ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 7/01 ਸਫ਼ਾ 1
  • ਪਿੱਛੇ ਨਾ ਹਟੋ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਪਿੱਛੇ ਨਾ ਹਟੋ!
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • “ਭਲਿਆਈ ਦੀ ਖੁਸ਼ ਖਬਰੀ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2008
  • ਕੀ ਯਹੋਵਾਹ ਵਾਕਈ ਤੁਹਾਡੀ ਪਰਵਾਹ ਕਰਦਾ ਹੈ?
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2013
  • ਘਰ ਤੋਂ ਘਰ
    ਖ਼ੁਸ਼ੀ-ਖ਼ੁਸ਼ੀ ਯਹੋਵਾਹ ਲਈ ਗੀਤ ਗਾਓ
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 7/01 ਸਫ਼ਾ 1

ਪਿੱਛੇ ਨਾ ਹਟੋ!

1 ਜਦੋਂ ਅਸੀਂ ਘਰ-ਘਰ ਪ੍ਰਚਾਰ ਕਰਨ ਲਈ ਤਿਆਰ ਹੁੰਦੇ ਹਾਂ, ਤਾਂ ਸਾਡੇ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ ਆਪਣੇ ਘਰੋਂ ਬਾਹਰ ਨਿਕਲਣਾ। ਅਸੀਂ ਸ਼ਾਇਦ ਸੋਚੀਏ ਕਿ ਸਾਡੇ ਵਿਚ ਪ੍ਰਚਾਰ ਕਰਨ ਦੀ ਕਾਬਲੀਅਤ ਨਹੀਂ ਹੈ ਜਿਸ ਕਰਕੇ ਅਸੀਂ ‘ਸਾਰੇ ਮਨੁੱਖਾਂ’ ਨੂੰ ਸੱਚਾਈ ਦੱਸਣ ਤੋਂ ਪਿੱਛੇ ਹਟ ਸਕਦੇ ਹਾਂ। (1 ਤਿਮੋ. 2:4) ਪਰ ਸਾਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਤੋਂ ਹਿਚਕਿਚਾਉਣਾ ਨਹੀਂ ਚਾਹੀਦਾ। ਕਿਉਂ ਨਹੀਂ?

2 ਇਹ ਯਹੋਵਾਹ ਦਾ ਸੰਦੇਸ਼ ਹੈ: ਯਹੋਵਾਹ ਬਾਈਬਲ ਦੇ ਜ਼ਰੀਏ ਲੋਕਾਂ ਨਾਲ ਗੱਲ ਕਰਦਾ ਹੈ। ਲੋਕਾਂ ਨੂੰ ਸੰਦੇਸ਼ ਦਿੰਦੇ ਸਮੇਂ ਅਸੀਂ ਉਨ੍ਹਾਂ ਨੂੰ ਆਪਣੀਆਂ ਗੱਲਾਂ ਨਹੀਂ, ਸਗੋਂ ਯਹੋਵਾਹ ਦੀਆਂ ਗੱਲਾਂ ਦੱਸਦੇ ਹਾਂ। (ਰੋਮੀ. 10:13-15) ਜਦੋਂ ਲੋਕ ਰਾਜ ਦੇ ਸੰਦੇਸ਼ ਨੂੰ ਸੁਣਨ ਤੋਂ ਇਨਕਾਰ ਕਰ ਦਿੰਦੇ ਹਨ, ਤਾਂ ਅਸਲ ਵਿਚ ਉਹ ਯਹੋਵਾਹ ਨੂੰ ਠੁਕਰਾਉਂਦੇ ਹਨ। ਫਿਰ ਵੀ ਅਸੀਂ ਨਿਰਾਸ਼ ਨਹੀਂ ਹੁੰਦੇ। ਸਾਨੂੰ ਵਿਸ਼ਵਾਸ ਹੈ ਕਿ ਇਹ ਸੰਦੇਸ਼ ਉਨ੍ਹਾਂ ਲੋਕਾਂ ਦੇ ਦਿਲਾਂ ਨੂੰ ਚੰਗਾ ਹੁੰਗਾਰਾ ਭਰਨ ਲਈ ਉਕਸਾਏਗਾ ਜੋ ਦੁਨੀਆਂ ਵਿਚ ਚੰਗੇ ਹਾਲਾਤਾਂ ਨੂੰ ਦੇਖਣ ਦੀ ਤਾਂਘ ਰੱਖਦੇ ਹਨ ਅਤੇ ਆਪਣੀਆਂ ਅਧਿਆਤਮਿਕ ਲੋੜਾਂ ਪ੍ਰਤੀ ਸਚੇਤ ਹਨ।—ਹਿਜ਼. 9:4; ਮੱਤੀ 5:3, 6, ਨਿ ਵ.

3 ਯਹੋਵਾਹ ਲੋਕਾਂ ਨੂੰ ਖਿੱਚਦਾ ਹੈ: ਜਿਸ ਵਿਅਕਤੀ ਨੇ ਪਹਿਲਾਂ ਸਾਡੀ ਗੱਲ ਨਹੀਂ ਸੁਣੀ ਸੀ, ਉਹ ਸ਼ਾਇਦ ਹੁਣ ਸਾਡੀ ਗੱਲ ਸੁਣੇ ਕਿਉਂਕਿ ਉਸ ਦੇ ਹਾਲਾਤ ਬਦਲ ਗਏ ਹਨ ਤੇ ਉਸ ਦਾ ਦਿਲ ਨਰਮ ਹੋ ਗਿਆ ਹੈ। ਇਸ ਕਾਰਨ ਹੋ ਸਕਦਾ ਕਿ ਯਹੋਵਾਹ ਉਸ ਤੇ ਦਇਆ ਕਰੇ ਤੇ ਉਸ ਨੂੰ ਆਪਣੇ ਵੱਲ ‘ਖਿੱਚ’ ਲਵੇ। (ਯੂਹੰ. 6:44, 65) ਜਦੋਂ ਇੱਦਾਂ ਹੁੰਦਾ ਹੈ, ਤਾਂ ਅਜਿਹੇ ਲੋਕਾਂ ਨੂੰ ਲੱਭਣ ਵਿਚ ਯਹੋਵਾਹ ਦੁਆਰਾ ਵਰਤੇ ਜਾਣ ਅਤੇ ਦੂਤਾਂ ਦੀ ਸੇਧ ਵਿਚ ਚੱਲਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।—ਪਰ. 14:6.

4 ਪਰਮੇਸ਼ੁਰ ਸਾਨੂੰ ਆਪਣੀ ਪਵਿੱਤਰ ਆਤਮਾ ਦਿੰਦਾ ਹੈ: ਪਵਿੱਤਰ ਆਤਮਾ ਸਾਨੂੰ “ਪ੍ਰਭੂ ਦੇ ਆਸਰੇ ਬੇਧੜਕ” ਬੋਲਣ ਦੇ ਕਾਬਲ ਬਣਾਉਂਦੀ ਹੈ। (ਰਸੂ. 14:1-3) ਜਦੋਂ ਅਸੀਂ ਇਹ ਗੱਲ ਚੇਤੇ ਰੱਖਦੇ ਹਾਂ ਕਿ ਸੇਵਕਾਈ ਵਿਚ ਪਵਿੱਤਰ ਆਤਮਾ ਸਾਡੀ ਮਦਦ ਕਰਦੀ ਹੈ, ਤਾਂ ਅਸੀਂ ਆਪਣੇ ਗੁਆਂਢੀਆਂ, ਸਹਿਕਰਮੀਆਂ, ਸਹਿਪਾਠੀਆਂ, ਰਿਸ਼ਤੇਦਾਰਾਂ ਜਾਂ ਪੜ੍ਹੇ-ਲਿਖੇ ਜਾਂ ਅਮੀਰ ਲੋਕਾਂ ਨੂੰ ਸੱਚਾਈ ਦੱਸਣ ਤੋਂ ਨਹੀਂ ਹਿਚਕਿਚਾਵਾਂਗੇ।

5 ਯਿਸੂ ਨੇ ਸਾਨੂੰ ਸਿਖਲਾਈ ਦਿੱਤੀ: ਯਿਸੂ ਦਿਲਚਸਪੀ ਜਗਾਉਣ ਵਾਲੇ ਸਵਾਲਾਂ ਅਤੇ ਸੌਖੇ ਦ੍ਰਿਸ਼ਟਾਂਤਾਂ ਨੂੰ ਇਸਤੇਮਾਲ ਕਰਦਾ ਸੀ ਅਤੇ ਇਬਰਾਨੀ ਸ਼ਾਸਤਰ ਵਿੱਚੋਂ ਦਲੀਲਾਂ ਦੇ ਕੇ ਸੱਚਾਈ ਨੂੰ ਸੌਖੇ ਤੇ ਸੋਹਣੇ ਤਰੀਕੇ ਨਾਲ ਦਿਲੋਂ ਦੱਸਦਾ ਸੀ। ਅੱਜ ਵੀ ਇਹ ਤਰੀਕੇ ਸਭ ਤੋਂ ਵਧੀਆ ਹਨ। (1 ਕੁਰਿੰ. 4:17) ਪ੍ਰਚਾਰ ਕਰਨ ਦੇ ਮੌਕੇ ਵੱਖੋ-ਵੱਖਰੇ ਹੋ ਸਕਦੇ ਹਨ, ਪਰ ਰਾਜ ਦਾ ਸ਼ਕਤੀਸ਼ਾਲੀ ਸੰਦੇਸ਼ ਉਹੀ ਰਹਿੰਦਾ ਹੈ।

6 ਸਾਨੂੰ ਇਹ ਵਿਸ਼ੇਸ਼-ਸਨਮਾਨ ਮਿਲਿਆ ਹੈ ਕਿ ਯਹੋਵਾਹ ਲੋਕਾਂ ਦੀ ਮਦਦ ਕਰਨ ਲਈ ਸਾਨੂੰ ਖ਼ਾਸ ਤੇ ਅਹਿਮ ਤਰੀਕੇ ਨਾਲ ਵਰਤ ਰਿਹਾ ਹੈ। ਆਓ ਅਸੀਂ ਪਿੱਛੇ ਨਾ ਹਟੀਏ! ਆਓ ਅਸੀਂ ਦਲੇਰ ਹੋਈਏ ਤਾਂਕਿ ਯਹੋਵਾਹ “ਸਾਡੇ ਲਈ ਬਾਣੀ ਲਈ ਬੂਹਾ ਖੋਲ੍ਹੇ” ਜਿਸ ਦੁਆਰਾ ਅਸੀਂ ਦੂਜਿਆਂ ਨੂੰ ਖ਼ੁਸ਼ ਖ਼ਬਰੀ ਦੱਸ ਸਕੀਏ।—ਕੁਲੁ. 4:2-4.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ