ਨੂਹ—ਉਹ ਪਰਮੇਸ਼ੁਰ ਦੇ ਨਾਲ-ਨਾਲ ਚੱਲਿਆ ਵਿਡਿਓ ਤੋਂ ਹਰ ਕੋਈ ਸਬਕ ਸਿੱਖ ਸਕਦਾ ਹੈ
ਉਤਪਤ 6:1 ਤੋਂ 9:19 ਤਕ ਪੜ੍ਹੋ ਜਾਂ ਉਸ ਉੱਤੇ ਵਿਚਾਰ ਕਰੋ। ਫਿਰ ਨੂਹ ਵਿਡਿਓ ਦੇਖੋ ਤੇ ਧਿਆਨ ਦਿਓ ਕਿ ਤੁਸੀਂ ਇਨ੍ਹਾਂ ਸਵਾਲਾਂ ਦੇ ਕੀ ਜਵਾਬ ਦਿਓਗੇ: (1) ਨੂਹ ਦੇ ਜ਼ਮਾਨੇ ਦੀ ਦੁਨੀਆਂ ਕਿਸ ਤਰ੍ਹਾਂ ਦੀ ਸੀ ਅਤੇ ਇਹ ਇਸ ਤਰ੍ਹਾਂ ਦੀ ਕਿਵੇਂ ਬਣ ਗਈ? (2) ਨੂਹ ਵਿਚ ਕੀ ਖ਼ਾਸੀਅਤ ਸੀ, ਪਰਮੇਸ਼ੁਰ ਨੇ ਉਸ ਨੂੰ ਕਿਹੜਾ ਕੰਮ ਕਰਨ ਨੂੰ ਦਿੱਤਾ ਤੇ ਕਿਉਂ? (3) ਕਿਸ਼ਤੀ ਨੂੰ ਸ਼ਾਇਦ ਕਿੱਥੇ ਬਣਾਇਆ ਗਿਆ ਸੀ, ਇਸ ਨੂੰ ਬਣਾਉਣ ਵਿਚ ਕਿੰਨਾ ਸਮਾਂ ਲੱਗਾ ਤੇ ਇਹ ਕਿੰਨੀ ਕੁ ਵੱਡੀ ਸੀ? (4) ਕਿਸ਼ਤੀ ਬਣਾਉਣ ਤੋਂ ਇਲਾਵਾ, ਨੂਹ ਤੇ ਉਸ ਦੇ ਪਰਿਵਾਰ ਨੇ ਹੋਰ ਕੀ ਕਰਨਾ ਸੀ? (5) ਕਿਸ਼ਤੀ ਦਾ ਦਰਵਾਜ਼ਾ ਬੰਦ ਹੋ ਜਾਣ ਤੋਂ ਬਾਅਦ ਤੁਹਾਡੇ ਖ਼ਿਆਲ ਵਿਚ ਇਸ ਦੇ ਅੰਦਰ ਕਿਸ ਤਰ੍ਹਾਂ ਦਾ ਲੱਗਦਾ ਹੋਣਾ? (6) ਜੇ ਉਸ ਵੇਲੇ ਤੁਸੀਂ ਜਲ ਪਰਲੋ ਤੋਂ ਬਚੇ ਹੁੰਦੇ, ਤਾਂ ਤੁਸੀਂ ਕਿਵੇਂ ਮਹਿਸੂਸ ਕਰਦੇ? (7) ਸਾਨੂੰ ਕਦੇ-ਕਦਾਈਂ ਕਿਹੜੀ ਚੀਜ਼ ਨਜ਼ਰ ਆਉਂਦੀ ਹੈ ਜੋ ਸਾਨੂੰ ਜਲ ਪਰਲੋ ਦੀ ਯਾਦ ਦਿਵਾਉਂਦੀ ਹੈ ਤੇ ਇਸ ਦਾ ਕੀ ਮਤਲਬ ਹੈ? (8) ਨੂਹ ਦੇ ਬਾਈਬਲ ਬਿਰਤਾਂਤ ਨੇ ਤੁਹਾਨੂੰ ਤੁਹਾਡੇ ਬਾਰੇ, ਤੁਹਾਡੇ ਪਰਿਵਾਰ ਬਾਰੇ ਅਤੇ ਪਰਮੇਸ਼ੁਰ ਵੱਲੋਂ ਸਾਨੂੰ ਦਿੱਤੇ ਕੰਮ ਬਾਰੇ ਕੀ ਸਿਖਾਇਆ ਹੈ? (9) ਜਦੋਂ ਤੁਸੀਂ ਫਿਰਦੌਸ ਵਿਚ ਨੂਹ ਤੇ ਉਸ ਦੇ ਪਰਿਵਾਰ ਨੂੰ ਮਿਲੋਗੇ, ਤਾਂ ਤੁਸੀਂ ਉਨ੍ਹਾਂ ਕੋਲੋਂ ਕਿਹੜੇ ਸਵਾਲ ਪੁੱਛਣੇ ਚਾਹੋਗੇ? (10) ਹੁਣ ਤੁਸੀਂ ਨੂਹ ਵਿਡਿਓ ਨੂੰ ਕਿਵੇਂ ਇਸਤੇਮਾਲ ਕਰਨ ਦੀ ਯੋਜਨਾ ਬਣਾ ਰਹੇ ਹੋ?