ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?
1 ਦੁਨੀਆਂ ਦੇ ਕਿਸੇ ਇਲਾਕੇ ਵਿਚ ਆਫ਼ਤ ਆਉਣ ਤੇ ਯਹੋਵਾਹ ਦੇ ਗਵਾਹ ਅਕਸਰ ਪੁੱਛਦੇ ਹਨ: “ਅਸੀਂ ਕਿਵੇਂ ਮਦਦ ਕਰ ਸਕਦੇ ਹਾਂ?” ਰਸੂਲਾਂ ਦੇ ਕਰਤੱਬ 11:27-30 ਵਿਚ ਦੱਸਿਆ ਹੈ ਕਿ ਪਹਿਲੀ ਸਦੀ ਵਿਚ ਕਾਲ ਪੈਣ ਤੇ ਮਸੀਹੀਆਂ ਨੇ ਯਹੂਦਿਯਾ ਵਿਚ ਰਹਿੰਦੇ ਭਰਾਵਾਂ ਨੂੰ ਲੋੜੀਂਦੀਆਂ ਚੀਜ਼ਾਂ ਘੱਲੀਆਂ ਸਨ।
2 ਅੱਜ ਸਾਡੇ ਸੰਗਠਨ ਦੇ ਅਧਿਕਾਰ-ਪੱਤਰ ਵਿਚ ਕੁਦਰਤੀ ਜਾਂ ਇਨਸਾਨਾਂ ਵੱਲੋਂ ਲਿਆਂਦੀਆਂ ਆਫ਼ਤਾਂ ਦੌਰਾਨ ਜਾਂ ਲੋੜ ਵੇਲੇ ਮਦਦ ਕਰਨ ਲਈ ਪੈਸਾ ਵਰਤਣ ਦੀ ਇਜਾਜ਼ਤ ਹੈ।
3 ਉਦਾਹਰਣ ਲਈ, ਪਿਛਲੇ ਸਾਲ ਦੱਖਣੀ ਏਸ਼ੀਆ ਵਿਚ ਸੁਨਾਮੀ ਨਾਲ ਕਈ ਭੈਣ-ਭਰਾਵਾਂ ਦੇ ਘਰ-ਬਾਰ ਤਬਾਹ ਹੋ ਗਏ। ਉਨ੍ਹਾਂ ਦੀ ਮਦਦ ਲਈ ਬਹੁਤ ਸਾਰੇ ਭਰਾਵਾਂ ਨੇ ਪੈਸਾ ਦਾਨ ਕੀਤਾ। ਸੰਗਠਨ ਦੇ ਰਾਹਤ ਫੰਡ ਲਈ ਦਾਨ ਕੀਤੇ ਪੈਸੇ ਲਈ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਪਰ ਜਦੋਂ ਕੋਈ ਕਿਸੇ ਖ਼ਾਸ ਆਫ਼ਤ ਦੌਰਾਨ ਪੈਸਾ ਇਸਤੇਮਾਲ ਕਰਨ ਲਈ ਹੀ ਦਾਨ ਕਰਦਾ ਹੈ, ਉਦੋਂ ਕੁਝ ਦੇਸ਼ਾਂ ਵਿਚ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਪੈਸੇ ਦਾਨ ਕਰਨ ਵਾਲੇ ਦੀਆਂ ਹਿਦਾਇਤਾਂ ਅਨੁਸਾਰ ਉਸੇ ਮਕਸਦ ਲਈ ਇਕ ਖ਼ਾਸ ਸਮੇਂ ਦੇ ਅੰਦਰ-ਅੰਦਰ ਵਰਤਿਆ ਜਾਵੇ, ਭਾਵੇਂ ਪ੍ਰਭਾਵਿਤ ਹੋਏ ਭਰਾਵਾਂ ਦੀਆਂ ਲੋੜਾਂ ਪੂਰੀਆਂ ਹੋ ਚੁੱਕੀਆਂ ਹੋਣ ਜਾਂ ਨਾ।
4 ਇਸ ਲਈ ਇਹ ਸੁਝਾਅ ਦਿੱਤਾ ਜਾਂਦਾ ਹੈ ਕਿ ਰਾਹਤ ਕੰਮਾਂ ਲਈ ਜਾਂ ਹੋਰ ਤਰੀਕਿਆਂ ਨਾਲ ਮਦਦ ਕਰਨ ਲਈ ਦਾਨ ਤੁਸੀਂ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮ ਲਈ ਦਿਓ। ਇਹ ਫੰਡ ਰਾਹਤ ਕੰਮਾਂ ਲਈ ਤੇ ਦੁਨੀਆਂ ਭਰ ਵਿਚ ਭੈਣਾਂ-ਭਰਾਵਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। ਪਰ ਜੇ ਕਿਸੇ ਕਾਰਨ ਕਰਕੇ ਕੋਈ ਰਾਹਤ ਕੰਮਾਂ ਲਈ ਹੀ ਦਾਨ ਕਰਨਾ ਚਾਹੁੰਦਾ ਹੈ, ਤਾਂ ਇਸ ਨੂੰ ਵੀ ਸਵੀਕਾਰ ਕੀਤਾ ਜਾਵੇਗਾ ਅਤੇ ਲੋੜ ਪੈਣ ਤੇ ਰਾਹਤ ਕੰਮਾਂ ਲਈ ਵਰਤਿਆ ਜਾਵੇਗਾ। ਪਰ ਚੰਗਾ ਹੋਵੇਗਾ ਜੇ ਦਾਨ ਇਹ ਦੱਸੇ ਬਿਨਾਂ ਕੀਤਾ ਜਾਵੇ ਕਿ ਇਸ ਨੂੰ ਕਿੱਥੇ ਤੇ ਕਿਵੇਂ ਵਰਤਣਾ ਹੈ।
5 ਦੁਨੀਆਂ ਭਰ ਵਿਚ ਹੁੰਦੇ ਕੰਮ ਲਈ ਦਾਨ ਕਰਨ ਨਾਲ ਇਹ ਪੈਸਾ ਯਹੋਵਾਹ ਦੇ ਸਾਰੇ ਕੰਮਾਂ ਲਈ ਵਰਤਿਆ ਜਾਵੇਗਾ ਤੇ ਇਸ ਨੂੰ ਸਿਰਫ਼ ਭਵਿੱਖ ਵਿਚ ਰਾਹਤ ਕੰਮਾਂ ਲਈ ਹੀ ਰੱਖੀ ਰੱਖਣ ਦੀ ਲੋੜ ਨਹੀਂ ਪਵੇਗੀ। ਇਹ ਅਫ਼ਸੀਆਂ 4:16 ਵਿਚ ਦੱਸੇ ਗਏ ਸਿਧਾਂਤ ਮੁਤਾਬਕ ਹੈ ਕਿ ਅਸੀਂ ‘ਪ੍ਰੇਮ ਵਿੱਚ ਆਪਣੀ ਉਸਾਰੀ ਕਰਨ’ ਲਈ ਮਿਲ ਕੇ ਕੰਮ ਕਰਦੇ ਹਾਂ।