ਪ੍ਰਸ਼ਨ ਡੱਬੀ
◼ ਕਿਸੇ ਹੋਰ ਭਾਸ਼ਾ ਵਿਚ ਨਵਾਂ ਗਰੁੱਪ ਕਦੋਂ ਬਣਾਇਆ ਜਾਣਾ ਚਾਹੀਦਾ ਹੈ?
ਜੇ ਕਲੀਸਿਯਾ ਦੇ ਇਲਾਕੇ ਵਿਚ ਹੋਰ ਭਾਸ਼ਾ ਬੋਲਣ ਵਾਲੇ ਬਹੁਤ ਸਾਰੇ ਲੋਕ ਰਹਿੰਦੇ ਹਨ, ਤਾਂ ਬਜ਼ੁਰਗਾਂ ਨੂੰ ਇਸ ਭਾਸ਼ਾ ਵਿਚ ਪ੍ਰਚਾਰ ਕਰਨ ਦੇ ਪ੍ਰਬੰਧ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (km-PJ 7/02 ਸਫ਼ਾ 1; km-PJ 2/98 ਸਫ਼ੇ 3-4) ਹੋ ਸਕਦਾ ਹੈ ਕਿ ਦੋ ਜਾਂ ਦੋ ਤੋਂ ਵੱਧ ਕਲੀਸਿਯਾਵਾਂ ਦੇ ਇਲਾਕਿਆਂ ਵਿਚ ਇਸ ਭਾਸ਼ਾ ਦੇ ਬਹੁਤ ਸਾਰੇ ਲੋਕ ਰਹਿੰਦੇ ਹੋਣ। ਇਸ ਸਥਿਤੀ ਵਿਚ ਸਰਕਟ ਨਿਗਾਹਬਾਨ ਕਲੀਸਿਯਾਵਾਂ ਨੂੰ ਲੋੜੀਂਦੀਆਂ ਹਿਦਾਇਤਾਂ ਦੇਵੇਗਾ ਤਾਂਕਿ ਇਹ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਪ੍ਰਚਾਰ ਕਰਨ ਸੰਬੰਧੀ ਕਲੀਸਿਯਾਵਾਂ ਇਕ-ਦੂਜੇ ਦਾ ਸਾਥ ਦੇ ਸਕਣ। ਸਮੇਂ-ਸਮੇਂ ਤੇ ਇਸ ਭਾਸ਼ਾ ਵਿਚ ਪਬਲਿਕ ਭਾਸ਼ਣ ਦੇਣ ਜਾਂ ਪਹਿਰਾਬੁਰਜ ਦਾ ਅਧਿਐਨ ਕਰਨ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ, ਤਾਂਕਿ ਪਤਾ ਲੱਗ ਸਕੇ ਕਿ ਕਿੰਨੇ ਲੋਕ ਇਸ ਭਾਸ਼ਾ ਵਿਚ ਕੀਤੀ ਗਈ ਸਭਾ ਵਿਚ ਹਾਜ਼ਰ ਹੁੰਦੇ ਹਨ।
ਅੱਗੇ ਦਿੱਤੀਆਂ ਮੰਗਾਂ ਅਨੁਸਾਰ ਦੂਜੀ ਭਾਸ਼ਾ ਦਾ ਨਵਾਂ ਗਰੁੱਪ ਬਣਾਇਆ ਜਾ ਸਕਦਾ ਹੈ: (1) ਕਲੀਸਿਯਾ ਵਿਚ ਅਜਿਹੇ ਕੁਝ ਪ੍ਰਕਾਸ਼ਕ ਜਾਂ ਦਿਲਚਸਪੀ ਰੱਖਣ ਵਾਲੇ ਲੋਕ ਹੋਣ ਜੋ ਇਸ ਭਾਸ਼ਾ ਵਿਚ ਖ਼ੁਸ਼ ਖ਼ਬਰੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। (2) ਇਸ ਭਾਸ਼ਾ ਵਿਚ ਹਫ਼ਤੇ ਵਿਚ ਘੱਟੋ-ਘੱਟ ਇਕ ਸਭਾ ਚਲਾਉਣ ਲਈ ਇਕ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਉਪਲਬਧ ਹੋਵੇ। (3) ਬਜ਼ੁਰਗਾਂ ਦਾ ਸਮੂਹ ਨਵਾਂ ਗਰੁੱਪ ਬਣਾਉਣ ਲਈ ਰਜ਼ਾਮੰਦ ਹੋਵੇ। ਜੇ ਇਹ ਮੰਗਾਂ ਪੂਰੀਆਂ ਹੁੰਦੀਆਂ ਹਨ, ਤਾਂ ਬਜ਼ੁਰਗਾਂ ਨੂੰ ਇਸ ਬਾਰੇ ਬ੍ਰਾਂਚ ਆਫ਼ਿਸ ਨੂੰ ਦੱਸਣਾ ਚਾਹੀਦਾ ਹੈ ਤਾਂਕਿ ਬ੍ਰਾਂਚ ਇਸ ਗਰੁੱਪ ਨੂੰ ਮਨਜ਼ੂਰੀ ਦੇ ਕੇ ਅੱਗੋਂ ਹਿਦਾਇਤਾਂ ਦੇ ਸਕੇ।
ਦੂਜੀ ਭਾਸ਼ਾ ਬੋਲਣ ਵਾਲੇ ਜ਼ਿਆਦਾਤਰ ਨਵੇਂ ਗਰੁੱਪ ਹਰ ਹਫ਼ਤੇ ਕਲੀਸਿਯਾ ਪੁਸਤਕ ਅਧਿਐਨ ਕਰਨ ਨਾਲ ਸ਼ੁਰੂ ਹੁੰਦੇ ਹਨ। ਬਾਅਦ ਵਿਚ ਬਜ਼ੁਰਗ ਸ਼ਾਇਦ ਉਸ ਭਾਸ਼ਾ ਵਿਚ ਹੋਰ ਸਭਾਵਾਂ ਕਰਨ ਦੀ ਵੀ ਮਨਜ਼ੂਰੀ ਦੇ ਦੇਣ, ਜਿਵੇਂ ਪਬਲਿਕ ਭਾਸ਼ਣ ਅਤੇ ਪਹਿਰਾਬੁਰਜ ਅਧਿਐਨ। ਜੇ ਇਹ ਭਾਸ਼ਾ ਬੋਲਣ ਵਾਲਾ ਯੋਗ ਬਜ਼ੁਰਗ ਜਾਂ ਸਹਾਇਕ ਸੇਵਕ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਸਲਾਹਕਾਰ ਵਜੋਂ ਸੇਵਾ ਕਰ ਸਕਦਾ ਹੈ, ਤਾਂ ਸਕੂਲ ਦੀਆਂ ਨੰਬਰ 2, 3 ਅਤੇ 4 ਪੇਸ਼ਕਾਰੀਆਂ ਵੱਖਰੀ ਕਲਾਸ ਵਿਚ ਪੇਸ਼ ਕੀਤੀਆਂ ਜਾ ਸਕਦੀਆਂ ਹਨ। ਪਰ ਹਿਦਾਇਤੀ ਭਾਸ਼ਣ, ਬਾਈਬਲ ਹਾਈਲਾਈਟਸ ਅਤੇ ਸੇਵਾ ਸਭਾ ਕਲੀਸਿਯਾ ਨਾਲ ਮਿਲ ਕੇ ਹੀ ਕੀਤੇ ਜਾਣਗੇ। ਗਰੁੱਪ ਲਈ ਖੇਤਰ ਸੇਵਕਾਈ ਦੀਆਂ ਸਭਾਵਾਂ ਦਾ ਇੰਤਜ਼ਾਮ ਵੀ ਕੀਤਾ ਜਾ ਸਕਦਾ ਹੈ।
ਗਰੁੱਪ ਦੇ ਸਾਰੇ ਮੈਂਬਰ ਬਜ਼ੁਰਗਾਂ ਦੇ ਸਮੂਹ ਦੀ ਨਿਗਰਾਨੀ ਅਧੀਨ ਕੰਮ ਕਰਦੇ ਹਨ। ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਗਰੁੱਪ ਨੂੰ ਢੁਕਵੀਂ ਸੇਧ ਦੇਣ ਅਤੇ ਇਸ ਦੀਆਂ ਲੋੜਾਂ ਦਾ ਧਿਆਨ ਰੱਖਣ। ਜਦੋਂ ਕਲੀਸਿਯਾ ਵਿਚ ਸਰਕਟ ਨਿਗਾਹਬਾਨ ਦੀ ਭੇਂਟ ਹੁੰਦੀ ਹੈ, ਤਾਂ ਉਹ ਅਧਿਆਤਮਿਕ ਤੌਰ ਤੇ ਉਤਸ਼ਾਹ ਦੇਣ ਲਈ ਇਸ ਗਰੁੱਪ ਨਾਲ ਵੀ ਕੰਮ ਕਰੇਗਾ। ਹੋ ਸਕਦਾ ਹੈ ਕਿ ਭਵਿੱਖ ਵਿਚ ਯਹੋਵਾਹ ਦੀ ਬਰਕਤ ਨਾਲ ਇਹ ਗਰੁੱਪ ਕਲੀਸਿਯਾ ਬਣ ਜਾਵੇ।