ਰੱਬ ਦਾ ਬਚਨ ਖ਼ਜ਼ਾਨਾ ਹੈ | ਰਸੂਲਾਂ ਦੇ ਕੰਮ 6-8
ਨਵੀਂ ਬਣੀ ਮਸੀਹੀ ਮੰਡਲੀ ਦੀ ਨਿਹਚਾ ਪਰਖੀ ਗਈ
ਯੂਨਾਨੀ ਬੋਲਣ ਵਾਲੀਆਂ ਨਵੀਆਂ ਬਪਤਿਸਮਾ-ਪ੍ਰਾਪਤ ਵਿਧਵਾਵਾਂ ਨਾਲ ਭੇਦ-ਭਾਵ ਕੀਤਾ ਜਾ ਰਿਹਾ ਸੀ ਜੋ ਆਪਣੇ ਤੈਅ ਸਮੇਂ ਤੋਂ ਜ਼ਿਆਦਾ ਦੇਰ ਯਰੂਸ਼ਲਮ ਵਿਚ ਰੁਕੀਆਂ ਸਨ। ਕੀ ਇਸ ਬੇਇਨਸਾਫ਼ੀ ਕਰਕੇ ਉਨ੍ਹਾਂ ਨੇ ਠੋਕਰ ਖਾਧੀ ਜਾਂ ਕੀ ਉਨ੍ਹਾਂ ਨੇ ਧੀਰਜ ਨਾਲ ਯਹੋਵਾਹ ਦੇ ਕਦਮ ਚੁੱਕਣ ਦਾ ਇੰਤਜ਼ਾਰ ਕੀਤਾ?
ਇਸਤੀਫ਼ਾਨ ʼਤੇ ਪਥਰਾਉ ਹੋਣ ਅਤੇ ਯਰੂਸ਼ਲਮ ਦੇ ਮਸੀਹੀਆਂ ʼਤੇ ਅਤਿਆਚਾਰ ਹੋਣ ਤੋਂ ਬਾਅਦ ਉਹ ਉੱਥੋਂ ਭੱਜ ਕੇ ਯਹੂਦੀਆ ਅਤੇ ਸਾਮਰੀਆ ਵਿਚ ਖਿੰਡ ਗਏ। ਕੀ ਇਸ ਕਰਕੇ ਇਹ ਮਸੀਹੀ ਪ੍ਰਚਾਰ ਵਿਚ ਢਿੱਲੇ ਪੈ ਗਏ ਸਨ?
ਯਹੋਵਾਹ ਦੀ ਮਦਦ ਨਾਲ ਨਵੀਂ ਬਣੀ ਮੰਡਲੀ ਨੇ ਸਭ ਕੁਝ ਸਹਿਆ ਅਤੇ ਵਧਦੀ ਗਈ।—ਰਸੂ 6:7; 8:4.
ਆਪਣੇ ਆਪ ਤੋਂ ਪੁੱਛੋ, ‘ਮੈਂ ਮੁਸ਼ਕਲਾਂ ਨੂੰ ਕਿਵੇਂ ਸਹਿ ਰਿਹਾ ਹਾਂ?’