ਰਾਜ ਦੇ ਸੰਦੇਸ਼ ਦਾ ਐਲਾਨ ਕਰੋ
1 “ਮੈਨੂੰ ਚਾਹੀਦਾ ਹੈ ਜੋ . . . ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਸੁਣਾਵਾਂ ਕਿਉਂਕਿ ਮੈਂ ਇਸੇ ਲਈ ਘੱਲਿਆ ਗਿਆ।” (ਲੂਕਾ 4:43) ਯਿਸੂ ਦੇ ਇਨ੍ਹਾਂ ਸ਼ਬਦਾਂ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਸ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਪਰਮੇਸ਼ੁਰ ਦਾ ਰਾਜ ਸੀ। ਅੱਜ ਅਸੀਂ ਵੀ ਰਾਜ ਦਾ ਪ੍ਰਚਾਰ ਕਰਦੇ ਹਾਂ, ਜਿਵੇਂ ਮੱਤੀ 24:14 ਵਿਚ ਭਵਿੱਖਬਾਣੀ ਕੀਤੀ ਗਈ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਕਿਹੜੀਆਂ ਸੱਚਾਈਆਂ ਜਾਣਨ ਦੀ ਲੋੜ ਹੈ?
2 ਪਰਮੇਸ਼ੁਰ ਦਾ ਰਾਜ ਹੁਣ ਸਵਰਗ ਵਿਚ ਰਾਜ ਕਰ ਰਿਹਾ ਹੈ ਅਤੇ ਜਲਦੀ ਹੀ ਇਹ ਸਾਰੇ ਮਨੁੱਖੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। ਸ਼ਤਾਨ ਨੂੰ ਸਵਰਗ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਇਸ ਦੁਸ਼ਟ ਸੰਸਾਰ ਦੇ ਅੰਤ ਦੇ ਦਿਨ ਸ਼ੁਰੂ ਹੋ ਗਏ ਹਨ। (ਪਰ. 12:10, 12) ਸ਼ਤਾਨ ਦਾ ਦੁਸ਼ਟ ਸੰਸਾਰ ਪੂਰੀ ਤਰ੍ਹਾਂ ਨਾਸ਼ ਹੋ ਜਾਵੇਗਾ, ਪਰ ਪਰਮੇਸ਼ੁਰ ਦਾ ਰਾਜ ਅਟੱਲ ਰਹੇਗਾ। ਇਹ ਸਦਾ ਤਕ ਸ਼ਾਸਨ ਕਰੇਗਾ।—ਦਾਨੀ. 2:44; ਇਬ. 12:28.
3 ਇਹ ਰਾਜ ਆਗਿਆਕਾਰ ਇਨਸਾਨਾਂ ਦੇ ਦਿਲਾਂ ਦੀਆਂ ਸਾਰੀਆਂ ਵਾਜਬ ਕਾਮਨਾਵਾਂ ਨੂੰ ਪੂਰਾ ਕਰੇਗਾ। ਇਹ ਯੁੱਧ, ਜੁਰਮ, ਅਤਿਆਚਾਰ ਅਤੇ ਗ਼ਰੀਬੀ ਦੇ ਦੁੱਖਾਂ ਤੋਂ ਰਾਹਤ ਦੇਵੇਗਾ। (ਜ਼ਬੂ. 46:8, 9; 72:12-14) ਸਾਰਿਆਂ ਲਈ ਭਰਪੂਰ ਭੋਜਨ ਹੋਵੇਗਾ। (ਜ਼ਬੂ. 72:16; ਯਸਾ. 25:6) ਬੀਮਾਰੀਆਂ ਅਤੇ ਅਪਾਹਜਪੁਣਾ ਸਿਰਫ਼ ਪੁਰਾਣੀਆਂ ਯਾਦਾਂ ਬਣ ਕੇ ਰਹਿ ਜਾਣਗੇ। (ਯਸਾ. 33:24; 35:5, 6) ਜਿਉਂ-ਜਿਉਂ ਇਨਸਾਨ ਮੁਕੰਮਲ ਹੁੰਦੇ ਜਾਣਗੇ, ਤਿਉਂ-ਤਿਉਂ ਧਰਤੀ ਵੀ ਫਿਰਦੌਸ ਵਿਚ ਤਬਦੀਲ ਹੁੰਦੀ ਜਾਵੇਗੀ ਅਤੇ ਸਾਰੇ ਲੋਕ ਸ਼ਾਂਤੀ ਨਾਲ ਮਿਲ ਕੇ ਰਹਿਣਗੇ।—ਯਸਾ. 11:6-9.
4 ਅਸੀਂ ਆਪਣੇ ਜੀਉਣ ਦੇ ਤਰੀਕੇ ਦੁਆਰਾ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨੀ ਚਾਹੁੰਦੇ ਹਾਂ। ਰਾਜ ਦੇ ਸੰਦੇਸ਼ ਨੂੰ ਸਾਡੀ ਪੂਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਚਾਹੀਦਾ ਹੈ। ਪਰਮੇਸ਼ੁਰ ਦਾ ਰਾਜ ਇਸ ਗੱਲ ਉੱਤੇ ਵੀ ਅਸਰ ਪਾਵੇਗਾ ਕਿ ਅਸੀਂ ਕਿਹੜੇ ਟੀਚੇ ਰੱਖਦੇ ਹਾਂ ਅਤੇ ਕਿਹੜੀਆਂ ਚੀਜ਼ਾਂ ਨੂੰ ਪਹਿਲ ਦਿੰਦੇ ਹਾਂ। ਮਿਸਾਲ ਲਈ, ਆਪਣੇ ਪਰਿਵਾਰ ਦੀ ਦੇਖ-ਭਾਲ ਕਰਨੀ ਸਾਡਾ ਫ਼ਰਜ਼ ਹੈ, ਪਰ ਸਾਨੂੰ ਨੌਕਰੀ-ਧੰਦੇ ਨੂੰ ਪਹਿਲ ਦਿੰਦੇ ਹੋਏ ਰਾਜ ਦੇ ਹਿਤਾਂ ਨੂੰ ਦੂਸਰੀ ਥਾਂ ਤੇ ਨਹੀਂ ਰੱਖਣਾ ਚਾਹੀਦਾ। (ਮੱਤੀ 13:22; 1 ਤਿਮੋ. 5:8) ਇਸ ਦੀ ਬਜਾਇ, ਸਾਨੂੰ ਯਿਸੂ ਦੀ ਇਸ ਤਾਕੀਦ ਨੂੰ ਮੰਨਣਾ ਚਾਹੀਦਾ ਹੈ: “ਪਰ ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ ਤਾਂ ਤੁਹਾਨੂੰ ਏਹ ਸਾਰੀਆਂ ਵਸਤਾਂ [ਜ਼ਿੰਦਗੀ ਦੀਆਂ ਭੌਤਿਕ ਲੋੜਾਂ] ਵੀ ਦਿੱਤੀਆਂ ਜਾਣਗੀਆਂ।”—ਮੱਤੀ 6:33.
5 ਜਦੋਂ ਤਕ ਸਮਾਂ ਹੈ, ਇਹ ਬਹੁਤ ਜ਼ਰੂਰੀ ਹੈ ਕਿ ਲੋਕ ਰਾਜ ਦਾ ਸੰਦੇਸ਼ ਸੁਣਨ ਅਤੇ ਇਸ ਮੁਤਾਬਕ ਕੰਮ ਕਰਨ। ਆਓ ਆਪਾਂ ‘ਪਰਮੇਸ਼ੁਰ ਦੇ ਰਾਜ ਦੇ ਵਿਖੇ ਲੋਕਾਂ ਨੂੰ ਸਮਝਾ ਕੇ’ ਉਨ੍ਹਾਂ ਦੀ ਇਸ ਤਰ੍ਹਾਂ ਕਰਨ ਵਿਚ ਮਦਦ ਕਰੀਏ।—ਰਸੂ. 19:8.