ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ ਵੱਲ ਧਿਆਨ ਦੇਣ ਦੀ ਦਿਲੀ ਬੇਨਤੀ
ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ ਨਾਮਕ ਅੰਗ੍ਰੇਜ਼ੀ ਵਿਡਿਓ ਦੇ ਬਾਈਬਲ ਡਰਾਮੇ ਤੋਂ ਅਸੀਂ ਸਾਰੇ ਹੀ ਸਬਕ ਸਿੱਖ ਸਕਦੇ ਹਾਂ ਅਤੇ ਆਪਣੀ ਵਫ਼ਾਦਾਰੀ ਨੂੰ ਬਣਾਈ ਰੱਖਣ ਲਈ ਹੋਰ ਵੀ ਦ੍ਰਿੜ੍ਹ ਬਣ ਸਕਦੇ ਹਾਂ। ਇਹ ਵਿਡਿਓ ਦੇਖਣ ਤੋਂ ਪਹਿਲਾਂ ਕਿਰਪਾ ਕਰ ਕੇ ਗਿਣਤੀ ਦੀ ਪੋਥੀ ਦਾ 25ਵਾਂ ਅਧਿਆਇ ਅਤੇ ਇਸ ਨਾਲ ਸੰਬੰਧਿਤ ਜਾਣਕਾਰੀ ਲਈ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਖੰਡ 2, ਸਫ਼ਾ 419, ਪੈਰੇ 3-5 ਪੜ੍ਹੋ। ਫਿਰ ਇਨ੍ਹਾਂ ਸਵਾਲਾਂ ਦੇ ਜਵਾਬ ਦਿਓ: ਮੋਆਬੀ ਕੌਣ ਸਨ ਅਤੇ ਯਹੋਵਾਹ ਨੇ ਕਿਉਂ ਮੂਸਾ ਨੂੰ ਉਨ੍ਹਾਂ ਦੇ ਵਿਰੁੱਧ ਨਾ ਲੜਨ ਲਈ ਕਿਹਾ ਸੀ? (ਬਿਵ. 2:9) ਬਿਲਆਮ ਨੇ ਇਸਰਾਏਲ ਦੀ ਕੌਮ ਨੂੰ ਨਾਸ਼ ਕਰਨ ਲਈ ਮੋਆਬੀਆਂ ਨੂੰ ਇਸਤੇਮਾਲ ਕਰਨ ਦੀ ਕਿੱਦਾਂ ਸਾਜ਼ਸ਼ ਘੜੀ ਸੀ? ਸਾਨੂੰ ਹਮੇਸ਼ਾ ਇਹ ਕਿਉਂ ਯਾਦ ਰੱਖਣਾ ਚਾਹੀਦਾ ਹੈ ਕਿ ਇਸਰਾਏਲੀ ਇਕ ਅਹਿਮ ਪਰੀਖਿਆ ਵਿਚ ਚੂਕ ਗਏ ਸਨ ਜਦੋਂ ਉਹ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਤੇ ਹੀ ਸਨ?—1 ਕੁਰਿੰ. 10:11, 12.
ਅੱਜ ਸਾਨੂੰ ਵਫ਼ਾਦਾਰ ਰਹਿਣ ਅਤੇ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਲਈ ਚਾਰ ਗੱਲਾਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ ਵਿਡਿਓ ਨੂੰ ਦੇਖਦੇ ਸਮੇਂ ਇਨ੍ਹਾਂ ਚਾਰ ਗੱਲਾਂ ਉੱਤੇ ਗੌਰ ਕਰੋ। (1) ਰਵੱਈਆ: ਕਈ ਇਸਰਾਏਲੀਆਂ ਦਾ ਯਹੋਵਾਹ ਅਤੇ ਉਸ ਦੇ ਪ੍ਰਬੰਧਾਂ ਪ੍ਰਤੀ ਕਿਹੜਾ ਗ਼ਲਤ ਰਵੱਈਆ ਸੀ? ਇਸ ਦੀ ਬਜਾਇ ਸਾਡਾ ਕਿੱਦਾਂ ਦਾ ਰਵੱਈਆ ਹੋਣਾ ਚਾਹੀਦਾ ਹੈ? (2) ਸੰਗਤੀ: ਯਹੋਵਾਹ ਕਿਉਂ ਨਹੀਂ ਚਾਹੁੰਦਾ ਸੀ ਕਿ ਇਸਰਾਏਲੀ ਮੋਆਬੀਆਂ ਨਾਲ ਦੋਸਤੀ ਕਰਨ? (ਕੂਚ 34:12; ਕਹਾ. 13:20) ਸਾਨੂੰ ਆਪਣੇ ਮਿੱਤਰ ਕਿਉਂ ਸੋਚ-ਸਮਝ ਕੇ ਚੁਣਨੇ ਚਾਹੀਦੇ ਹਨ? (3) ਨੇਕ-ਚਲਣ: ਬੁਰੀ ਸੰਗਤੀ ਰੱਖਣ ਕਰਕੇ ਲਗਭਗ 23,000 ਇਸਰਾਏਲੀ ਕਿਹੜਾ ਗੰਭੀਰ ਪਾਪ ਕਰ ਬੈਠੇ ਸਨ? (1 ਕੁਰਿੰ. 10:8) ਅੱਜ ਪਰਮੇਸ਼ੁਰ ਦੇ ਕੁਝ ਸੇਵਕ ਕਿਨ੍ਹਾਂ ਕਾਰਨਾਂ ਕਰਕੇ ਵਿਭਚਾਰ ਦੇ ਫੰਦੇ ਵਿਚ ਫਸੇ ਹਨ, ਪਰ ਅਸੀਂ ਆਪਣੇ ਆਪ ਨੂੰ ਕਿੱਦਾਂ ਸੁਰੱਖਿਅਤ ਰੱਖ ਸਕਦੇ ਹਾਂ? (4) ਭਗਤੀ: ਇਸਰਾਏਲੀਆਂ ਦੀ ਭਗਤੀ ਦੀ ਸ਼ੁੱਧਤਾ ਕਿਵੇਂ ਪਰਖੀ ਗਈ ਸੀ? ਅੱਜ ਕੁਝ ਲੋਕ ਕਿਸ ਤਰ੍ਹਾਂ ਦੀ ਮੂਰਤੀ-ਪੂਜਾ ਵਿਚ ਪੈ ਸਕਦੇ ਹਨ, ਪਰ ਅਸੀਂ ਇਸ ਤਰ੍ਹਾਂ ਕਰਨ ਤੋਂ ਕਿਵੇਂ ਬਚ ਸਕਦੇ ਹਾਂ?—ਕੁਲੁ. 3:5.
ਡਰਾਮੇ ਵਿਚ, ਆਪਣੀ ਨੈਤਿਕ ਵਫ਼ਾਦਾਰੀ ਲਈ ਯਾਮੀਨ ਨੂੰ ਕਿਹੜੀਆਂ ਅਸੀਸਾਂ ਮਿਲੀਆਂ? ਇਸ ਵਿਡਿਓ ਰਾਹੀਂ ਪ੍ਰਬੰਧਕ ਸਭਾ ਸਾਰੇ ਸੱਚੇ ਮਸੀਹੀਆਂ ਨੂੰ ਕਿਹੜੀ ਦਿਲੀ ਬੇਨਤੀ ਕਰ ਰਹੀ ਹੈ? ਜੇ ਤੁਸੀਂ ਪਰਿਵਾਰ ਦੇ ਮੁਖੀ ਹੋ, ਤਾਂ ਤੁਹਾਡੇ ਖ਼ਿਆਲ ਵਿਚ ਇਸ ਵਿਡਿਓ ਨੂੰ ਆਪਣੇ ਪਰਿਵਾਰ ਨਾਲ ਵਾਰ-ਵਾਰ ਦੇਖਣਾ ਕਿਉਂ ਫ਼ਾਇਦੇਮੰਦ ਹੋਵੇਗਾ?