ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 5/01 ਸਫ਼ਾ 1
  • ਤਨ-ਮਨ ਲਾ ਕੇ ਵਾਢੀ ਦਾ ਕੰਮ ਕਰੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਤਨ-ਮਨ ਲਾ ਕੇ ਵਾਢੀ ਦਾ ਕੰਮ ਕਰੋ
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • ਪੈਲੀਆਂ ਵਾਢੀ ਦੇ ਲਈ ਪੱਕ ਕੇ ਪੀਲੀਆਂ ਹੋ ਗਈਆਂ ਹਨ
    ਸਾਡੀ ਰਾਜ ਸੇਵਕਾਈ—2010
  • ਖ਼ੁਸ਼ੀ ਨਾਲ ਵਾਢੀ ਦਾ ਕੰਮ ਕਰੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਵਾਢੀ ਦੇ ਕੰਮ ਵਿਚ ਲੱਗੇ ਰਹੋ!
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2001
  • ਵਧ-ਚੜ੍ਹ ਕੇ ਵਾਢੀ ਦਾ ਵੱਡਾ ਕੰਮ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 5/01 ਸਫ਼ਾ 1

ਤਨ-ਮਨ ਲਾ ਕੇ ਵਾਢੀ ਦਾ ਕੰਮ ਕਰੋ

1 ਪੁਰਾਣੇ ਸਮਿਆਂ ਵਿਚ ਯਹੋਵਾਹ ਦੇ ਨਬੀਆਂ ਨੇ ਅਤੇ ਯਿਸੂ ਮਸੀਹ ਨੇ ਲੋਕਾਂ ਨੂੰ ਇਕੱਠਾ ਕਰਨ ਦੇ ਕੰਮ ਦੀ ਗੱਲ ਕੀਤੀ ਸੀ। (ਯਸਾ. 56:8; ਹਿਜ਼. 34:11; ਯੂਹੰ. 10:16) ਅੱਜ ਦੁਨੀਆਂ ਭਰ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਇਹ ਕੰਮ ਕੀਤਾ ਜਾ ਰਿਹਾ ਹੈ। (ਮੱਤੀ 24:14) ਅੱਜ ਅਸੀਂ ਇਹ ਫ਼ਰਕ ਸਾਫ਼-ਸਾਫ਼ ਦੇਖ ਸਕਦੇ ਹਾਂ ਕਿ ਕਿਹੜੇ ਲੋਕ ਪਰਮੇਸ਼ੁਰ ਦੀ ਸੇਵਾ ਕਰ ਰਹੇ ਹਨ ਤੇ ਕਿਹੜੇ ਨਹੀਂ। (ਮਲਾ. 3:18) ਇਸ ਦਾ ਸਾਡੇ ਲਈ ਕੀ ਮਤਲਬ ਹੈ?

2 ਨਿੱਜੀ ਜ਼ਿੰਮੇਵਾਰੀ: ਅਸੀਂ ਪੌਲੁਸ ਦੀ ਮਿਸਾਲ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਸ ਨੇ ਮਸੀਹੀ ਸੇਵਕਾਈ ਦੇ ਕੰਮ ਨੂੰ ਅੱਗੇ ਵਧਾਉਣ ਵਿਚ ਤਨ-ਮਨ ਨਾਲ ਹਿੱਸਾ ਲਿਆ ਸੀ। ਉਹ ਪ੍ਰਚਾਰ ਕਰਨ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦਾ ਸੀ ਤਾਂਕਿ ਸਾਰੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲੇ ਤੇ ਉਨ੍ਹਾਂ ਨੂੰ ਬਚਾਇਆ ਜਾ ਸਕੇ। ਇਸ ਮਨੋਬਿਰਤੀ ਨੇ ਉਸ ਨੂੰ ਪ੍ਰਚਾਰ ਕਰਨ ਵਿਚ ਲਗਾਤਾਰ ਮਿਹਨਤ ਕਰਦੇ ਰਹਿਣ ਲਈ ਪ੍ਰੇਰਿਆ। (ਰੋਮੀ. 1:14-17) ਅੱਜ ਇਨਸਾਨ ਖ਼ਤਰਨਾਕ ਮਾਹੌਲ ਵਿਚ ਜੀ ਰਹੇ ਹਨ। ਕੀ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਆਪਣੇ ਇਲਾਕੇ ਦੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਪ੍ਰਚਾਰ ਕਰੀਏ?​—1 ਕੁਰਿੰ. 9:16.

3 ਫ਼ੌਰਨ ਕਦਮ ਚੁੱਕਣ ਦਾ ਵੇਲਾ: ਪ੍ਰਚਾਰ ਦੇ ਕੰਮ ਦੀ ਤੁਲਨਾ ਮੁਸੀਬਤ ਵਿਚ ਫਸੇ ਲੋਕਾਂ ਨੂੰ ਲੱਭਣ ਤੇ ਬਚਾਉਣ ਦੇ ਕੰਮ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕਿ ਬੜੀ ਦੇਰ ਹੋ ਜਾਵੇ, ਸਾਨੂੰ ਚਾਹੀਦਾ ਹੈ ਕਿ ਅਸੀਂ ਲੋਕਾਂ ਨੂੰ ਲੱਭੀਏ ਤੇ ਉਨ੍ਹਾਂ ਦੀ ਮਦਦ ਕਰੀਏ। ਸਮਾਂ ਬਹੁਤ ਹੀ ਘੱਟ ਰਹਿ ਗਿਆ ਹੈ! ਜ਼ਿੰਦਗੀਆਂ ਖ਼ਤਰੇ ਵਿਚ ਹਨ! ਇਸੇ ਲਈ ਯਿਸੂ ਨੇ ਆਪਣੇ ਚੇਲਿਆਂ ਨੂੰ “ਖੇਤੀ ਦੇ ਮਾਲਕ ਦੇ ਅੱਗੇ ਬੇਨਤੀ” ਕਰਨ ਲਈ ਕਿਹਾ ਕਿ “ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।”​—ਮੱਤੀ 9:38.

4 ਅੱਜ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ, ਬਹੁਤ ਸਾਰੇ ਰਾਜ ਪ੍ਰਚਾਰਕ ਜ਼ਿੰਦਗੀਆਂ ਬਚਾਉਣ ਦੇ ਇਸ ਕੰਮ ਵਿਚ ਜ਼ਿਆਦਾ ਸਮਾਂ ਬਿਤਾ ਰਹੇ ਹਨ। ਹੀਰੋਹੀਸਾ ਨਾਮਕ ਇਕ ਕਿਸ਼ੋਰ ਆਪਣੀ ਇਕੱਲੀ ਮਾਂ ਤੇ ਚਾਰ ਛੋਟੇ ਭੈਣ-ਭਰਾਵਾਂ ਨਾਲ ਰਹਿੰਦਾ ਸੀ। ਉਹ ਸਵੇਰੇ ਤੜਕੇ ਤਿੰਨ ਵਜੇ ਉੱਠ ਕੇ ਅਖ਼ਬਾਰਾਂ ਵੰਡਣ ਜਾਂਦਾ ਸੀ ਤਾਂਕਿ ਆਪਣੇ ਪਰਿਵਾਰ ਦੀ ਆਰਥਿਕ ਪੱਖੋਂ ਮਦਦ ਕਰ ਸਕੇ। ਪਰ ਹੀਰੋਹੀਸਾ ਸੇਵਕਾਈ ਵਿਚ ਹੋਰ ਜ਼ਿਆਦਾ ਸਮਾਂ ਬਿਤਾਉਣਾ ਚਾਹੁੰਦਾ ਸੀ, ਇਸ ਲਈ ਉਹ ਨਿਯਮਿਤ ਪਾਇਨੀਅਰੀ ਕਰਨ ਲੱਗ ਪਿਆ। ਇਹ ਪ੍ਰਚਾਰ ਦਾ ਕੰਮ ਫਿਰ ਦੁਬਾਰਾ ਕਦੀ ਨਹੀਂ ਕੀਤਾ ਜਾਵੇਗਾ। ਕੀ ਕੁਝ ਅਜਿਹੇ ਤਰੀਕੇ ਹਨ ਜਿਨ੍ਹਾਂ ਨੂੰ ਵਰਤ ਕੇ ਤੁਸੀਂ ਵੀ ਪ੍ਰਚਾਰ ਵਿਚ ਹੋਰ ਜ਼ਿਆਦਾ ਹਿੱਸਾ ਲੈ ਸਕਦੇ ਹੋ?

5 “ਸਮਾ ਘਟਾਇਆ ਗਿਆ ਹੈ।” (1 ਕੁਰਿੰ. 7:29) ਇਸ ਲਈ ਆਓ ਆਪਾਂ ਸਾਰੇ ਦੁਨੀਆਂ ਭਰ ਵਿਚ ਕੀਤੇ ਜਾ ਰਹੇ ਇਸ ਸਭ ਤੋਂ ਅਹਿਮ ਕੰਮ​—ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੇ ਚੇਲੇ ਬਣਾਉਣ​—ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲਈਏ। ਯਿਸੂ ਨੇ ਇਸ ਪ੍ਰਚਾਰ ਕੰਮ ਦੀ ਤੁਲਨਾ ਵਾਢੀ ਦੇ ਕੰਮ ਨਾਲ ਕੀਤੀ ਸੀ। (ਮੱਤੀ 9:35-38) ਵਾਢੀ ਦੇ ਇਸ ਕੰਮ ਵਿਚ ਤਨ-ਮਨ ਨਾਲ ਹਿੱਸਾ ਲੈਣ ਦੁਆਰਾ ਸਾਨੂੰ ਆਪਣੀ ਮਿਹਨਤ ਦਾ ਵੱਡਾ ਫਲ ਮਿਲੇਗਾ ਅਤੇ ਹੋ ਸਕਦਾ ਹੈ ਕਿ ਅਸੀਂ ਪਰਕਾਸ਼ ਦੀ ਪੋਥੀ 7:9, 10 ਵਿਚ ਦੱਸੀ ਉਪਾਸਕਾਂ ਦੀ ਵੱਡੀ ਭੀੜ ਦਾ ਮੈਂਬਰ ਬਣਨ ਵਿਚ ਕਿਸੇ ਦੀ ਮਦਦ ਕਰ ਸਕੀਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ