ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਲਈ ਭੇਟ
ਅੱਜ ਕਿਵੇਂ ਅਸੀਂ ਯਹੋਵਾਹ ਨੂੰ “ਭੇਟਾਂ ਚੜ੍ਹਾ” ਸਕਦੇ ਹਾਂ? (1 ਇਤ 29:5, 9, 14) ਹੇਠਾਂ ਦੱਸੇ ਕਈ ਤਰੀਕਿਆਂ ਵਿੱਚੋਂ ਅਸੀਂ ਕਿਸੇ ਵੀ ਤਰੀਕੇ ਨਾਲ ਦਾਨ ਦੇ ਸਕਦੇ ਹਾਂ। ਦਾਨ ਦੇ ਕੇ ਅਸੀਂ ਆਪਣੇ ਇਲਾਕੇ ਅਤੇ ਦੁਨੀਆਂ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮ ਦਾ ਸਮਰਥਨ ਕਰ ਸਕਦੇ ਹਾਂ।
ਦਾਨ ਆਨ-ਲਾਈਨ ਦਿੱਤਾ ਜਾ ਸਕਦਾ ਹੈ ਜਾਂ ਦਾਨ ਪੇਟੀ ਵਿਚ ਪਾਇਆ ਜਾ ਸਕਦਾ ਹੈ:
ਦੁਨੀਆਂ ਭਰ ਵਿਚ ਹੁੰਦੇ ਕੰਮਾਂ ਲਈ
ਸ਼ਾਖ਼ਾ ਦਫ਼ਤਰ ਅਤੇ ਰਿਮੋਟ ਟ੍ਰਾਂਸਲੇਸ਼ਨ ਆਫ਼ਿਸ ਦੀ ਉਸਾਰੀ ਅਤੇ ਇੱਥੇ ਕੀਤੇ ਜਾਂਦੇ ਹੋਰ ਕੰਮਾਂ ਲਈ
ਸੰਗਠਨ ਵੱਲੋਂ ਚਲਾਏ ਜਾਂਦੇ ਸਕੂਲਾਂ ਲਈ
ਖ਼ਾਸ ਪੂਰੇ ਸਮੇਂ ਦੇ ਸੇਵਕਾਂ ਲਈ
ਕੁਦਰਤੀ ਆਫ਼ਤਾਂ ਵੇਲੇ ਮਦਦ ਲਈ
ਛਪਾਈ, ਵੀਡੀਓ ਬਣਾਉਣ ਅਤੇ ਡਿਜੀਟਲ ਪਬਲੀਸ਼ਿਗ ਲਈ
ਮੰਡਲੀ ਵਿਚ ਹੁੰਦੇ ਖ਼ਰਚਿਆਂ ਲਈ
ਮੰਡਲੀ ਦੇ ਖ਼ਰਚੇ, ਜਿਵੇਂ ਕਿ ਕਿੰਗਡਮ ਹਾਲ ਦੇ ਬਿਜਲੀ-ਪਾਣੀ ਦੇ ਬਿਲ ਅਤੇ ਮੁਰੰਮਤ ਲਈ
ਮੰਡਲੀ ਵੱਲੋਂ ਪਾਸ ਕੀਤੇ ਮਤੇ ਮੁਤਾਬਕ ਬ੍ਰਾਂਚ ਆਫ਼ਿਸ ਨੂੰ ਦਾਨ ਭੇਜਣ ਲਈ
ਦੁਨੀਆਂ ਭਰ ਵਿਚ ਕਿੰਗਡਮ ਹਾਲ ਅਤੇ ਸੰਮੇਲਨ ਹਾਲ ਬਣਾਉਣ ਲਈ
ਪੂਰੀ ਦੁਨੀਆਂ ਵਿਚ ਮਦਦ ਲਈ ਦਾਨ
ਦੁਨੀਆਂ ਵਿਚ ਹੋ ਰਹੇ ਹੋਰ ਕੰਮਾਂ ਲਈ ਦਾਨ
ਵੱਡੇ ਸੰਮੇਲਨ ਅਤੇ ਸਰਕਟ ਸੰਮੇਲਨ
ਵੱਡੇ ਸੰਮੇਲਨ ਵਿਚ ਮਿਲੇ ਦਾਨ ਨੂੰ ਦੁਨੀਆਂ ਭਰ ਵਿਚ ਕੀਤੇ ਜਾਂਦੇ ਕੰਮਾਂ ਲਈ ਅੱਗੇ ਭੇਜਿਆ ਜਾਂਦਾ ਹੈ। ਬਦਲੇ ਵਿਚ ਵੱਡੇ, ਖ਼ਾਸ ਅਤੇ ਅੰਤਰ-ਰਾਸ਼ਟਰੀ ਸੰਮੇਲਨਾਂ ਵਿਚ ਹੋਏ ਖ਼ਰਚਿਆਂ ਲਈ ਪੈਸੇ ਦੁਨੀਆਂ ਵਿਚ ਕੀਤੇ ਜਾਂਦੇ ਕੰਮਾਂ ਲਈ ਦਿੱਤੇ ਦਾਨ ਵਿੱਚੋਂ ਦਿੱਤੇ ਜਾਂਦੇ ਹਨ।
ਸਰਕਟ ਲਈ ਦਿੱਤੇ ਦਾਨ ਨੂੰ ਸਰਕਟ ਸੰਮੇਲਨ ਹਾਲ ਦਾ ਕਿਰਾਇਆ ਦੇਣ, ਸੰਮੇਲਨ ਚਲਾਉਣ, ਮੁਰੰਮਤ ਕਰਨ ਅਤੇ ਸਰਕਟ ਦੇ ਹੋਰ ਖ਼ਰਚਿਆਂ ਲਈ ਵਰਤਿਆ ਜਾਂਦਾ ਹੈ। ਆਪਣੇ ਸਰਕਟ ਦੇ ਖ਼ਰਚੇ ਪੂਰੇ ਕਰਨ ਤੋਂ ਬਾਅਦ ਫ਼ੈਸਲਾ ਕੀਤਾ ਜਾਂਦਾ ਹੈ ਕਿ ਬਚੇ ਹੋਏ ਪੈਸਿਆਂ ਵਿੱਚੋਂ ਕਿੰਨੇ ਪੈਸੇ ਦੁਨੀਆਂ ਭਰ ਵਿਚ ਹੋ ਰਹੇ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਲਈ ਦਿੱਤੇ ਜਾ ਸਕਦੇ ਹਨ।