ਸਦਾ ਫ਼ਾਇਦੇਮੰਦ ਸੰਦੇਸ਼ ਦੇਣ ਵਾਲਾ ਵਿਡਿਓ
ਦਾਊਦ—ਉਸ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਨਾਮਕ ਵਿਡਿਓ ਵਿਚ ਕਿਹੜਾ ਸੰਦੇਸ਼ ਦਿੱਤਾ ਗਿਆ ਹੈ? ਇਹੋ ਕਿ ਸਾਨੂੰ ਵੀ ਦਾਊਦ ਵਾਂਗ ਯਹੋਵਾਹ ਤੇ ਭਰੋਸਾ ਰੱਖਣਾ ਚਾਹੀਦਾ ਹੈ। (ਜ਼ਬੂ. 91:2) ਦਾਊਦ ਦੀ ਜ਼ਿੰਦਗੀ ਵਿਚ ਵਾਪਰੀਆਂ ਮੁੱਖ ਘਟਨਾਵਾਂ ਨੂੰ ਦੇਖ ਕੇ ਬੱਚਿਆਂ ਤੇ ਵੱਡਿਆਂ ਨੂੰ ਉਸ ਦੀ ਮਿਸਾਲ ਤੋਂ ਸਿੱਖਣ ਵਿਚ ਮਦਦ ਮਿਲੇਗੀ। (ਜ਼ਬੂ. 31:14) ਸਾਡੇ ਹੋਰ ਫ਼ਾਇਦੇ ਲਈ ਇਸ ਡੀ ਵੀ ਡੀ ਵਿਚ “ਸਵਾਲ-ਜਵਾਬ” ਅਤੇ ਕਈ “ਸਿੱਖਣ ਦੇ ਤਰੀਕੇ” ਦੱਸੇ ਗਏ ਹਨ।
ਇਹ ਵਿਡਿਓ ਦੇਖੋ ਤੇ ਫਿਰ ਆਪਣੇ ਆਪ ਤੋਂ ਪੁੱਛੋ: (1) ਯਹੋਵਾਹ ਨੇ ਬਿਹਤਰ ਰਾਜਾ ਕਿਉਂ ਚੁਣਿਆ ਸੀ? (1 ਸਮੂ. 15:10, 11; 16:1) (2) ਉਸ ਨੇ ਦਾਊਦ ਦੇ ਕਿਸੇ ਭਰਾ ਨੂੰ ਕਿਉਂ ਨਹੀਂ ਚੁਣਿਆ? (1 ਸਮੂ. 16:6, 7) (3) ਸ਼ਾਊਲ ਕਿਉਂ ਚਾਹੁੰਦਾ ਸੀ ਕਿ ਦਾਊਦ ਬਰਬਤ ਵਜਾਵੇ? (1 ਸਮੂ. 16:14-23) (4) ਗੋਲਿਅਥ ਕੌਣ ਸੀ? (1 ਸਮੂ. 17:4-10) (5) ਦਾਊਦ ਗੋਲਿਅਥ ਨਾਲ ਕਿਉਂ ਲੜਨਾ ਚਾਹੁੰਦਾ ਸੀ? (1 ਸਮੂ. 17:23, 24, 36, 37) (6) ਯੋਨਾਥਾਨ ਕੌਣ ਸੀ? (1 ਸਮੂ. 14:1) (7) ਸ਼ਾਊਲ ਕਦੋਂ ਦਾਊਦ ਦਾ ਕੱਟੜ ਦੁਸ਼ਮਣ ਬਣ ਗਿਆ? (1 ਸਮੂ. 18:25-29) (8) ਦਾਊਦ ਨੇ ਸ਼ਾਊਲ ਨੂੰ ਕਿਉਂ ਨਹੀਂ ਮਾਰਿਆ ਸੀ? (1 ਸਮੂ. 26:7-11) (9) ਸ਼ਾਊਲ ਕਿਵੇਂ ਮਰਿਆ? (1 ਸਮੂ. 31:1-6) (10) ਯੋਨਾਥਾਨ ਦੀ ਮੌਤ ਬਾਰੇ ਸੁਣ ਕੇ ਦਾਊਦ ਉੱਤੇ ਕੀ ਗੁਜ਼ਰੀ? (2 ਸਮੂ. 1:11, 12) (11) ਯਹੋਵਾਹ ਨੇ ਦਾਊਦ ਨਾਲ ਕੀ ਵਾਅਦਾ ਕੀਤਾ? (2 ਸਮੂ. 7:12, 13, 16) (12) ਦਾਊਦ ਨੇ ਕਿਹੜੀ ਗੰਭੀਰ ਗ਼ਲਤੀ ਕੀਤੀ? (2 ਸਮੂ. 11:1-5, 14-17) (13) ਦਾਊਦ ਨੇ ਕਿਵੇਂ ਦਿਖਾਇਆ ਕਿ ਉਸ ਨੂੰ ਆਪਣੀ ਗ਼ਲਤੀ ਤੇ ਬਹੁਤ ਪਛਤਾਵਾ ਸੀ? (ਜ਼ਬੂ. 51) (14) ਦਾਊਦ ਨੇ ਨੌਜਵਾਨ ਸੁਲੇਮਾਨ ਨੂੰ ਕੀ ਸਿੱਖਿਆ ਦਿੱਤੀ ਸੀ? (1 ਰਾਜਿ. 2:1-4; 1 ਇਤ. 22:6-13; 28:9, 10) (15) ਯਿਸੂ ਦੇ ਸ਼ਾਸਨ ਵਿਚ ਦਾਊਦ, ਯੋਨਾਥਾਨ ਅਤੇ ਤੁਹਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?—ਯਸਾ. 11:6-9; ਯੂਹੰ. 11:25, 26.
ਹੁਣ ਜ਼ਰਾ ਸੋਚ-ਵਿਚਾਰ ਕਰੋ: ਤੁਸੀਂ ਦਾਊਦ ਵਾਂਗ ਯਹੋਵਾਹ ਉੱਤੇ ਭਰੋਸਾ ਕਿਵੇਂ ਕਰ ਸਕਦੇ ਹੋ?
ਮਾਪਿਓ, ਦਾਊਦ ਵਾਂਗ ਤੁਸੀਂ ਵੀ ਆਪਣੇ ਬੱਚਿਆਂ ਨੂੰ ਯਹੋਵਾਹ ਉੱਤੇ ਭਰੋਸਾ ਰੱਖਣ ਦੀ ਅਹਿਮੀਅਤ ਬਾਰੇ ਸਿਖਾਓ। ਇਸ ਦਾ ਉਨ੍ਹਾਂ ਨੂੰ ਸਦਾ ਫ਼ਾਇਦਾ ਹੋਵੇਗਾ।—ਜ਼ਬੂ. 56:11.