ਸਿੱਖਿਆ ਅਤੇ ਪ੍ਰੇਰਣਾ ਦੇਣ ਵਾਲਾ ਇਕ ਵਿਡਿਓ!
ਉਹ ਅਪ੍ਰੈਲ 1951 ਦਾ ਮਹੀਨਾ ਸੀ। ਸਾਬਕਾ ਸੋਵੀਅਤ ਸੰਘ ਵਿਚ ਹਜ਼ਾਰਾਂ ਯਹੋਵਾਹ ਦੇ ਗਵਾਹਾਂ ਯਾਨੀ ਸਮੁੱਚੇ ਪਰਿਵਾਰਾਂ ਨੂੰ ਦੇਸ਼-ਨਿਕਾਲਾ ਦੇ ਦਿੱਤਾ ਗਿਆ। ਉਨ੍ਹਾਂ ਨੂੰ ਇਕੱਠਾ ਕਰ ਕੇ ਟ੍ਰੇਨ ਰਾਹੀਂ ਸਾਇਬੇਰੀਆ ਵਿਚ ਭੇਜ ਦਿੱਤਾ ਗਿਆ। ਸ਼ਕਤੀਸ਼ਾਲੀ ਸੋਵੀਅਤ ਸਰਕਾਰ ਕਿਉਂ ਉਨ੍ਹਾਂ ਨੂੰ ਖ਼ਤਮ ਕਰਨ ਤੇ ਤੁਲੀ ਹੋਈ ਸੀ? ਲਗਾਤਾਰ ਕਈ ਸਾਲਾਂ ਤਕ ਆਏ ਸਖ਼ਤ ਤਸੀਹਿਆਂ ਦੇ ਬਾਵਜੂਦ ਸਾਡੇ ਭਰਾਵਾਂ ਲਈ ਜੀਉਂਦੇ ਰਹਿਣਾ ਅਤੇ ਵਧਦੇ-ਫੁੱਲਦੇ ਰਹਿਣਾ ਕਿਵੇਂ ਸੰਭਵ ਹੋਇਆ? ਇਨ੍ਹਾਂ ਸਵਾਲਾਂ ਦੇ ਜਵਾਬ ਤੁਹਾਨੂੰ ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ—ਸੋਵੀਅਤ ਸੰਘ ਵਿਚ ਯਹੋਵਾਹ ਦੇ ਗਵਾਹ ਨਾਮਕ ਵਿਡਿਓ ਵਿਚ ਮਿਲਣਗੇ। ਇਸ ਨੂੰ ਜ਼ਰੂਰ ਦੇਖੋ। ਸਾਨੂੰ ਆਸ ਹੈ ਕਿ ਇਸ ਦਾ ਸਿੱਖਿਆਦਾਇਕ ਸੰਦੇਸ਼ ਤੁਹਾਨੂੰ ਹਰ ਹੀਲੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਪ੍ਰੇਰਣਾ ਦੇਵੇਗਾ!
ਕੀ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਦੇ ਸਕਦੇ ਹੋ? (1) ਰੂਸ ਵਿਚ ਯਹੋਵਾਹ ਦੇ ਗਵਾਹਾਂ ਨੂੰ ਪਹਿਲੀ ਵਾਰ ਕਾਨੂੰਨੀ ਮਾਨਤਾ ਕਦੋਂ ਦਿੱਤੀ ਗਈ ਸੀ? (2) ਦੂਸਰੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿਚ, ਹਜ਼ਾਰਾਂ ਗਵਾਹਾਂ ਦੇ ਪਰਿਵਾਰ ਕਿੱਦਾਂ ਸੋਵੀਅਤ ਸੰਘ ਦੇ ਨਾਗਰਿਕ ਬਣ ਗਏ ਸਨ? (3) ਗਵਾਹਾਂ ਦੇ ਧਾਰਮਿਕ ਵਿਸ਼ਵਾਸ ਕਿਉਂ ਲੈਨਿਨ ਦੀ ਸਿੱਖਿਆ ਦੇ ਉਲਟ ਸਨ? (4) ਓਪਰੇਸ਼ਨ ਨੌਰਥ ਕੀ ਸੀ ਅਤੇ ਇਸ ਕਾਰਵਾਈ ਦੁਆਰਾ ਸਟਾਲਿਨ ਕੀ ਹਾਸਲ ਕਰਨਾ ਚਾਹੁੰਦਾ ਸੀ? (5) ਗਵਾਹਾਂ ਲਈ ਦੇਸ਼-ਨਿਕਾਲੇ ਦਾ ਕੀ ਮਤਲਬ ਸੀ ਅਤੇ ਇਸ ਤੋਂ ਬਚਣ ਲਈ ਉਨ੍ਹਾਂ ਨੂੰ ਕੀ ਕਰਨ ਲਈ ਕਿਹਾ ਗਿਆ ਸੀ? (6) ਸਾਇਬੇਰੀਆ ਨੂੰ ਜਾਂਦੇ ਸਮੇਂ ਟ੍ਰੇਨ ਵਿਚ ਸਾਡੇ ਭੈਣ-ਭਰਾਵਾਂ ਨੇ ਕਿਵੇਂ ਇਕ ਦੂਸਰੇ ਦਾ ਹੌਸਲਾ ਵਧਾ ਕੇ ਆਪਣੇ ਕੈਦਕਾਰਾਂ ਨੂੰ ਹੈਰਾਨ ਕੀਤਾ? (7) ਸਾਇਬੇਰੀਆ ਵਿਚ ਗਵਾਹਾਂ ਨੇ ਕਿਹੜੇ ਕਸ਼ਟ ਸਹੇ? (8) ਯਹੋਵਾਹ ਦੇ ਸੇਵਕਾਂ ਨੇ ਕਿਹੜੇ ਅਧਿਆਤਮਿਕ ਪ੍ਰਬੰਧ ਦੀ ਬਹੁਤ ਕਦਰ ਕੀਤੀ ਅਤੇ ਕਿਉਂ? (9) ਸਾਡੇ ਭਰਾ ਕਿਉਂ ਆਪਣੇ ਸਾਹਿੱਤ ਦੀ ਖ਼ਾਤਰ ਆਪਣੀ ਜਾਨ ਤਕ ਦੇਣ ਲਈ ਤਿਆਰ ਸਨ? ਉਨ੍ਹਾਂ ਨੂੰ ਰੋਕਣ ਦੀਆਂ ਸਰਕਾਰੀ ਅਧਿਕਾਰੀਆਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹ ਸਾਹਿੱਤ ਨੂੰ ਕਿਵੇਂ ਹਾਸਲ ਕਰਦੇ ਰਹੇ? (10) ਖਰੁਸ਼ੌਫ ਕਿਵੇਂ ਪਰਮੇਸ਼ੁਰ ਦੇ ਲੋਕਾਂ ਉੱਤੇ ਹਮਲੇ ਕਰਦਾ ਰਿਹਾ? (11) ਸਰਕਾਰੀ ਅਧਿਕਾਰੀਆਂ ਨੇ ਕਿਵੇਂ ਗਵਾਹਾਂ ਦੇ ਬੱਚਿਆਂ ਦੀ ਨਿਹਚਾ ਢਾਹੁਣ ਦੀ ਕੋਸ਼ਿਸ਼ ਕੀਤੀ? (12) ਗਵਾਹਾਂ ਉੱਤੇ ਤਸੀਹੇ ਕਿਉਂ ਆ ਰਹੇ ਸਨ, ਇਸ ਬਾਰੇ ਸਾਡੇ ਭਰਾਵਾਂ ਨੂੰ ਕਿਹੜੀ ਗੱਲ ਦੀ ਸਾਫ਼ ਸਮਝ ਸੀ? (2002 ਯੀਅਰ ਬੁੱਕ, ਸਫ਼ੇ 203-4) (13) ਪਰਮੇਸ਼ੁਰ ਦੇ ਸੰਗਠਨ ਉੱਤੇ ਜ਼ੁਲਮ ਢਾਹੁਣ ਵਾਲਿਆਂ ਦੀਆਂ ਕੋਸ਼ਿਸ਼ਾਂ ਦਾ ਕਿੱਦਾਂ ਉਲਟਾ ਅਸਰ ਪਿਆ? (2002 ਯੀਅਰ ਬੁੱਕ, ਸਫ਼ੇ 220-1) (14) ਸਾਬਕਾ ਸੋਵੀਅਤ ਸੰਘ ਦੇ ਗਵਾਹਾਂ ਦੇ ਕਿਹੜੇ ਸੁਪਨੇ ਸਾਕਾਰ ਹੋਏ? (15) ਕਿਸ ਗੱਲ ਨੇ ਸਾਡੇ ਭਰਾਵਾਂ ਦੀ ਅਜ਼ਮਾਇਸ਼ਾਂ ਸਹਿਣ ਵਿਚ ਮਦਦ ਕੀਤੀ ਅਤੇ ਵਿਡਿਓ ਦਾ ਆਖ਼ਰੀ ਸੀਨ ਕਿੱਦਾਂ ਯਿਰਮਿਯਾਹ 1:19 ਨੂੰ ਸਹੀ ਸਾਬਤ ਕਰਦਾ ਹੈ? (16) ਕਿਸੇ ਇਕ ਭਰਾ ਜਾਂ ਭੈਣ ਦੀ ਕਹਾਣੀ ਦੱਸੋ ਜਿਸ ਤੋਂ ਤੁਸੀਂ ਬਹੁਤ ਹੀ ਪ੍ਰਭਾਵਿਤ ਹੋਏ ਹੋ।