ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 4/03 ਸਫ਼ਾ 1
  • ‘ਇਸ ਨੂੰ ਕਬੂਲ ਕਰੋ’

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਇਸ ਨੂੰ ਕਬੂਲ ਕਰੋ’
  • ਸਾਡੀ ਰਾਜ ਸੇਵਕਾਈ—2003
  • ਮਿਲਦੀ-ਜੁਲਦੀ ਜਾਣਕਾਰੀ
  • ਕੁਆਰੇ ਰਹਿਣਾ ਇਕ ਦਾਤ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਅਵਿਵਾਹਿਤ ਸਥਿਤੀ—ਨਿਰਵਿਘਨ ਸਰਗਰਮੀ ਦਾ ਇਕ ਦੁਆਰ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1996
  • ਕੁਆਰੇ ਪਰ ਯਹੋਵਾਹ ਦੀ ਸੇਵਾ ਵਿਚ ਖ਼ੁਸ਼
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2005
  • ਪਾਠਕਾਂ ਵੱਲੋਂ ਸਵਾਲ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2012
ਹੋਰ ਦੇਖੋ
ਸਾਡੀ ਰਾਜ ਸੇਵਕਾਈ—2003
km 4/03 ਸਫ਼ਾ 1

‘ਇਸ ਨੂੰ ਕਬੂਲ ਕਰੋ’

1 ਇਕ ਵਾਰ ਆਪਣੇ ਚੇਲਿਆਂ ਨਾਲ ਵਿਆਹ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਕਿਹਾ ਸੀ ਕਿ ਕਈਆਂ ਨੂੰ ਕੁਆਰਾਪਣ “ਬਖ਼ਸ਼ਿਆ ਗਿਆ” ਸੀ। ਫਿਰ ਉਸ ਨੇ ਕਿਹਾ: “ਜਿਹੜਾ ਕਬੂਲ ਕਰ ਸੱਕਦਾ ਹੈ ਉਹ ਕਬੂਲ ਕਰੇ।” (ਮੱਤੀ 19:10-12) ਕੁਝ ਸਾਲਾਂ ਬਾਅਦ ਪੌਲੁਸ ਰਸੂਲ ਨੇ ਕੁਆਰੇਪਣ ਦੇ ਫ਼ਾਇਦਿਆਂ ਬਾਰੇ ਲਿਖਿਆ ਅਤੇ ਦੂਸਰਿਆਂ ਨੂੰ ਪ੍ਰੇਰਿਆ ਕਿ ਉਹ ਵੀ ਉਸ ਵਾਂਗ ਕੁਆਰੇ ਰਹਿਣ। (1 ਕੁਰਿੰ. 7:7, 38) ਅੱਜ ਬਹੁਤ ਸਾਰੇ ਲੋਕਾਂ ਨੇ ਕੁਆਰੇਪਣ ਨੂੰ ‘ਕਬੂਲ ਕੀਤਾ’ ਹੈ ਅਤੇ ਇਸ ਦੇ ਫ਼ਾਇਦਿਆਂ ਦਾ ਆਨੰਦ ਮਾਣ ਰਹੇ ਹਨ। ਕੁਆਰੇ ਰਹਿਣ ਦੇ ਕਿਹੜੇ ਕੁਝ ਫ਼ਾਇਦੇ ਹਨ?

2 “ਬਿਨਾਂ ਕਿਸੇ ਅੜਚਣ ਦੇ” ਸੇਵਾ ਕਰਨੀ: ਪੌਲੁਸ ਨੂੰ ਇਹ ਗੱਲ ਪਤਾ ਸੀ ਕਿ ਕੁਆਰਾ ਰਹਿਣ ਕਰਕੇ ਉਹ “ਬਿਨਾਂ ਕਿਸੇ ਅੜਚਣ ਦੇ” ਯਹੋਵਾਹ ਦੀ ਸੇਵਾ ਕਰ ਸਕਦਾ ਸੀ। ਇਸੇ ਤਰ੍ਹਾਂ ਅੱਜ ਕੁਆਰੇ ਭਰਾ ਸੇਵਕਾਈ ਸਿਖਲਾਈ ਸਕੂਲ ਵਿਚ ਜਾ ਸਕਦੇ ਹਨ। ਕੁਆਰੇ ਮਸੀਹੀ ਨੂੰ ਆਮ ਤੌਰ ਤੇ ਪਾਇਨੀਅਰੀ ਕਰਨ, ਹੋਰ ਭਾਸ਼ਾ ਸਿੱਖਣ, ਉਸ ਥਾਂ ਜਾਣ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ, ਬੈਥਲ ਵਿਚ ਸੇਵਾ ਕਰਨ ਜਾਂ ਫਿਰ ਹੋਰ ਕਿਸੇ ਤਰੀਕੇ ਨਾਲ ਸੇਵਾ ਕਰਨ ਵਿਚ ਇੰਨੀ ਮੁਸ਼ਕਲ ਨਹੀਂ ਆਉਂਦੀ। ਉਸ ਕੋਲ ਨਿੱਜੀ ਅਧਿਐਨ ਕਰਨ, ਮਨਨ ਕਰਨ ਅਤੇ ਦਿਲੋਂ ਯਹੋਵਾਹ ਨੂੰ ਪ੍ਰਾਰਥਨਾ ਕਰਨ ਦਾ ਜ਼ਿਆਦਾ ਸਮਾਂ ਤੇ ਮੌਕੇ ਹੁੰਦੇ ਹਨ। ਕੁਆਰਾ ਮਸੀਹੀ ਦੂਸਰਿਆਂ ਦੀ ਮਦਦ ਕਰਨ ਲਈ ਜ਼ਿਆਦਾ ਸਮਾਂ ਕੱਢ ਸਕਦਾ ਹੈ। ਇਹ ਸਭ ਕੁਝ ਉਨ੍ਹਾਂ ਦੇ ‘ਆਪਣੇ ਭਲੇ ਦੇ ਲਈ ਹੈ।’—1 ਕੁਰਿੰ. 7:32-35, ਪਵਿੱਤਰ ਬਾਈਬਲ ਨਵਾਂ ਅਨੁਵਾਦ; ਰਸੂ. 20:35.

3 ਬਿਨਾਂ ਕਿਸੇ ਅੜਚਣ ਦੇ ਪਰਮੇਸ਼ੁਰ ਦੀ ਸੇਵਾ ਕਰਨ ਨਾਲ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ। ਕੀਨੀਆ ਵਿਚ 27 ਸਾਲ ਤਕ ਸੇਵਾ ਕਰਨ ਤੋਂ ਬਾਅਦ ਇਕ ਕੁਆਰੀ ਭੈਣ ਨੇ ਲਿਖਿਆ: “ਉੱਥੇ ਮੇਰੇ ਬਹੁਤ ਸਾਰੇ ਦੋਸਤ ਸਨ ਤੇ ਕੰਮ ਵੀ ਬਹੁਤ ਸੀ! ਅਸੀਂ ਸਾਰੇ ਕੰਮ ਇਕੱਠੇ ਮਿਲ ਕੇ ਕਰਦੇ ਸੀ [ਤੇ] ਇਕ-ਦੂਜੇ ਨੂੰ ਮਿਲਣ ਜਾਂਦੇ ਸੀ। . . . ਕੁਆਰੀ ਹੋਣ ਕਰਕੇ ਮੈਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਸਮਾਂ ਲਗਾ ਸਕੀ ਅਤੇ ਇਸ ਤੋਂ ਮੈਨੂੰ ਬਹੁਤ ਖ਼ੁਸ਼ੀ ਮਿਲੀ ਹੈ।” ਉਸ ਨੇ ਅੱਗੇ ਕਿਹਾ: “ਸਮੇਂ ਦੇ ਗੁਜਰਨ ਨਾਲ ਯਹੋਵਾਹ ਨਾਲ ਮੇਰਾ ਰਿਸ਼ਤਾ ਮਜ਼ਬੂਤ ਹੋਇਆ ਹੈ।”

4 ਇਸ ਨੂੰ ਕਬੂਲ ਕਰੋ: ਕੁਆਰੇਪਣ ਦੀ ਦਾਤ ਨੂੰ ਕਬੂਲ ਕਰਨ ਦਾ ਮਕਸਦ ਕੀ ਹੋਣਾ ਚਾਹੀਦਾ ਹੈ? ਯਿਸੂ ਨੇ ਕਿਹਾ ਸੀ ਕਿ ਕੁਝ ਲੋਕ ‘ਸੁਰਗ ਦੇ ਰਾਜ ਦੇ ਕਾਰਨ’ ਕੁਆਰੇ ਰਹਿੰਦੇ ਹਨ। (ਮੱਤੀ 19:12) ਦੂਸਰੀਆਂ ਦਾਤਾਂ ਵਾਂਗ ਕੁਆਰੇਪਣ ਨੂੰ ਵੀ ਸਹੀ ਤਰੀਕੇ ਨਾਲ ਵਰਤਿਆ ਜਾਣਾ ਚਾਹੀਦਾ ਹੈ, ਤਾਂ ਹੀ ਇਸ ਤੋਂ ਖ਼ੁਸ਼ੀ ਮਿਲੇਗੀ ਅਤੇ ਫ਼ਾਇਦੇ ਹੋਣਗੇ। ਕੁਆਰੇ ਰਹਿਣ ਨਾਲ ਜੋ ਸੇਵਾ ਕਰਨ ਦੇ ਮੌਕੇ ਮਿਲਦੇ ਹਨ, ਉਨ੍ਹਾਂ ਨੂੰ ਸਵੀਕਾਰ ਕਰਨ ਅਤੇ ਬੁੱਧੀ ਤੇ ਬਲ ਲਈ ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਬਹੁਤ ਸਾਰੇ ਕੁਆਰੇ ਮਸੀਹੀਆਂ ਨੇ ਇਸ ਦਾਤ ਨੂੰ ਕਬੂਲ ਕਰਨ ਦੇ ਫ਼ਾਇਦਿਆਂ ਬਾਰੇ ਜਾਣਿਆ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ