ ਹਨ ਜਾਂ ਸਾਨੂੰ ਬਦਨਾਮ ਕਰਨ ਲਈ ਅਫ਼ਵਾਹਾਂ ਫੈਲਾਉਂਦੇ ਹਨ, ਤਾਂ ਸਾਡੇ ਅੰਦਰ ਡਰ ਪੈਦਾ ਹੋ ਸਕਦਾ ਹੈ। ਪਰ ਜ਼ਰਾ ਰਸੂਲਾਂ ਦੇ ਕਰਤੱਬ 5:29-31 ਵਿਚ ਦੱਸੀ ਗਈ ਘਟਨਾ ਚੇਤੇ ਕਰੋ। ਜਦੋਂ ਪਤਰਸ ਅਤੇ ਦੂਜੇ ਰਸੂਲ ਮਹਾਂ-ਸਭਾ ਵਿਚ ਸਨ, ਤਾਂ ਉਨ੍ਹਾਂ ਨੇ ਬੜੀ ਦਲੇਰੀ ਨਾਲ ਪਰਮੇਸ਼ੁਰ ਬਾਰੇ ਗਵਾਹੀ ਦਿੱਤੀ। ਸ਼ਰਾ ਦੇ ਸਿਖਾਉਣ ਵਾਲੇ ਗਮਲੀਏਲ ਨੇ ਮੰਨਿਆ ਕਿ ਪਰਮੇਸ਼ੁਰ ਦਾ ਕੰਮ ਕਦੇ ਵੀ ਨਸ਼ਟ ਨਹੀਂ ਹੋ ਸਕਦਾ। ਅਸੀਂ ਇਸ ਨੂੰ ਆਪਣੀ ਤਾਕਤ ਨਾਲ ਪੂਰਾ ਨਹੀਂ ਕਰ ਸਕਦੇ। ਇਸ ਮਹਾਨ ਕੰਮ ਨੂੰ ਪਰਮੇਸ਼ੁਰ ਮਦਦ ਦੇ ਰਿਹਾ ਹੈ ਅਤੇ ਉਹੀ ਇਸ ਨੂੰ ਪੂਰਾ ਕਰ ਸਕਦਾ ਹੈ!—ਜ਼ਕ. 4:6.

5 ਆਓ ਅਸੀਂ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾਉਣ ਲਈ ਰੋਜ਼ਾਨਾ ਯਹੋਵਾਹ ਨੂੰ ਬੇਨਤੀ ਕਰੀਏ ਕਿ ਉਹ ਸਾਨੂੰ ਪਵਿੱਤਰ ਆਤਮਾ ਦੇਵੇ। ਆਓ ਅਸੀਂ ਯਿਰਮਿਯਾਹ ਵਾਂਗ ਕਹੀਏ ਕਿ ਰਾਜ ਸੰਦੇਸ਼ ਸਾਡੀਆਂ ਹੱਡੀਆਂ ਵਿਚ ਬਲਦੀ ਹੋਈ ਅੱਗ ਵਾਂਗ ਹੈ। (ਯਿਰ. 20:9) ਅਸੀਂ ਹਰਗਿਜ਼ ਚੁੱਪ ਨਹੀਂ ਬੈਠ ਸਕਦੇ!

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ